Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 3 << Prev     1  2  3  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਉਹਨਾਂ ਸਾਰਿਆਂ ਲਈ ਜੋ ਆਪਣੇ ਵਤਨ ਤੋਂ ਦੂਰ ਬੈਠੇ ਨੇ !!!

ਮੈਨੂੰ ਕੈਨੇਡਾ ਆਈ ਨੂੰ ਚਾਰ ਸਾਲ ਹੋਣ ਵਾਲੇ ਨੇ... ਪਤਾ ਹੀ ਨਹੀਂ ਲਗਿਆ ਕਿਵੇ ਸਮਾਂ ਬੀਤ ਗਿਆ.... ਜਦ ਆਈ ਸੀ ਤਾਂ ਇਕ ਆਪਣੇ ਨੇ ਕਿਹਾ ਸੀ, "ਔਖੀ ਸੌਖੀ ਛੇ ਮਹੀਨੇ ਕਢ ਲਾ ਫੇਰ ਸਾਲ ਕਦੋਂ ਲੰਘ ਜਾਣੇ ਨੇ ਪਤਾ ਵੀ ਨਹੀਂ ਲਗਣਾ".... ਉਦੋਂ ਉਹਦੀ ਗੱਲ ਬਹੁਤ ਕੌੜੀ ਲੱਗੀ ਸੀ..... ਸੋਚਿਆ "ਐਵੇਂ ਕਿਵੇਂ ਮੈਂ ਇੰਨਾ ਚਿਰ ਕਢ ਲਉ ... ਹੋਇਆ ਇਕ ਜਾਂ ਦੋ ਸਾਲ".... ਪਰ ਸਮਾਂ ਆਪਣੀ ਚਾਲ ਚਲਦਾ ਗਿਆ ਤੇ ਮਹੀਨੇ ਸਾਲਾਂ ਵਿਚ ਲੰਘ ਗਏ....

ਜਦ ਆਈ ਸੀ ਤਾਂ ਬਹੁਤ ਔਖੀ ਸੀ.... ਪਹਿਲਾਂ ਤਾਂ ਆ ਕੇ ਦਿਨ ਰਾਤ ਦਾ ਹਿਸਾਬ ਨਾ ਆਇਆ, ਰਾਤ ਦੇ ਗਿਆਰਾਂ ਵਜੇ ਤਕ ਧੁੱਪ ਚੜੀ ਰਹਿੰਦੀ ਤੇ ਸਵੇਰੇ ਪੰਜ ਵਜੇ ਸੂਰਜ ਸਿਰ ਤੇ ਆ ਜਾਂਦਾ ਸੀ.... ਕਿਤਾਬਾਂ ਵਿਚ ਉੱਤਰੀ ਧ੍ਰੁਵ ਬਾਰੇ ਪੜ੍ਹਦੇ ਸੀ ਤੇ ਹੁਣ ਆਪ ਆ ਗਈ ਸੀ ਉਸੇ ਦੇਸ਼ ਵਿਚ. ਹੌਲੀ ਹੌਲੀ routine ਬਣ ਗਿਆ .... ਯੂਨਿਵਰਸਿਟੀ ਜਾਣਾ ਸ਼ੁਰੂ ਕੀਤਾ, ਫਿਰ ਵੀ ਜਦ ਕਦੇ ਜਹਾਜ ਸਿਰ ਤੋਂ ਲੰਗਦਾ ਸੀ ਤਾਂ ਰੁਵਾ ਜਾਂਦਾ ਸੀ... ਇਕ ਦਿਨ ਘਰ ਤੁਰੀ ਆਉਂਦੀ ਸੀ..... ਨਾਲੇ ਉੱਤੇ ਵੱਲ ਨੂੰ ਦੇਖੀ ਜਾਵਾ ਤੇ ਨਾਲੇ ਰੋਈ ਜਾਵਾ... ਇਕ ਮੁੰਡੇ ਵਿਚ ਵੱਜੀ ਤੇ ਉਹ ਕਹਿੰਦਾ "you need to be inside that , it wont work this way "....  ਰੋਜ਼ ਘਰ ਫੋਨ ਕਰਨਾ.... ਗੱਲ ਨਹੀਂ ਵੀ ਹੁੰਦੀ ਸੀ ਫਿਰ ਵੀ ਫੋਨ ਕੰਨ ਨਾਲ ਲਾਈ ਰਖਣਾ....

