Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 2 of 2 << First   << Prev    1  2   Next >>     
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਗੁਰੂ ਕਿਰਪਾਨ ਲਿਸ਼ਕਦੀ ਤਿੱਖੀ ਹਿਲਾਕੇ

ਮੰਗਦਾ ਹੈ ਸਿਰ ਕੌਮ ਲਈ।

 

ਇਹ ਕੀ ਗੁਰੂ ਨੇ ਕੌਤਕ ਰਚਿਆ

ਡਰੂ ਹਜੂਮ ਮਾਤਾ ਗੁਜਰੀ ਵੱਲ ਭੱਜਿਆ

ਨੌਵੇਂ ਗੁਰੂ ਭੇਂਟਿਆ ਸਿਰ ਕੌਮ ਲਈ।

 

ਦਸਵਾਂ ਗੁਰੂ ਅੱਜ ਪਾਗਲ ਹੋਇਆ

ਸਿੱਖਾਂ ਦੇ ਸਿਰਾਂ ਦਾ ਮੁੱਲ ਘਟਿਆ

ਜਾਨ ਸਸਤੀ ਗਈ ਘਿਰ ਕੌਮ ਲਈ।

 

ਪਹਿਲਾ ਪਿਆਰਾ ਸੋਚੇ ਪਤਨੀ ਬਾਰੇ

ਛੱਡਾਂ ਮੈਂ ਉਸਨੂੰ ਭਰਾਵਾਂ ਸਹਾਰੇ

ਦੇਵੇ ਸ਼ਹੀਦੀ ਫਿਰ ਕੌਮ ਲਈ।

 

ਦੂਜਾ ਪਿਆਰਾ ਦੇਖਕੇ ਲਹੂ ਵਗਦਾ

ਬੁੱਢੇ ਮਾਪੇ ਰੱਬ ਹੱਥੀਂ ਛੱਡਦਾ

ਉੱਠਿਆ ਦਿਲ ਨਿਡਰ ਕੌਮ ਲਈ।

 

ਤੀਜਾ ਪਿਆਰਾ ਬੱਚਿਆਂ ਨੂੰ ਧਿਆਏ

ਕਈ ਵਿਚਾਰ ਮਨ ਵਿੱਚ ਆਏ

ਸੋਚੇ ਨਾ ਬਹੁਤਾ ਚਿਰ ਕੌਮ ਲਈ।

 

ਚੌਥਾ ਪਿਆਰਾ ਬੇਖਿਆਲੀਂ ਉੱਠਿਆ

ਗੁਰੂ ਦਾ ਪਿਆਰ ਦਿਲੀਂ ਵਧਿਆ

ਵਾਰਨੋਂ ਨਾ ਲਾਵੇ ਧਿਰ ਕੌਮ ਲਈ।

 

ਪੰਜਵਾਂ ਪਿਆਰਾ ਦੁਨੀਆਂ ਤੋਂ ਸੰਗੇ

ਆਖਰੀ ਸਿਰ ਗੁਰੂ ਖੜ੍ਹਾ ਮੰਗੇ

ਬੈਠਾਂ ਜਾਂ ਜਾਵਾਂ ਗਿਰ ਕੌਮ ਲਈ।

 

ਅੰਮ੍ਰਿਤ ਪੀਕੇ ਵਰਜੇ ਪੰਜੇ ਪਿਆਰੇ

ਗੁਰੂ ਨੂੰ ਛਕਾਉਂਦੇ ਅੰਮ੍ਰਿਤ ਨਿਆਰੇ

ਖਾਲਸੇ ਨੂੰ ਸਾਜਦੇ ਆਖਰ ਕੌਮ ਲਈ।

 

ਪੰਜ ਕੱਕਿਆਂ ਦੀ ਰੱਖਿਓ ਰਹਾਇਸ਼

ਖੋਪੜੀਆਂ ਲਹਾਉਣ ਦੀ ਰੱਖਿਓ ਗੁੰਜਾਇਸ਼

ਬੰਦ ਕਟਵਾਕੇ ਜਾਇਓ ਨਿੱਘਰ ਕੌਮ ਲਈ।

 

