Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਰਦਾਸ ਮਾਨ ਬਾਰੇ ਇੱਕ ਚੰਗਾ ਲੇਖ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਗੁਰਦਾਸ ਮਾਨ ਬਾਰੇ ਇੱਕ ਚੰਗਾ ਲੇਖ

ਗੁਰਦਾਸ ਮਾਨ ਬਾਰੇ ਇੱਕ ਚੰਗਾ ਲੇਖ, ਲੋੜ ਹੈ ਅਜੇਹੇ ਹੀ ਹੋਰ ਕੁਝ ਆਲੋਚਕਾਂ ਦੀ ਤਾਂ ਜੋ ਪੰਜਾਬ ਦੀ ਗਾਇਕੀ ਨੂ ਸਿਧੇ ਰਾਹ ਪਾਇਆ ਜਾ ਸਕੇ . . . . . . . . . . . . . . . . . . . . . . . . . . . . . .

 

ਗੁਰਦਾਸ ਮਾਨ ਦੇ ਬਹਾਨੇ — ਬੀਤੇ ਦੇ ਹੇਰਵੇ 'ਤੇ ਕੁੱਝ ਟਿੱਪਣੀਆਂ — ਅਜੇਪਾਲ

 

http://naujwanbharatsabha.blogspot.com/2011/02/blog-post_21.html

27 Sep 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਕਿਸੇ ਦੋਸਤ ਨੇ ਇਸ ਲੇਖ ਤੇ ਕੋਈ ਪ੍ਰਤੀਕਰਮ ਨਹੀ ਕੀਤਾ..
ਸ਼ਾਇਦ ਕਿਸੇ ਨੇ ਪੜ੍ਹਿਆ ਨਹੀ...
ਇਸ ਲਈ ਇਸ ਲੇਖ ਦੇ ਕੁਝ ਅੰਸ਼ ਪੇਸ਼ ਕਰ ਰਿਹਾਂ ਹਾਂ...!!

 

 

ਭਾਵੇਂ ਮਾਨ ਦੇ ਗਾਏ ਗੀਤ 'ਚੱਕਲੋ-ਚੱਕਲੋ', 'ਦਿਵਾਨੇ ਮੁੰਡੇ', 'ਭੰਗੜਾ ਪਾ ਲਈਏ' ਆਦਿ ਨੂੰ ਅਸੀਂ ਛੱਡ ਦਿੰਦੇ ਹਾਂ ਕੁੱਝ ਇਸ ਤਰ੍ਹਾਂ ਕਿ ''ਜੇ ਹੋਰ ਗਾਂਦੇ ਨੇ ਤੇ ਮੈਂ ਗਾ ਦਿੱਤੇ ਤਾਂ ਕੀ ਹੋ ਗਿਆ?'' ਵਾਲ਼ੇ ਵਿਚਾਰ ਮੁਤਾਬਕ। 
ਮਾਨ ਦੇ ਕਈ ਗੀਤਾਂ ਵਿੱਚ ਇੱਕ ਮੈਸੇਜ ਹੁੰਦਾ ਹੈ। ਉਹ ਹੈ 'ਆਪਣੀ ਮਿੱਟੀ' ਨਾਲ਼ ਜੁੜਣ ਦਾ ਭਾਵ ਖ਼ਤਮ ਹੋ ਰਹੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਮੁੜ-ਸੁਰਜੀਤ ਕਰਨ ਦਾ, ਉਹਨਾਂ ਨੂੰ ਬਚਾਉਣ ਦਾ। ਉਹਨਾਂ ਦੇ ਗੀਤਾਂ ਵਿੱਚ ਇਸ ਮੈਸੇਜ ਨਾਲ਼ ਅਸੀਂ ਇਤਫਾਕ ਨਹੀਂ ਰੱਖਦੇ ਅਤੇ ਇਸ ਲੇਖ ਵਿੱਚ ਉਹਨਾਂ ਦੀ ਅਲੋਚਨਾ ਦਾ ਮੁੱਖ ਮੁੱਦਾ ਵੀ ਏਹੋ ਹੈ। ਆਓ ਪਹਿਲਾਂ ਅਸੀਂ ਕੁੱਝ ਗੀਤਾਂ ਦੀ ਉਦਾਹਰਣ ਟਿੱਪਣੀਆਂ ਸਹਿਤ ਦੇਖਦੇ ਹਾਂ ਫਿਰ ਇਸ ਸਭ ਦੇ ਕਾਰਨਾਂ ਵਿੱਚ ਜਾਵਾਂਗੇ। ਜਿਵੇਂ 'ਆਪਣਾ ਪੰਜਾਬ ਹੋਵੇ' ਗੀਤ ਨੂੰ ਲੈਂਦੇ ਹਾਂ ਇਸ ਦੇ ਕੁੱਝ ਬੋਲ ਹਨ, ''ਸਰੋਂ ਦੇ ਸਾਗ ਵਿੱਚ ਘਿਓ ਹੀ ਘਿਓ ਪਾਈ ਜਾਵਾਂ, ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ... ਸੱਥ ਵਿੱਚ ਸ਼ੀਪ ਖੇਡਾਂ ਬਾਬਿਆਂ ਦੀ ਢਾਣੀ ਨਾਲ਼... ਤਾਰਿਆਂ ਦੀ ਰਾਤ ਵਿੱਚ ਚੰਦ ਮਾਮਾ ਹੱਸੀ ਜਾਵੇ ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਲ਼ੀ ਘੁੱਟੀ ਜਾਵੇ...''। ਹੁਣ ਖੇਤੀ ਦਾ ਕੰਮ ਜ਼ੋਰ ਦਾ ਕੰਮ ਗਿਣਿਆ ਜਾਂਦਾ ਹੈ ਜਿਸ ਕਰਕੇ 'ਰੱਜ ਕੇ ਖਾਓ ਤੇ ਦੱਬ ਕੇ ਵਾਹੋ' ਦੀ ਕਹਾਵਤ ਵੀ ਮਸ਼ਹੂਰ ਹੈ। ਪਰ ਅੱਜ ਦੁਨੀਆਂ ਬਦਲ ਗਈ ਹੈ। ਹੁਣ ਖੇਤੀ ਛੱਡ ਹੋਰ ਬਹੁਤ ਸਾਰੇ ਕਿੱਤਿਆਂ 'ਤੇ ਨਿਰਭਰਤਾ ਵਧੀ ਹੈ ਅਤੇ ਉਸ ਨਾਲ਼ ਹੀ ਖੁਰਾਕਾਂ ਵੀ ਬਦਲੀਆਂ ਹਨ। ਚੂੜੇ ਵਾਲ਼ੀਆਂ ਤੋਂ ਲੱਤਾਂ ਘੁਟਵਾਉਂਣੀਆਂ ਕਿੰਨੀ ਕੁ ਚੰਗੀ ਗੱਲ ਹੈ ਇਸ ਬਾਰੇ ਤਾਂ ਕੀ ਕਹਿਣਾ?

 

 

