Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆ ਗਏ ਦਿਨ ਖ਼ਰਾਬ ਕੀ ਕਰੀਏ-ਜਨਾਬ ਉਲਫਤ ਬਾਜਵਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਆ ਗਏ ਦਿਨ ਖ਼ਰਾਬ ਕੀ ਕਰੀਏ-ਜਨਾਬ ਉਲਫਤ ਬਾਜਵਾ

ਜਨਾਬ ਉਲਫਤ ਬਾਜਵਾ ਜੀ ਦੀ ਰਚਨਾ ਆਪ ਸਭ ਨਾਲ ਸਾਂਝੀ ਕਰਨ ਜਾ ਰਿਹਾਂ ਉਮੀਦ ਹੈ ਪਸੰਦ ਆਵੇਗੀ........


ਪਿਆਰ ਬਾਝੋਂ ਸ਼ਬਾਬ ਕੀ ਕਰੀਏ
ਤੇਰਾ ਮੁਖੜਾ ਗੁਲਾਬ ਕੀ ਕਰੀਏ
ਤੇਰਾ ਫ਼ਾਨੀ ਸ਼ਬਾਬ ਕੀ ਕਰੀਏ
ਇਹ ਤਾਂ ਹੈ ਖ਼ਾਬ ਖ਼ਾਬ ਕੀ ਕਰੀਏ
ਪਿਆਰ ਦਾ ਲਫਜ਼ ਹੀ ਨਹੀਂ ਏਥੇ
ਤੇਰੇ ਮੁਖ ਦੀ ਕਿਤਾਬ ਕੀ ਕਰੀਏ
ਲੈ ਰਿਹੈ ਗਮ ਹਿਸਾਬ ਗਿਣ ਗਿਣ ਕੇ
ਗਮ ਹੀ ਗਮ ਏ ਹਿਸਾਬ ਕੀ ਕਰੀਏ
ਕੋਈ ਸੋਹਣੀ ਝਨਾਂ ਨਹੀ ਤਰਦੀ
ਦਿਲ ਨੂੰ ਭੁੰਨ ਕੇ ਕਬਾਬ ਕੀ ਕਰੀਏ
ਰੰਗ ਕੱਚਾ ਹੈ ਤੇਰੇ ਜੋਬਨ ਦਾ
ਇਸ ਕਸੁੰਭੇ ਦੀ ਆਬ ਕੀ ਕਰੀਏ
ਜ਼ਹਿਰ ਪੀਂਦੇ ਹਾਂ ਮੈਕਸ਼ੀ ਕਾਹਦੀ
ਗਮ ਨੇ ਬਖਸ਼ੀ ਸ਼ਰਾਬ ਕੀ ਕਰੀਏ
ਸਾਂਝ ਦੁਨੀਆਂ ਦੀ ਤੋੜ ਚੱਲੇ ਹਾਂ
ਦੇ ਗਿਆ ਦਿਲ ਜਵਾਬ ਕੀ ਕਰੀਏ
‘ਯਾਰ’ ਉਹ ਯਾਰ ਨਾ ਰਹੇ ‘ਉਲਫਤ’
ਆ ਗਏ ਦਿਨ ਖ਼ਰਾਬ ਕੀ ਕਰੀਏ

27 Aug 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਉਲਫਤ ਬਾਜਵਾ saab da v jvaab nai ...

kmaal de khayal hn ....

22 shukriyaa share krn layi ,.,,

krde reha kro ....

27 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks Stalin Veer....jee bahut vadhia likhde ne I'll share another one soon......

