Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਕੁੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਕ ਕੁੜੀ

         

     

        ਇਕ ਕੁੜੀ   -   ( ਇਨਸਾਨੀਅਤ )

 

ਸੱਚ ਵਾਂਗਰਾਂ ਗੋਰੀ ਚਿੱਟੀ,

ਭੋਲੀ ਜਿਹੀ ਇਕ ਕੁੜੀ ਸੀ,

ਸਾਦ ਮੁਰਾਦੀ ਮੁੰਹ ਦੀ ਮਿੱਠੀ,

ਅਰਸ਼ਾਂ ਤੋਂ ਸਜ ਮੁੜੀ ਸੀ |

 

ਸੀਰਤ ਸਾਗਰ ਜਹੀ ਨਿਰਾਲੀ,

ਨਿਰਮਲ ਪ੍ਰੇਮ ਦੀ ਮੂਰਤ ਸੀ,

ਮਿਲ ਕੇ ਰਹਿਣਾ ਦੱਸਣ ਵਾਲੀ

ਕਈ ਮਰਜ਼ਾਂ ਦੀ ਪੁੜੀ ਸੀ|

 

ਇਕ ਦੌੜ ਚੌਗਿਰਦੇ ਵੇਖ ਕੇ,

ਖੌਰੇ ਕਿਉਂ ਉਹਦਾ ਮਨ ਡੁਲਿਆ,

ਫਿਰ ਹੌਲੀ ਹੌਲੀ ਕਰਕੇ

ਉਹਦਾ ਝਾਕਾ ਖੁਲ੍ਹਿਆ |

 

ਰੋਕਦਿਆਂ ਵੀ ਕੁੱਦ ਪਈ,

ਸੀ ਜਿੱਦਲ ਇੱਡੀ,

ਤਿਲਕ ਕੇ ਜਾ ਖੁਦਗਰਜ਼ੀ ਦੇ

ਚਿੱਕੜ ਵਿਚ ਡਿੱਗੀ,

ਫਿਰ ਧੋਇਆਂ ਰਤਾ ਨਾ ਉੱਘੜੀ,

ਉਹ ਐਸੀ ਭਿੱਜੀ |

 

ਲਿਹਾਜ ਗੁਆਚਾ ਲੱਭਾ ਨਾ,

ਦਿਲ ਹਮਦਰਦੀ ਪਿਆਰ ਗਿਆ,

ਸੰਜਮ ਸੱਗੀ-ਫੁੱਲ ਡਿੱਗ ਪਿਆ,

ਸ਼ਰਮ ਦਾ ਰਾਣੀ-ਹਾਰ ਗਿਆ,

ਚੁੰਨੀ ਦਾ ਰੰਗ ਦਾਗ਼ਦਾਰ ਹੋ

ਸਗਲਾ ਰੂਪ ਵਿਗਾੜ ਗਿਆ |

 

ਨਾਂਅ ਸੱਖਣਾ ‘ਇਨਸਾਨੀਅਤ’ ਏ,

ਉਂਜ ਸਾਰਾ ਚੱਜ ਆਚਾਰ ਗਿਆ,

ਬੇਮੁਰੱਵਤ ਨਜ਼ਰ ਹੋ ਗਈ,

ਦਿਲ ਚੋਂ ਭਾਵ ਆਭਾਰ ਗਿਆ,

ਅਜ ਵਿਸਰਿਆ ਨਾਮ ਓਸਦਾ

ਜੋ ਕਲ੍ਹ ਬੁੱਤਾ ਸਾਰ ਗਿਆ |

 

ਤੂ-ਤੂ, ਮੈਂ-ਮੈਂ, ਤੇਰਾ ਮੇਰਾ,

ਇਹ ਐਸੀ ਦੇ ਮਾਰ ਗਿਆ,

ਜਾਨੋਂ ਪਿਆਰੀ ਰਾਜ਼ਦਾਰ ਗਈ,

ਰੱਬ ਵਰਗਾ ਕੋਈ ਯਾਰ ਗਿਆ |

 

ਦੂਤਮਈ ਬੇਦਾਗ਼ ਸਾਦਗੀ,

ਇਦ੍ਹੇ ਗੁੰਮਸ਼ੁਦਾ ਗਹਿਣੇ ਲੱਭੀਏ,

ਸਾਰੇ ਹੱਥ ਵਧਾਈਏ ਇਸ ਵੱਲ,

ਅਧੋਗਤੀ ਜਿਲ੍ਹਣ ਚੋਂ ਕੱਢੀਏ |

 

                 ਜਗਜੀਤ ਸਿੰਘ ਜੱਗੀ

 

ਗੋਰੀ ਚਿੱਟੀ - Fair & Unblemished, ਝੂਠ/ਫਰੇਬ ਦੇ ਦਾਗਾਂ ਤੋ ਰਹਿਤ | ਸੀਰਤ - Character, ਆਚਰਣ, ਸੁਭਾਓ |

ਕਈ ਮਰਜ਼ਾਂ ਦੀ ਪੁੜੀ ਸੀ ਮਤਲਬ ਕਈ ਮਜ਼ਹਬੀ ਵਿਤਕਰਿਆਂ ਤੋਂ ਉਤਪੰਨ ਈਰਖਾ, ਹਿੰਸਾ ਆਦਿਕ ਵਰਗੀਆਂ ਸਮਾਜਿਕ ਬਿਮਾਰੀਆਂ ਦਾ ਇਲਾਜ ਸੀ|

ਸੱਗੀ-ਫੁੱਲ (Ornament that hangs on forehead), ਰਾਣੀ-ਹਾਰ - (A heavily embellished Necklace) - These are women's favourite ornaments... 

