Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜ਼ਿੰਦਗੀ ਦੇ ਅਰਥ

ਵਗਦੇ ਪਾਣੀਆਂ ਦੇ ਸਿਰਨਾਵੇਂ
ਲਿਖਣ ਦੀ ਕੋਸ਼ਿਸ਼ ਨਾ ਕਰ।
ਫੁੱਲਾਂ ਨੂੰ ਸਦੀਵੀ ਬਣੇ ਰਹਿਣ ਦੀ
ਦੁਆ ਨਾ ਦੇ
ਮੀਲਾਂ ਦੂਰ ਉੱਡ ਗਈਆਂ ਕੂੰਜਾਂ ਦੀ
ਲੰਬੀ ਉਡਾਰੀ ਮਿਣਨ ਦੀ ਕੋਸ਼ਿਸ਼ ਨਾ ਕਰ
ਹਵਾ ਦੇ ਨਾਲ ਉੱਡ ਗਏ ਪੱਤਿਆਂ ‘ਤੇ
ਗਿਲਾ ਨਾ ਕਰ
ਅਸਮਾਨ ਦੇ ਤਾਰੇ ਜੇ ਹੁੰਗਾਰਾ ਨਾ ਭਰਨ
ਤਾਂ ਉਦਾਸ ਨਾ ਹੋਵੀਂ।
ਤੂੰ ਜ਼ਰਾ ਧਿਆਨ ਕਰੀਂ
ਉਨ੍ਹਾਂ ਦਾ ਤਿਆਗ ਦੇਖੀਂ
ਤੇ ਤੈਨੂੰ ਸਮਝ ਆ ਜਾਣਗੇ
ਜ਼ਿੰਦਗੀ ਦੇ ਅਰਥ।

 

 

ਗੁਰਚਰਨ ਨੂਰਪੁਰ * ਮੋਬਾਈਲ: 98550-51099

04 Mar 2013

Reply