Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਪੰਜਾਬੀ ਦੀ ਪਛਾਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਕ ਪੰਜਾਬੀ ਦੀ ਪਛਾਣ

 

ਆਓ ਲੋਕੋ ਦੱਸ ਦਿਆਂ ਮੈ,

ਕੀਹ ਐ ਮੇਰੀ ਪਛਾਣ,

ਮੇਰੀ ਮਾਤਾ ਧਰਤ ਪੰਜਾਬ ਦੀ,

ਜਿਦ੍ਹੇ ਹਰੇ ਖੇਤ ਖਲਿਹਾਨ |


ਪਿਤਾ ਹੈ ਸੋਮਾ ਜੀਵਨ ਦਾ,

ਜਿਸ ਪਾਲੇ ਮੇਰੇ ਸਾਹ,

ਜੋ ਰਗਾਂ ’ਚ ਲਹੂ ਬਣ ਦੌੜਦਾ,

(ਉਹ) ਆਬ-ਏ-ਪੰਜ ਦਰਿਆ |


ਮੇਰੀ ਮਿਹਨਤ ਮੇਰਾ ਨਸੀਬ ਏ,

ਓਹਦੀ ਰਹਿਮਤ ਮੇਰੀ ਸ਼ਾਨ,

ਮੈਂ ਰੋਣਾ ਮੂਲ ਨਾ ਜਾਣਦਾ,

ਮੇਰਾ ਹਾਸਾ ਮੇਰੀ ਪਛਾਣ |


ਮੈ ‘ਹਾਰਨ’ ਹਰਫ਼ ਨਾ ਸਿੱਖਿਆ,             

ਮੇਰਾ ਉੱਦਮ ਏ ਹਥਿਆਰ,                

ਮੈਂ ‘ਹੀਰ’ ਬਣਾਵਾਂ ਜਿੱਤ ਨੂੰ,

ਭਾਵੇਂ ਕੈਦੋਂ ਹੋਣ ਹਜ਼ਾਰ |


ਰਵਾਨੀ ਮੇਰੀ ਜ਼ਿੱਦ ਦੀ,

ਜਿਉਂ ਵਗਦਾ ਦਰਿਆ,

ਮੇਰਾ ਰਸਤਾ ਜਿਨ੍ਹੇਂ ਰੋਕਿਆ,

ਕੋਈ ਐਸਾ ਨਾ ਮਿਲਿਆ |


ਮੈਂ ਪੀਵਾਂ ਜਾਮ ਸ਼ਹਾਦਤੀ,

ਆਜ਼ਾਦ ਹਵਾ ਖਾਵਾਂ,

ਮੇਰਾ ਪਹਿਨਣ ਰੰਗ ਬਸੰਤੀ,

ਲਈ ਦੇਸ਼ ਦੇ ਸੰਗ ਚਾਵਾਂ |


ਗੁੜਤੀ ਲੈ ਜੰਮਿਆਂ ਪ੍ਰੇਮ ਦੀ,

ਮੇਰੀ ਸਾਗਰ ਡੂੰਘੀ ਚਾਹ,

ਕੌਣ ਕਰੇ ਬਰਾਬਰੀ ਸ਼ੌਂਕ ਦੀ,

ਮੇਰੇ ਪਰਬਤ ਊਚੇ ਚਾਅ |


ਬੱਕੀ ਮੇਰੇ ਇਰਾਦਿਆਂ ਦੀ,

ਅਰਸ਼ੀਂ ਚੁਗਦੀ ਘਾਹ,

ਕਾਮਯਾਬੀ ਮੇਰੀ ਸਾਹਿਬਾਂ,

’ਤੇ ਮੈ ਉਸਦਾ ਮਿਰਜ਼ਾ |


ਜਗਜੀਤ ਸਿੰਘ ਜੱਗੀ


08 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Awesome composition Jagjit ji... Hats off !!!!!

 

Tuhadi har rachna ik ton ik vadh ke hai.Smile

 

one typo: aakhiri paire wich ' ਬੱਕੀ ' shabad galat type ho geya hai ,

shayad tusi ' ਬੱਕਰੀ ' likhna si.