ਬੁੱਤਾ ਸਾਰਨਾ - To help a needy person, ਕਿਸੇ ਦੇ ਕੰਮ ਆਣਾ; ਕਿਸੇ ਦਾ ਕੰਮ ਕੱਢਣਾ

ਬੇਮੁਰੱਵਤ - Ungrateful, Thankless, ਅਹਿਸਾਨ ਫਰਾਮੋਸ਼;

ਅਧੋਗਤੀ ਜਿਲ੍ਹਣ - ਗਿਰਾਵਟ/ਪਤਨ ਦੀ ਖੁਭਣ, ਚਿੱਕੜ ਜਾਂ ਗਰਤ 

ਦੂਤਮਈ ਬੇਦਾਗ਼ ਸਾਦਗੀ - ਫਰਿਸ਼ਤਿਆਂ ਵਰਗੀ ਬੇਦਾਗ਼ ਸਾਦਗੀ

 

18 Feb 2014

KULDEEP SINGH DHALIWAL
KULDEEP SINGH
Posts: 8
Gender: Male
Joined: 03/Jan/2014
Location: LUDHIANA
View All Topics by KULDEEP SINGH
View All Posts by KULDEEP SINGH
 

ਇਹ ਤਾਂ ਮੇਰੇ ਦਿਲ ਨੂੰ ਛੂ ਗਈ ਸਰ ਬਹੁਤ ਹੀ  ਲਾਜਵਾਬ ਲਿਖਿਆ ਹੈ ਸਰ ਵਾਕਈ ਅੱਜ ਦੇ ਹਾਲਾਤ ਹੂਬਹੂ ਬਯਾਂ ਕੀਤੇ ਹੈ | ਏਹੀ ਤਾਂ ਸ਼ੀਸ਼ਾ ਦਿਖਾਯਾ ਹੈ ਤੁਸੀਂ | ਮੇਰਾ ਸਲਾਮ ਹੈ |

19 Feb 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਆਪਣਾ ਕੀਮਤੀ ਸਮਾਂ ਕਢ ਕੇ ਕਿਰਤ ਨੂੰ ਮਾਨ ਦੇਣ ਲਈ ਬਹੁਤ ਸ਼ੁਕਰੀਆ, ਕੁਲਦੀਪ ਬਾਈ ਜੀ  
ਜਿਉਂਦੇ ਵਸਦੇ ਰਹੋ ਜੀ |

ਵੈਸੇ ਇਹੋ ਜਿਹੇ ਰੁੱਖੇ ਤੇ ਖੁਸ਼ਕ ਵਿਸ਼ਿਆਂ ਦੀ ਇੱਥੇ ਘੱਟ ਈ ਪੁਛਤਾਛ ਏ - You can see, there are over a hundred reviews, but there is not a single comment. 

 

ਫਿਰ ਵੀ ਆਪਣਾ ਕੀਮਤੀ ਸਮਾਂ ਕਢ ਕੇ ਕਿਰਤ ਨੂੰ ਮਾਨ ਦੇਣ ਲਈ ਬਹੁਤ ਸ਼ੁਕਰੀਆ, ਕੁਲਦੀਪ ਬਾਈ ਜੀ  |


ਜਿਉਂਦੇ ਵਸਦੇ ਰਹੋ ਜੀ |

 

25 Feb 2014

anonymous
Anonymous

ਇਨਸਾਨੀਅਤ ਦਾ ਲੇਵਲ ਕਿੰਨਾ ਗਿਰ ਚੁਕਿਆ ਹੈ, ਇਹ ਕੀਨੀ ਸੋਹਨੀ ਸੀ ਤੇ ਕਿੰਨੀ ਕੁਰੂਪ ਹੋ ਗਈ ਏ, ਅਤੇ ਸਮਾਜ ਨੂੰ ਕੀ ਕੀ ਨੁਕਸਾਨ ਹੋਇਆ ਹੈ ਇਸ ਕਵਿਤਾ ਤੂੰ ਸਾਫ਼ ਦਿਖਾਈ ਦਿੰਦਾ ਹੈ | ਬਹੁਤ ਸੋਹਨੀ ਲਿਖਤ ਪੇਸ਼ ਕੀਤੀ ਹੈ  ਆਪ ਨੇ ਇਹ | ਸ਼ੇਰ ਕਰਨ ਲਈ ਧਨਵਾਦ |

06 Mar 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

No Words !

