ਹੁਣ ਤਾਂ ਇਹ ਰੋਜ਼ ਦੀ ਗੱਲ ਹੈ...
ਫੇਸਬੁਕ ਖੋਲਦਿਆਂ ਹੀ...
ਅਨਗਿਣਤ ਅਣਚਾਹੇ ਅਖਰ..
ਅਖਾਂ ਸਾਹਵੇਂ ਮਖੀਆਂ ਵਾਂਗ ..
ਭਿਨ-ਭਿਨਾਉਣ ਲੱਗ ਜਾਂਦੇ ਨੇ....
ਫਲਾਣੇ ਨੇ ਤੁਹਾਨੂੰ ਫਲਾਣੇ ਗਰੁਪ ਚ ..
ਜ਼ਬਰਦਸਤੀ ਸ਼ਾਮਿਲ ਕਰ ਲਿਆ ਹੈ...
ਤੇ ਕੋਈ ਧਿਮ੍ਕਾ ਸ਼ਕਸ਼....
ਤੁਹਾਨੂੰ ਸਭ ਨੂੰ ਇੱਕ-ਜੁੱਟ ਕਰੇਗਾ...
ਕਿਸੇ ਨਾ ਕਿਸੇ " ਵਾਦ" ਉੱਤੇ....
ਤੇ ਮੈਂ ਕਦੀ ਘਬਰਾ ਕੇ ਤੇ ਕਦੀ ਖਿਝ ਕੇ....
ਅਖਾਂ ਬੰਦ ਕਰ ਲੈਂਦਾ ਹਾਂ....
ਤੇ ਕਦੀ-ਕਦੀ ਆਪਣਾ ਸਿਰ ਸੁੱਟ ਲੈਂਦਾ ਹਾਂ...
ਕੁਰਸੀ ਦੀ ਢੋਅ ਤੇ ਮੁਰਦਿਆਂ ਵਾਂਗ....
ਤੇ ਮੈਂ ਇਦਾਂ ਕਿਓਂ ਕਰਦਾ ਹਾਂ ...
ਸ਼ਾਇਦ ਮੈਂ ਵੀ ਨਹੀਂ ਜਾਣਦਾ....
ਬਸ ਮੈਨੂੰ ਕੋਈ "ਵਾਦ " ਪਤਾ ਹੈ ਤਾਂ...
ਓਹ ਹੈ ਬਸ "ਜ਼ਿੰਦਗੀਵਾਦ"..
ਹੁਣ ਮੌਕੇ ਤੇ ਲੋੜ ਮੁਤਾਬਿਕ ਇਸਦਾ ..
ਅਗੇਤਰ ਜਦ ਮਰਜ਼ੀ ਬਦਲ ਲਵੋ....
ਜਦ ਚਾਹੇ ਦਿਲ ਕਰੇ ਤੋਂ...
ਰੋਮਾਂਸਵਾਦ ਦੀਆਂ ਪੁੜੀਆਂ ਚ ਬੰਨ ਕੇ ..
ਦੇ ਦਵੋ ਜਜ਼ਬਿਆਂ ਦੇ ਅਵਸ਼ੇਸ਼....
ਜਾਂ ਫਿਰ ਜਿਓਂਦੇ ਰਹਿਣ ਦੀ ਜੰਗ ਨੂੰ...
ਹੋਂਦਵਾਦ ਦੀਆਂ ਸੁਨਿਹਰੀ ਡੱਬੀਆਂ ਚ ..
ਬੰਦ ਕਰ ਵਿਕਣੇ ਲਾ ਦਵੋ....
ਖੇਤਾਂ ਵਿਚ ਨੁਚੜਦੇ ਪਸੀਨੇ...
ਹਰ ਸਾਲ ਵੱਡੀ ਹੁੰਦੀ ਜਾਂਦੀ ਕਰਜ਼ੇ ਦੀ ਪੰਡ...
ਤੇ ਡੇਰੇ ਵਾਲੀ ਮੋਟਰ ਤੇ ਲਟਕਦੇ ...
ਖੁਦਕੁਸ਼ੀ ਵਾਲੇ ਫੰਦੇ ਤੇ.....
ਚਾਹੋ ਤਾਂ ਤੁਸੀਂ ਜੱਟਵਾਦ ਦੀ ਮੋਹਰ ਲਾ ਦਿਓ.....
ਜਾਂ ਫਿਰ ਕੱਟੀਆਂ ਬਾਹਾਂ ਵਾਲੇ ਬੰਤ ਸਿੰਘ ਦੇ ਗਲ ਵਿਚ....
ਦਲਿਤ ਵਾਦ ਜਾਂ ਜਾਤੀ-ਵਾਦ ਦਾ ਫੱਟਾ ਲਟਕਾ ਦਿਓ...
ਕਾਰਖਾਨੇ ਦੀ ਅੱਗ ਵਿਚ ..
ਆਪਣਾ ਲਹੂ ਬਾਲਦੇ ਮਜਦੂਰਾਂ ਲਈ....
ਲਾਲ ਝੰਡਾ ਕਿਸੇ ਵਾਦ ਦਾ ਸੂਚਕ ਨਹੀਂ...
ਓਹਨਾਂ ਲਈ ਤਾਂ ਹੈ ਇਹ ਬਸ ਇੱਕ ਉਮੀਦ..
ਇੱਕ ਹੌਂਸਲਾ ਲੜਦੇ ਰਹਿਣ ਦਾ...
ਮੈਨੂੰ ਪਤਾ ਹੈ ਤੁਸੀਂ ਹੁਣ ਪੋਤ ਦਵੋਗੇ
ਮੇਰੇ ਮਥੇ ਤੇ ਨਿਰਾਸ਼ਾਵਾਦ ਦੀ ਕਾਲਖ ..
ਤੇ ਦਿਖਾਓਗੇ ਲਾਲਚ ਮੈਨੂੰ...
ਆਸ਼ਾਵਾਦ ਦੇ ਤਮਗਿਆਂ ਦਾ......
ਪਰ ਮੈਂ ਫੇਰ ਵੀ ਇਹੀ ਕਹਾਂਗਾ ਕਿ...
ਮੈਨੂੰ ਕੋਈ "ਵਾਦ " ਪਤਾ ਹੈ ਤਾਂ...
ਓਹ ਹੈ ਬਸ "ਜ਼ਿੰਦਗੀਵਾਦ"..
ਹੁਣ ਮੌਕੇ ਤੇ ਲੋੜ ਮੁਤਾਬਿਕ ਇਸਦਾ ..
ਅਗੇਤਰ ਜਦ ਮਰਜ਼ੀ ਬਦਲ ਲਵੋ....
ਕੁਕਨੂਸ
੧੮-੮-੨011
