Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut  vadiya  lakhiya  lakhwinder  g   ..............thanks  for sharing

 

28 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ
ਕੋਈ ਜਦ ਰਾਸ ਨਾ ਆਇਆ ਤਾਂ ਮੇਰੀ ਯਾਦ ਆਏਗੀ


ਤੇਰੇ ਜੋਬਨ ਦਾ ਫੁਲ ਕੁਮਲਉਣ ‘ਤੇ ਉਡ ਜਾਣਗੇ ਭੌਰੇ
ਖਿਜਾਂ ਦਾ ਦੌਰ ਜਦ ਆਇਆ ਤਾਂ ਮੇਰੀ ਯਾਦ ਆਏਗੀ


ਹਨ੍ਹੇਰੀ ਰਾਤ ਵਿਚ ਬਹਿ ਕੇ ਭਰੋਗੇ ਸਿਸਕੀਆਂ ਤਨਹਾ
ਦਗਾ ਜਦ ਦੇ ਗਿਆ ਸਾਇਆ ਤਾਂ ਮੇਰੀ ਯਾਦ ਆਏਗੀ


ਜਲੇਗਾ ਦਿਲ ਤੇਰਾ ਬਿਰਹੋਂ ਦੀ ਅੱਗ ਵਿਚ ਚਾਨਣੀ ਰਾਤੇ
ਗਮਾਂ ਦਾ ਸੇਕ ਜਦ ਆਇਆ ਤਾਂ ਮੇਰੀ ਯਾਦ ਆਏਗੀ


ਘਰੋਂ ਕਢਦੇ ਹੋ ਰੋਂਦੇ ਨੂੰ ਕਿਸੇ ਦਿਨ ਖੁਦ ਵੀ ਰੋਵੋਗੇ
ਜਦੋਂ ਮੁੜ ਕੇ ਨਾ ਮੈਂ ਆਇਆਂ ਤਾਂ ਮੇਰੀ ਯਾਦ ਆਏਗੀ

 

ਦਿਲਾਸਾ ਕੌਣ ਦੇਵੇਗਾ ਕਰੇਗਾ ਦਿਲਬਰੀ ਕਿਹੜਾ
ਕਿਸੇ ਨੇ ਗਲ਼ ਨਾ ਜਦ ਲਾਇਆ ਤਾਂ ਮੇਰੀ ਯਾਦ ਆਏਗੀ


ਮੁਸੀਬਤ ਪੈਣ ਤੇ ਛਡ ਜਾਣਗੇ ਇਹ ਮਤਲਬੀ ਤੈਨੂੰ
ਜਦੋਂ ਗ਼ੈਰਾਂ ਨੂੰ ਅਜ਼ਮਾਇਆ ਤਾਂ ਮੇਰੀ ਯਾਦ ਆਏਗੀ


ਗਮਾਂ ਦੀ ਰਾਤ ਵਿਚ ਰੋ ਰੋ ਕੇ ਕਰੋਗੇ ਯਾਦ ‘ਉਲਫਤ’ ਨੂੰ
ਜਦੋਂ ਬਿਰਹੋਂ ਨੇ ਤੜਪਾਇਆ ਤਾਂ ਮੇਰੀ ਯਾਦ ਆਏਗੀ


ਇਹ ਛੱਲਾ ਪਿਆਰ ਦਾ ਲੈ ਜਾ ਇਹ ‘ਉਲਫਤ’ ਦੀ ਨਿਸ਼ਾਨੀ ਹੈ
ਜਦੋਂ ਉਂਗਲੀ ‘ਚ ਤੂੰ ਪਾਇਆ ਤਾਂ ਮੇਰੀ ਯਾਦ ਆਏਗੀ

28 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਦਿਲ ਨੂੰ ਲਗਦੇ ਨੇ ਜੋ ਪਿਆਰੇ ਪਿਆਰੇ ਲੋਕ
ਕਾਸ਼! ਕਿਤੇ ਹੋ ਜਾਣ ਇਹ ਮੇਰੇ ਸਾਰੇ ਲੋਕ
ਹੋਣ ਨਸੀਬ ਜਿਨਹਾਂ ਨੂੰ ਘਰ ਨਾ ਧਰਤੀ ਤੇ
ਮੇਰੇ ਦਿਲ ਤੇ ਪਾਉਣ ਉਹ ਛੰਨਾਂ-ਢਾਰੇ ਲੋਕ
ਰੱਬ ਵੀ ਚੁੱਕ ਨਾ ਸਕਿਆ ਝੋਲੀ ਚੁੱਕਾਂ ਨੂੰ
ਉਫ਼! ਇਹ ਕਿੰਨੇ ਹੌਲੇ ਕਿੰਨੇ ਭਾਰੇ ਲੋਕ
ਉੱਚਿਆਂ ਨੇ ਜਦ ਸੁੱਟਿਆ ਨੀਵੇਂ ਚੁੱਕਣਗੇ
ਦੁਖੀਆਂ ਨੂੰ ਗੱਲ ਲਾਉਂਦੇ ਨੇ ਦੁਖਿਆਰੇ ਲੋਕ
ਹੱਥ ਚੋਂ ਜਾਮ ਨਿਕਲਦਾ ਟੁੱਟਦਾ ਦਿਲ ਮੇਰਾ
ਚੇਤੇ ਆਉਂਦੇ ਨੇ ਜਦ ਭੁੱਖ ਦੇ ਮਾਰੇ ਲੋਕ
ਉਹ ਵੀ ਦਿਨ ਸਨ ਰਾਤਾਂ ਨੂੰ ਹੀ ਦਿਸਦੇ ਸਨ
ਦਿਨ ਵੇਲੇ ਵੀ ਤਕਦੇ ਨੇ ਹੁਣ ਤਾਰੇ ਲੋਕ
"ਉਲਫ਼ਤ" ਅਜ ਕਲ ਚੁੱਪ ਕਿਉਂ ਰਹਿੰਦਾ ਹੈ
ਸੌ ਸੌ ਗਲ ਕਰਦੇ ਨੇ ਉਸ ਦੇ ਬਾਰੇ ਲੋਕ

