Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਹੁਫੁਟਾਲਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪਹੁਫੁਟਾਲਾ

 

     

       ਪਹੁਫੁਟਾਲਾ 

 

ਪਹੁਫੁਟਾਲੇ ਲੈ ਅੰਗੜਾਈ

ਸੂਰਜ ਅਲਖ ਜਗਾਈ ਆ,

ਦਮਕੇ ਲਾਲੀ ਚੜ੍ਹਦੇ ਦੀ,

ਜਿਉਂ ਵਹੁਟੀ ਸੱਜ ਵਿਆਹੀ ਆ |

 

ਸੋਨੇ ਰੰਗਾ ਪਾਣੀ ਹੋਇਆ,

ਕਿਰਨਾਂ ਛਟਾ ਦਿਖਾਈ ਆ,

ਦੇਹਰੇ ਅੰਦਰ ਟੱਲੀ ਵੱਜਦੀ,

ਕਲੀਆਂ ਮਹਿਕ ਖਿੰਡਾਈ ਆ |

 

ਮਾਵਾਂ ਲਾਗੇ ਰੋਟੀ ਖਾਤਰ,

ਬੱਚਿਆਂ ਝੁਰਮਟ ਪਾਈ ਆ,

ਬੋਟ ਆਲ੍ਹਣੇ ਚੋਗਾ ਮੰਗਦੇ,

ਚਿੜੀਆਂ ਚੂੰ ਚੂੰ ਲਾਈ ਆ |

 

ਰੋਟੀ ਰੱਬ ਏ ਭੁੱਖੇ ਲਈ,

ਨਾ ਰੱਜੇ ਯਾਦ ਖੁਦਾਈ ਆ,

ਨਾਮ ਧਿਆਓ, ਵੰਡ ਕੇ ਖਾਓ,

ਗੁਰੂਆਂ ਰਾਹ ਵਿਖਾਈ ਆ |

 

ਹੋਏ ਨਾਲ ਨਾ ਤ੍ਰਿਪਤੀ ਹੋਵੇ,

ਕੈਸੀ ਅਜਬ ਲੁਕਾਈ ਆ,

ਓਹੀ ਸਭਨੂੰ ਚੰਗੀ ਲਗਦੀ,

ਜਿਹੜੀ ਵਸਤ ਪਰਾਈ ਆ |

 

ਖੁਦਗਰਜ਼ਾਂ ਨੇ ਭੌਤਿਕਵਾਦੀ

ਐਸੀ ਹਵਾ ਚਲਾਈ ਆ,

ਜੋ ਚੱਲੇ ਪਰਮਾਰਥ ਰਸਤੇ,

ਉਹਨੂੰ ਕਹਿਣ ਸ਼ੁਦਾਈ ਆ |

 

          ਜਗਜੀਤ ਸਿੰਘ ਜੱਗੀ

 

ਦੇਹਰੇ ਅੰਦਰ = ਮੰਦਰ , ਸ਼ਿਵਾਲੇ ਵਿਚ; ਝੁਰਮਟ = Cluster, huddle around; ਭੌਤਿਕਵਾਦੀ = materialistic; ਨਾ ਰੱਜੇ ਯਾਦ ਖੁਦਾਈ ਆ = ਰੱਜਿਆ ਬੰਦਾ ਰੱਬ ਵਿਸਾਰ ਦਿੰਦਾ ਹੈ; ਸ਼ੁਦਾਈ = one who is not worldly wise; crazy.


06 Feb 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜੋ ਚੱਲੇ ਪਰਮਾਰਥ ਰਸਤੇ,

ਉਹਨੂੰ ਕਹਿਣ ਸ਼ਦਾਈ ਆ |.......

 

ਬਿਲਕੁਲ ਸਹੀ ਜਨਾਬ ...

07 Feb 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thnx Bittoo bai ji.
11 Feb 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

6 paragraphs and each and every line is so beautifully and nicely written sir g, ................... good to read that all ............. written so perfectly............ great thoughts are very well expressed,..............TFS.

 

Sukhpal**

12 Feb 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ !
ਅੱਜ ਕਈ ਦਿਨਾਂ ਬਾਅਦ ਸਮਾਂ ਮਿਲਿਆ ,,,,,,,,,,,,,,,,,,,, ਤੇ ਆਉਂਦੇ ਹੀ ਤੁਹਾਡੀ ਲਿਖਤ ਪੜ੍ਹਨ ਨੂੰ ਮਿਲੀ | ਕਮਾਲ !!!
ਰੂਹ ਨੂੰ ਸਕੂਨ ਦੇਣ ਵਾਲੀ ਲਿਖਤ ਹੈ ਵੀਰ ਜੀ !!!ਜਿਓੰਦੇ ਵੱਸਦੇ ਰਹੋ,,,

ਵਾਹ !