 

ਹਮੇਸ਼ਾਂ ਵਾਂਗ ਬਹੁਤ ਹੀ ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਵੀਰ ਜੀ ,,,ਅਜਿਹੀਆਂ ਖੂਬਸੂਰਤ ਲਿਖਤਾਂ ਸਾਂਝੀਆਂ ਕਰਦੇ ਰਿਹਾ ਕਰੋ  ! ਜਿਓੰਦੇ ਵੱਸਦੇ ਰਹੋ,,,

06 Mar 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

SSA Ji,

 

Sach aakhan tan i really have no words to speak,...............marvalous, great creativity...............bar-bar eh kavita parhan nu jee kar reha hai,..............main pehlan vi kujh din pehlan jaldi jaldi wich eh rachna parhi si,....fer sochea this poetry needs more time to read it deeply.............to know the concept behind it , so i find it today............well done sir g,...........TFS,............

 

This is another best poem of the month suggested ......... i find a real Punjabi touch in the writing.........good to read ur poems,..........har alfaaz, har harf behtreen........duawaan

 

dhanwaad

 

Sukhpal**

07 Mar 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੀਮਤੀ ਟਾਈਮ ਕਢਕੇ ਇੰਨਾ ਪਿਆਰ ਅਤੇ ਮਾਨ ਦੇਣ ਲਈ ਬਹੁਤ ਸ਼ੁਕਰੀਆ ਸੁਖਪਾਲ ਵੀਰ ਜੀਓ |
ਜਿਉਂਦੇ ਵਸਦੇ ਰਹੋ |

ਕੀਮਤੀ ਟਾਈਮ ਕਢਕੇ ਇੰਨਾ ਪਿਆਰ ਅਤੇ ਮਾਨ ਦੇਣ ਲਈ ਬਹੁਤ ਸ਼ੁਕਰੀਆ Harpinder Ji |


ਜਿਉਂਦੇ ਵਸਦੇ ਰਹੋ |

 

God Bless !

 

11 Mar 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਵੀਰ ਜੀਓ ਆਪਦਾ ਬਹੁਤ ਸਾਰਾ ਪ੍ਰੇਮ ਅਤੇ ਸਿੰਸੀਅਰ ਕਮੇਂਟ੍ਸ ਦੀ ਆਕਸੀਜਨ ਮਿਲੀ |
ਬਹੁਤ ਬਹੁਤ ਧੰਨਵਾਦ ਬਾਈ ਜੀ | ਰੱਬ ਰਾਖਾ !

ਸੁਖਪਾਲ ਵੀਰ ਜੀਓ ਆਪਦਾ ਬਹੁਤ ਸਾਰਾ ਪ੍ਰੇਮ ਅਤੇ ਸਿੰਸੀਅਰ ਕਮੇਂਟ੍ਸ ਦੀ ਆਕਸੀਜਨ ਮਿਲੀ |


ਆਰਟੀਕਲ ਦਾ ਮਾਨ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ |

 

ਰੱਬ ਰਾਖਾ !

 

11 Mar 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਵਿੰਦਰ ਜੀ, ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ | ਮੈਂ ਆਪਦੇ ਕਮੇਂਟ੍ਸ ਦਾ ਖਿਆਲ ਈ ਨੀ ਕੀਤਾ, ਛਿਮਾ ਦਾ ਜਾਚਕ ਹਾਂ |

ਸੁਖਵਿੰਦਰ ਜੀ, ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ | ਮੈਂ ਆਪਦੇ ਕਮੇਂਟ੍ਸ ਦਾ ਖਿਆਲ ਈ ਨੀ ਕੀਤਾ, ਇਸ ਲਈ ਧੰਨਵਾਦ ਦੇਣ ਵਿਚ ਦੇਰੀ ਹੋ ਗਈ |

 ਛਿਮਾ ਦਾ ਜਾਚਕ ਹਾਂ |

 

24 Jun 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Very poignant creation Jagjit Sir. .

This creation is terrific. ..Nice.


ਲਿਹਾਜ ਗੁਆਚਾ ਲੱਭਾ ਨਾ,
ਦਿਲ ਹਮਦਰਦੀ ਪਿਆਰ ਗਿਆ,
ਸੰਜਮ ਸੱਗੀ-ਫੁੱਲ ਡਿੱਗ ਪਿਆ,
ਸ਼ਰਮ ਦਾ ਰਾਣੀ-ਹਾਰ ਗਿਆ,
ਚੁੰਨੀ ਦਾ ਰੰਗ ਦਾਗ਼ਦਾਰ ਹੋ,
ਸਗਲਾ ਰੂਪ ਵਿਗਾੜ ਗਿਆ ...

ਵੈਸੇ ਤਾਂ ਸਾਰੀ ਰਚਨਾ ਬਾ ਕਮਾਲ ਹੈ ਪਰ ਇਹ ਸਤਰਾਂ ਮਾਸਟਰ ਸਟਰੋਕ ਮੇਰੇ ਲਈ...ਜੀਓ ਸਰ।

25 Jun 2014

Showing page 1 of 2 << Prev     1  2  Next >>   Last >> 
Reply