Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ ਦਾ ਰੁਤਬਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਸ਼ਕ ਦਾ ਰੁਤਬਾ

           

            ਇਸ਼ਕ ਦਾ ਰੁਤਬਾ 

 

         ਪਾ ਲਿਆ, ਓ ਪਾ ਲਿਆ,

         ਮੈਂ ਇਸ਼ਕ ਦਾ ਰੁਤਬਾ ਪਾ ਲਿਆ |

 

ਰੂਹਾਂ ਇਕ ਕਰਦੀ ਤਨਹਾਈ 'ਚ,

ਝੀਲ-ਡੂੰਘੇ ਨੈਣਾਂ ਦੀ ਗਹਿਰਾਈ 'ਚ,

ਉਤਰ ਕੇ ਮੈਂ ਵਿਚ ਸੁਪਨਿਆਂ

ਪ੍ਰੇਮ ਸਾਗਰ ਨ੍ਹਾਅ ਲਿਆ,

          ਪਾ ਲਿਆ, ਓ ਪਾ ਲਿਆ,

          ਮੈਂ ਇਸ਼ਕ ਦਾ ਰੁਤਬਾ ਪਾ ਲਿਆ |

 

ਹੁਣ ਨੀਂਦ ਨਹੀਂ ਤੇ ਨਾਂ ਸਹੀ,

ਦਿਲ ਬਾਝ ਉਦ੍ਹੇ ਭਰਵਾਂ ਸਹੀ,

ਜਿੰਦਗੀ ਸੀ ਇਕ ਓਹੀ ਪਲ

ਜੋ ਪਿਆਰ ਵਿਚ ਹੰਢਾਅ ਲਿਆ,

          ਪਾ ਲਿਆ, ਓ ਪਾ ਲਿਆ,

          ਮੈਂ ਇਸ਼ਕ ਦਾ ਰੁਤਬਾ ਪਾ ਲਿਆ |

 

ਇਸ ਇਸ਼ਕ਼ ਦੇ ਬੜੇ ਪੁਆੜੇ ਨੇ,

ਇਸ ਕਈ ਘਰ ਝੁੱਗੇ ਸਾੜੇ ਨੇ,

ਮੈਂ ਉਸ ਅੱਗ-ਪੂਲਾ ਇਸ਼ਕ਼ ਨਾਲ 

ਦਿਲ ਆਪਣੇ ਦਾ ਘਰ ਵਸਾ ਲਿਆ,

          ਪਾ ਲਿਆ, ਓ ਪਾ ਲਿਆ,

          ਮੈਂ ਇਸ਼ਕ ਦਾ ਰੁਤਬਾ ਪਾ ਲਿਆ |

 

ਜਦ ਪ੍ਰੇਮ ਪਿਆਲਾ ਪੀ ਜਾਣਾ,

ਕੋਈ ਹੋਰ ਸ਼ਿਵਾਲਾ ਕੀਹ ਜਾਣਾਂ,

ਬਸ ਇਸੇ ਕਮਜ਼ਰਫ਼ ਇਸ਼ਕ ਨੂੰ

ਮੰਨ ਦਿਲ ਤੋਂ ਆਪਣਾ ਖੁਦਾ ਲਿਆ,

          ਪਾ ਲਿਆ, ਓ ਪਾ ਲਿਆ,

          ਮੈਂ ਇਸ਼ਕ ਦਾ ਰੁਤਬਾ ਪਾ ਲਿਆ |

 

                             ਜਗਜੀਤ ਸਿੰਘ ਜੱਗੀ

ਨੋਟ:

ਸ਼ਿਵਾਲਾ = ਪੂਜਾ ਕਰਨ ਦੀ ਥਾਂ; ਕਮਜ਼ਰਫ਼ = ਘਟੀਆ ਕੈਰੈਕਟਰ ਦਾ, ਮਾੜੇ ਆਚਰਨ ਦਾ (ਇੱਥੇ ਇਹ ਸ਼ਬਦ ‘ਇਸ਼ਕ ਨੂੰ ਗਾਲ੍ਹ’ ਵਜੋਂ ਵਰਤਿਆ ਗਿਆ ਹੈ, ਕਿਉਂਕਿ ਇਸਨੇ ਮੱਲੋ ਮੱਲੀ ਖੁਦਾ ਦਾ ਸਥਾਨ ਮੱਲਣ ਦੀ ਹਮਾਕਤ ਕੀਤੀ ਹੈ); ਰੁਤਬਾ = Status; ਅੱਗ-ਪੂਲਾ = ਤਬਾਹਕੁਨ, ਵਿਨਾਸ਼ਕਾਰੀ; ਭਰਵਾਂ = ਉਦਾਸ, ਭਾਰਾ, ਬੋਝਲ; ਖੁਦਾ = ਪਰਮਾਤਮਾ, ਈਸ਼ਟ |