 

ਅੱਜ ਕਈ ਦਿਨਾਂ ਬਾਅਦ ਸਮਾਂ ਮਿਲਿਆ ,,,,,,,,,,,,,,,,,,,, ਤੇ ਆਉਂਦੇ ਹੀ ਤੁਹਾਡੀ ਲਿਖਤ ਪੜ੍ਹਨ ਨੂੰ ਮਿਲੀ | ਕਮਾਲ !!!

 

ਰੂਹ ਨੂੰ ਸਕੂਨ ਦੇਣ ਵਾਲੀ ਲਿਖਤ ਹੈ ਵੀਰ ਜੀ !!!ਜਿਓੰਦੇ ਵੱਸਦੇ ਰਹੋ,,,

 

12 Feb 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਮੇਂਟ੍ਸ ਲਈ ਸ਼ੁਕਰੀਆ ਪਰਵਿੰਦਰ ਬਾਈ ਜੀ | 
ਵੈਸੇ ਆਪ ਦੇ ਫੋਰਮ ਤੇ ਨਾ ਹੋਣ ਨਾਲ ਇਵੇਂ ਲਗਦੈ ਜਿਵੇਂ ਟੀਮ ਵਿਚੋਂ ਤੇਂਦੁਲਕਰ ਐਬਸੈਂਟ ਏ | ਇਸ ਲਈ ਰੇਗੂਲੇਟਰ ਗੇੜਾ ਲਾਂਦੇ ਰਿਹਾ ਕਰੋ |

ਬਹੁਤ ਸਾਰੇ ਪਿਆਰ ਅਤੇ ਕਮੇਂਟ੍ਸ ਲਈ ਸ਼ੁਕਰੀਆ ਹਰਪਿੰਦਰ ਬਾਈ ਜੀ | 

ਵੈਸੇ ਆਪ ਦੇ ਫੋਰਮ ਤੇ ਨਾ ਹੋਣ ਨਾਲ ਇਵੇਂ ਲਗਦੈ ਜਿਵੇਂ ਟੀਮ ਵਿਚੋਂ ਤੇਂਦੁਲਕਰ ਐਬਸੈਂਟ ਏ | ਇਸ ਲਈ ਰੇਗੂਲਰ ਗੇੜਾ ਲਾਂਦੇ ਰਿਹਾ ਕਰੋ |

 

13 Feb 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਬਾਈ ਜੀ, ਕਿਰਤ ਲਈ ਆਪਣਾ ਕੀਮਤੀ ਸਮਾਂ ਕਢਣ ਅਤੇ ਕਮੇਂਟ੍ਸ ਦੀ ਢੇਰ ਸਾਰੀ ਆਕਸੀਜਨ ਦੇਣ ਲਈ ਬਹੁਤ ਬਹੁਤ ਸ਼ੁਕਰੀਆ  |
ਜਿਉਂਦੇ ਵੱਸਦੇ ਰਹੋ |

ਸੁਖਪਾਲ ਬਾਈ ਜੀ, ਕਿਰਤ ਲਈ ਆਪਣਾ ਕੀਮਤੀ ਸਮਾਂ ਕਢਣ ਅਤੇ ਕਮੇਂਟ੍ਸ ਦੀ ਢੇਰ ਸਾਰੀ ਆਕਸੀਜਨ ਦੇਣ ਲਈ ਬਹੁਤ ਬਹੁਤ ਸ਼ੁਕਰੀਆ  |

ਜਿਉਂਦੇ ਵੱਸਦੇ ਰਹੋ |

 

13 Feb 2014

KULDEEP SINGH DHALIWAL
KULDEEP SINGH
Posts: 8
Gender: Male
Joined: 03/Jan/2014
Location: LUDHIANA
View All Topics by KULDEEP SINGH
View All Posts by KULDEEP SINGH
 

ਬਿਲਕੁਲ ਇੰਨਬਿੰਨ ਸਹੀ ਹੈ ਸਰ ਜੀ ਜੇਹੜੀ ਦੂਜੇ dee  ਚੀਜ ਹੈ ਉਹੀ ਚੰਗ੍ਗੀ ਲਗਦੀ ਹੈ ਨਾਲੇ ਗੁਰੂਆਂ ਨੇ ਜੋ ਸਿਖ ਦਿੱਤੀ ਹੈ ਉਸ ਬਾਰੇ ਵੀ ਬਹੁਤ ਖੂਬ ਲਿਖਿਆ ਹੈ ਜੀ |

02 Mar 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaut vadia sir g
04 Mar 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

BOHAT HI VADHIA JI......close depection of real life

05 Mar 2014

Showing page 1 of 3 << Prev     1  2  3  Next >>   Last >> 
Reply