01 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ੴ__ਚਾਰ ਪੁੱਤ ਵਾਰੇ__ਪੰਜਵੀਂ ਮਾਂ ਵਾਰੀ__ੴ
ੴ__ਛੇਵਾਂ ਬਾਪ ਵਾਰਿਆ__ਸੱਤਵਾਂ ਆਪ ਵਾਰਿਆ__ੴ
ੴ__ਸੱਤ ਵਾਰ ਕੇ ਕਹਿਨਾ__ੴ
ੴ__ਭਾਣਾ ਮੀਠਾ ਲਾਗੇ ਤੇਰਾ__ੴ
ੴ__ਸਰਬੰਸ ਦਾਨੀਆ ਵੇ ਦੇਣਾ ਕੌਣ ਦੇਓੂਗਾ ਤੇਰਾ__ੴ
--------ੴ Satnam Waheguru ੴ--- —

01 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

 

ਗੁਰੂ ਕੀ ਹੈ ??


ਕੀ ਗੁਰੂ ਸੋਹਣੇ ਚਾਦਰੇ ਦੇ ਥੱਲੇ ਜਾਂ ਸੋਨੇ ਦੀ ਥੜੀ ਦੇ ਉਤੇ ਅਤੇ ਸੋਨੇ ਦੀ ਪਾਲਕੀ ਸਾਹਿਬ ਦੇ ਵਿੱਚ ਰਖੇ ਗਏ ਉਹ 1430 ਵਰਕੇ ਹਨ ਜਿਨ੍ਹਾਂ ਉਪਰ ਕਾਲੀ ਸ਼ਾਹੀ ਨਾਲ ਕੁਝ’ਕੁ ਅਖਰ ਲਿਖੇ ਗਏ ਹਨ ਅਤੇ ਹਰ ਰੋਜ ਸਾਰੇ ਜੀਅ ਉਸ ਅਗੇ ਸੀਸ ਨਿਵਾਉਂਦੇ ਹਨ???

... ਦਾਸ ਨੂੰ ਹੇਠਾਂ ਲਿਖੀ ਨਿਕੀ ਜਿਹੀ ਸਾਖੀ ਰਾਹੀ ਜੋ ਕੁਝ ਸਮਝ ਆਇਆ, ਵੰਢ ਛਕਣਾ ਚਾਹੁੰਗਾ…

ਇਕ ਕੀਸਾਨ ਦੇ ਦੋ ਪੁੱਤ ਸਨ, ਦੋਨਾਂ ਦਾ ਆਪਣੇ ਪਿਤਾ ਪ੍ਰਤਿ ਬੜਾ ਪਿਆਰ ਸੀ। ਪਿਤਾ ਦੀ ਕਹੀ ਕਿਸੇ ਵੀ ਗਲ ਨੂ ਨਹੀ ਟਾਲਦੇ, ਪਿਤਾ ਦਾ ਹੁਕਮ ਸਤਿ ਕਰਕੇ ਮਨਣਾ ਹੀ ਉਹਨਾ ਦਾ ਜੀਵਨ ਸੀ।
ਇਕ ਸਮਾਂ ਆਇਆ ਪਿਤਾ ਦੀ ਸ਼ਰਿਰਕ ਹਾਲਤ ਖਰਾਬ ਹੋਣ ਲਗ ਪਈ, ਦੋਵੇਂ ਪੁੱਤਰ ਪਿਤਾ ਦੀ ਰਜ ਕੇ ਸੇਵਾ ਕਰਦੇ ਤੇ ਨਾਲ ਹੀ ਸੰਸਾਰਿਕ ਜੀਵਨ ਨੂ ਵੀ ਪੂਰਾ ਸਹਿਯੋਗ ਦਿੰਦੇ। ਪੁਰੀ ਮਹਿਨਤ ਦੇ ਲਗਨ ਨਾਲ ਘੱਰ ਨੂ ਬੜੀ ਹੀ ਉਚੀ ਅਵਸਥਾ ਤਕ ਲੇ ਆਏ।