 


06 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਜਦ ਪ੍ਰੇਮ ਪਿਆਲਾ ਪੀ ਜਾਣਾ,
ਕੋਈ ਹੋਰ ਸ਼ਿਵਾਲਾ ਕੀਹ ਜਾਣਾਂ,
ਬਸ ਇਸੇ ਕਮਜ਼ਰਫ਼ ਇਸ਼ਕ ਨੂੰ
ਮੰਨ ਦਿਲ ਤੋਂ ਆਪਣਾ ਖੁਦਾ ਲਿਆ,

ਬਹੁਤ ਹੀ ਸੋਹਣਾ ਲਿਖਿਆ ਸਰ .......ਇਸ਼ਕ ਦਾ ਰੁਤਬਾ ਕਾਮਾਲ ਜੀ.....
06 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ !,,, ਕਿਆ ਬਾਤ ਏ 
 
             ਰੂਹਾਂ ਇਕ ਕਰਦੀ ਤਨਹਾਈ 'ਚ,
             ਝੀਲ-ਡੂੰਘੇ ਨੈਣਾਂ ਦੀ ਗਹਿਰਾਈ 'ਚ,
ਸਚ ਕਹਾਂ ਤਾਂ ਜੋ ਝੀਲ-ਡੂੰਘੇ ਨੈਣਾਂ ਦੀ ਗਹਿਰਾਈ  ਨੂੰ ਸਮਝਦੇ ਨੇ ਦੁਨਿਆ ਤੇ ਤੇ ਸਚਾ ਇਸ਼ਕ ਓਹੀ ਕਮਾਉਂਦੇ ਨੇ ,,,, ਬਾਕੀ ਤਾਂ ਬੱਸ dillagi ਹੀ ਹੁੰਦੀ ਏ ,,,, ਕਮਾਲ ਦਾ ਲਿਖਿਆ ਹੈ ,,,
                           ਜਿੰਦਗੀ ਸੀ ਇਕ ਓਹੀ ਪਲ
                           ਜੋ ਪਿਆਰ ਵਿਚ ਹੰਢਾਅ ਲਿਆ, 
ਇਹ  ਗੱਲ ਵੀ ਕਮਾਲ ਦੀ ਲਿਖੀ ਹੈ,,,,, ਕਿਸੇ ਸ਼ਾਇਰ ਨੇ ਕਿਹਾ ਹੈ ਕੀ ;
                                                   " ਤੇਰੇ ਪਿਆਰ ਵਾਲਾ ਸਾਨੂੰ ਲਭਣਾ ਨਾ ਨਿਘ
                                                      ਭਾਵੇਂ ਖੁੱਲੇ ਨੇ ਨਜ਼ਰੇ ਖਾਣ ਪੀਣ ਦੇ |
                                                     ਸੱਜਣਾ ਦੇ ਨਾਲ ਜਿਹੜੇ ਬੀਤੇ ਹੁੰਦੇ ਪਲ
                                                     ਓਹੀ ਦਿਨ ਹੁੰਦੇ ਜ਼ਿੰਦਗੀ ਦੇ ਜੀਣ ਦੇ "
ਸੋ ਆਪਾਂ ਤਾ ਜਿੰਦਗੀ ਜੀ ਲਈ  ;),,,LOL 
 
                                            ਜਦ ਪ੍ਰੇਮ ਪਿਆਲਾ ਪੀ ਜਾਣਾ,
                                            ਕੋਈ ਹੋਰ ਸ਼ਿਵਾਲਾ ਕੀਹ ਜਾਣਾਂ,
                                            ਬਸ ਇਸੇ ਕਮਜ਼ਰਫ਼ ਇਸ਼ਕ ਨੂੰ
                                            ਮੰਨ ਦਿਲ ਤੋਂ ਆਪਣਾ ਖੁਦਾ ਲਿਆ,
ਇਸ਼ਕ਼ ਜਦੋਂ ਖੁਦਾ ਬਣ ਜਾਵੇ ਤਾਂ ਫਿਰ ਹਰ ਪਾਸੇ  ਪਿਆਰ ਹੀ ਪਿਆਰ ਦਿਸਦਾ ਏ | ਧੁੱਪ ਵੀ ਨਿਘੀ ਲੱਗਦੀ ਏ ਤੇ ਹਵਾ ਵੀ ਨਸ਼ਿਆਈ ਜਾਪਦੀ ਏ | 
ਜਿਓੰਦੇ ਵੱਸਦੇ ਰਹੋ,,,

ਵਾਹ !,,, ਕਿਆ ਬਾਤ ਏ 

 

             ਰੂਹਾਂ ਇਕ ਕਰਦੀ ਤਨਹਾਈ 'ਚ,

             ਝੀਲ-ਡੂੰਘੇ ਨੈਣਾਂ ਦੀ ਗਹਿਰਾਈ 'ਚ,

 

ਸਚ ਕਹਾਂ ਤਾਂ ਜੋ ਝੀਲ-ਡੂੰਘੇ ਨੈਣਾਂ ਦੀ ਗਹਿਰਾਈ  ਨੂੰ ਸਮਝਦੇ ਨੇ ਦੁਨਿਆ ਤੇ ਤੇ ਸਚਾ ਇਸ਼ਕ ਓਹੀ ਕਮਾਉਂਦੇ ਨੇ ,,,, ਬਾਕੀ ਤਾਂ ਬੱਸ dillagi ਹੀ ਹੁੰਦੀ ਏ ,,,, ਕਮਾਲ ਦਾ ਲਿਖਿਆ ਹੈ ,,,

 

                           ਜਿੰਦਗੀ ਸੀ ਇਕ ਓਹੀ ਪਲ

                           ਜੋ ਪਿਆਰ ਵਿਚ ਹੰਢਾਅ ਲਿਆ, 

 

ਇਹ  ਗੱਲ ਵੀ ਕਮਾਲ ਦੀ ਲਿਖੀ ਹੈ,,,,, ਕਿਸੇ ਸ਼ਾਇਰ ਨੇ ਕਿਹਾ ਹੈ ਕੀ ;

                                                   " ਤੇਰੇ ਪਿਆਰ ਵਾਲਾ ਸਾਨੂੰ ਲਭਣਾ ਨਾ ਨਿਘ

                                                      ਭਾਵੇਂ ਖੁੱਲੇ ਨੇ ਨਜ਼ਰੇ ਖਾਣ ਪੀਣ ਦੇ |

                                                     ਸੱਜਣਾ ਦੇ ਨਾਲ ਜਿਹੜੇ ਬੀਤੇ ਹੁੰਦੇ ਪਲ

                                                     ਓਹੀ ਦਿਨ ਹੁੰਦੇ ਜ਼ਿੰਦਗੀ ਦੇ ਜੀਣ ਦੇ "

 

ਸੋ ਆਪਾਂ ਤਾ ਜਿੰਦਗੀ ਜੀਅ ਲਈ  Tongue out,,,LOL 

 

                                            ਜਦ ਪ੍ਰੇਮ ਪਿਆਲਾ ਪੀ ਜਾਣਾ,

                                            ਕੋਈ ਹੋਰ ਸ਼ਿਵਾਲਾ ਕੀਹ ਜਾਣਾਂ,

                                            ਬਸ ਇਸੇ ਕਮਜ਼ਰਫ਼ ਇਸ਼ਕ ਨੂੰ

                                            ਮੰਨ ਦਿਲ ਤੋਂ ਆਪਣਾ ਖੁਦਾ ਲਿਆ,

 

ਇਸ਼ਕ਼ ਜਦੋਂ ਖੁਦਾ ਬਣ ਜਾਵੇ ਤਾਂ ਫਿਰ ਹਰ ਪਾਸੇ  ਪਿਆਰ ਹੀ ਪਿਆਰ ਦਿਸਦਾ ਏ | ਧੁੱਪ ਵੀ ਨਿਘੀ ਲੱਗਦੀ ਏ ਤੇ ਹਵਾ ਵੀ ਨਸ਼ਿਆਈ ਜਾਪਦੀ ਏ | 

 

ਜਿਓੰਦੇ ਵੱਸਦੇ ਰਹੋ,,,

 

06 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Wao.....grt yaar
06 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Wonderful ! A much touted subject given a different look and handled with finesse.