'ਕੀ ਬਣੂ ਦੁਨੀਆਂ ਦਾ', 'ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ', 'ਕਿਥੇ ਗਈਆਂ ਖੇਡਾਂ ਕਿਕਲੀ-ਕਲੀਰ ਦੀਆਂ' ਵਿੱਚ ਤਾਂ ਗਾਇਕ ਬੀਤੇ ਦੀ ਮੁੜ-ਬਹਾਲੀ ਲਈ ਰੁਦਨ ਦੇ ਸਿਖਰ 'ਤੇ ਚੜ੍ਹ ਜਾਂਦਾ ਹੈ। ਕੀ ਅੱਜ ਘੱਗਰੇ ਪਾ ਕੇ ਇਸ ਆਧੁਨਿਕ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਵਿਚਰਿਆ ਜਾ ਸਕਦਾ ਹੈ? ਇਹ ਵਰਤਮਾਨ ਤੇ ਭਵਿੱਖ ਨੂੰ ਇਤਿਹਾਸ ਨਾਲ਼ ਸਿੰਜਣਾ ਨਹੀਂ ਲਬੇੜਨਾ ਹੈ। ਅਸੀਂ ਆਪਣੇ ਇਤਿਹਾਸ ਨੂੰ ਦਫ਼ਨ ਕਰਨ ਦੇ ਹਾਮੀ ਨਹੀਂ ਸਗੋਂ ਇਸ ਗੱਲ 'ਤੇ ਜ਼ੋਰ ਜ਼ਰੂਰ ਦਿੰਦੇ ਹਾਂ ਉਸ ਇਤਿਹਾਸ ਵਿੱਚੋਂ ਸਿÎੱਖਿਆ ਕਿਸ ਚੀਜ਼ ਤੋਂ ਜਾਵੇ। ਇਤਿਹਾਸ-ਵਿਰੋਧੀ ਨਜ਼ਰੀਆ ਵੀ ਸਾਡਾ ਨਹੀਂ, ਸਾਡਾ ਕਹਿਣਾ ਤਾਂ ਸਿਰਫ਼ ਇਤਨਾ ਹੈ ਕਿ ਇਤਿਹਾਸ ਤੋਂ ਸਿੱਖ ਕੇ ਵਰਤਮਾਨ ਨੂੰ ਬਦਲਣਾ ਹੈ ਤੇ ਭਵਿੱਖ ਵੱਲ ਵੇਖਣਾ ਹੈ ਨਾ ਕਿ ਬੀਤੇ ਦਾ ਪਿਛਵਾੜਾ ਨਿਹਾਰਨਾ।

30 Sep 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਪਿਛਾਖੜ ਹਰੇਕ ਤਰ੍ਹਾਂ ਦੇ ਨਵੇਂਪਣ ਨੂੰ ਨਾਕਰਦਾ ਹੈ ਜਿਵੇਂ ਕਿ ਪ੍ਰਵਾਸ। ਅਗਰ ਮਨੁੱਖੀ ਇਤਿਹਾਸ ਵਿੱਚ ਪ੍ਰਵਾਸ ਨਾ ਹੁੰਦਾ ਤਾਂ ਆਧੁਨਿਕ ਮਨੁੱਖ ਬਹੁਤ ਸਾਰੀਆਂ ਕਲਾਵਾਂ ਤੋਂ ਵਿਹੂਣਾ ਰਹਿ ਜਾਂਦਾ। ਇੱਕ ਖੂਹ ਦਾ ਡੱਡੂ ਬਣ ਜਾਂਦਾ, ਡਾਰਵਿਨ ਸਾਰੀ ਉਮਰ ਜੰਗਲਾਂ ਵਿੱਚ ਨਾ ਘੁੰਮਦਾ ਰਹਿੰਦਾ ਤਾਂ ਵਿਗਿਆਨੀ 'ਜੀਵਾਂ ਦੀ ਉਤਪਤੀ' ਅਤੇ 'ਮਨੁੱਖ ਦੀ ਉਤਪਤੀ' ਨਾਲ਼ ਅੱਜ ਵੀ ਸਿਰ ਖਪਾਉਂਦੇ ਫਿਰਦੇ। ਵਾਸਕੋ ਡਿ ਗਾਮਾ ਤੇ ਕੋਲੰਬਸ ਦੀਆਂ ਮਹਾਨ ਦੇਣਾਂ ਨੂੰ ਸੰਸਾਰ ਕਦੇ ਨਹੀਂ ਭੁੱਲੇਗਾ। ਪਰ ਮਾਨ ਹੁਰੀਂ ਇਸ 'ਤੇ ਲਿਖਦੇ ਹਨ, 'ਕਿਸੇ ਮਾਂ ਦੀ ਮੰਨ ਲਵੋ ਅੱਜਕੱਲ ਮੁਸ਼ਕਿਲ ਲੱਗਦੇ ਵੀਜ਼ੇ'। ਜ਼ਮੀਨ ਨਾਲ਼ ਲੋਕਾਂ ਨੂੰ ਨੂੜੀ ਰੱਖਣਾ ਇਤਿਹਾਸ ਵਿਰੋਧੀ ਨਜ਼ਰੀਆ ਹੈ, ਉਨ੍ਹਾਂ ਦੇ ਦਿਮਾਗਾਂ ਨੂੰ ਖੋਲਾਂ ਵਿੱਚ ਬੰਦ ਕਰਨ ਦੀ ਚਾਲ ਹੈ।

 

ਇੱਕ ਹੋਰ ਗੱਲ ਵੀ ਜੋ ਕਿ ਨੈਤਿਕ ਪੱਧਰ 'ਤੇ ਵੀ ਸੱਭਿਆਚਾਰ ਦੇ ਇਨ੍ਹਾਂ ਰਾਖਿਆਂ ਤੋਂ ਪੁੱਛਣੀ ਬਣਦੀ ਹੈ ਉਹ ਇਹ ਕਿ ਜੇ ਤੁਸੀਂ ਇਨ੍ਹੇ ਹੀ ਉਸ ਬੀਤ ਚੁੱਕੇ ਲਈ ਝੂਰ ਰਹੇ ਹੋ ਤਾਂ ਕਿਉਂ ਨਹੀਂ ਚੰਡੀਗੜ੍ਹ, ਦਿੱਲੀ ਦੇ ਆਪਣੇ ਬੰਗਲਿਆਂ ਨੂੰ ਛੱਡਕੇ ਮੁੜ ਪਿੰਡਾਂ ਵੱਲ ਵਹੀਰਾਂ ਘੱਤ ਲੈਦੇ? ਕਿਸੇ ਪਿੰਡ ਵਿੱਚ ਕੁੱਲੀ ਪਾ ਕੇ ਰਹਿਣ ਲੱਗ ਪਓ! ਮਾਨ ਕੋਈ ਪੰਜਾਬੀ ਫਿਲਮ ਬਣਾਉਂਦੇ ਹਨ ਤਾਂ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਧੁਨਿਕ ਪਹਿਰਾਵਿਆਂ ਵਿੱਚ ਦਿੱਖਦੇ ਹਨ (ਪਿੱਛੇ ਜਿਹੇ ਉਨ੍ਹਾਂ ਦੀਆਂ ਕੁੱਝ ਫਿਲਮਾਂ ਦੇ ਸੰਦਰਭ ਵਿੱਚ) ਕਿਉਂ ਨਹੀਂ ਉਹ ਉਨ੍ਹਾਂ ਨੂੰ ਕੁੜਤੇ-ਚਾਦਰੇ ਪਵਾਈ ਕਾਲਜ ਜਾਂਦੇ ਦਿਖਾਂਉਂਦੇ? ਪਰ ਉਹ ਇਸ ਤਰ੍ਹਾਂ ਨਹੀਂ ਕਰਨਗੇ ਕਿਉਂਕਿ ਇਸ ਜੀਨ-ਕਲਚਰ ਦੀ ਵੀ ਇੱਕ ਮਾਰਕਿਟ ਹੈ ਤੇ ਉਸਨੂੰ ਕੈਸ਼ ਕਰਨਾ ਵੀ ਜ਼ਰੂਰੀ ਹੈ। ਇਸ ਪੂਰੇ ਮਾਮਲੇ ਵਿੱਚ ਜ਼ਿਆਦਾ ਜ਼ੋਰ ਤਾਂ ਮਾਰਕਿਟ ਨੂੰ ਕੈਸ਼ ਕਰਨ 'ਤੇ ਹੀ ਲੱਗਾ ਹੋਇਆ ਹੈ। ਸਿਰਫ਼ ਗੁਰਦਾਸ ਮਾਨ ਹੀ ਨਹੀਂ ਇÎੱਕ ਪੂਰੀ ਦੀ ਪੂਰੀ ਲਾਬੀ ਹੈ ਇਸ ਸੱਭਿਆਚਾਰ ਬਚਾਓ ਅੰਦੋਲਨ ਪਿੱਛੇ। ਜੇਕਰ ਇਹ ਨੌਜਵਾਨਾਂ ਨੂੰ 'ਵਿਰਸੇ' ਨਾਲ਼ ਜੋੜ ਕੇ ਅਸਲ ਵਿੱਚ ਬਦਲਣਾ ਚਾਹੁੰਦੇ ਹਨ, ਇਨ੍ਹਾਂ ਨੂੰ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਵਾਕਿਆ ਹੀ ਕੋਈ ਚਿੰਤਾ ਹੈ ਤਾਂ ਬੇਰੁਜ਼ਗਾਰੀ, ਮਹਿੰਗਾਈ ਆਦਿ ਅਨੇਕਾਂ ਮੁੱਦੇ ਹਨ। ਜੇਕਰ ਬੋਲਣ ਲਈ ਹੋਰ ਕੁੱਝ ਨਹੀਂ ਤਾਂ ਪੁਲਸ ਹੱਥੋਂ ਗੁੱਤਾਂ ਤੋਂ ਫੜ-ਫੜ ਘੜੀਸੀਆਂ ਜਾਂਦੀਆਂ ਵਿਦਿਆਰਥਣਾਂ, ਨਰਸਾਂ, ਆਂਗਣਵਾੜੀ ਵਰਕਰਾਂ ਆਦਿ ਦੇ ਹੱਕ ਵਿੱਚ ਘੱਟੋ-ਘੱਟ ਹਾਅ ਦਾ ਨਾਅਰਾ ਹੀ ਮਾਰ ਦੇਣ। ਪਿੱਛੇ ਜਿਹੇ ਤਾਂ ਵੈਟਨਰੀ ਵਿਦਿਆਰਥੀਆਂ ਦੇ ਮੁਜ਼ਾਹਰੇ 'ਤੇ ਲਾਠੀਚਾਰਜ ਸਮੇਂ ਪੁਲਸੀਆਂ ਨੇ ਵਿਦਿਆਰਥਣਾਂ ਦੀਆਂ ਕਮੀਜ਼ਾਂ ਵਿੱਚ ਹੱਥ ਪਾਉਣ ਤੱਕ ਦੀ ਨੀਚ ਹਰਕਤ ਕੀਤੀ। ਉਸ ਵਕਤ ਇਨ੍ਹਾਂ ਗਾਇਕਾਂ ਦੀ ਸੁਰ ਨਹੀਂ ਨਿਕਲਦੀ ਤੇ ਕਲਮ-ਨਵੀਸਾਂ ਦੀ ਕਲਮ ਘਾਹ ਚਰਨ ਤੁਰ ਪੈਂਦੀ ਹੈ ਸਗੋਂ ਇਹ ਤਾਂ ਉਲਟਾ ਕਰਦੇ ਹਨ, ਹਰ ਸੱਤਾਧਾਰੀ ਪਾਰਟੀ (ਵਿਰੋਧੀ ਧਿਰ ਤੇ ਹਰ ਵੋਟ ਬਟੋਰੂ ਪਾਰਟੀ) ਦੀਆਂ ਰੈਲ਼ੀਆਂ-ਜਲਸਿਆਂ ਵਿੱਚ ਇਕੱਠ ਕਰਨ ਲਈ ਪਿੰਡਾਂ ਦੇ ਭੰਡਾਂ ਦੀ ਤਰ੍ਹਾਂ ਸੁਰ ਕੱਢਦੇ ਹਨ ਤੇ ਸਾਡੇ ਜੋ ਲੋਕ ਇਨ੍ਹਾਂ ਤੋਂ ਸਮਾਜ ਨੂੰ ਦਿਸ਼ਾ ਦੇਣ ਦੀ ਆਸ ਰੱਖਦੇ ਹਨ ਉਨਾਂ ਦੀ ਅਕਲ ਲਈ ਸਾਨੂੰ ਫਿਕਰ ਹੋਣ ਲੱਗਦਾ ਹੈ।
ਚਿਲੀ ਦੇ ਕਵੀ ਪਾਬਲੋ ਨੇਰੂਦਾ ਦੀਆਂ ਕੁੱਝ ਸਤਰਾਂ ਯਾਦ ਆਉਂਦੀਆਂ ਹਨ—
ਤੁਸੀਂ ਪੁਛੋਂਗੇ
ਕਿਉਂ ਨਹੀਂ ਕਰਦੀ 
ਉਸਦੀ ਕਵਿਤਾ 
ਉਸਦੇ ਦੇਸ਼ ਦੇ 
ਫੁੱਲਾਂ ਅਤੇ ਪੱਤਿਆਂ ਦੀ ਗੱਲ
ਆਓ 
ਦੇਖੋ ਗਲ਼ੀਆਂ ਵਿੱਚ ਵਹਿੰਦਾ ਲਹੂ
ਆਓ ਦੇਖੋ 
ਗਲ਼ੀਆਂ ਵਿੱਚ ਵਹਿੰਦਾ ਲਹੂ
ਆਓ ਦੇਖੋ ਗਲ਼ੀਆਂ ਵਿੱਚ 
ਵਹਿੰਦਾ ਲਹੂ।