ਇਕ ਦਿਨ ਪਿਤਾ ਨੇ ਆਪਣੇ ਦੋਵੇ ਪੁਤਰਾਂ ਨੂ ਸਦਿਆ ਤੇ ਇਕ ਸੰਦੂਕ ਦਿੰਦੇ ਹੋਏ ਕਿਹਾ “ਮੇਰੇ ਬਚਿਉ, ਇਸ ਵਿੱਚ ਮੇਰੇ ਪੁਰਖਾਂ ਅਤੇ ਮੇਰੀ ਕਮਾਈ ਕਿਤੀ ਹੋਈ ਬੜ੍ਹੀ ਹੀ ਅਮੋਲਕ ਚੀਜ ਹੈ, ਇਸਨੂ ਹਮੇਸ਼ਾ ਸਾੰਭ ਕੇ ਰਖਿਉ, ਇਹ ਉਖੇ ਵੇਲੇ ਤੁਹਾਡੇ ਕੰਮ ਆਵੇਗੀ।” ਇਨਾਂ ਸ਼ਬਦਾ ਉਪਰੰਤ ਪਿਤਾ ਦਾ ਸੁਵਰਗਵਾਸ ਹੋ ਗਿਆ।

ਦੋਵੇਂ ਹੀ ਪੁੱਤਰ ਉਸ ਸੰਦੂਕ ਨੂ ਬੜਾ ਸਾੰਭ ਕੇ ਰਖਦੇ, ਦੋ ਸਮੇਂ ਉਸਨੂ ਵੇਖਨਾ, ਰੇਸ਼ਮੀ ਕਪੜੇ ਵਿਚ ਉਸਨੂ ਰਖਨਾ ਅਤੇ ਨਿਤ ਹੀ ਉਹ ਰੇਸ਼ਮੀ ਕਪੜਾ ਬਦਲਦੇ ਰਹਿਣਾ।

ਸਮਾਂ ਬਦਲਿਆ, ਦੋਵੇਂ ਭਰਾਵਾ ਦੀ ਆਰਥਿਕ ਹਾਲਤ ਵਿਗੜਨ ਲਗੀ, ਇੱਕ ਸਮੇਂ ਤੇ ਇਨੇ ਗਰੀਬ ਹੋ ਗਏ ਕ ਖਾਣ ਨੂ ਵੀ ਨਹੀ ਸੀ ਲਭਦਾ। ਇਸ ਹਾਲਤ ਵਿਚ ਵੀ ਉਹ ਸੰਦੂਕ ਉਹਨਾ ਕੋਲ ਸੀ ਅਤੇ ਬੜੇ ਹੀ ਸਤਿਕਾਰ ਨਾਲ ਰਖਿਆ ਸੀ। ਇੱਕ ਦਿਨ ਐਸਾ ਵੀ ਆਇਆ ਕੇ ਭੁੱਖੇ ਸੜਕ ਤੇ ਢਿੱਗ ਪਏ, ਸੰਦੂਕ ਫਿਰ ਵੀ ਕੋਲ ਹੀ ਸੀ। ਰਾਤ ਦਾ ਸਮਾਂ ਹੁੰਦਿਆ ਹੁੰਦਿਆ ਪ੍ਰਾਣ ਵੀ ਚਲੇ ਗਏ, ਪਰ ਸੰਦੂਕ ਨੂ ਖੋਲ ਕੇ ਇਕ ਨਜਰ ਵੇਖਿਆ ਤਕ ਨਹੀ ਕਿ ਆਖਿਰ “ਪਿਉ” ਵਿਰਾਸਤ ਵਿੱਚ ਦੇ ਕੇ ਕੀ ਗਿਆ ਹੈ? ਉਹ ਕਿਹੜ੍ਹੀ ਅਮੋਲਕ ਵਸਤ ਹੈ ਜਿੰਨੇ ਦੁਖ ਵੇਲੇ ਕੰਮ ਆਉਣਾ ਹੈ??

ਸਮਾਂ ਲੰਗਿਆ ਤੇ ਅੱਧੀ ਰਾਤ ਨੂ ਇਕ ਅਮਲੀ ਦਾ ਠੁੱਡ ਉਸ ਸੰਦੂਕ ਨੂ ਵੱਜਾ, ਅਮਲੀ ਸੰਦੂਕ ਚੁੱਕ ਕੇ ਘਰ ਨੂ ਲੇ ਗਿਆ। ਦਿਨ ਚੜੇ ਜਦ ਸੰਦੂਕ ਨੂ ਖੋਲਿਆ ਗਿਆ ਤੇ ਉਸ ਵਿਚ ਇਨਾਂ ਧੰਨ ਸੀ ਕੀ ਆਣ ਵਾਲਿਆਂ ਕਈ ਨਸਲਾ ਦਾ ਉਧਾਰ ਹੋ ਜਾਣਾ ਸੀ।