ਮੈਂ ਉਸ ਅੱਗ-ਪੂਲਾ ਇਸ਼ਕ਼ ਨਾਲ
ਦਿਲ ਆਪਣੇ ਦਾ ਘਰ ਵਸਾ ਲਿਆ

ਬਹੁਤ ਖੂਬ ਲਿਖਿਆ ਹੈ ਜਗਜੀਤ ਸਰ, TFS.
06 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ ਕਿਰਤ ਵਾਸਤੇ ਸਮਾਂ ਕੱਢਣ ਅਤੇ ਕਮੇਂਟ੍ਸ ਦੇਣ ਲਈ ਬਹੁਤ ਸ਼ੁਕਰੀਆ |
ਹਰਪਿੰਦਰ ਵੀਰ ਜੀ, ਆਪਦੇ 

ਸੰਜੀਵ ਜੀ ਕਿਰਤ ਵਾਸਤੇ ਸਮਾਂ ਕੱਢਣ ਅਤੇ ਕਮੇਂਟ੍ਸ ਦੇਣ ਲਈ ਬਹੁਤ ਸ਼ੁਕਰੀਆ |




ਹਰਪਿੰਦਰ ਵੀਰ ਜੀ, ਆਪਨੇ ਆਪਣੇ ਬਿਜ਼ੀ ਸ਼ਡੂਲ ਚੋਂ ਟਾਈਮ ਕੱਢਕੇ ਕਿਰਤ ਦਾ ਅਨੈਲਿਸਿਸ ਕਰਦਿਆਂ ਹੋਇਆਂ ਬੇਸ਼ਕੀਮਤੀ ਕਮੇਂਟ੍ਸ ਦਿੱਤੇ ਅਤੇ ਹੌਂਸਲਾ ਅਫਜਾਈ ਕੀਤੀ - ਇਸਲਈ ਬਹੁਤ ਬਹੁਤ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ ਜੀ | 

 

06 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit sir kya kamaal kiti pyi hai tusi .....

 

ik te unexpected topic tuhade walo.....

 

par bht jada feel nal likhya aa te bht sohna likhya aa....

 

ਇਸ ਇਸ਼ਕ਼ ਦੇ ਬੜੇ ਪੁਆੜੇ ਨੇ,

ਇਸ ਕਈ ਘਰ ਝੁੱਗੇ ਸਾੜੇ ਨੇ,

ਮੈਂ ਉਸ ਅੱਗ-ਪੂਲਾ ਇਸ਼ਕ਼ ਨਾਲ 

ਦਿਲ ਆਪਣੇ ਦਾ ਘਰ ਵਸਾ ਲਿਆ,

 

too good jaggi sir....

 

" ishq de eho je mukaam te khlo gye...

 

  tenu pyaar karde karde asi badnaam ho gye

 

  khuda da darja de ke pyaar kita hai tenu

 

  hun te "navi" de eh saah vi tere naam ho gye"

 

  - navi

 

thank u jagjit sir.....tfs 

07 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Navi Ji, Thanx for the comments alloyed with intellectual and poetic flavour.

 

Why such a work "unexpected" from my pen ?

 

But please be informed, it has not been composed now. It was composed several years back - you know, once upon a time long long ago, when I was young - Smilehahaha.

 

Only impertinence (ਗੁਸਤਾਖੀ) that I have committed now is, I have taken it out of the deep freezer and uploaded on this forum. 


Anyways, ਆਪਦੇ ਬੇਸ਼ਕੀਮਤੀ ਕਮੇਂਟ੍ਸ ਅਤੇ ਕਿਰਤ ਦਾ ਆਦਰ ਕਰਨ ਲਈ ਤਹਿ ਏ ਦਿਲ ਤੋਂ ਸ਼ੁਕਰੀਆ ਜੀ |

 

Keep writing with feel and intensity...


ਰੱਬ ਰਾਖਾ |

07 Sep 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bradman Sir.....

 

Tuhade saare match dekhne paine kadh ke jehre jehre main miss keete aa.... hahaha.... Lajawab composition...!!!

 

08 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਅਮਰਿੰਦਰ ਬਾਈ ਜੀ, ਆਪਣੇ ਬੇਸ਼ਕੀਮਤੀ ਕਮੇਂਟ੍ਸ ਨਾਲ ਹੌਂਸਲਾ ਅਫਜਾਈ ਕਰਨ ਲਈ ਤਹਿ ਏ ਦਿਲ ਤੋਂ ਸ਼ੁਕਰੀਆ ਜੀ |

 

ਅਸੀ ਰੋਜ਼ਗਾਰ ਲਈ ਪੰਜਾਬ ਤੋਂ ਬਾਹਰ ਰਹਿ ਰਹੇ ਹਾਂ | ਬਸ, ਮਾਂ ਬੋਲੀ ਨਾਲ ਪਿਆਰ ਹੈ, ਇਸ ਕਰਕੇ ਥੋੜ੍ਹਾ ਬਹੁਤਾ ਲਿਖਣ ਦਾ ਜਤਨ ਕਰਦੇ ਰਹੀਦਾ ਏ |

 

Thank you for encouragement |

 


08 Sep 2014

Showing page 1 of 2 << Prev     1  2  Next >>   Last >> 
Reply