08 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪ੍ਰਦੀਪ ਬਾਈ ਜੀ, ਆਰਟੀਕਲ ਨੂੰ ਮਾਣ ਦੇਣ ਲਈ ਬਹੁਤ ਧੰਨਵਾਦ | ਹਾਂ ਇਕ ਸ਼ੰਕਾ ਹੈ ਸ਼ਬਦ "ਬੱਕੀ" ਜਾਂ "ਬਕਰੀ" ਬਾਰੇ |
ਇਸ ਦੀ ਨਵਰਿਤੀ ਲਈ ਹੇਠਾਂ ਸਪਸ਼ਟੀਕਰਨ ਦਿੱਤਾ ਗਿਆ ਹੈ |
ਕਵਿਤਾ ਵਿਚ ਬਕਰੀ ਦਾ ਕੋਈ ਸਥਾਨ ਨਹੀਂ ਹੈ, ਇਸ ਲਈ ਇਹ ਸ਼ਬਦ ਬਕਰੀ ਵਜੋਂ ਨਹੀਂ ਵਰਤਿਆ ਗਿਆ ਹੈ |
ਬੱਕੀ ਮ ਜਾਂ ਤੇਜ਼ ਦੌੜਨ ਵਾਲੀ ਘੋੜੀ  |
ਪੰਜਾਬੀ ਫੋਕ ਵਿਚ ਮਿਰਜ਼ਾ ਸਾਹਿਬਾਂ ਦੇ ਫੋਕ ਲੋਰ (ਲੋਕ ਗਾਥਾ) ਵਿਚ ਇਸ ਦੀ ਵਰਤੋਂ ਦਾ ਨਮੂਨਾ ਹੇਠਾਂ ਦੇਖੋ :
ਜਦ ਸਾਹਿਬਾਂ ਮਿਰਜ਼ੇ ਨੂੰ ਕਹਿੰਦੀ ਹੈ ਕਿ ਉਹ ਉਸਨੂੰ ਉਸਦੇ ਭਰਾਵਾਂ ਦੇ ਆਉਣ ਤੋਂ ਪਹਿਲਾਂ ਛੇਤੀ ਦਾਨਾਬਾਦ (ਮਿਰਜ਼ੇ ਦੇ ਘਰ) ਪਹੁੰਚਾਵੇ, ਤਾਂ ਆਪਣੇ ਬਾਹੁਬਲ ਅਤੇ ਆਪਣੀ ਬੱਕੀ ਦੀ ਯੋਗਤਾ ਬਾਰੇ ਗਜਬ ਦੇ ਆਤਮ ਵਿਸ਼ਵਾਸ ਨਾਲ ਮਿਰਜ਼ਾ ਇਉਂ ਕਹਿੰਦਾ ਹੈ :
 
"ਮੇਰੀ ਬੱਕੀ ਤੋਂ ਡਰਨ ਫਰੇਸ਼ਤੇ, ਤੇ ਜੱਟ ਤੋਂ ਡਰੇ ਖੁਦਾ" 
ਆਸ ਹੈ ਸ਼ੰਕੇ ਦੀ ਨਵਰਿਤੀ ਹੋ ਗਈ ਹੋਵੇਗੀ | ਫਿਰ ਵੀ ਆਪਦੇ ਇਮਾਨਦਾਰ ਕਮੇਂਟ੍ਸ ਲਈ ਇਕ ਵਾਰ ਫਿਰ ਬਹੁਤ ਬਹੁਤ ਧੰਨਵਾਦ |
                                ਜਗਜੀਤ ਸਿੰਘ ਜੱਗੀ 

ਪ੍ਰਦੀਪ ਬਾਈ ਜੀ, ਆਰਟੀਕਲ ਨੂੰ ਮਾਣ ਦੇਣ ਲਈ ਬਹੁਤ ਧੰਨਵਾਦ | ਹਾਂ ਇਕ ਸ਼ੰਕਾ ਹੈ ਸ਼ਬਦ "ਬੱਕੀ" ਜਾਂ "ਬਕਰੀ" ਬਾਰੇ |

 

