ਤੇਰੀ ਉਂਗਲੀ 'ਤੇ ਜੋ ਸਾਡੀ ਜ਼ਮਾਨਤ, ਸਾਂਭ ਕੇ ਰੱਖੀਂ,ਵੇ ਤੈਨੂੰ ਜ਼ਿੰਦਗੀ ਦੇਵਾਂ ਅਮਾਨਤ, ਸਾਂਭ ਕੇ ਰੱਖੀਂ.......ਜਦੋਂ ਕੋਈ ਨਾਰ, ਪਹਿਲੀ ਵਾਰ, ਆਦਮ ਛੋਹ ਰਿਹਾ ਹੋਣੈ,ਜਦੋਂ ਧਰਤੀ ਨੂੰ ਘੁੰਮਣ ਲਈ, ਇਹ ਸੂਰਜ ਮੋਹ ਰਿਹਾ ਹੋਣੈ,ਕਿ ਵੇਲੇ ਅੰਮ੍ਰਿਤਾਂ ਦੇ ਜਦ ਕੋਈ ਰੂਹ ਧੋ ਰਿਹਾ ਹੋਣੈ,ਹੋਵਾਂਗੀ ਹੋ ਰਹੀ ਤੇਰੀ, ਤੂੰ ਮੇਰਾ ਹੋ ਰਿਹਾ ਹੋਣੈ,ਧੁਰਾਂ ਦੇ ਵਿੱਛੜੇ ਮਿਲ ਗਏ, ਨਿਆਮਤ, ਸਾਂਭ ਕੇ ਰੱਖੀਂ,ਵੇ ਤੈਨੂੰ ਜ਼ਿੰਦਗੀ ਦੇਵਾਂ ਅਮਾਨਤ, ਸਾਂਭ ਕੇ ਰੱਖੀਂ.......© ਬਾਬਾ ਬੇਲੀ
Nycc.....tfs......
ਬਹੁਤ ਹੀ ਵਧੀਆ ਜੀ ... TFS ਬਿੱਟੂ ਜੀ
Bahut vadhia ae Bittu jee