27 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ
ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ
ਇਸ ਮਗਰੋਂ ਸੌ ਚੰਦ ਚੜਾਇਆ ਮਜ੍ਹਬਾਂ ਨੇ
‘ਮਾਣਸ ਕੀ ਇਕ ਜਾਤ’ ਪਛਾਣੇ ਕੌਣ ਭਲਾ
ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ
ਵੇਦ- ਕਿਤੇਬਾਂ ਵਿਚ ਹੇ ਪਾਠ ਮੁਹੱਬਤ ਦਾ
ਪਰ ਨਫਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ
ਬਣਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ
ਇਸ ਨੂੰ ਬਾਂਦਰ ਫੇਰ ਬਣਾਇਆ ਮਜ੍ਹਬਾਂ ਨੇ
ਨਾਨਕ ਤੇਰੀ ‘ਤੇਰਾ ਤੇਰਾ’ ਕੌਣ ਸੁਣੇ
‘ਮੈ ਮੇਰੀ’ ਦਾ ਸ਼ੋਰ ਮਚਾਇਆ ਮਜ੍ਹਬਾਂ ਨੇ
ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਦਾ ਨਹੀਂ
ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ
ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ
ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ

27 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ
ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ
ਇਸ ਮਗਰੋਂ ਸੌ ਚੰਦ ਚੜਾਇਆ ਮਜ੍ਹਬਾਂ ਨੇ
‘ਮਾਣਸ ਕੀ ਇਕ ਜਾਤ’ ਪਛਾਣੇ ਕੌਣ ਭਲਾ
ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ

 

bahut wadiya veer ji

27 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

thnks Balihar Bhaji is Mahaan Shaqhiyat diyan Rachnawa'n share krn vaaste !!

 

hune hi main search kitiyan c rachnawa'n ULFAT BAJWA ji diyan..mnu ohna baare jo vi jaankaari mili,dil kita Aap sab naal sanjhi kiti jaawe..

 

ਗਜ਼ਲਗੋ ਜਨਾਬ ਉਲਫ਼ਤ ਬਾਜਵਾ ਦਾ ਜਨਮ 11 ਫ਼ਰਵਰੀ ,1938 ਵਿਚ ਕੁਰਾਰਾ ਬੇਲਾ ਸਿੰਘ ਵਾਲਾ
ਪਾਕਿਸਤਾਨ ਵਿਚ ਸ: ਬੁੱਧ ਸਿੰਘ ਬਾਜਵਾ ਔਰ ਮਾਤਾ ਸੰਤ ਕੌਰ ਦੇ ਘਰ ਹੋਇਆ |
1947 ਦੀ ਵੰਡ ਤੋਂ ਬਾਅਦ ਲੰਮਾ ਪਿੰਡ,ਜ਼ਿਲਾ ਜਲੰਧਰ ਆ ਗਏ | ਸੀਨੀਅਰ ਹਾਇਰ ਸਕੈੰਡਰੀ ਸਕੂਲ ਲਾਡੋਵਾਲੀ ਰੋਡ,ਜਲੰਧਰ ਵਿਚੋ ਬਤੌਰ ਅਧਿਆਪਕ ਰਿਟਾਇਰ ਹੋਏ |
1991 ਵਿਚ ਪਹਿਲਾਂ ਗਜ਼ਲ ਸੰਗ੍ਰਹਿ " ਸਾਰਾ ਜਹਾਨ ਮੇਰਾ " ਛਪਿਆ |
2007 ਵਿਚ ਮਿੱਤਰ ਸ਼ਾਇਰ "ਗੁਰਦਿਆਲ ਰੌਸ਼ਨ" ਨਾਲ ਮਿਲ ਕੇ "ਵਧੀਆ ਸ਼ਿਅਰ ਪੰਜਾਬੀ ਦੇ" ਕਿਤਾਬ ਸੰਪਾਦਿਤ ਕੀਤੀ |
16 ਮਈ ,2008 ਨੂੰ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ |
ਫਰਵਤੀ 2009 ਵਿਚ ਉਹਨਾਂ ਦੇ ਸ਼ਾਗਿਰਦ ਆਰਿਫ਼ ਗੋਬਿੰਦਪੁਰੀ , ਸੁਖਵੰਤ ਅਤੇ ਗੁਰਦਿਆਲ ਰੌਸ਼ਨ ਦੇ ਯਤਨਾਂ ਸਦਕਾ ਬਾਜਵਾ ਸਾਹਿਬ ਦੀਆਂ ਅਣਛਪੀਆਂ ਗਜ਼ਲਾਂ ਦੀ ਪੁਸਤਕ ਵਿਚ "ਸਾਰਾ ਆਲਮ ਪਰਾਇਆ ਲਗਦਾ ਹੈ " ਪ੍ਰਕਾਸ਼ਿਤ ਹੋਈ ਸੀ |

 

ek rachna vi parh lawo ohna walon likhi..

