|
ਜਮੀਰ |
ਅਜੇ ਤਾਂ ਦੋ ਕਦਮ ਚਲੇ ਹਾਂ, ਹਾਲਾਤ ਕਾਬੂ ਵਿਚ ਨਹੀਂ ਰਹੇ, ਕਾਤਲ ਦੇ ਹੱਥ ਵਿਚ ਤਲਵਾਰ ਦਿਸਦੀ ਨਹੀਂ, ਜਮੀਰ ਦੀ ਮੌਤ ਦਾ ਮੈਂ ਦੋਸ਼ ਕਿਸ ਤੇ ਧਰਾਂ। ਅੱਖਰਾਂ ਨੇ ਮਨੁੱਖ ਦਾ ਸਰੂਪ ਵਿਗਾੜਤਾ, ਅਜੇ ਤਾਂ ਅਜ਼ਾਦੀ ਅੰਕੁਰ ਫੁੱਟੇ ਨਹੀਂ, ਆਪਣਿਆਂ ਨੇ ਵੰਡੀਆਂ 'ਚ ਬਟਵਾਰੇ ਕਰ ਲਏ, ਪੁੱਛਣਗੇ ਜਦ ਆਉਣਗੇ ਨੀਰਸ ਜਹੇ ਇਨਸਾਨ, ਸੁਣਕੇ ਕਹਾਣੀਆਂ ਪ੍ਰੇਸ਼ਾਨ ਹੋ ਜਾਣਗੇ, ਕਿਵੇਂ ਲੋਕ ਦੇਸ਼ ਲਈ ਰੱਸੇ ਰਹੇ ਨੇ ਚੁੰਮਦੇ, ਜਤ ਸੱਤ ਮਨੁੱਖ ਦਾ ਬਗਾਨਿਆਂ ਨੂੰ ਮਾਨ ਦਿੰਦਾ, ਜਦ ਹੁਣ ਆਪਣੇ ਹੀ ਆਪਣਿਆਂ ਦੀਆਂ ਇਜ਼ਤਾਂ ਨੇ ਲੁੱਟਦੇ, ਪਤਾ ਨਹੀਂ ਕਿਸ ਤਰਾਂ ਦੇ ਅਸੀਂ ਧਰਮਾਂ ਦੇ ਪੁਜਾਰੀ ਹੋਏ, ਥਾਂ-ਥਾਂ ਤੇ ਧਰਮੀ ਬਣ ਅਧਰਮੀ ਨੇ ਲੁੱਟਦੇ, ਕੌਮ ਦਾ ਸਰਮਾਇਆ ਜਵਾਨੀ ਨਸ਼ਿਆਂ ਨੇ ਗਾਲਤੀ, ਮੰਦਰਾਂ 'ਚ ਢੇਰ ਸੋਨਾ ਮਿਟੀ ਵਿਚ ਦੱਬਦੇ, ਕਦੋਂ ਕਿਤੇ ਜਾ ਮਨੁੱਖ ਆਤਮਿਕ ਅਜ਼ਾਦ ਹੋਣਾ, ਅੱਖੀਆਂ ਦੇ ਸਾਹਮਣੇ ਮਾਪੇ ਪਏ ਨੇ ਤਰਸਦੇ,
|
|
26 Jul 2013
|