ਪਰ ਅਸੀ ਕਦੇ ਉਹ ਸੰਦੂਕ ਖੋਲਿਆ ਹੀ ਨਹੀਂ॥

ਕਦੀ ਦੇਖਿਆ ਹੀ ਨਹੀ ਪਿਉ ਕੀ ਦੇ ਕੇ ਗਿਆ ਹੈ॥

ਗੁਰੂ ਕੀ ਹੈ?
ਬਾਣੀ ਗੁਰੂ ਹੈ ।

ਬਾਣੀ ਕਿਸ ਤਰ੍ਹਾਂ ਬਨਦੀ ਹੈ ?
ਗੁਰੂ ਸਾਹਿਬਾਨ ਦੇ ਲਿਖੇ ਅਮੋਲਕ ਅਖਰਾਂ ਦੇ ਜੋੜ ਨਾਲ ਬਾਣੀ ਬਣਦੀ ਹੈ।

“ਗੁਰੁ ਕਿਸ ਤਰ੍ਹਾਂ ਬਣਦਾ ਹੈ?”
ਜਦ ਬਾਣੀ ਨੂ ਪੜ ਕੇ, ਵਿਚਾਰ ਕੇ, ਬਾਣੀ ਦਾ ਮੰਨ ਵਿਚ ਵਾਸ ਹੁੰਦਾ ਹੈ, ਜੀਵਨ ਅੰਦਰ ਤੇ ਵਿਚਾਰਾਂ ਅੰਦਰ ਜਦ ਬਾਣੀ ਨਜ਼ਰ ਆਉਣ ਲਗਦੀ ਹੈ ਤਾਂ ਉਹ ਬਾਣੀ ਗੁਰੂ ਬਣ ਜਾਂਦੀ ਹੈ।

ਪੜ੍ਹਨਾ, ਵਿਚਾਰਨਾ ਤੇ ਫਿਰ ਮਨਣਾ ਅਸਲ ਸਤਿਕਾਰ ਹੈ ਬਾਣੀ ਦਾ, ਬਾਕੀ ਸੰਸਾਰਿਕ ਸਤਿਕਾਰ ਵੀ ਜਰੂਰੀ ਹੈ। ਪਰ ਜੇ ਗੁਰੂ ਬਨਾਉਣਾ ਚਾਹਿੰਦੇ ਹਾਂ ਤਾਂ ਮਨਣਾ ਜਰੂਰੀ ਹੈ।

ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥
 

 

 

17 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

 


ਪਰਮਾਤਮਾ ਕੇਵਲ ਇੱਕ ਹੈ |
ik onkaar 
There is only One God

ਸਤਿਨਾਮੁ ਕਰਤਾ ਪੁਰਖੁ
ਉਸਦਾ ਨਾਮ ਸਦੀਵੀ ਸੱਚਾ ਹੈ | ਉਹ ਸਰਬ-ਵਿਆਪਕ ਰਚਨਹਾਰ ਹੈ |
sat naam kartaa purakh
Truth is His name.He is the Master Creator

ਨਿਰਭਉ ਨਿਰਵੈਰੁ
ਉਹ ਡਰ ਰਹਿਤ ਅਤੇ ਵੈਰ ਰਹਿਤ ਹੈ |
nirbha-o nirvair 
He is fearless and without enmity

ਅਕਾਲ ਮੂਰਤਿ ਅਜੂਨੀ ਸੈਭੰ 
ਉਹ ਭੌਤਿਕ ਸਰੂਪ ਨਹੀਂ ਹੈ | ਉਹ ਜੂਨ ਮੁਕਤ ਹੈ | ਉਸ ਦੀ ਉਤਪਤੀ ਆਪਣੇ ਆਪ ਹੋਈ ਹੈ |
akaal moorat ajoonee saibhan
Immortal and Self Created,He bears no physical form

ਗੁਰਪ੍ਰਸਾਦਿ ||
ਉਹ ਗੁਰੂ ਦੀ ਕ੍ਰਿਪਾ ਨਾਲ ਪ੍ਰਾਪਤ ਹੁੰਦਾ ਹੈ |
gur parsaad
You can Attain Him with guidance of the True Guru.