ਇਸ ਦੀ ਨਵਰਿਤੀ ਲਈ ਹੇਠਾਂ ਸਪਸ਼ਟੀਕਰਨ ਦਿੱਤਾ ਗਿਆ ਹੈ | ਕਵਿਤਾ ਵਿਚ ਬਕਰੀ ਦਾ ਕੋਈ ਸਥਾਨ ਨਹੀਂ ਹੈ, ਇਸ ਲਈ ਇਹ ਸ਼ਬਦ ਬਕਰੀ ਵਜੋਂ ਨਹੀਂ ਵਰਤਿਆ ਗਿਆ ਹੈ |

 

ਅਰਥ:  ਬੱਕੀ -  mare , steed ਜਾਂ ਤੇਜ਼ ਦੌੜਨ ਵਾਲੀ ਘੋੜੀ  |

 

ਪੰਜਾਬੀ ਮਿਰਜ਼ਾ-ਸਾਹਿਬਾਂ ਦੇ ਫੋਕ ਲੋਰ (folklore-ਲੋਕ ਗਾਥਾ) ਵਿਚ ਇਸ ਦੀ ਵਰਤੋਂ ਦਾ ਨਮੂਨਾ ਹੇਠਾਂ ਦੇਖੋ :

 

ਜਦ ਸਾਹਿਬਾਂ ਮਿਰਜ਼ੇ ਨੂੰ ਕਹਿੰਦੀ ਹੈ ਕਿ ਉਹ ਉਸਨੂੰ ਉਸਦੇ ਭਰਾਵਾਂ ਦੇ ਆਉਣ ਤੋਂ ਪਹਿਲਾਂ ਛੇਤੀ ਦਾਨਾਬਾਦ (ਮਿਰਜ਼ੇ ਦੇ ਘਰ) ਪਹੁੰਚਾਵੇ, ਤਾਂ ਆਪਣੇ ਬਾਹੁਬਲ ਅਤੇ ਆਪਣੀ ਬੱਕੀ ਦੀ ਯੋਗਤਾ ਬਾਰੇ ਗਜਬ ਦੇ ਆਤਮ ਵਿਸ਼ਵਾਸ ਨਾਲ ਮਿਰਜ਼ਾ ਇਉਂ ਕਹਿੰਦਾ ਹੈ :

 

"ਮੇਰੀ ਬੱਕੀ ਤੋਂ ਡਰਨ ਫਰੇਸ਼ਤੇ, ਤੇ ਜੱਟ ਤੋਂ ਡਰੇ ਖੁਦਾ" 

 

ਇਸ ਕਵਿਤਾ ਵਿਚ :  "ਬੱਕੀ ਮੇਰੇ ਇਰਾਦਿਆਂ ਦੀ ਅਰਸ਼ੀਂ ਚੁਗਦੀ ਘਾਹ"

ਭਾਵ, ਜਿੰਦਗੀ ਦੀ ਇਸ ਘੋਲ ਵਿਚ ਜਿੱਤ ਪ੍ਰਾਪਤ ਕਰਨ ਲਈ ਮੇਰੇ (ਆਪਣੀ ਇੰਟ੍ਰੋਡਕਸ਼ਨ ਦੇਣ ਵਾਲੇ ਇਕ ਪੰਜਾਬੀ ਦੇ) ਇਰਾਦੇ ਬਹੁਤ ਊਚੇ ਹਨ |

 

ਆਸ ਹੈ ਸ਼ੰਕੇ ਦੀ ਨਵਰਿਤੀ ਹੋ ਗਈ ਹੋਵੇਗੀ | ਆਪਦੇ ਇਮਾਨਦਾਰ ਕਮੇਂਟ੍ਸ ਲਈ ਇਕ ਵਾਰ ਫਿਰ ਬਹੁਤ ਬਹੁਤ ਧੰਨਵਾਦ |

 

 

                                                                                ਜਗਜੀਤ ਸਿੰਘ ਜੱਗੀ 

 

08 Sep 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬੱਕੀ ਮੇਰੇ ਇਰਾਦਿਆਂ ਦੀ,
ਅਰਸ਼ੀਂ ਚੁਗਦੀ ਘਾਹ,
ਕਾਮਯਾਬੀ ਮੇਰੀ ਸਾਹਿਬਾਂ,
’ਤੇ ਮੈ ਉਸਦਾ ਮਿਰਜ਼ਾ |

 

ਦੁਆ ਹੈ ਤੁਹਾਡੇ ਇਰਾਦਿਆਂ ਦੀ "ਬੱਕੀ" ਇੰਝ ਹੀ ਸਰਪਟ ਦੌੜਦੀ  ਰਹੇ .......