30 Sep 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਹਰ ਕਲਾਕਾਰ ਸਚੇਤਨ ਤੌਰ 'ਤੇ ਪਿਛਾਖੜੀ ਨਹੀਂ ਹੁੰਦਾ (ਅਤੇ ਮਾਨ ਹੁਰਾਂ ਦੇ ਮਾਮਲੇ ਵਿੱਚ ਇਹ ਸੱਚ ਹੈ) ਸਗੋਂ ਅਚੇਤਨਤਾ ਦਾ ਪਲੜ੍ਹਾ ਇੱਥੇ ਭਾਰੀ ਹੁੰਦਾ ਹੈ। ਪਰ ਸਮਾਜ ਵਿੱਚ ਪਏ ਇਸ ਤਰ੍ਹਾਂ ਦੇ ਪਿਛਾਖੜੀ ਵਿਚਾਰਾਂ ਦਾ ਕਲਾਤਮਕ ਪ੍ਰਗਟਾਵਾ ਕਰਨਾ ਅਚੇਤਨ ਤੌਰ 'ਤੇ ਹੀ ਆਰ. ਐੱਸ. ਐੱਸ. ਵਰਗੀਆਂ ਫਿਰਕੂ ਜਥੇਬੰਦੀਆਂ ਦਾ ਸੱਭਿਆਚਾਰਕ ਵਿੰਗ ਬਣਨ ਦੇ ਤੁਲ ਹੈ ਤੇ ਜੇ ਇਹ ਪ੍ਰਗਟਾਵਾ ਸਚੇਤਨ ਹੋਵੇਂ ਤਾਂ ਕੁੱਝ ਕਹਿਣ ਦੀ ਲੋੜ ਨਹੀਂ। ਰੂਸੀ ਪ੍ਰਬੋਧਨਕਾਲ ਦੇ ਮਹਾਨ ਵਿਚਾਰਕ 'ਅਲੈਕਸਾਂਦਰ ਹਰਜਨ' ਦੇ ਇਨ੍ਹਾਂ ਸ਼ਬਦਾਂ ਨਾਲ਼ ਅਸੀਂ ਲੇਖ ਸਮਾਪਤ ਕਰਦੇ ਹਾਂ:
''ਜਰਜ਼ਰ ਅਤੇ ਹਾਰ ਚੁੱਕਾ ਤੁਰੰਤ ਹੀ ਕਬਰ ਵਿੱਚ ਨਹੀਂ ਪਹੁੰਚ  ਜਾਂਦਾ। ਆਤਮ-ਰੱਖਿਆ ਦੀ ਸਹਿਜ ਭਾਵਨਾ,... ਵਿਨਾਸ਼ ਦੇ ਕੰਢੇ ਉੱਪਰ ਖੜ੍ਹੀ ਵਸਤੂ ਦੇ ਵੱਧ ਤੋਂ ਵੱਧ ਸਮੇਂ ਤੱਕ ਜਿਉਂਦੇ ਰਹਿਣ ਦੇ ਯਤਨ ਤੋਂ ਪ੍ਰੇਰਿਤ ਵਿਰੋਧ ਦਾ ਆਧਾਰ ਹੈ।...ਰੂੜੀਵਾਦੀ ਭਾਵਨਾ ਮਨੁੱਖਾਂ ਵਿੱਚ ਬੀਤੇ ਦੀਆਂ ਪਾਲੀਆਂ ਪੋਸੀਆਂ ਅਤੇ ਪਿਆਰੀਆਂ ਯਾਦਾਂ ਨੂੰ ਜਗਾਉਂਦੀ ਹੈ। ਉਨ੍ਹਾਂ ਨੂੰ ਵੱਡੇਰਿਆਂ ਦੇ ਉਸ ਘਰ ਵਿੱਚ ਵਾਪਸ ਮੁੜ ਜਾਣ ਦੇ ਲਈ ਪ੍ਰੇਰਿਤ ਕਰਦੀਆਂ ਹਨ, ਜਿੱਥੇ ਜ਼ਿੰਦਗੀ ਬਿਨਾਂ ਕਿਸੇ ਚਿੰਤਾ ਦੇ ਅਤੇ ਬਸੰਤੀ ਆਭਾ ਨਾਲ ਭਰਪੂਰ ਸੀ। ਉਹ ਭੁੱਲ ਜਾਂਦੀ ਹੈ ਕਿ ਉਹ ਘਰ ਟੁੱਟ ਭੱਜ ਗਿਆ ਹੈ, ਹਨ੍ਹੇਰਾ ਹੋ ਗਿਆ ਹੈ।...ਪੁਰਾਣਾ ਨਿਜ਼ਾਮ ਜਿਸ ਨੇ ਵਿਦਾ ਹੋਣਾ ਹੈ, ਪੂਰੀ ਤਰ੍ਹਾਂ ਵਿਕਸਿਤ, ਅਮਲ ਵਿੱਚ ਲਿਆਂਦਾ ਹੋਇਆ ਅਤੇ ਲੋਕਾਂ ਦੇ ਦਿਲਾਂ ਵਿੱਚ ਡੂੰਘੀਆਂ ਜੜ੍ਹਾਂ ਜਮਾਈ ਬੈਠਾ ਹੁੰਦਾ ਹੈ। ਇਸਦੇ ਉਲਟ ਨਵਾਂ ਅਜੇ ਅਦਿੱਖ ਅਤੇ ਖਲਾਅ 'ਚ ਹੈ। ਉਸ ਕੋਲ ਨਾ ਰੰਗ ਰੂਪ ਹੈ, ਨਾ ਪਹਿਰਾਵਾ। ਜਦੋਂ ਕਿ ਪੁਰਾਣਾ ਅਮੀਰ ਅਤੇ ਸ਼ਕੀਤਸ਼ਾਲੀ ਹੁੰਦਾ ਹੈ...ਉਹ ਅਤੀਤ ਵਿੱਚ ਆਪਣੇ ਭਵਿੱਖ ਦਾ ਆਦਰਸ਼ ਵੇਖਦੇ ਸਨ, ਪਰ ਅਤੀਤ ਦੇ ਹੀ ਬਾਣੇ ਵਿੱਚ... ਪਲ ਭਰ ਲਈ ਹੀ ਸਹੀ—ਇੱਕ ਮੁੱਦਤ ਤੋਂ ਦਫ਼ਨ ਹੋਇਆ ਇਹ ਜੀਵਨ ਆਪਣੀ ਕਬਰ ਵਿੱਚੋਂ ਉੱਠਕੇ ਆ ਸਕਦਾ ਤਾਂ ਉਸ ਦੇ ਉਪਾਸ਼ਕ ਵੀ ਉਸ ਨੂੰ ਵੇਖਕੇ ਹੈਰਾਨ ਰਹਿ ਜਾਂਦੇ ਅਤੇ ਉਹ ਇਸ ਲਈ ਨਹੀਂ ਕਿ ਉਹ ਆਪਣੇ ਸਮੇਂ ਵਿੱਚ ਬੁਰਾ ਸੀ, ਸਗੋਂ ਇਸ ਲਈ ਕਿ ਉਸ ਦਾ ਸਮਾਂ ਬੀਤ ਚੁੱਕਾ ਸੀ। ਜਿਵੇਂ ਵੀ ਹੋਵੇ, ਅਤੀਤ ਵਿੱਚ ਵਸਣ ਵਾਲੇ ਲੋਕਾਂ ਨੂੰ ਗਹਿਰੀ ਵੇਦਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਆਪਣੇ ਚਾਰੇ ਪਾਸੇ ਦੇ ਵਾਤਾਵਰਣ ਤੋਂ ਉਹ ਓਨੇ ਹੀ ਦੂਰ ਹੁੰਦੇ ਹਨ ਜਿੰਨੇ ਕਿ ਉਹ ਲੋਕ ਜਿਹੜੇ ਸਿਰਫ਼ ਭਵਿੱਖ ਵਿੱਚ ਵਿਚਰਦੇ ਹਨ। ਹਰ ਇਕ ਇਨਕਲਾਬ ਆਪਣੇ ਨਾਲ ਇਸ ਤਰ੍ਹਾਂ ਦੀਆਂ ਵੇਦਨਾਵਾਂ ਨੂੰ ਲੈ ਕੇ ਆਉਂਦਾ ਹੈ, ਜੀਵਨ ਦੇ ਨਵੇਂ ਯੁੱਗ ਤੋਂ ਪਹਿਲਾਂ ਦਾ ਦੌਰ ਬੜਾ ਤ੍ਰਾਸਦਿਕ ਅਤੇ ਅਸਹਿ ਮਾਲੂਮ ਹੁੰਦਾ ਹੈ। ਹਰ ਇਕ ਸਮੱਸਿਆ ਇਕ ਦੁਖਦਾਈ ਕਰਵਟ ਲੈਂਦੀ ਹੈ। ਲੋਕ ਬੇਹੂਦਾ ਹੱਲਾਂ ਵੱਲ, ਜਿਸ ਤੋਂ ਵੀ ਉਨ੍ਹਾਂ ਨੂੰ ਕੁਝ ਤਸੱਲੀ ਮਿਲੇ, ਭੁੱਖਿਆਂ ਵਾਂਗ ਲਪਕਦੇ ਹਨ, ਇਕ ਪਾਸੇ ਅੰਨ੍ਹਾ ਹਠ, ਦੂਸਰੇ ਪਾਸੇ ਅੰਨ੍ਹੀ ਅਨਾਸਥਾ, ਇਕ ਪਾਸੇ ਬੇ-ਸਿਰ ਪੈਰ ਆਸਾਂ, ਦੂਸਰੇ ਪਾਸੇ ਬੇ-ਸਿਰ ਪੈਰ ਨਿਰਾਸ਼ਾ!...ਉਹ ਪੁਰਾਣੀ ਇਮਾਰਤ ਦੀ ਮੁਰੰਮਤ ਕਰਕੇ ਉਸ ਉੱਪਰ ਸਫੈਦੀ ਕਰਨਾ ਚਾਹੁੰਦੇ ਸਨ। ਅਤੀਤ ਦਾ ਤਿਆਗ ਕੀਤੇ ਬਿਨਾਂ ਹੀ ਉਹ ਨਵੇਂ ਤੋਂ ਲਾਭ ਉਠਾਉਣਾ ਚਾਹੁੰਦੇ ਸਨ ਅਤੇ ਉਹ ਅਸਫਲ ਹੋਏ। “ਉਹ ਜਿਹੜਾ ਮੇਰੇ ਤੋਂ ਵਧੇਰੇ ਆਪਣੇ ਮਾਂ-ਪਿਓ ਨੂੰ ਚਾਹੁੰਦਾ ਹੈ, ਮੈਨੂੰ ਨਹੀਂ ਹਾਸਲ ਕਰ ਸਕਦਾ..।” ''

30 Sep 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਗੁਰਪ੍ਰੀਤ ਜੀ...ਤੁਸੀਂ ਇਥੇ ਗੁਰਦਾਸ ਮਾਨ ਜੀ ਬਾਰੇ ਕੁਝ ਲਿਖਿਆ ਹੈ....ਤੇ ਓਹ ਵੀ ਕਿਸੇ ਦੋਸਤ ਦਾ ਕਿਤੇ ਹੋਰ ਪੋਸਟ ਕੀਤਾ ਹੋਇਆ ਤੁਸੀਂ ਕਾਪੀ-ਪੇਸਟ ਕੀਤਾ ਹੈ......ਮੈਂ ਇਸ ਬਾਰੇ ਗੱਲਾਂ ਕਰਨੀਆਂ ਚਾਹਾਂਗਾ....

 

ਨੰਬਰ ਇਕ ਗੁਰਦਾਸ ਮਾਨ ਤਾਂ ਗੁਰਦਾਸ ਮਾਨ ਹੀ ਰਹਿਣਾ ਹੈ ਵੀਰ ਮੇਰਿਆ....ਨਾ ਹੀ ਦੂਜਾ ਕੋਈ ਗੁਰਦਾਸ ਮਾਨ ਹੋ ਸਕਦਾ ਹੈ ਨਾ ਹੀ ਹੋਇਆ ਹੈ...ਏਹੋ ਜਿਹੇ ਲੇਖਾਂ ਨਾਲ ਨਾ ਤਾਂ ਗੁਰਦਾਸ ਮਾਨ  ਜੀ ਦੀ ਮਕਬੂਲੀਅਤ ਘਟ ਹੋਣੀ ਹੈ...ਤੇ ਨਾ ਹੀ ਓਹਨਾ ਨੇ ਲਿਖਣਾ-ਗਾਉਣਾ ਛਡਣਾ ਹੈ, ਕਿ ਤੁਸੀਂ ਯਾ ਤੁਹਾਡਾ  ਇਹ ਦੋਸਤ  ਮਾਨ ਸਾਹਿਬ ਜੀ ਦਾ ਹੁਣ ਤਕ ਗਾਇਆ-ਲਿਖਿਆ ਇਕ ਵੀ ਅਖਰ ਅਜੇਹਾ ਸਾਬਤ ਕਰ ਸਕਦੇ ਹੋ ਜੋ ਪਰਿਵਾਰ 'ਚ ਬੈਠ ਕੇ ਨਾ ਸੁਣਿਆ ਜਾ ਸਕੇ, ਜੇਕਰ ਹਾਅ ਦਾ ਨਾਹਰਾ ਮਾਰਨਾ ਹੀ ਹੈ ਤਾਂ ਓਹਨਾ ਲੈ ਮਾਰੋ ਜੋ 'ਚਿੱਟੇ ਸੂਟ ਤੇ ਦਾਗਾਂ' ਦੀ ਗੱਲ ਕਰਦੇ ਹਨ, ਯਾ ਸਾਡੀਆਂ ਭੈਣਾ ਦੇ 'ਲੱਕ ਮਿਣਦੇ' ਫਿਰਦੇ ਨੇ    

 

ਦੂਜੀ ਗੱਲ ਤੁਸੀਂ ਆਪਣੀ ਪ੍ਰੋਫਾਇਲ ਤੇ ਲਿਖਿਆ ਹੈ ਕਿ ਤੁਹਾਡੀ ਆਪਣੀ ਅਲੱਗ ਹੀ ਫਿਲੋਸ੍ਪੀ ਹੈ...ਤੇ ਫਿਰ ਤੁਸੀਂ ਕਿਸੇ ਹੋਰ ਫਿਲੋਸ੍ਪੀ ਨਾਲ ਸਹਿਮਤ ਕਿਵੇਂ ਹੋ ਗਏ? ਜਿਸ ਦੀ ਪੋਸਟ ਤੁਸੀਂ ਹੂ-ਬ-ਹੂ ਲਿਖ ਕੇ ਸਾਂਝੀ ਕਰ ਦਿੱਤੀ?


   

03 Oct 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਅਗਲੀ ਗੱਲ: ਇਸ ਲੇਖ ਵਿਚ ਪਿਛੋਕੜ bare likhia ਹੈ....ਜੇ ਅੱਜ ਸਾਨੂੰ ਪਿਛੋਕੜ ਦੀਆਂ ਗੱਲਾਂ  ਚੰਗੀਆਂ ਨਹੀਂ ਲਗਦੀਆਂ ਤਾਂ ਓਹ ਦਿਨ ਦੂਰ ਨਹੀ ਜਦੋਂ ਸਾਨੂੰ ਸਾਡੇ ਜੰਮਣ ਵਾਲੇ ਵੀ ਭੁੱਲ ਜਾਣਗੇ, ਇਹਨਾ ਗੀਤਾਂ ਵਿਚ ਆਪਣੀ ਆਉਣ ਵਾਲੀ ਪੀੜੀ ਨੂੰ ਵਿਰਸੇ ਬਾਰੇ ਜਾਣੁ ਕਰਵਾਉਣਾ ਕੋਈ ਮਾੜੀ ਗੱਲ ਨਹੀ| ਜੇਕਰ ਕੱਲ ਨੂੰ ਸਾਡੇ ਬੱਚੇ ਸਾਨੂੰ ਸਾਡੇ ਇਤਿਹਾਸ ਬਾਰੇ, ਸਾਡੇ ਸਭਿਆਚਾਰ ਬਾਰੇ ਪੁਛਣਗੇ ਤਾਂ ਅਸੀਂ ਕੀ ਜਵਾਬ ਦੇਵਾਂਗੇ


'ਤੇ ਆਖਰੀ ਗੱਲ: ਹੁਣ ਤਕ ਲਗਭਗ 82  ਜਾਣੀਆਂ ਨੇ ਤੁਹਾਡੀ ਪੋਸਟ ਨੂੰ  ਪੜ ਲਿਆ ਹੈ ਪਰ ਕਿਸੇ ਨੇ ਵੀ ਇਸ ਤੇ comment ਕਰਨਾ ਜਰੂਰੀ ਨਹੀ ਸਮਝਿਆ, ਤੁਸੀਂ ਇਸ ਤੋਂ ਬਾਖੂਬੀ ਅੰਦਾਜਾ ਲਾ ਸਕਦੇ ਹੋ ਕੇ ਇਸ ਪੋਸਟ ਵਿਚ ਕਿੰਨੀ ਕੁ ਸਚਾਈ ਹੈ  

              

03 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਾਈ ਜੀ ,,,,,,,,,,,,,,,,,,1st oct ਨੂੰ ਇਹ ਟੋਪਿਕ ਪੜਿਆ ਸੀ ਤੇ ਕੁਦਰਤੀ ਉਸੇ ਦਿਨ ਹੀ ਗੁਰਦਾਸ ਮਾਨ ਦੇ live show ਤੇ ਵੀ ਜਾਣਾ ਸੀ,,,ਪੂਰਾ ice hockey ਦਾ ਸਟੇਡੀਅਮ ਨੱਕੋ ਨੱਕ ਭਰਿਆ ਹੋਇਆ ਸੀ ਤੇ ,ਸਾਡੇ ਤਿੰਨ ਘੰਟੇ ਦੇ show  ਦੋਰਾਨ ਇੱਕ ਵੀ ਗੀਤ ਜਾਂ ਬੋਲ ਉਸਨੇ ਐਸਾ ਨਹੀਂ ਗਾਇਆ ਜਿਸ ਤੇ ਇਤਰਾਜ਼ ਕੀਤਾ ਜਾ ਸਕੇ,,,ਹਰ ਗੱਲ ਤੇ ਤਾੜੀਆਂ ਦੀ ਗੂੰਜ ਸੁਣਦੀ ਸੀ,,,ਜੇ ਪੰਜਾਬੀ ਗਾਇਕੀ ਦੇ ਖੇਤਰ ਵਿਚ ਅੱਜ ਗੁਰਦਾਸ ਮਾਨ ਨਾਂ ਹੁੰਦਾ ਤਾਂ ਫੇਰ ਆਹ " ਕੂੜ੍ਹ " ਗਾਉਣ ਵਾਲਿਆਂ ਨੇਂ ਹੀ ਕੰਧਾਂ ਉੱਤੋਂ ਦੀ ਕੁੱਤੀਆਂ ਟਪਾਉਨੀਆਂ ਸੀ,,,,,,,,,,,,,,,,,,,ਬਾਕੀ,,, ਕਹਿੰਦੇ ਹੁੰਦੇ ਨੇਂ ਕੇ ਕਿਸੇ ਨੂੰ ਮਾਂਹ ਵਾਦੀ ਤੇ ਕਿਸੇ ਨੂੰ ਸਵਾਦੀ,,,ਸੋ ਇਹੀ ਕਹਾਂਗਾ ਕੇ ਜੇ ਕੋਈ ਚੱਜ ਦਾ singer ਹੈ ਜਿਸਨੂੰ ਘਰ ਵਿਚ ਸੁਣਿਆ ਜਾ ਸਕਦਾ ਹੈ ਤਾਂ ਉਸਨੂੰ  ਬਣਦਾ ਮਾਣ ਦੇਣਾਂ ਚਾਹਿਦਾ ਹੈ ,,,ਬਾਕੀ  ਤੁਸੀਂ ਆਪ ਸਿਆਣੇ ਹੋ,,,ਧੰਨਵਾਦ,,,,