ਜਪੁ || 
ਇਸ ਬਾਣੀ ਦਾ ਨਾਮ ਜਪੁ ਹੈ |
Jap:
Chant and Meditate:

ਆਦਿ ਸਚੁ ਜੁਗਾਦਿ ਸਚੁ 
ਉਹ ਪਰਮਾਤਮਾ ਆਦਿ ਤੋਂ ਸੱਚ ਹੈ , ਰਚਨਾ ਦੇ ਆਰੰਭ ਤੋਂ ਹੀ ਸੱਚ ਹੈ,
aad sach jugaad sach.
God is truth incarnate from genesis to eternity

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ || ੧ ||
ਹੁਣ ਵੀ ਸੱਚ ਹੈ , ਹੇ ਨਾਨਕ ! ਹਮੇਸ਼ਾ ਹੀ ਸੱਚ ਰਹੇਗਾ |
hai bhee sach naanak hosee bhee sach.
True now,then and forever,says Nanak. || 1 ||
 

 

 

17 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

-------------ਨਿੱਕੀਆਂ ਜਿੰਦਾ ਦੀ ਕੁਰਬਾਨੀ--------------

ਪੋਹ ਦਾ ਇਹ ਮਹੀਨਾ ਕੈਸਾ ਚੰਦਰਾ ਚੜਿਆ। 
ਸੂਹ ਦਿੱਤੀ ਗੰਗੂ ਨੇ ਬੱਚਿਆਂ ਨੂੰ ਜਾਵੇ ਫੜਿਆ। 
ਫੜ ਕੇ ਬੱਚੇ ਮੁਗਲ਼ਾਂ ਨੇ ਠੰਡੇ ਬੁਰਜ ਚ ਪਾਏ। 
''ਸਿਦਕੋਂ ਮੂਲ ਨਾ ਹਾਰਨਾ" ਦਾਦੀ ਪਈ ਸਮਝਾਏ।...

ਦੂਜੇ ਦਿਨ ਹੀ ਸੂਬੇ ਨੇ ਕਚਹਿਰੀ ਵਿੱਚ ਬੁਲਾਇਆ। 
'ਇਸਲਾਮ ਕਬੂਲ ਕਰੋ' ਡਰਾਇਆ ਅਤੇ ਸਮਝਾਇਆ। 
ਤੁਸੀਂ ਸਾਡੇ ਮਹਿਲੀਂ ਵਸੋ ਰਾਣੀਆਂ ਮਿਲਣਗੀਆਂ ਪਰੀਆਂ। 
ਅਨੰਦ ਪੂਰਵਕ ਸੇਜਾਂ ਮਾਣੋ ਹੋਰ ਨਿਆਮਤਾਂ ਖ਼ਰੀਆਂ।...

ਚਾਤਰ ਸੂਬਾ ਬੱਚਿਆਂ ਨੂੰ ਪਿਆ ਸਬਜ਼ਬਾਗ ਵਿਖਾਏ। 
ਲਾਲਾਂ ਨੇ ਸੀ ਪਹਿਲਾਂ ਹੀ ਭੇਤ ਵੈਰੀ ਦੇ ਪਾਏ। 
ਜਿੰਨੀ ਫ਼ੁਰਸਤ, ਕਹਿਰ ਤੂੰ ਢਾਹ ਲੈ ਜਾਂ ਕਰ ਲ਼ੈ ਚਤੁਰਾਈ। 
ਨਾ ਗੱਲ ਤੇਰੀ ਮੰਨਣੀ ਸੂਬਿਆ ਸੌ ਦੀ ਇੱਕ ਸੁਣਾਈ। 


ਸੂਬਾ ਕਹਿੰਦਾ ਕਰੋ ਜਲਾਦੋ ਕੰਧਾਂ ਵਿੱਚ ਚਿਣਾਈ। 
ਗੁਰੂ ਗੋਬਿੰਦ ਦੀ ਛੇਤੀ ਜਾਏ ਕੁਲ ਦੀ ਲੀਕ ਮਿਟਾਈ। 
ਨਿੱਕੇ ਬਾਲਾਂ ਸਿਦਕ ਵੇਖ ਕੇ ਮੌਤ ਨੂੰ ਗਲੇ ਲਗ਼ਾਇਆ। 
ਅੰਬਰ ਰੋਇਆ, ਧਰਤੀ ਕੰਬੀ ਕਹਿਰ ਝੱਖੜ ਵੀ ਆਇਆ। 
ਯਾਦ ਰੱਖੂਗੀ ਦੁਨਿਆ ਨਿੱਕੇ ਬੱਚਿਆਂ ਦੀ ਕੁਰਬਾਨੀ ਨੂੰ। 
ਧਰਮ ਦੀ ਖ਼ਾਤਰ ਫ਼ਤਹਿ ਬੁਲਾਗੇ ਇਸ ਜਗ ਫਾਨੀ ਨੂੰ। ...