08 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

"ਬੱਕੀ" ਸ਼ਬਦ ਨੂੰ ਵਿਸਤਾਰ 'ਚ ਸਮਝਾਉਣ ਲਈ ਬਹੁਤ ਧੰਨਵਾਦ ਜਗਜੀਤ ਜੀ | ਭੁੱਲ-ਚੁੱਕ ਮੁਆਫ ਕਰਨਾ ਜੀ |

08 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬ ,,,,,,,,,,ਹਰ ਵਾਰ ਦੀ ਤਰਾਂ | ਤਾਰੀਫ਼ ਲਈ ਸ਼ਬਦ ਹੀ ਮੁੱਕ ਗਏ ਨੇ,,,

09 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਆਰਟੀਕਲ ਨਵਾਜ਼ੇ ਜਾਣ ਦੀ ਕਲਾ ਕੋਈ ਤੁਹਾਡੇ ਕੋਲੋਂ ਸਿਖੇ, ਬਾਈ ਜੀ | 
ਬਹੁਤ ਧੰਨਵਾਦ | ਜਿਉਂਦੇ ਵਸਦੇ ਰਹੋ ਅਤੇ ਸੋਹਣਾ-ਸੋਹਣਾ ਲਿਖਦੇ ਰਹੋ |
                                                                           ਜੱਗੀ

ਆਰਟੀਕਲ ਨਵਾਜ਼ੇ ਜਾਣ ਦੀ ਕਲਾ ਕੋਈ ਤੁਹਾਡੇ ਕੋਲੋਂ ਸਿਖੇ, Harpinder ਬਾਈ ਜੀ | 

ਬਹੁਤ ਧੰਨਵਾਦ | ਜਿਉਂਦੇ ਵਸਦੇ ਰਹੋ ਅਤੇ ਸੋਹਣਾ-ਸੋਹਣਾ ਲਿਖਦੇ ਰਹੋ |

 

                                                                           ਜੱਗੀ

 

11 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦੁਆ ਹੈ ਤੁਹਾਡੇ ਇਰਾਦਿਆਂ ਦੀ "ਬੱਕੀ" ਇੰਝ ਹੀ ਸਰਪਟ ਦੌੜਦੀ  ਰਹੇ .......
ਬਿੱਟੂ ਬਾਈ ਜੀ, ਇਹ ਫਕ਼ਤ ਮੇਰੀ ਬੱਕੀ ਨਹੀਂ | 
ਵੀਰ ਜੀਓ, ਇਹ ਇਕ ਪੰਜਾਬੀ ਦੇ ਇਰਾਦਿਆਂ ਦੀ ਬੱਕੀ ਹੈ, ਜਿਦ੍ਹੇ ਬਾਰੇ ਮੈਂ ਲਿਖਿਆ | ਮੈਂ ਤੇ ਵਿਸ਼ਵ 'ਚ (ਵਖ  ਵਖ  ਖੇਤਰਾਂ  ਵਿਚ) ਸ਼ਾਨਦਾਰ ਇਤਹਾਸ ਰਚਣ ਵਾਲੇ ਸ਼ਾਨਦਾਰ ਪੰਜਾਬੀਆਂ ਦੀ ਟੀਮ 'ਚ ਇਕ ਨਿੱਕਾ ਜਿਹਾ ਨਵਸਿਖੁਆ ( ) ਖਿਲਾੜੀ ਹਾਂ | 
ਇਨ੍ਹਾਂ ਦੇ ਬੁਲੰਦ ਹੌਂਸਲੇ ਅਤੇ ਉੱਦਮ - ਅਤੇ ਇਸ ਨਾਲ ਇਨ੍ਹਾਂ ਨੇਂ ਜੋ ਮੱਲਾਂ ਮਾਰੀਆਂ ਹਨ - ਜੱਗ ਜ਼ਾਹਿਰ ਹਨ | 
ਮੇਰੀ ਦੁਆ ਹੈ, ਸਾਡੇ ਸਾਰੇ ਪੰਜਾਬੀਆਂ ਦੇ ਇਰਾਦੀਆਂ ਦੀ ਬੱਕੀ ਅਰਸ਼ੀਂ ਘਾਹ ਚੁਗੇ ਅਤੇ ਅਸੀਂ ਸਫਲਤਾ ਦੇ ਨਵੇਂ ਆਯਾਮ ਕਾਇਮ ਕਰ ਸਕੀਏ |
ਆਰਟੀਕਲ ਨਵਾਜਣ ਲਈ, ਬਹੁਤ ਬਹੁਤ ਧੰਨਵਾਦ !
                                                         ਜਗਜੀਤ ਸਿੰਘ ਜੱਗੀ 

