Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
"ਜਿੰਦਗੀ"
ਹਰ ਪਰੇਸ਼ਾਨੀ ਦਾ ਸਬੱਬ ਕੀ ਏ
ਦੱਸ ਇਹ "ਜਿੰਦਗੀ" ਯੱਬ ਕੀ ਏ ,

ਰੋਜ ਸੂਰਜ ਨਾਲ ਚੜੇ ਤਿਊੜੀ
ਦੱਸ ਮੱਥੇ ਤੇ ਭੱਖਦੀ ਅੱਗ ਕੀ ਏ ,

ਨਿੱਤ ਦਿਹਾੜੀ ਘੁੱਟ ਘੁੱਟ ਮਰਨਾ
ਦੱਸ ਇਹ ਜੀਉਣ ਦਾ ਚੱਜ ਕੀ ਏ ,

ਝੂਠੇ ਹੀ ਬਸ ਹਾਸੇ ਹੱਸਣਾ
ਦੱਸ ਦਰਦ ਲੁਕਾਉਣ ਦਾ ਪੱਜ ਕੀ ਏ ,

ਡਿੱਗਦੇ ਢਹਿੰਦੇ ਫਿਰ ਉਠ ਪੈਣਾ
ਦੱਸ ਡਟੇ ਰਹਿਣ 'ਚ ਲੱਜ ਕੀ ਏ ,

ਪਰੇਸ਼ਾਨੀ ਦਾ ਸਬੱਬ ਜੋ ਵੀ ਏ
"ਜਿੰਦਗੀ" ਕਹਿੰਦੇ ਬਸ ਅੱਜ ਹੀ ਏ .....||

ਰਸ਼ਮੀ
31 May 2013

Reply