Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਵੇਂ ਭੁੱਲ ਜਾਵਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕਿਵੇਂ ਭੁੱਲ ਜਾਵਾਂ

         


        ਕਿਵੇਂ ਭੁੱਲ ਜਾਵਾਂ

 

ਸਾਹਾਂ ