Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾਜੁੱਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਤਾਜੁੱਬ

 

ਤਾਜੁੱਬ
ਸੱਚ ਨਾਲ ਮੈਂ ਜੰਗੇ ਹਯਾਤੀ ਜਿੱਤਣੀ ਸੀ
ਪਰ ਲੋਕੀ ਝੂਠਾਂ ਨਾਲ ਹਰਾਈ ਜਾਂਦੇ ਨੇ |
ਵੇਖ ਵੇਖ ਕੇ ਮੈਂ ਤਾਂ ਤਾਜੁੱਬ ਕਰਦਾ ਹਾਂ
ਚੁੱਪ ਨੂੰ ਮਾੜਾ ਸਮਝ ਕੇ ਗਾਹੀ ਜਾਂਦੇ ਨੇ | 
ਜੋ ਗੱਲ ਮੇਰੀ ਰੂਹ ਦੇ ਵੀ ਨਹੀਂ ਚਿੱਤ ਚੇਤੇ
ਓਹ ਵੀ ਲੋਕੀ ਗੱਲ ਬਣਾਈ ਜਾਂਦੇ ਨੇ |
ਮਾੜਿਆਂ ਰੀਝਾਂ ਦੀ ਬੂੰਦੀ ਦੇ ਲੱਡੂ ਵੱਟੇ
ਸੁਪਨੇ 'ਚ ਖਾ ਡੰਗ ਟਪਾਈ ਜਾਂਦੇ ਨੇ | 
ਉਨ੍ਹਾਂ ਨੂੰ ਗ਼ੁਰਬਤ ਨੇ ਤੁੰਬਿਆ ਰੂੰ ਵਾਂਗੂੰ
ਤਗੜੇ ਫੂਕਾਂ ਮਾਰ ਉਡਾਈ ਜਾਂਦੇ ਨੇ | 
ਮੈਂ ਨਿੱਤ ਵੇਖਦਾਂ ਵੱਡੇ ਕਾਹਦੇ ਰੱਜੇ ਨੇ
ਭੁੱਖਿਆਂ ਮੂੰਹੋਂ ਖੋਹ ਕੇ ਖਾਈ ਜਾਂਦੇ ਨੇ | 
ਘੁੰਮਣਘੇਰੀ ਖਾ ਗਈ ਜਿਦ੍ਹੀ ਆਪਣੀ ਕਿਸ਼ਤੀ ਨੂੰ
ਹੋਰਾਂ ਨੂੰ ਪਾਰ ਕਰਨ ਦੀ ਰੱਟ ਲਗਾਈ ਜਾਂਦੇ ਨੇ | 
ਮੇਰੀਆਂ ਪੜ੍ਹੀਆਂ ਸਾਰੀਆਂ ਖੂਹੇ ਪੈ ਗਈਆਂ
ਐਥੇ ਅਨਪੜ੍ਹ ਸਬਕ ਪੜ੍ਹਾਈ ਜਾਂਦੇ ਨੇ |
                              ਜਗਜੀਤ ਸਿੰਘ ਜੱਗੀ
ਨੋਟਸ:
ਜੰਗੇ ਹਯਾਤੀ - ਜੀਵਨ ਦਾ ਯੁੱਧ; ਤਾਜੁੱਬ ਕਰਦਾ ਹਾਂ - ਹੈਰਾਨ ਹੋਣਾ; ਚੁੱਪ - ਜੋ ਫਿਜ਼ੂਲ ਜਾਂ ਫ਼ਾਲਤੂ ਨਾ ਬੋਲਦਾ ਹੋਵੇ; ਗਾਹੀ ਜਾਂਦੇ ਨੇ - ਲਤਾੜੀ ਜਾਂਦੇ ਨੇ; ਗ਼ੁਰਬਤ – Poverty, ਗ਼ਰੀਬੀ; ਰੱਜੇ - ਸਮਰਿਧ, ਧਨੀ; ਤੁੰਬਿਆ – Teased like cotton, ਝੰਬਿਆ, ਫੰਡਿਆ; ਘੁੰਮਣਘੇਰੀ - Whirlpool, ਤੇਜ ਵਗਦੇ ਪਾਣੀ 'ਚ ਪੈਂਦੇ ਚੱਕਰ; ਖੂਹੇ ਪੈ ਗਈਆਂ - Gone waste, ਨਾਸ ਹੋ ਗਈਆਂ |

                 

 

                 

                   ਤਾਜੁੱਬ


ਸੱਚ ਨਾਲ ਮੈਂ ਜੰਗ-ਏ-ਹਯਾਤੀ ਜਿੱਤਣੀ ਸੀ

ਪਰ ਲੋਕੀ ਝੂਠਾਂ ਨਾਲ ਹਰਾਈ ਜਾਂਦੇ ਨੇ |


ਵੇਖ ਵੇਖ ਕੇ ਮੈਂ ਤਾਂ ਤਾਜੁੱਬ ਕਰਦਾ ਹਾਂ

ਚੁੱਪ ਨੂੰ ਮਾੜਾ ਸਮਝ ਕੇ ਗਾਹੀ ਜਾਂਦੇ ਨੇ | 


ਜੋ ਗੱਲ ਮੇਰੀ ਰੂਹ ਦੇ ਵੀ ਨਹੀਂ ਚਿੱਤ ਚੇਤੇ

ਓਹ ਵੀ ਲੋਕੀ ਗੱਲ ਬਣਾਈ ਜਾਂਦੇ ਨੇ |


ਮਾੜਿਆਂ ਰੀਝਾਂ ਦੀ ਬੂੰਦੀ ਦੇ ਲੱਡੂ ਵੱਟੇ

ਸੁਪਨੇ 'ਚ ਖਾ ਡੰਗ ਟਪਾਈ ਜਾਂਦੇ ਨੇ | 


ਉਨ੍ਹਾਂ ਨੂੰ ਗ਼ੁਰਬਤ ਨੇ ਤੁੰਬਿਆ ਰੂੰ ਵਾਂਗੂੰ

ਤਗੜੇ ਫੂਕਾਂ ਮਾਰ ਉਡਾਈ ਜਾਂਦੇ ਨੇ | 


ਮੈਂ ਨਿੱਤ ਵੇਖਦਾਂ ਵੱਡੇ ਕਾਹਦੇ ਰੱਜੇ ਨੇ

ਭੁੱਖਿਆਂ ਮੂੰਹੋਂ ਖੋਹ ਕੇ ਖਾਈ ਜਾਂਦੇ ਨੇ | 


ਘੁੰਮਣਘੇਰੀ ਖਾ ਗਈ ਜਿਦ੍ਹੀ ਆਪਣੀ ਕਿਸ਼ਤੀ ਨੂੰ

ਹੋਰਾਂ ਨੂੰ ਪਾਰ ਕਰਨ ਦੀ ਰੱਟ ਲਗਾਈ ਜਾਂਦੇ ਨੇ | 


ਮੇਰੀਆਂ ਪੜ੍ਹੀਆਂ ਸਾਰੀਆਂ ਖੂਹੇ ਪੈ ਗਈਆਂ

ਐਥੇ ਅਨਪੜ੍ਹ ਸਬਕ ਪੜ੍ਹਾਈ ਜਾਂਦੇ ਨੇ |


                              ਜਗਜੀਤ ਸਿੰਘ ਜੱਗੀ


ਨੋਟਸ:


ਜੰਗ-ਏ-ਹਯਾਤੀ - ਜੀਵਨ ਦਾ ਯੁੱਧ; ਤਾਜੁੱਬ ਕਰਦਾ ਹਾਂ - ਹੈਰਾਨ ਹੋਣਾ; ਚੁੱਪ - ਜੋ ਫਿਜ਼ੂਲ ਜਾਂ ਫ਼ਾਲਤੂ ਨਾ ਬੋਲਦਾ ਹੋਵੇ; ਗਾਹੀ ਜਾਂਦੇ ਨੇ - ਲਤਾੜੀ ਜਾਂਦੇ ਨੇ; ਗ਼ੁਰਬਤ – Poverty, ਗ਼ਰੀਬੀ; ਰੱਜੇ, ਤਗੜੇ- ਸਮਰਿਧ, ਧਨੀ; ਤੁੰਬਿਆ – Teased like cotton, ਝੰਬਿਆ, ਫੰਡਿਆ; ਘੁੰਮਣਘੇਰੀ - Whirlpool, ਤੇਜ ਵਗਦੇ ਪਾਣੀ 'ਚ ਪੈਂਦੇ ਚੱਕਰ; ਖੂਹੇ ਪੈ ਗਈਆਂ - Gone waste, ਨਾਸ/ਨਸ਼ਟ ਹੋ ਗਈਆਂ |

 

21 Jan 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

Nice lines Sir....

 

Hamesha di traan kamaal kiti payi ai ji...

21 Jan 2015

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਹੀ ਸ਼ਾਨਦਾਰ ਰਚਨਾ .......... ਜੀਓ

21 Jan 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Waah Sir ji Bahot hi Khubsoorat rachna . . . . menu v bda tajub hunda ena sariya gallan te . . .

 

TFS 

22 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਜੀ, ਹੌਂਸਲਾ ਅਫਜ਼ਾਈ ਲਈ ਬਹੁਤ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ |

ਗੁਰਪ੍ਰੀਤ ਜੀ, ਹੌਂਸਲਾ ਅਫਜ਼ਾਈ ਲਈ ਬਹੁਤ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ |

 

22 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

ultimate composition jagjit sir....

 

bahut wadiya te saaf shabda ch ajj de samaaj ch vichar rahi fake duniya dari di tasveer pesh kiti hai

 

i added this poetry into my favorites.....