ਫਿਰ ਸੋਚਿਆ ਕਿ ਇਹ ਡਰਾਮਾ ਬੰਦ ਕਰਨਾ ਪੈਣਾ....  ਮੈਂ ਆਪਣੀ ਮਰਜ਼ੀ ਨਾਲ ਆਈ ਆਂ, ਕਿਹੜਾ ਕਿਸੇ ਨੇ ਮੈਨੂੰ ਘਰੋਂ ਕਢਿਆ... ਫਿਰ ਇਕ ਦਿਨ ਦਿਲ ਬਣਾ ਕੇ ਮਮ੍ਮੀ ਜੀ ਨੂੰ ਕਿਹ ਦਿੱਤਾ ਕਿ ਹੁਣ ਮੈਂ ਸਿਰਫ ਸ਼ਨੀਵਾਰ ਨੂੰ ਹੀ ਫੋਨ ਕਰਨਾ.... ਹਫਤੇ ਵਿਚ ਇਕ ਦਿਨ.... ਜ਼ਿੰਦਗੀ ਦੇ ਨਿੱਕੇ ਵੱਡੇ ਸਾਰੇ ਕੰਮ ਆਪ ਕਰਨੇ ਪਏ... ਸਰਕਾਰੀ ਕੰਮ ਤੇ ਇਕ ਰੈਣ ਬਸੇਰਾ ਬਣਾਉਣ ਦਾ ਕੰਮ... ਇੰਡੀਆ ਵਿਚ ਪਾਪਾਜੀ ਨੇ ਕਦੇ ਵੀ ਏਦਾਂ ਦੇ ਕੰਮ ਨਹੀਂ ਕਰਨ ਦਿੱਤੇ.... ਸਾਡੇ ਉਥੇ ਬਾਹਰਲੇ ਕੰਮ ਪਾਪਾ ਜਾਂ ਫਿਰ ਵੀਰ ਕਰ ਦਿੰਦਾ ਹੁੰਦਾ ਤੇ ਇਥੇ ਤੇ ਆਪ ਈ ਸੀ.... ਬੈੰਕ ਜਾਣਾ, ਰਾਸ਼ਨ ਲੈ ਕੇ ਆਉਣਾ, technical ਕੰਮ.... zero ਤੋਂ life ਸ਼ੁਰੂ ਕੀਤੀ... ਇਕ ਖੁਸ਼ੀ ਸੀ ਕਿ ਏਦਾਂ ਦੇ ਕੰਮ ਮੈਂ handle ਕਰ ਸਕਦੀ ਆ.... ਹੌਲੀ ਹੌਲੀ ਸਿਸਟਮ ਦੀ ਆਦਤ ਪੈ ਗਈ.... ਦੋਸਤ ਬਣੇ ਸੀ ਇਥੇ ਬਹੁਤ ਸੋਹਣੇ... guidance ਦਿੱਤੀ ਤੇ ਜ਼ਿੰਦਗੀ ਨੂੰ ਇਕ ਨਵੇ ਟ੍ਰੈਕ ਤੇ ਲਿਆ ਕੇ ਖੜਾ ਕਰ ਦਿੱਤਾ.... ਹੁਣ ਜ਼ਿੰਦਗੀ ਤੁਰ ਪਈ ਹੈ...