ਦੁਆ ਹੈ ਤੁਹਾਡੇ ਇਰਾਦਿਆਂ ਦੀ "ਬੱਕੀ" ਇੰਝ ਹੀ ਸਰਪਟ ਦੌੜਦੀ  ਰਹੇ .......

 

ਬਿੱਟੂ ਬਾਈ ਜੀ, ਇਹ ਫਕ਼ਤ ਮੇਰੀ ਬੱਕੀ ਨਹੀਂ | 

 

ਵੀਰ ਜੀਓ, ਇਹ ਇਕ ਪੰਜਾਬੀ ਦੇ ਇਰਾਦਿਆਂ ਦੀ ਬੱਕੀ ਹੈ, ਜਿਦ੍ਹੇ ਬਾਰੇ ਮੈਂ ਲਿਖਿਆ | ਮੈਂ ਤੇ ਵਿਸ਼ਵ 'ਚ (ਵਖ ਵਖ ਖੇਤਰਾਂ ਵਿਚ) ਸ਼ਾਨਦਾਰ ਇਤਹਾਸ ਰਚਣ ਵਾਲੇ ਸ਼ਾਨਦਾਰ ਪੰਜਾਬੀਆਂ ਦੀ ਟੀਮ 'ਚ ਇਕ ਨਿੱਕਾ ਜਿਹਾ learner (novice) ਖਿਲਾੜੀ ਹਾਂ |

 

ਇਨ੍ਹਾਂ ਦੇ ਬੁਲੰਦ ਹੌਂਸਲੇ 'ਤੇ ਉੱਦਮ - ਅਤੇ ਇਸ ਨਾਲ ਇਨ੍ਹਾਂ ਨੇਂ ਜੋ ਮੱਲਾਂ ਮਾਰੀਆਂ ਹਨ - ਜੱਗ ਜ਼ਾਹਿਰ ਹਨ | 

 

ਮੇਰੀ ਦੁਆ ਹੈ, ਸਾਡੇ ਸਾਰੇ ਪੰਜਾਬੀਆਂ ਦੇ ਇਰਾਦੀਆਂ ਦੀ ਬੱਕੀ ਸਰਪਟ ਦੌੜੇ ਅਤੇ ਅਸੀਂ ਸਫਲਤਾ ਦੇ ਨਵੇਂ ਆਯਾਮ ਕਾਇਮ ਕਰ ਸਕੀਏ |

 

ਆਰਟੀਕਲ ਨਵਾਜਣ ਲਈ, ਬਹੁਤ ਬਹੁਤ ਧੰਨਵਾਦ !

 

                                                         ਜਗਜੀਤ ਸਿੰਘ ਜੱਗੀ 

 

12 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਮੈਂ ਹੀਰ ਬਣਾਵਾ ਜਿਤ  ਨੂ
ਭਾਵੇ ਕੈਦੋ ਹੋਣ ਹਜਾਰ

 

ਬ-ਕ਼ਮਾਲ ਰਚਨਾ ਜੀ happy03

13 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸਮਾਂ ਦੇਣ ਲਈ ਬਹੁਤ ਧੰਨਵਾਦ ਗੁਰਪ੍ਰੀਤ ਬਾਈ ਜੀ |

22 Sep 2013

Showing page 1 of 3 << Prev     1  2  3  Next >>   Last >> 
Reply