03 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਅਜੇਪਾਲ ਜੀ ਦੇ ਲੇਖ ਵਿੱਚ ਜਿਸ ਗੱਲ ਦੀ ਫਿਕਰਮੰਦੀ ਦਿਖਾਈ ਗਈ ਹੈ ਮੈਂ ਪੂਰੀ ਤਰਾਂ ਨਾਲ ਉਸ ਨਾਲ ਸਹਿਮਤ ਹਾਂ| ਇੱਕ ਸੁਲਝੇ ਹੋਏ ਕਲਾਕਾਰ(ਇਹ ਮੈਂ ਇਸ ਲਈ ਕਹਿ ਰਿਹਾਂ ਕਿ ਆਪਾਂ ਸਾਰੇ ਗੁਰਦਾਸ ਮਾਨ ਜੀ ਨੂੰ ਇਸ ਨਿਗ੍ਹਾ ਨਾਲ ਹੀ ਦੇਖਦੇ ਹਾਂ) ਦਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਸਮਾਜ ਦੀ ਬਿਹਤਰੀ ਲਈ ਵੀ ਅਵਾਜ਼ ਉਠਾਵੇ| ਜਿਸ ਵਿੱਚ ਉਹ ਜੋ ਕਰਨ ਦੇ ਸਮਰੱਥ ਸੀ ਤੇ ਹੈ ਉਹ ਉਸ ਵਲੋਂ ਨਹੀਂ ਕੀਤਾ ਗਿਆ..."ਹੁਣ ਉਹਨੂੰ ਫੇਲ ਕਹਾਂ ਕਿ ਪਾਸ" ਸ਼ਾਇਦ ਦੱਬੇ ਕੁਚਲੇ ਜਾ ਰਹਿਆਂ ਦੇ ਲਈ ਹਾਅ ਦਾ ਨਾਹਰਾ ਮਾਰਨਾ ਇੰਨਾ ਅਸਾਨ ਨਹੀਂ ਹੁੰਦਾ ਜਿੰਨਾ "ਮਾਰਕੀਟ ਦੀ ਮੰਗ ਪੂਰੀ ਕਰਨਾ"

 

ਬਾਕੀ ਜਿਸ ਪਹਿਲੂ ਦੀ ਗੱਲ ਜੁਝਾਰ ਬਾਈ ਤੇ ਹਰਪਿੰਦਰ ਬਾਈ ਨੇ ਕੀਤੀ ਹੈ ਉਸਨੂੰ ਅਣਦੇਖਿਆ ਕਰਨਾ ਵੀ ਸਹੀ ਨਹੀ ਹੈ ਮੇਰੇ ਵਿਚਾਰ 'ਚ, ਮੇਰੇ ਕਹਿਣ ਦਾ ਭਾਵ ਹੈ ਕਿ ਜਿਸ ਤਰਾਂ ਦੀ ਗਾਇਕੀ ਭਾਰੂ ਹੈ ਸਾਡੇ ਸਮਾਜ 'ਚ ਉਸ ਵਿੱਚ ਜੋ ਕਿਰਦਾਰ ਗੁਰਦਾਸ ਮਾਨ ਜੀ ਦਾ ਹੈ ਉਹ ਵੀ ਕਾਬਿਲੇ ਤਾਰੀਫ ਹੈ(ਸਾਫ ਸੁਥਰੀ ਗਾਇਕੀ ਤੇ ਲੇਖਣੀ) ਜੋ ਕਿ ਸ਼ਾਇਦ ਅੱਜ ਦੇ ਸਮੇਂ ਦਾ ਇਕਲੌਤਾ ਗਾਇਕ ਹੈ ਜਿਸ ਦੀ ਗਾਇਕੀ ਨੂੰ ਤਿੰਨ ਕੁ ਪੀੜੀਆਂ ਦੀ ਪਸੰਦੀਦਾ ਕਿਹਾ ਜਾ ਸਕਦਾ ਹੋਵੇ (ਮੇਰੇ ਤੋਂ ੧੦-੧੫ ਸਾਲ ਵੱਡੇ, ਮੇਰੀ ਉਮਰ ਵਾਲੇ ਤੇ ਮੇਰੇ ਤੋਂ ੧੦-੧੫ ਸਾਲ ਛੋਟਿਆਂ ਦਾ ਵੀ ਹਰਮਨ ਪਿਆਰਾ ਗਾਇਕ ਹੈ ਉਹ ਅੱਜ ਵੀ)....

04 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਪਹਿਲਾਂ ਤਾਂ ਆਪ ਸਭ ਦਾ ਜਵਾਬ ਦੇਣ ਲਈ ਸ਼ੁਕਰੀਆ...

ਬਲਿਹਾਰ ਵੀਰ ਨੇ ਕਾਫੀ ਹੱਦ ਤੱਕ ਲੇਖ ਦੀ ਨਬਜ ਫੜ੍ਹ  ਲਈ ਹੈ....

ਜੁਝਾਰ, ਹਰਪਿੰਦਰ ਬਾਈ ਦੇ ਜਵਾਬ ਤੋਂ ਲਗਦਾ ਹੈ ਕਿ ਇਹਨਾ ਨੇ ਲੇਖ ਸਹੀ ਤਰ੍ਹਾ ਨਹੀ ਪੜ੍ਹਿਆ...
ਬਸ ਇਹ ਦੇਖ ਕੇ ਕਿ ਲੇਖ ਗੁਰਦਾਸ ਮਾਨ ਵਿਰੁਧ ਹੈ, ਇਹਨਾ ਨੂੰ ਥੋੜਾ ਗੁੱਸਾ ਆ ਗਿਆ ...
ਪਹਿਲਾਂ ਤਾਂ ਮੈਂ ਤੁਹਾਡੀਆਂ ਗੱਲਾਂ ਦੇ ਜਵਾਬ ਦਿੰਨਾਂ ਫੇਰ ਇਸ ਲੇਖ ਤੇ ਆਪਣੇ ਵਿਚਾਰ ਦਿੰਨਾ....
ਤੁਹਾਡੇ ਹਰ ਸਵਾਲ ਦਾ ਜਵਾਬ ਲੇਖ ਵਿਚ ਹੀ ਪਿਆ ਹੈ

"ਜੇਕਰ ਹਾਅ ਦਾ ਨਾਹਰਾ ਮਾਰਨਾ ਹੀ ਹੈ ਤਾਂ ਓਹਨਾ ਲੈ ਮਾਰੋ ਜੋ 'ਚਿੱਟੇ ਸੂਟ ਤੇ ਦਾਗਾਂ' ਦੀ ਗੱਲ ਕਰਦੇ ਹਨ, ਯਾ ਸਾਡੀਆਂ ਭੈਣਾ ਦੇ 'ਲੱਕ ਮਿਣਦੇ' ਫਿਰਦੇ ਨੇ"
>ਮਾਨ ਹੁਰਾਂ ਦੇ ਮੁਕਾਬਲੇ ਅਸੀਂ ਹੋਰ ਖੁੰਭਾਂ ਵਾਂਗੂ ਉੱਗੇ ਗਾਇਕਾਂ ਦੀ ਗੱਲ ਤਾਂ ਬਿਲਕੁਲ ਨਹੀਂ ਕਰ ਸਕਦੇ ਜੋ ਉਸੇ ਰਫ਼ਤਾਰ ਨਾਲ਼ ਗਾਇਬ ਹੁੰਦੇ ਹਨ ਜਿਸ ਨਾਲ਼ ਕਿ ਪੈਦਾ ਹੁੰਦੇ ਹਨ।<