ਅੱਜ ਜਦ ਇੰਡੀਆ ਵਾਲੇ ਇਹ ਕਹਿੰਦੇ ਨੇ ਕਿ ਬਾਹਰ ਕਿਉਂ ਗਏ ਜੇ ਜੀ ਨਹੀਂ ਲਗਦਾ, ਬਾਹਰਲੇ ਤਾਂ ਰੋਂਦੇ ਈ ਰਹਿੰਦੇ ਨੇ ਜਾਂ ਫਿਰ ਤੁਸੀਂ ਇੰਡੀਆ ਨਹੀਂ ਰਿਹ ਸਕਦੇ ਤੇ ਹਾਸਾ ਆਉਂਦਾ..... ਹਰੇਕ ਚੀਜ ਦੇ positive ਤੇ negative ਪਹਿਲੂ ਹੁੰਦੇ ਨੇ.... ਸਾਨੂੰ ਉਹੀ ਦਿਸਦੇ ਨੇ ਜੋ ਅਸੀਂ ਦੇਖਣਾ ਚਾਹੁੰਦੇ ਹਾਂ.... ਮੈਂ ਇੰਡੀਆ ਵਿਚ ਵੀ ਏਦਾਂ ਦੀ ਹੀ ਸੀ... ਉਦੋਂ ਵੀ confidence ਸੀ ਤੇ ਅੱਜ ਵੀ ਹੈ... ਪਰ ਅੱਜ ਇਕ ਵਖਰੀ ਤਰਾਂ ਦੀ ਹਿਮ੍ਮਤ ਬਣ ਗਈ ਹੈ.... ਨਾ ਸਿਰਫ ਜ਼ਿੰਦਗੀ ਜੀਉਣ ਦੀ ਪਰ ਨਾਲੋ ਨਾਲ ਜ਼ਿੰਦਗੀ ਨੂੰ ਤੋਰਨ ਦੀ.... ਕੱਲੇਆਂ ਸਾਰਾ ਕੁਝ ਸਾੰਭ ਲੈਣ ਦੀ ਹਿਮ੍ਮਤ ਅਤੇ ਆਪਣੇ ਆਪ ਨੂੰ ਔਖੇ ਵੇਲੇ ਸੰਭਾਲ ਲੈਣ ਦੀ....

ਮੇਰੇ ਨਾਲ ਦੇ ਬਹੁਤ ਨੇ ਜੋ ਜ਼ਿੰਦਗੀ ਨੂੰ ਤੋਰ ਰਹੇ ਨੇ, ਚਲਾ ਰਹੇ ਨੇ, ਕੋਈ India ਵਿਚ ਹੈ, ਕੋਈ UK , ਕੋਈ australia ਤੇ ਕੋਈ Canada USA ਵਿਚ .... ਆਪਣੇ ਘਰ ਤੋਂ ਦੁਰ.... ਜਿਥੇ ਨਾ ਮਾਂ ਨਾਲ ਜੱਫੀ ਪੈਂਦੀ ਹੈ ਤੇ ਨਾ ਹੀ ਪਾਪਾਜੀ ਨੇ ਮੋਢੇ ਤੇ ਹਥ ਰਖਣ ਨੂੰ, ਨਾ ਕੋਈ ਵੀਰਾ ਆ ਜਿਹੜਾ ਕੰਮ ਤੋਂ late ਹੁੰਦਿਆਂ ਨੂੰ ਛੇਤੀ ਦੇਣੇ ਆਪਣੀ bike ਦੀ ਕਿਕ ਮਾਰ ਕੇ ਬਸ ਚੜਾ ਆਉ.... ਕੰਮ ਵੀ ਕਰਦੇ ਨੇ ਤੇ ਪੜ੍ਹਾਈ ਵੀ ਕਰਦੇ ਨੇ, ਘਰ ਕਦੇ ਪਾਣੀ ਦਾ ਗਲਾਸ ਨਹੀਂ ਪੀਤਾ ਹੁੰਦਾ ਤੇ ਬਾਹਰ ਆ ਕੇ ਆਪਣੇ ਹਥ ਦੀਆਂ ਆਪ ਖਾਂਦੇ ਨੇ.... ਟੇਡੀਆਂ ਵਿੰਗੀਆਂ ਜਿੱਦਾਂ ਦੀਆਂ ਬਣ ਜਾਣ .... ਤੇ ਫਿਰ ਵੀ ਜਦ ਘਰ ਫੋਨ ਕਰਦੇ ਨੇ ਤੇ ਮਾਂ ਨਾਲ ਏਦਾਂ ਗੱਲਾਂ ਕਰਦੇ ਨੇ ਜਿਵੇਂ ਬਹੁਤ ਖੁਸ਼ ਹੋਣ....