 

ਸਾਨੂੰ ਰਾਸ ਨਾ ਆਇਆ ਪਿਆਰ ਅਮੀਰਾਂ ਦਾ।
ਮਹਿਲਾਂ ਵਿਚ ਸੀ ਦਿਲ ਉਪਰਾਮ ਫ਼ਕੀਰਾਂ ਦਾ।
ਮੌਤ-ਸੁਨੇਹਾ ਆਇਆ ਜਦ, ਮੁੜ ਜਾਵਾਂਗੇ,

ਦੇਸ ਪਰਾਏ ਵਿਚ ਕੀ ਜ਼ੋਰ ਸਫ਼ੀਰਾਂ ਦਾ।
ਸਾਨੂੰ ਨਿੱਡਰ ਕੀਤਾ ਮੌਤ ਜਿਹੀ ਭੁੱਖ ਨੇ,

ਸਾਨੂੰ ਡਰ ਕੀ ਜੇਲ੍ਹਾਂ ਦਾ ਜ਼ੰਜੀਰਾਂ ਦਾ।
ਲੀਰਾਂ ਲੀਰਾਂ ਕਰ ਛੱਡਿਆ ਦਿਲ ਯਾਦਾਂ ਨੇ,

ਦਿਲ ਹੈ ਗ਼ਮ ਦੀ ਖਿੱਦੋ, ਗੋਲ਼ਾ ਲੀਰਾਂ ਦਾ।
ਬਾਜਾਂ ਵਾਲੇ ਦਾ ਹੱਥ ਸਾਡੇ ਸਿਰ ’ਤੇ ਹੈ,

ਸਾਡੇ ਸਿਰ ’ਤੇ ਸਾਇਆ ਹੈ ਸ਼ਮਸ਼ੀਰਾਂ ਦਾ।
ਲੋਕ ਗ਼ੁਲਾਮੀ ਨੂੰ ਵੀ ਭਾਣਾ ਮੰਨਦੇ ਨੇ,

ਕੌਣ ਕਰੇ ਛੁਟਕਾਰਾ ਇਹਨਾਂ ਕੀਰਾਂ ਦਾ।
ਦੇਸ ਮੇਰੇ ਵਿਚ ਲੱਖਾਂ ਰਾਹੂ ਕੇਤੂ ਨੇ,

ਮਿਹਨਤ ਕੀਕਰ ਬਦਲੇ ਰੁਖ਼ ਤਕਦੀਰਾਂ ਦਾ।
ਸਾਡੇ ’ਤੇ ਜੋ ਗੁਜ਼ਰੀ ਹੱਸ ਕੇ ਝੱਲਾਂਗੇ,

ਬੁਜ਼ਦਿਲ ਰੋਣ ਰੋਂਦੇ ਨੇ ਤਕਦੀਰਾਂ ਦਾ।
ਤੀਰ ਨਜ਼ਰ ਦੇ ਲੱਖਾਂ ਦਿਲ ਵਿਚ ਅਟਕ ਗਏ,

ਦਿਲ ਹੈ ਮੇਰਾ ਜਾਂ ਇਹ ਤਰਕਸ਼ ਤੀਰਾਂ ਦਾ।
ਦੁਨੀਆ ਵਿਚ ਦਿਲ ਲਾ ਕੇ ‘ਉਲਫ਼ਤ’ ਬੈਠ ਗਿਓਂ,

ਰਾਹ ਵਿਚ ਬਹਿਣਾ ਕੰਮ ਨਹੀਂ ਰਾਹਗੀਰਾਂ ਦਾ।

28 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Lakhwinder bahut vadhia jaankaari post keeti ae tusi Janab Ulfat Bajwa ware...Thanks a lot

 

I llike these lines

 