"ਨੰਬਰ ਇਕ ਗੁਰਦਾਸ ਮਾਨ ਤਾਂ ਗੁਰਦਾਸ ਮਾਨ ਹੀ ਰਹਿਣਾ ਹੈ ਵੀਰ ਮੇਰਿਆ....ਨਾ ਹੀ ਦੂਜਾ ਕੋਈ ਗੁਰਦਾਸ ਮਾਨ ਹੋ ਸਕਦਾ ਹੈ ਨਾ ਹੀ ਹੋਇਆ ਹੈ...ਏਹੋ ਜਿਹੇ ਲੇਖਾਂ ਨਾਲ ਨਾ ਤਾਂ ਗੁਰਦਾਸ ਮਾਨ  ਜੀ ਦੀ ਮਕਬੂਲੀਅਤ ਘਟ ਹੋਣੀ ਹੈ...ਤੇ ਨਾ ਹੀ ਓਹਨਾ ਨੇ ਲਿਖਣਾ-ਗਾਉਣਾ ਛਡਣਾ ਹੈ, "
(ਭਾਵ ਇਸ ਲੇਖ ਵਿਚ ਮਾਨ ਸਾਹਿਬ ਨੂੰ  ਸਤਿਕਾਰ ਨਹੀ ਦਿੱਤਾ ਗਿਆ ਹੈ ਜਾਂ ਓਹਨਾ ਦੀ ਵਿਕਾਤੀਤਵ ਤੋਰ ਤੇ ਆਲੋਚਨਾ ਕੀਤੀ ਗਈ ਹੈ, ਦੇਖੋ ਲੇਖ ਵਿਚ ਇਸ ਬਾਰੇ ਕਿ ਲਿਖਿਆ ਹੈ  )
>>ਅੱਜ ਗੁਰਦਾਸ ਮਾਨ ਕਿਸੇ ਤਾਰੁਫ਼ ਦੇ ਮੁਥਾਜ ਨਹੀਂ, ਪੰਜਾਬੀ ਸੰਗੀਤ ਜਗਤ ਵਿੱਚ ਜੋ ਮੁਕਾਮ ਉਹਨਾਂ ਹਾਸਲ ਕੀਤਾ ਹੈ ਉਹ ਕਿਸੇ ਵਿਰਲੇ ਟਾਂਵੇਂ ਨੂੰ ਹੀ ਨਸੀਬ ਹੁੰਦਾ ਹੈ। ਸਿਰਫ਼ ਨੌਜਵਾਨਾਂ ਜਾਂ ਆਮ ਲੋਕਾਂ ਵਿੱਚ ਹੀ ਨਹੀਂ ਸਗੋਂ ਸਾਹਿਤਕ ਹਲਕਿਆਂ ਵਿੱਚ ਵੀ ਉਹਨਾਂ ਨੂੰ ਚੰਗਾ ਇੱਜ਼ਤ-ਮਾਣ ਮਿਲਦਾ ਰਿਹਾ ਹੈ। ਚਾਲੂ ਉਪਭੋਗਤਾ-ਸੱਭਿਆਚਾਰ ਵਿੱਚ ਨਿੱਤ ਰੱਦੀ ਕਿਸਮ ਦੇ ਆਉਂਦੇ ਗੀਤਾਂ ਤੇ ਉਨ੍ਹਾਂ ਦੇ ਗਾਇਕਾਂ ਤੋਂ ਅਲੱਗ ਹਟ ਕੇ ਮਾਨ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਗੁਰਦਾਸ ਮਾਨ ਦੀ ਖਾਸੀਅਤ ਇਹ ਰਹੀ ਹੈ ਕਿ ਪੂੰਜੀਵਾਦੀ ਸਮਾਜ ਵਿਚਲੇ ਅਲਗਾਵ (ਏਲੀਨੇਸ਼ਨ) ਨੂੰ ਕੁੱਝ ਗੀਤਾਂ ਵਿੱਚ ਫੜਦੇ ਹਨ ਜਿਵੇਂ 'ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ', 'ਦੁਨੀਆ ਇਹ ਦੁਨੀਆ' ਆਦਿ। <<
>>ਹਰ ਕਲਾਕਾਰ ਸਚੇਤਨ ਤੌਰ 'ਤੇ ਪਿਛਾਖੜੀ ਨਹੀਂ ਹੁੰਦਾ (ਅਤੇ ਮਾਨ ਹੁਰਾਂ ਦੇ ਮਾਮਲੇ ਵਿੱਚ ਇਹ ਸੱਚ ਹੈ) ਸਗੋਂ ਅਚੇਤਨਤਾ ਦਾ ਪਲੜ੍ਹਾ ਇੱਥੇ ਭਾਰੀ ਹੁੰਦਾ ਹੈ। <<

ਹੁਣ ਲੇਖ ਦੇ ਵਿਸ਼ੇ ਵੱਲ ਆਉਂਦੇ ਹਾਂ...
( ਜੋ ਕਿ ਲੇਖ ਦੇ ਸੁਰੂ ਵਿਚ ਹੀ ਸਾਫ਼ ਕੀਤਾ ਗਿਆ ਹੈ)
>>ਮਾਨ ਦੇ ਕਈ ਗੀਤਾਂ ਵਿੱਚ ਇੱਕ ਮੈਸੇਜ ਹੁੰਦਾ ਹੈ। ਉਹ ਹੈ 'ਆਪਣੀ ਮਿੱਟੀ' ਨਾਲ਼ ਜੁੜਣ ਦਾ ਭਾਵ ਖ਼ਤਮ ਹੋ ਰਹੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਮੁੜ-ਸੁਰਜੀਤ ਕਰਨ ਦਾ, ਉਹਨਾਂ ਨੂੰ ਬਚਾਉਣ ਦਾ। ਉਹਨਾਂ ਦੇ ਗੀਤਾਂ ਵਿੱਚ ਇਸ ਮੈਸੇਜ ਨਾਲ਼ ਅਸੀਂ ਇਤਫਾਕ ਨਹੀਂ ਰੱਖਦੇ ਅਤੇ ਇਸ ਲੇਖ ਵਿੱਚ ਉਹਨਾਂ ਦੀ ਅਲੋਚਨਾ ਦਾ ਮੁੱਖ ਮੁੱਦਾ ਵੀ ਏਹੋ ਹੈ। <<


 ਇਸ ਲੇਖ ਬਾਰੇ ਮੇਰੇ  ਵਿਚਾਰ . . .
ਵਿਗਿਆਨ ਦਾ ਕਾਫੀ ਮਹੱਤਵ-ਪੂਰਨ ਨਿਯਮ ਹੈ "ਵਿਰੋਧ ਵਿਚੋਂ ਹੀ ਵਿਕਾਸ ਹੁੰਦਾ ਹੈ"
ਇਸ ਲੇਖ ਦੇ ਸਬੰਧ ਚ ਕਹੀਏ ਤਾਂ ਕਲਾ ਨੂੰ ਨਿਖਾਰਨ ਲਈ ਜਰੂਰੀ ਹੈ ਕਿ ਕਲਾ ਦੇ ਕਮਜੋਰ ਪਖਾਂ ਨੂੰ ਲਭ  ਕੇ ਕੇ ਓਹਨਾਂ ਦੀ ਤਰਕ ਅਤੇ ਦਲੀਲ ਦਿੰਦੇ ਹੋਏ ਆਲੋਚਨਾ ਕੀਤੀ ਜਾਵੇ (ਨਾਂ ਕਿ ਇਹ ਕਿਹਾ ਜਾਵੇ ਕਿ ਇਹ ਬਿਲਕੁਲ ਬੇਕਾਰ ਹੈ, ਬਾਲਕੀ ਜੋ ਕਮੀ ਲੱਗੀ ਹੈ ਓਸ ਨੂੰ ਤਰਕ ਦਿੰਦੇ ਹੋਏ ਪੇਸ਼ ਕਰੋ).....
ਇਸ ਤਰ੍ਹਾਂ ਕਲਾ ਨੂੰ ਸਿਖਰਾਂ ਤੇ ਲਿਜਾਇਆ ਜਾ ਸਕਦਾ ਹੈ....
ਪਰ ਪੰਜਾਬੀ ਸਾਹਿਤ ਵਿਚ ਇਹ ਪਖ ਹਮੇਸ਼ਾਂ ਹੀ ਅਲੋਪ ਰਿਹਾ ਹੈ...!