ਬਹੁਤ ਲੋਕਾਂ ਨੇ ਕਿਹਾ ਕਿ ਬਾਹਰ ਜਾ ਕੇ ਸਾਰਿਆਂ ਨੂੰ  ਪੰਜਾਬੀ ਮਾਂ ਬੋਲੀ ਦੀ ਯਾਦ ਕਿਉਂ ਆਉਂਦੀ ਆ.... ਇਥੇ ਤਾਂ ਆਉਂਦੀ ਨਹੀਂ..... ਕਈ ਵਾਰੀ ਜਵਾਬ ਨਹੀਂ ਹੁੰਦਾ ਬਸ ਮੁਸਕਾਨ ਆ ਜਾਂਦੀ ਹੈ ਤੇ ਆਖਾਂ ਸਿੱਲੀਆਂ ਹੋ ਜਾਂਦੀਆਂ ਨੇ..... ਆਪਣੀ ਬੋਲੀ ਵਿਚੋਂ ਮਾਂ ਲਭਦੇ ਆ ਅਸੀਂ ਬਾਹਰਲੇ.... ਗੱਲਾਂ ਕਰਨੀਆਂ ਸੌਖੀਆਂ ਨੇ... ਪਰ ਕਿਸੇ ਦੀ ਜੁੱਤੀ ਵਿਚ ਪੈਰ ਪਾ ਕੇ ਦੇਖੋ.... ਜੇ ਕੋਈ ਆਪਣਾ ਮਿਲ ਜਾਵੇ ਤੇ ਬਸ ਅਖਾਂ ਨਾਲ ਹੀ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਹਾਂ... ਤੇ ਜੇ ਗੱਲ ਕਰਨ ਦਾ ਮੌਕਾ ਮਿਲ ਜਾਵੇ ਤੇ ਜੀ ਸਾਡੀ ਦਿਵਾਲੀ ਬਣ ਗਈ ਸਮਝ ਲੋ....

ਅੱਜ ਹਫਤਾ ਰਿਹ ਗਿਆ ਆਪਣੀ ਮਮ੍ਮੀ ਜੀ ਨੂੰ ਮਿਲਣ ਨੂੰ .... ਸੋਚਦੀ ਆ ਕਦ ਉਹ ਸਮਾਂ ਆਉ ਜਦ ਮਾਂ ਨੂੰ ਘੁੱਟ ਕੇ ਜੱਫੀ ਪਾਉ ਤੇ ਪਤਾ ਨਹੀਂ ਕਿਹੜੇ ਸਵਰਗਾਂ ਦੇ ਦਰਸ਼ਨ ਕਰ ਆਉਂਗੀ ਉਸ ਘੜੀ ਵਿਚ....


ਆਸ ਕਰਦੀ ਆ ਕਿ ਮੇਰੇ ਨਾਲ ਦੇ ਜਿੰਨੇ ਵੀ ਮਾਂ ਤੋਂ ਦੁਰ ਨੇ ਸਭ ਆਪਣੀਆਂ ਮਾਵਾਂ ਨੂੰ ਛੇਤੀ ਮਿਲਣ.... ਰੱਬ ਛੇਤੀ ਮੇਲੇ ਕਰਾਵੇ ਸਾਰਿਆਂ ਦੇ....


I salute all those who are residing away from their Motherland and Mothers .... all of you are real heroes in your own places.... and all of you should be Proud of yourself.... God bless you all !!!

07 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਕੁਲਜੀਤ....ਸੱਚੀਆਂ ਗੱਲਾਂ ਕੀਤੀਆਂ ਨੇ ਤੁਸੀਂ...ਮੈਨੂੰ ਦੇਬੀ 22 ਦੇ ਬੋਲ ਯਾਦ ਆ ਰਹੇ ਨੇ ਕਿ....

