Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੁੱਤੀ ਦੇ ਯਾਰ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
ਜੁੱਤੀ ਦੇ ਯਾਰ..

ਅੱਜ ਤੇ ਗੀਤ, ਅੱਜ ਦੀ ਗਾਇਕੀ ਤੇ ਅੱਜ ਦੇ ਗਾਉਣ ਵਾਲਿਆਂ ਤੋਂ ਦੁਖੀ ਹੋ ਕੇ ਕੁਝ ਲਾਵਾ ਫੁੱਟਿਆ ਹੈ ! ਕਬੂਲ ਕਰਨਾ ! ਮਿਆਰੀ ਰਚਨਾ ਨਹੀਂ ਹੈ ਪਰ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ , ਮਾਤ-ਭਾਸ਼ਾ ਨੂੰ ਪਿਆਰ ਕਰਨ ਵਾਲੇ ਏਸ ਫ੍ਰ੍ਸਟਰੇਸ਼ਨ ਨੂੰ ਜਰੂਰ ਸਮਝਣਗੇ ! ਧੰਨਵਾਦ ! 

 


ਉੱਡ-ਪੁੱਡ ਚੱਲਿਆ ਏ ਵਿਰਸਾ ਵੀ ਖਿੱਤੇ ਦਾ 

ਗਾਇਕਾਂ ਨੇ ਕਢ ਤਾ ਜਲੂਸ ਇਸ ਕਿੱਤੇ ਦਾ ,
ਬੇਸੁਰ-ਬੇਤਾਲ ਸਭ ਬਣੇ ਕਲਾਕਾਰ ਬਈ 
ਜੁੱਤੀ ਦੇ ਨੇ ਯਾਰ ਸਭ ਜੁੱਤੀ ਦੇ ਨੇ ਯਾਰ ਬਈ ...

ਧੀਆਂ ਤੇ ਇੰਚੀਟੇਪ ਲਾਉਣ ਵਾਲੇ
ਮੁੰਨੀ ਨੂੰ ਬੁਲਾਉਣ ਵਾਲੇ 
ਅੱਧੇ ਪੈਸੇ ਪਾਉਣ ਵਾਲੇ 
ਸੁੱਟੋ ਪੰਜਾਬੋਂ ਬਾਹਰ ਬਈ ,
ਜੁੱਤੀ ਦੇ ਨੇ ਯਾਰ ਇਹ ਜੁੱਤੀ ਦੇ ਨੇ ਯਾਰ ਬਈ ...

ਸੂਟਾਂ ਤੇ ਦਾਗ ਪਾਉਣ ਵਾਲੇ 
ਸੂਟੇ -ਸ਼ੀਸ਼ੀਆਂ ਲਾਉਣ ਵਾਲੇ 
ਨੀਂਦ ਦੀਆਂ ਗੋਲੀਆਂ ਖਵਾਉਣ ਵਾਲੇ 
ਮਾਂ -ਬੋਲੀ ਉੱਤੇ ਭਾਰ ਬਈ ,
ਜੁੱਤੀ ਦੇ ਨੇ ਯਾਰ ਇਹ ਜੁੱਤੀ ਦੇ ਨੇ ਯਾਰ ਬਈ ...

ਨਿੱਤ ਡਾਂਗ-ਸੋਟਾ ਖੜਕਾਉਣ ਵਾਲੇ 
ਨਾਨਕੀਂ ਇਸ਼ਕ਼ ਲੜਾਉਣ ਵਾਲੇ 
ਭੂਆ ਪਿੰਡ ਪੜਾਉਣ ਵਾਲੇ 
ਇੱਕ ਧੱਫੇ ਦੀ ਨੇ ਮਾਰ ਬਈ ,
ਜੁੱਤੀ ਦੇ ਨੇ ਯਾਰ ਇਹ ਜੁੱਤੀ ਦੇ ਨੇ ਯਾਰ ਬਈ ...

ਕੁਝ ਰੈਪ ਜਿਹਾ ਸੁਣਾਉਣ ਵਾਲੇ 
ਯੋ-ਯੋ ਕਹਾਉਣ ਵਾਲੇ 
ਨਿੱਤ  ਥੂ-ਥੂ  ਕਰਾਉਣ ਵਾਲੇ 
'ਸੰਧੂਆ' ਕੌਮ ਦੇ ਗੱਦਾਰ ਬਈ ,
ਜੁੱਤੀ ਦੇ ਨੇ ਯਾਰ ਇਹ ਜੁੱਤੀ ਦੇ ਨੇ ਯਾਰ ਬਈ ... 

 

 

06 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Darusat farmayia Divroop....


eh jutti de he yaar ne.....



06 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਸੰਧੂ ਸਾਹਿਬ.....ਜਿਹਨਾਂ ਜਿਹਨਾਂ ਦੀ ਤੁਸੀਂ ਗੱਲ ਕੀਤੀ ਏ ਉਹ ਸਾਰੇ ਹੀ ਜੁੱਤੀ ਯਾਰ ਨੇ ...ਇਸ ਵਿਚ ਤਾਂ ਕੋਈ ਛੱਕ ਨਹੀਂ .......ਪਰ ਮੈਨੂੰ ਲੱਗਦਾ ਕਿ ਹੁਣ ਸਮਾ ਹੀ ਜਾ ਰਿਹਾ ਬਸ ਇਹਨਾਂ ਦੇ ਪਈਆਂ ਵੀ ਲਿਓ .....ਇੱਕ ਤੋਂ ਤਾਂ ਸੁਰੂਆਤ ਹੋਈ ਸੀ ਓਹ ਤਾਂ ਟਿੱਕ ਗਿਆ ...ਹੁਣ ਯੋ-ਯੋ ਵਾਲੀ ਦੀ ਤਾਂ ਸਿਰੀ ਫੇਹੀ ਲਿਓ .......ਬਹੁਤ ਗੰਦ ਪਾਇਆ ਲਗਾੜੇ ਨੇ .....