ਲੋਕ ਗ਼ੁਲਾਮੀ ਨੂੰ ਵੀ ਭਾਣਾ ਮੰਨਦੇ ਨੇ,
ਕੌਣ ਕਰੇ ਛੁਟਕਾਰਾ ਇਹਨਾਂ ਕੀਰਾਂ ਦਾ।
ਦੇਸ ਮੇਰੇ ਵਿਚ ਲੱਖਾਂ ਰਾਹੂ ਕੇਤੂ ਨੇ,
ਮਿਹਨਤ ਕੀਕਰ ਬਦਲੇ ਰੁਖ਼ ਤਕਦੀਰਾਂ ਦਾ।
ਸਾਡੇ ’ਤੇ ਜੋ ਗੁਜ਼ਰੀ ਹੱਸ ਕੇ ਝੱਲਾਂਗੇ,
ਬੁਜ਼ਦਿਲ ਰੋਣ ਰੋਂਦੇ ਨੇ ਤਕਦੀਰਾਂ ਦਾ।

         

28 Aug 2010

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 
thankx for sharing

very very nice poetry..thankx Balihar ji n Lakhwinder ji..

28 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮੈਥੋਂ ਚਮਚਾਗਿਰੀ ਨਹੀਂ ਹੁੰਦੀ..one more By Ulfat Bajwa Ji


ਮੈਥੋਂ ਚਮਚਾਗਿਰੀ ਨਹੀਂ ਹੁੰਦੀ
ਰੂਹ ਤੋਂ ਖੁਦਕੁਸ਼ੀ ਨਹੀਂ ਹੁੰਦੀ

ਚੁਗਲੀ ਮਰਦਾਨਗੀ ਨਹੀਂ ਹੁੰਦੀ

ਮੈਥੋਂ ਇਹ ਬੁਜਦਿਲੀ ਨਹੀਂ ਹੁੰਦੀ

ਦਿਲ ਦੇ ਪਿੱਛੇ ਹੀ ਲਗ ਤੁਰਾਂ ਕਿਉਂ ਨਾ

ਅਕਲ ਤੋਂ ਰਹਿਬਰੀ ਨਹੀਂ ਹੁੰਦੀ

ਹਾਰ ਬਹਿੰਦੇ ਨੇ ਲੋਕ ਹੀ ਹਿੰਮਤ

ਬੇਵਸੀ ਬੇਵਸੀ ਨਹੀਂ ਹੁੰਦੀ

ਆਦਮੀ ਆਦਮੀ ਨਹੀਂ ਹੁੰਦਾ

ਇਸ ਚ ਜਦ ਤਕ ਖੁਦੀ ਨਹੀਂ ਹੁੰਦੀ

ਖਾਰ ਚੁਭਦਾ ਹੈ ਤੈਨੂੰ ਕਿਉਂ ਫੁੱਲਾਂ

ਖਾਰਬਾਜੀ ਖਰੀ ਨਹੀਂ ਹੁੰਦੀ

ਤੇਰੇ ਬਿਨ ਇਸ ਤਰਾਂ ਮੈਂ ਜੀਂਦਾ ਹਾਂ

ਜਿਸ ਤਰ੍ਹਾਂ ਜਿੰਦਗੀ ਨਹੀਂ ਹੁੰਦੀ

ਤੇਰਾ ਜਲਵਾ ਨਜਰ ਨਹੀ ਆਉਂਦਾ

ਦਿਲ ਚ ਜਦ ਰੌਸ਼ਨੀ ਨਹੀਂ ਹੁੰਦੀ

ਜਿੰਦਾ ਰਹਿਣਾ ਤਾਂ ਪਿਆਰ ਕਰ ‘ਉਲਫਤ’

ਪਿਆਰ ਬਿਨ ਜਿੰਦਗੀ ਨਹੀਂ ਹੁੰਦੀ.

28 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

awesome thanks u both blihar ji nd lkhwinder

 

all was g888888

28 Aug 2010

Showing page 1 of 2 << Prev     1  2  Next >>   Last >> 
Reply