17 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

 

ਇਹ ਖ਼ੂਨ ਸ਼ਹੀਦਾਂ ਦਾ ਜੋ ਚੋਇਆ ਕਾਦਰ ਨੇ,
ਨਾਨਕ ਦੀ ਸਿੱਖੀ ਦੇ ਇਸ ਪਾਕ ਬਰੂਟੇ ਨੂੰ
ਜਗ ਤੇ ਮਹਿਕਾਵਣ ਲਈ,ਜੱਗ ਤੇ ਫੈਲਾਵਣ ਲਈ,
ਅਣਖੀ ਦੀਆਂ ਹਿੱਕਾਂ 'ਚੋਂ ਅਣਖੀ ਦੀਆਂ ਨਾੜਾਂ 'ਚੋਂ,
ਅਣਖੀ ਦੀਆਂ ਸਿਰੀਆਂ 'ਚੋਂ,ਅਣਖੀ ਦੀਆਂ ਅੱਖਾਂ 'ਚੋਂ,
ਤਵੀਆਂ ਦੇ ਸੇਕਾਂ 'ਚੋਂ,ਤੇ ਤੱਤੀਆਂ ਰੇਤਾਂ 'ਚੋਂ,
ਤੇਗਾਂ ਦੀਆਂ ਧਾਰਾਂ 'ਚੋਂ,ਮਖ਼ਮੂਰ ਕਟਾਰਾਂ 'ਚੋਂ,
ਸਰਹੰਦੀ ਜ਼ੁਲਮ ਦੀਆਂ,ਖ਼ਨੀ ਦੀਵਾਰਾਂ 'ਚੋਂ,
ਜੰਡਾਂ ਨਾਲ ਸੜਦੇ ਹੋਏ,ਲਛਮਣ ਦੇ ਕਲੇਜੇ 'ਚੋਂ,
ਭੱਠੀਆਂ 'ਚ ਕੜਦੇ ਹੋਏ ਸਰਦਾਰ ਦਲੀਪ ਦੀਆਂ,
ਹੱਡੀਆਂ ਦੇ ਭਖਦੇ ਹੋਏ,ਸੂਹੇ ਅੰਗਿਆਰਾਂ 'ਚੋਂ,
ਡਾਗਾਂ ਦੀਆਂ ਸੁੰਮਾਂ 'ਚੋਂ,ਤੋਪਾਂ ਦੀਆਂ ਮਾਰਾਂ 'ਚੋਂ,
ਜੇ ਚੋਅ ਚੋਅ ਕੇ ਲਹੂ ਅਣਖੀ,
ਕਾਦਰ ਦੀ ਕੁਦਰਤ ਨੇ ਬੇ-ਦਰਦ ਜ਼ਮਾਨੇ ਨੇ,
ਇਸ ਸੋਹਲ ਬਰੂਟੇ ਦੀਆਂ,ਸਿੱਖੀ ਦੇ ਬੂਟੇ ਦੀਆਂ,
ਨਾਜ਼ਾਂ ਵਿਚ ਕਿਤੇ ਪਾਇਆ ਹੁੰਦਾ ਨਾ..
ਤਾਂ ਹਿੰਦੁਸਤਾਨ ਦੀਆਂ,
ਜੂਹਾਂ ਵਿਚ ਪਲੇ ਹੋਏ,ਜੰਗਲਾਂ ਵਿਚ ਪਲੇ ਹੋਏ,
ਸਿੱਖੀ ਦੇ ਬੂਟੇ ਤੇ,ਅੱਜ ਖੇੜਾ ਆਉਂਦਾ ਨਾ...
ਇਹ ਖ਼ੂਨ ਸ਼ਹੀਦਾਂ ਦਾ.......
 

 

 

17 Sep 2012

Showing page 2 of 2 << First   << Prev    1  2   Next >>     
Reply