ਜੰਮਣ ਭੋਏਂ  ਨੂੰ ਛੱਡ ਕੇ ਆੳਣਾ ਸੌਖਾ ਨਹੀਂ ਹੁੰਦਾ,
ੳਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਹੀਂ ਹੁੰਦਾ,
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾ ਦੇ,
ਟੁਕੜਿਆ ਵਿੱਚ ਵੱਖ ਹੌ ਕੇ ਜਿਉਣਾ ਸੌਖਾ ਨਹੀਂ ਹੁੰਦਾ,
ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਹੈ ਬੰਦੇ ਨੂੰ,
ਬਈ ਸੱਜਣਾ ਕੌਲੌ ਉੱਠ ਕੇ ਆਉਣਾ ਸੌਖਾ ਨਹੀਂ ਹੁੰਦਾ,
ਸੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਹੈ,
ਬਈ ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ
 
ਬਹੁਤ ਧੰਨਵਾਦ ਹੈ ਤੁਹਾਡੀਆਂ ਦੁਆਵਾਂ ਲਈ ਜੋ ਤੁਸੀ ਜਾਹਿਰ ਕੀਤੀਆਂ ਨੇ ਕਿ ਸਾਰੇ ਪ੍ਰਦੇਸੀ ਆਪਣੀਆਂ ਮਾਵਾਂ ਨੂੰ ਛੇਤੀ ਮਿਲਣ....ਮੇਰੀ MUM ਨੂੰ ਮੇਰੇ ਕੋਲ ਆਇਆਂ ਤਿੰਨ ਕੁ ਹਫਤੇ ਹੋਏ ਨੇ ਪਰ ਇਸ ਸਮੇਂ 'ਚ ਜੋ ਅੰਦਰੂਨੀ ਸਕੂਨ ਮਹਿਸੂਸ ਹੋ ਰਿਹਾ ਹੈ ਉਹ ਸ਼ਾਇਦ ਤੀਹ ਸਾਲ ਇਕੱਠੇ ਰਹਿ ਕੇ ਵੀ ਕਦੀ ਮਹਿਸੂਸ ਨਹੀਂ ਸੀ ਹੋਇਆ |

 

ਉਮੀਦ ਕਰਦਾ ਹਾਂ ਕਿ ਤੁਹਾਡੀ ਵਤਨ ਫੇਰੀ ਮਿੱਠੀਆਂ ਯਾਦਾਂ ਨਾਲ ਭਰਪੂਰ ਰਹੇਗੀ

 

ਸ਼ੁਭ ਇਸ਼ਾਵਾਂ ਸਹਿਤ,
ਬਲਿਹਾਰ ਸੰਧੂ

07 Jan 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Nice one... Isn't she a good story teller? What do you think guys???

07 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Yes Arinder I am 101% agree with u !!!

 

(actually i didn't get what u mean by "STORY TELLER" ?...koi na holi jahe dasde kann 'ch main aggey nahi dasda..lol)

07 Jan 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Guddi kahaniaa sohniaa likhdi hai... LOLZ

07 Jan 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਕੁਲਜੀਤ .........ਸਲਾਮ ਏ ਮੇਰਾ ਤੁਹਾਨੂੰ .....ਬਹੁਤ ਸੋਹਣਾ ਲਿਖਿਆ ਏ ਤੁਸੀਂ ਆਪਣੇ ....ਮਾਤਾ-ਪਿਤਾ ਨਾਲ ਆਪਣੇ ਪਿਆਰ, ਮੋਹ ਦੇ ਰੱਬੀ ਰਿਸ਼ਤੇ ਦੀ ਦੂਰੀ ਨੂੰ ..........ਮੇਰੀ ਵੀ ਦੁਆ ਏ ....ਤੁਸੀਂ ਜਲਦੀ ਆਪਣੇ ਮੰਮੀ ਜੀ ਨੂੰ ਮਿਲੋ ਤੇ ਜੋ ਚਾਰ ਸਾਲ ਤੁਸੀਂ ਆਪਣੇ ਜ਼ਜਬਾਤ ਸਾਂਭ ਕੇ ਰਖੇ ਨੇ ....ਓਹ ਆਪਣੇ ਮੰਮੀ ਜੀ ਨਾਲ ਸਾਂਝੇ ਕਰੋ ........ਇਹ ਗੱਲ 101 % ਸਚ ਹੈ ......ਮਾਂ ਦੇ ਪੈਰਾਂ ਚ ਜੰਨਤ ਹੁੰਦੀ ਏ........ਇਹ ਜੰਨਤ ਤੁਹਾਨੂੰ ਛੇਤੀ ਨਸੀਬ ਹੋਣ ਜਾ ਰਹੀ ........ਸਾਡੀਆਂ ਸਭ ਦੀਆਂ .ਸੁਭ ਇਸ਼ਾਵਾਂ ਤੁਹਾਡੇ ਨਾਲ ਨੇ ........ਤੇ ਸਾਡੇ ਵਲੋਂ ਮੰਮੀ ਜੀ ਨੂੰ ਦੋਵੇਂ ਹਥ ਜੋੜ ਪੈਰੀਂ ਪੈਣਾ ਆਖਣਾ ..........ਸਦਾ ਖੁਸ਼ ਰਹੋ