28 Aug 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut  khoob  balihar   g ............tusi  bada   vadiya  lakhiy  lano..........

 

 

28 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸਾਰਾ ਆਲਮ ਪਰਾਇਆ ਲਗਦਾ ਹੈ........


ਸਾਰਾ ਆਲਮ ਪਰਾਇਆ ਲਗਦਾ ਹੈ।
ਜਾਣ ਦਾ ੳਕਤ ਆਇਆ ਲਗਦਾ ਹੈ।

ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,

ਤੂੰ ਕਿਤੇ ਦਿਲ ਲਗਾਇਆ ਲਗਦਾ ਹੈ।

ਪਿਆਰ ਦੀ ਬੂੰਦ ਤਕ ਨਹੀਂ ਮਿਲਦੀ,

ਦਿਲ ਯੁਗਾਂ ਦਾ ਤਿਹਾਇਆ ਲਗਦਾ ਹੈ।

ਖ਼ਾਬ ਲਗਦਾ ਏ ਹੁਣ ਵਜੂਦ ਆਪਣਾ,

ਉਡਦੇ ਪੰਛੀ ਦਾ ਸਾਇਆ ਲਗਦਾ ਹੈ।

ਆਣ ਬੈਠਾਂ ਏਂ ਜੀਂਦੇ ਜੀ ਕਬਰੀਂ

ਤੈਨੂੰ ਜਗ ਨੇ ਸਤਾਇਆ ਲਗਦਾ ਹੈ।

ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ

ਤੂੰ ਕਿਤੇ ਦਿਲ ਗੁਆਇਆ ਲਗਦਾ ਹੈ।

ਨਾ ਸੁਨੇਹਾ ਨਾ ਕੋਈ ਖ਼ਤ "ਉਲਫ਼ਤ"

ਉਸ ਨੇ ਤੈਨੂੰ ਭੁਲਾਇਆ ਲਗਦਾ ਹੈ।


28 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਚੰਗਾ ਆਪਣਾ ਆਪ ਦਿਖਾਇਆ ਮਰਦਾਂ ਨੇ...


 

ਚੰਗਾ ਆਪਣਾ ਆਪ ਦਿਖਾਇਆ ਮਰਦਾਂ ਨੇ
ਮੌਤ ਆਈ ਤਾਂ ਮੂੰਹ ਛੁਪਾਇਆ ਮਰਦਾਂ ਨੇ

ਲਾਲ ਹਨੇਰੀ ਝੁੱਲੀ ਨਾ ਦਮ ਘੁਟ ਵਿਚ ਵੀ

ਡਰ ਡਰ ਆਪਣਾ ਖ਼ੂਨ ਸੁਕਾਇਆ ਮਰਦਾਂ ਨੇ

ਉੱਚੀ ਸਾਹ ਨਾ ਕੱਢਿਆ ਲੋਕ ਜਦੋਂ ਵਿਲਕੇ

ਹੁਣ ਸਿਰ ਤੇ ਅਸਮਾਨ ਉਠਾਇਆ ਮਰਦਾਂ ਨੇ

ਜ਼ੁਲਮ ਹਕੂਮਤ ਦੇ ਨੂੰ ਰੱਬੀ ਮਿਹਰ ਕਿਹਾ

ਸੱਚ ਕੀ ਵੇਲਾ ਕੂੜ ਅਲਾਇਆ ਮਰਦਾਂ ਨੇ

ਗੇਰੂ ਲਾ ਲਾ ਕੰਧਾਂ ਭਰੀਆਂ ਤਨਖ਼ਾਹੀਆਂ

ਖ਼ੂਨ ‘ਚ ਲਿਖ ਇਤਿਹਾਸ ਬਣਾਇਆ ਮਰਦਾਂ ਨੇ

ਸ਼ੋਰ ਮਚਾਇਆ ਭੰਡਾਂ ਨੇ ਜੁਗ ਗਰਦੀ ਦਾ

ਚੁੱਪ ਚੁਪੀਤੇ ਜੁਗ ਪਲਟਾਇਆ ਮਰਦਾਂ ਨੇ

‘ਉਲਫਤ’ ਫ਼ਸਲੀ ਯਾਰ ਉਡਾਰੀ ਮਾਰ ਗਏ

ਆਖਿਰ ਤੇਰਾ ਸਾਥ ਨਿਭਾਇਆ ਮਰਦਾਂ ਨੇ

28 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

great topic..!!

hats off to u... balihar ji and lakhwinder veer..!!!

 

kya baat ae..!! keep sharing such great stuff.... really liked it....

28 Aug 2010

Showing page 2 of 2 << First   << Prev    1  2   Next >>     
Reply