 

 

ਮੇਰੀਆਂ ਪੜ੍ਹੀਆਂ ਸਾਰੀਆਂ ਖੂਹੇ ਪੈ ਗਈਆਂ
ਐਥੇ ਅਨਪੜ੍ਹ ਸਬਕ ਪੜ੍ਹਾਈ ਜਾਂਦੇ ਨੇ |

ਮੇਰੀਆਂ ਪੜ੍ਹੀਆਂ ਸਾਰੀਆਂ ਖੂਹੇ ਪੈ ਗਈਆਂ

ਐਥੇ ਅਨਪੜ੍ਹ ਸਬਕ ਪੜ੍ਹਾਈ ਜਾਂਦੇ ਨੇ |

 

kyaa baat hai sir....

 

thank u so much for sharing

 

22 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨਦੀਪ ਜੀ,ਆਪਨੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜਾਈ ਕੀਤੀ ਹੈ - ਬਹੁਤ ਸ਼ੁਕਰੀਆ ਜੀ |
ਰਾਜ਼ੀ ਰਹੋ | ਰੱਬ ਰਾਖਾ |

ਅਮਨਦੀਪ ਜੀ,ਆਪਨੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜਾਈ ਕੀਤੀ ਹੈ - ਬਹੁਤ ਸ਼ੁਕਰੀਆ ਜੀ |


ਰਾਜ਼ੀ ਰਹੋ | ਰੱਬ ਰਾਖਾ |

 

26 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ ਆਪਨੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਰਚਨਾ ਦਾ ਬਹੁਤ ਹੌਸਲਾ ਅਫਜਾਈ ਭਰੇ ਵਿਊਜ਼ ਨਾਲ ਇਸਤਕਬਾਲ ਕੀਤਾ |  ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

ਨਵੀ ਜੀ, ਆਪਨੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਰਚਨਾ ਦਾ ਬਹੁਤ ਹੌਸਲਾ ਅਫਜਾਈ ਭਰੇ ਵਿਊਜ਼ ਨਾਲ ਇਸਤਕਬਾਲ ਕੀਤਾ |  ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

 

26 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਪਹਿਲਾਂ ਦੇਰੀ ਲਈ ਮੁਆਫੀ ਚਾਹਵਾਂਗਾ, ਪਤਾ ਨੀ ਕਿਵੇਂ ੲਿਹ ਰਚਨਾ ਮੇਤੋਂ ਮਿਸ ਹੋ ਗਈ, ਤੁਸੀ ਬਹੁਤ ਹੀ ਸੋਹਣੀ ਗਜ਼ਲ ਰੂਪੀ ਰਚਨਾ ਪੇਸ਼ ਕੀਤੀ ਏ ਸਰ, ਸਾਰੇ ਹੀ ਸ਼ੇਅਰ ਬਾ ਕਮਾਲ ਨੇ ...

ਤੇ ਖਾਸ ਤੋਰ ਤੇ...

ਮਾੜਿਆਂ ਰੀਝਾਂ ਦੀ ਬੂੰਦੀ ਦੇ ਲੱਡੂ ਵੱਟੇ
ਸੁਪਨੇ 'ਚ ਖਾ ਡੰਗ ਟਪਾਈ ਜਾਂਦੇ ਨੇ |

ਬਹੁਤ ਖੂਬ ਸਰ, ਸ਼ੇਅਰ ਕਰਨ ਲਈ ਸ਼ੁਕਰੀਆ ।
26 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਤਹਿ-ਏ-ਦਿਲ ਤੋਂ ਸ਼ੁਕਰੀਆ ਸੰਦੀਪ ਬਾਈ ਜੀ - ਆਪਨੇ ਰਚਨਾ ਦਾ ਆਦਰ ਕੀਤਾ ਅਤੇ ਹੌਂਸਲਾ ਅਫਜ਼ਾਈ ਵੀ ਆਪਣੇ ਕਮੈੰਟ੍ਸ ਨਾਲ | ਦੇਰ ਸਵੇਰ ਤਾਂ ਹੁੰਦੀ ਈ ਰਹਿੰਦੀ ਐ | 
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ ਜੀ |

ਤਹਿ-ਏ-ਦਿਲ ਤੋਂ ਸ਼ੁਕਰੀਆ ਸੰਦੀਪ ਬਾਈ ਜੀ - ਆਪਨੇ ਰਚਨਾ ਦਾ ਆਦਰ ਕੀਤਾ ਅਤੇ ਹੌਂਸਲਾ ਅਫਜ਼ਾਈ ਵੀ ਆਪਣੇ ਕਮੈੰਟ੍ਸ ਨਾਲ | ਦੇਰ ਸਵੇਰ ਤਾਂ ਹੁੰਦੀ ਈ ਰਹਿੰਦੀ ਐ | 


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ ਜੀ |

 

28 Jan 2015

Showing page 1 of 2 << Prev     1  2  Next >>   Last >> 
Reply