07 Jan 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਕੁਲਜੀਤ ਜੀ ਅੱਖਾਂ ਨਮ ਹੋ ਗਈਆਂ ਪੜਕੇ ਕੀ ਪ੍ਰਦੇਸੀਆਂ ਨੂੰ ਸ਼ੁਰੂ ਵਿੱਚ ਕਿੰਨੇ ਦੁੱਖ ਝੱਲਣੇ ਪੈਂਦੇ ਨੇੰ ,,,
ਮੈਨੂ ਆਪਣੀਆਂ ਕੁਝ ਲਾਈਨਾਂ ਯਾਦ ਆ ਰਹੀਆਂ ਨੇਂ,,,,


ਕੀ ਪ੍ਰਦੇਸੀਂ ਬੈਠਾ ਤੇਨੂੰ ਹਾਲ ਸੁਣਾਵਾਂ ਓਇ ,
ਵਿੱਚ ਪ੍ਰਦੇਸੀਂ ਮਾਵਾਂ ਨਾਂ ਬੋਹੜਾਂ ਦੀਆਂ ਛਾਵਾਂ ਓਇ |


ਦੁਆਵਾਂ ਨੇ ਤੁਹਾਡੇ ਲਈ ਕੀ ਜਲਦ ਵਤਨੀ ਫੇਰਾ ਪਾਓ ਤੇ ਆਪਣੇ ਪਰਿਵਾਰ ਨਾਲ ਮਿਲੋਂ ,,,,

ਸ਼ੁਕਰੀਆ

07 Jan 2011

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

ਕੁਲਜੀਤ ਜੀ ਮੇਰੀ ਵੀ ਕਹਾਨੀ ਤੁਹਾਡੇ ਵਰਗੀ ਈ ਏ ਬਿਲਕੁਲ . ਪਰ ਫ਼ਰਕ ਏਨਾ ਏ ਕ ਮੈ ਤਾ ਇੰਡੀਆ ਵ ਸਾਰੇ ਕਾਮ ਆਪ ਈ ਕਰਦੀ ਸੀ ਸੋ ਇਥੇ ਆ ਕੇ ਕੋਈ ਪਰੇਸ਼ਾਨੀ ਨੀ ਹੋਈ ....ਬਸ  ਘਰਦਿਆਂ ਤੋ ਦੂਰ ਹੋਣ ਦਾ ਦੁਖ ਮਾਰਦਾ ਏ .....ਰੱਬ ਅਗੇ ਇਕੋ ਅਰਦਾਸ ਏ ਕ ਸਾਰਿਆਂ ਨੂੰ ਇੰਡੀਆ ਜਾ ਕੇ ਓਵੇ ਏ ਦੇਖਾ ਜਿਵੇ ਛਡ ਕੇ ਜਹਾਜ ਚੜੀ ਸੀ.

07 Jan 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

I have a question if Kuljit ji izazat den taan main puchhnaa chahaagaan....

07 Jan 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

Kuljeet ji...i loveddddddddd it n aina chhuh gayi mere dil nu k meriya akha vi siliya ho gayia.......hor kujh likhan nahi ho reha ais waqt

08 Jan 2011

Showing page 1 of 3 << Prev     1  2  3  Next >>   Last >> 
Reply