|
ਜ਼ਿੰਦਗੀ ਹਵਾ ਬਣ, |
ਜ਼ਿੰਦਗੀ ਦੀ ਪੈੜ ਵੇਖ,
ਭਟੱਕਦੇ ਰਾਹੀ ਨੂੰ ਝੌਲਾ,
ਮਿ੍ਗਤ੍ਰਿਸ਼ਨਾਂ ਦੀ ਹਵਾ ਨੇ,
ਪਿੰਜ਼ਰ ਬਣਾ ਛੱਡਿਆ,
ਭਰਮ ਦੀ ਪਹਿਚਾਨ ਨੂੰ,
ਵਿਸ਼ਵਾਸ ਪਰਦੇ ਢੱਕਿਆ
ਮਾਰੂਥਲਾਂ ਦੀ ਰੇਤ ਵਾਂਗ,
ਮਿੱਤਰ ਬਣਕੇ ਉੱਡਦੀ,
ਹਨੇਰੀਆਂ ਨੂੰ ਗਲੇ ਲਗਾ,
ਪੈੜਾਂ ਦੇ ਨਿਸ਼ਾਨ ਮਿੱਟਾ,
ਬੇਗਾਹ ਕਰ ਦੇਂਦੀ ਜ਼ਿੰਦਗੀ,
ਰੇਤ ਦੇ ਦਰਿਆ ਵਿੱਚ,
ਢਿੱਲ ਪੈਂਦੀ ਮੌਤ ਬਣ,
ਤਰਸਦੀ ਇੱਕ ਬੂੰਦ ਨੂੰ,
ਇਹ ਵਿਚਾਰੀ ਜ਼ਿੰਦਗੀ,
ਟਿੱਬਿਆ ਦੇ ਹੇਠ ਕਿਵੇਂ,
ਲਾਪਤਾ ਜਿਹੀ ਇੱਕ ਲਾਸ਼
ਮੌਤ ਦੇ ਸਫ਼ਰ ਨੂੰ,
ਆਸਾਨ ਅਰਥ ਦੇਣ ਲਈ,
ਆਪਣੀ ਵਿਵਸਥਾ ਬਦਲ ਕੇ,
ਆਪਣੇ ਵਿੱਚ ਸਮੋ ਲਿਆ,
ਚੁੱਪ ਚਾਪ ਹੋ ਖ਼ਾਮੋਸ਼ ਉਹ,
ਤੁਰ ਪੈਂਦੀ ਹਵਾ ਬਣ,
ਇਹ ਵਿਚਾਰੀ ਜ਼ਿੰਦਗੀ....
ਸਫ਼ਰ ਜਾਰੀ ਹੈ...ਰਹੇਗਾ...
ਜ਼ਿੰਦਗੀ ਦੀ ਪੈੜ ਵੇਖ,
ਭਟੱਕਦੇ ਰਾਹੀ ਨੂੰ ਝੌਲਾ,
ਮਿ੍ਗਤ੍ਰਿਸ਼ਨਾਂ ਦੀ ਹਵਾ ਨੇ,
ਪਿੰਜ਼ਰ ਬਣਾ ਛੱਡਿਆ,
ਭਰਮ ਦੀ ਪਹਿਚਾਨ ਨੂੰ,
ਵਿਸ਼ਵਾਸ ਪਰਦੇ ਢੱਕਿਆ
ਮਾਰੂਥਲਾਂ ਦੀ ਰੇਤ ਵਾਂਗ,
ਮਿੱਤਰ ਬਣਕੇ ਉੱਡਦੀ,
ਹਨੇਰੀਆਂ ਨੂੰ ਗਲੇ ਲਗਾ,
ਪੈੜਾਂ ਦੇ ਨਿਸ਼ਾਨ ਮਿੱਟਾ,
ਬੇਗਾਹ ਕਰ ਦੇਂਦੀ ਜ਼ਿੰਦਗੀ,
ਰੇਤ ਦੇ ਦਰਿਆ ਵਿੱਚ,
ਢਿੱਲ ਪੈਂਦੀ ਮੌਤ ਬਣ,
ਤਰਸਦੀ ਇੱਕ ਬੂੰਦ ਨੂੰ,
ਇਹ ਵਿਚਾਰੀ ਜ਼ਿੰਦਗੀ,
ਟਿੱਬਿਆ ਦੇ ਹੇਠ ਕਿਵੇਂ,
ਲਾਪਤਾ ਜਿਹੀ ਇੱਕ ਲਾਸ਼
ਮੌਤ ਦੇ ਸਫ਼ਰ ਨੂੰ,
ਆਸਾਨ ਅਰਥ ਦੇਣ ਲਈ,
ਆਪਣੀ ਵਿਵਸਥਾ ਬਦਲ ਕੇ,
ਆਪਣੇ ਵਿੱਚ ਸਮੋ ਲਿਆ,
ਚੁੱਪ ਚਾਪ ਹੋ ਖ਼ਾਮੋਸ਼ ਉਹ,
ਤੁਰ ਪੈਂਦੀ ਹਵਾ ਬਣ,
ਇਹ ਵਿਚਾਰੀ ਜ਼ਿੰਦਗੀ....
ਸਫ਼ਰ ਜਾਰੀ ਹੈ...ਰਹੇਗਾ...
|
|
09 Aug 2013
|