06 Jan 2013

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
sachmuch...pubjabi da jaloos kadh ta ehna luchiya ne....
06 Jan 2013

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਸ਼ੁਕਰੀਆ ਬਲਿਹਾਰ ਬਾਈ  ਤੇ ਜੱਸਾ ਸਿੰਘ ! 

ਤੇ ਜੱਸ ਬਾਈ .. ਯੋ ਯੋ ਜਿਨੀ ਛੇਤੀ ਚੜਿਆ ਉਨੀ ਛੇਤੀ ਥੱਲੇ ਵੀ ਆਊਗਾ ...ਪਰ ਅਫਸੋਸ ਇਸ ਗੱਲ ਦਾ ਹੈ ਕਿ ਕਾਫੀ ਵੱਡੀ ਗਿਣਤੀ ਚ ਲੋਕ ਇਹ ਮੰਨਦੇ ਨੇ ਕਿ ਇਹੋ ਜਿਹੇ ਗੀਤਾਂ ਚ ਕੋਈ ਬੁਰਾਈ ਨਹੀਂ ! ਹਨੀ ਸਿੰਘ ਦੇ ਹੱਕ ਚ ਲੁਧਿਆਣੇ ਚ ਧਰਨਾ ਵੀ ਹੋਇਆ ਤੇ ਕੁੜੀਆਂ ਨੇ ਮੰਗ ਕੀਤੀ ਸੀ ਕਿ ਸਾਨੂੰ ਹਨੀ ਦੇ ਗੀਤ ਪਸੰਦ ਨੇ ਸੋ ਉਹਦਾ ਵਿਰੋਧ ਨਾ ਕੀਤਾ ਜਾਵੇ ! ਵੀਡੀਓ ਯੂਟਿਊਬ ਤੇ ਮੌਜੂਦ ਹੈ ! ਸੋ ਬੜੀ ਅਜੀਬ ਸਥਿਤੀ ਹੈ ! ਆਪਣੇ ਵਾਲੀ ਪੀੜੀ ਬਾਦਲ ਸਾਹਬ ਵਾਂਗੂ ਨਾਜਾਇਜ਼ ਈ ਬਿਜ਼ੀ ਰਹਿੰਦੀ ਹੈ ਤੇ ਅਗਲੀ ਜਨਰੇਸ਼ਨ ਦਾ ਹਾਲ ਆ ਕਿ 'ਕੋਈ ਮਰੇ ਕੋਈ ਜੀਵੇ ਤੇ ਸੁਥਰਾ ਘੋਲ ਪਤਾਸੇ ਪੀਵੇ' ....ਸੋ ਦੇਖੋ ਕੌਣ ਹੰਭਲਾ ਮਾਰਦਾ ! 

 

 

07 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ ਜੀ....ਜਿਹੜਾ ਪੰਜਾਬੀ ਨੂ ਆਪਣੀ ਮਾਂ ਬੋਲੀ ਮੰਨਦਾ ਹੈ ਉਹ ਇਹਨਾ ਪਿਛੇ ਨਹੀ ਲਗਦਾ......

07 Jan 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਆਹ ਸਹੀ ਕਿਹਾ ਬਾਈ ਜੀ... ਆਪਣੀ generation ਬਾਦਲ ਸਾਹਬ ਵਾਂਗੂ busy ਰਹਿੰਦੀ ਆ... ਤੇ ਅਗਲੀ ਤੇ ਕੋਈ ਅਸਰ ਨੀ...

 

ਸਚੀਂ ਇਹ ਗਾਇਕ ਧੱਬਾ ਹੀ ਨੇ ਪੰਜਾਬੀਆਂ ਦੇ ਨਾਮ ਤੇ....
ਥੂ ਆ ਇਹਨਾਂ ਤੇ...!!!

07 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖੂਬ ਜੀ ...

07 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਪੰਜਾਬ ਚ ਤਾਂ ਗਾਇਕੀ ਆਪਣੇ ਅੰਤ ਤੇ ਹੈ । ਹਨੀ ਸਿੰਘ ਵਰਗੀਆਂ ਨੂੰ ਦਸੋ ਪੰਜਾਬ ਦੇ ਲੋਕੀ ਹੀ ਸਪੋਟ ਕਰ ਰਹੇ ਨੇ ... ਫੇਰ ਤਾਂ ਓਹਦਾ ਹੋਸਲਾ ਵਧਣਾ ਹੀ ਹੈ । ਬੁਰਾ ਹਾਲ ਹੋ ਗਿਆ ਆ ।

07 Jan 2013

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
bht vdhia koshish roop veer ji
shyd tuhaade vichaara naal lokanu kuch akl aawe .....nhi te aawa hi ootea piya ae
jionde rho
08 Jan 2013

Showing page 1 of 2 << Prev     1  2  Next >>   Last >> 
Reply