ਗੁਰਦਾਸ ਮਾਨ ਦੇ ਨਾਲ ਵੀ ਇਸ ਲੇਖ ਵਿਚ ਇਹੀ ਕੀਤਾ ਹੋਇਆ ਹੈ...
ਅਸੀਂ ਓਹਨਾਂ ਦੀ ਕਲਾ ਨੂੰ ਨਹੀ ਨਕਾਰਦੇ, (ਅਸੀਂ ਵੀ ਓਹਨਾਂ ਦੀ ਕਲਾ ਦਾ ਬਾਕੀਆਂ ਜਿੰਨਾ ਹੀ ਸਤਿਕਾਰ ਕਰਦੇ ਹਾਂ
ਦੇਖੋ ਲੇਖ ਵਿਚ ਇਸ ਬਾਰੇ ਕਿ ਲਿਖਿਆ ਹੈ)  ਬਲਕਿ ਓਹਨਾਂ ਓਹਨਾਂ ਦੀ ਕਲਾ ਦੇ ਕਮਜੋਰ ਪਖ ਲਭ ਕੇ ਓਸਨੂ ਹੋਰ ਨਿਖਾਰਨ ਦੀ ਕੋਸਿਸ਼ ਕਰ ਰਹੇ ਹਾਂ . . .
ਗੁਰਦਾਸ ਮਾਨ ਜੀ ਦੀ ਜਗ੍ਹਾ ਇਹ ਲੇਖ ਜੇ " ਕੂੜ੍ਹ " ਗਾਉਣ ਵਾਲਿਆਂ ਬਾਰੇ ਲਿਖਿਆ ਜਾਂਦਾ ਤਾਂ ਇਹ ਮਾਝ ਅੱਗੇ ਬੀਨ ਵਜਾਉਣ ਵਾਲੀ ਗਲ ਹੋਵੇਗੀ.....


ਇਸ ਲਈ ਮੈਂ ਸਬ ਨੂੰ ਬੇਨਤੀ ਕਰਦਾ ਕਿ ਇਹ ਲੇਖ 2-3 ਵਾਰ ਪੜ੍ਹ ਕੇ ਇਸਤੇ ਵਿਚਾਰ ਕੀਤੀ ਜਾਵੇ...
( ਜੁਝਾਰ ਵੀਰ ਤੁਸੀਂ 4-5 ਵਾਰ ਪੜ੍ਹ ਲੇਓ ਕਿਓਂਕਿ ਤੁਹਾਨੂ ਗੋਰਕੀ ਦੇ ਨਾਵਲ 'ਮਾਂ' ਨੂ ਸਮਝਣ ਲਈ ਵੀ 4-5 ਵਾਰ ਪੜ੍ਹਨਾ ਪਿਆ ਸੀ..)

05 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Jujhar 22 di ikk hor gal reh gai . . . . . . . . . . . .

 

."ਜੇ ਅੱਜ ਸਾਨੂੰ ਪਿਛੋਕੜ ਦੀਆਂ ਗੱਲਾਂ ਚੰਗੀਆਂ ਨਹੀਂ ਲਗਦੀਆਂ ਤਾਂ ਓਹ ਦਿਨ ਦੂਰ ਨਹੀ ਜਦੋਂ ਸਾਨੂੰ ਸਾਡੇ ਜੰਮਣ ਵਾਲੇ ਵੀ ਭੁੱਲ ਜਾਣਗੇ, ਇਹਨਾ ਗੀਤਾਂ ਵਿਚ ਆਪਣੀ ਆਉਣ ਵਾਲੀ ਪੀੜੀ ਨੂੰ ਵਿਰਸੇ ਬਾਰੇ ਜਾਣੁ ਕਰਵਾਉਣਾ ਕੋਈ ਮਾੜੀ ਗੱਲ ਨਹੀ| ਜੇਕਰਕੱਲ ਨੂੰ ਸਾਡੇ ਬੱਚੇ ਸਾਨੂੰ ਸਾਡੇ ਇਤਿਹਾਸਬਾਰੇ, ਸਾਡੇ ਸਭਿਆਚਾਰ ਬਾਰੇ ਪੁਛਣਗੇ ਤਾਂ ਅਸੀਂ ਕੀ ਜਵਾਬ ਦੇਵਾਂਗੇ"

 

Eehda Jwaab vi Lekh hi pia hai. . . .. . . . . . . . . . . . . .

 

ਇਹ ਠੀਕ ਹੈ ਕਿ ਅੱਜ ਹਾਲਾਤ ਬਦ ਨਾਲ਼ੋਂ ਬਦਤਰ ਹਨ ਪਰ ਇਸਦਾ ਹਲ ਇਤਿਹਾਸ ਦੇ ਖੂਹ ਵਿੱਚ ਡਿੱਗ ਕੇ ਨਹੀਂ ਮਿਲ਼ੇਗਾ ਜਿਸਦਾ ਆਕਾਸ਼ ਬਹੁਤ ਹੀ ਸੀਮਤ ਹੁੰਦਾ ਹੈ, ਸਗੋਂ ਇਹ ਭਵਿੱਖ ਦੀਆਂ ਖੋਜ ਯਾਤਰਾਵਾਂ ਵਿੱਚ ਹੈ ਜਿਥੇ ਹਰ ਕਦਮ 'ਤੇ ਨਵੀਂ ਚੁਣੌਤੀ ਹੈ ਅਤੇ ਜਿਸਦੇ ਆਕਾਸ਼ ਅਨੰਤ ਹਨ। ਅੱਜ ਵਿਗਿਆਨ ਜਿੰਨੀ ਤਰੱਕੀ ਕਰ ਚੁੱਕਾ ਹੈ ਇਹ ਜ਼ਰੂਰੀ ਹੋਗਿਆ ਹੈ ਕਿ ਚਰਖਿਆਂ ਦੀ ਜਗ੍ਹਾ ਫਲੈਟ ਮਸ਼ੀਨਾਂ ਨੂੰ ਦਿੱਤੀ ਜਾਵੇ, ਬੌਲਦਾਂ ਦੇ ਹਲ਼ਾਂ ਦੀ ਜਗ੍ਹਾ ਟਰੈਕਟਰ ਲੈਣ ਤੇ ਘੱਗਰੇ-ਫੁਲਕਾਰੀਆਂ ਦੀ ਥਾਂ ਪੈਂਟਾਂ ਕਮੀਜ਼ਾਂ ਲੈਣ। ਅਤੇ ਪੁਰਾਣੇ ਨੂੰ, ਮਰ ਚੁੱਕੇ ਨੂੰ ਇਤਿਹਾਸ ਦੇ ਮਿਊਜ਼ਿਅਮ ਵਿੱਚ ਸਜਾ ਦਿੱਤਾ ਜਾਵੇ। ਜਿਨ੍ਹਾਂ ਕਿਰਦਾਰਾਂ ਦਾ ਰੋਲ ਖ਼ਤਮ ਹੋ ਚੁੱਕਾ ਹੈ ਉਨ੍ਹਾਂ ਨੂੰ ਇਤਿਹਾਸ ਦੇ ਰੰਗ ਮੰਚ ਤੋਂ ਵਿਦਾ ਕਰ ਦਿੱਤਾ ਜਾਵੇ। ਤੁਸੀਂ ਸੋਚ ਕੇ ਤਾਂ ਵੇਖੋ ਕਿ ਘੱਗਰੇ ਜਾਂ ਕੁੜਤੇ ਚਾਦਰੇ ਪਾ ਕੇ ਖਰਾਦਾਂ 'ਤੇ ਕੰਮ ਕਰਨਾ ਪਵੇ ਤਾਂ ਕੀ ਬਣੇ, ਸੱਭਿਆਚਾਰ ਨੂੰ ਬਚਾਉਂਦਾ ਬੰਦਾ ਜਾ ਮਰੇ। ਪੀਟੀ ਊਸ਼ਾ ਘੱਗਰਾ ਪਾ ਕੇ ਦੌੜਦੀ ਤਾਂ ਦੌੜ ਨਾ ਲਾਉਂਦੀਸਿਰਫ 'ਸੱਭਿਆਚਾਰ' ਹੀ ਸੰਭਾਲਦੀ।

05 Oct 2011

Showing page 1 of 2 << Prev     1  2  Next >>   Last >> 
Reply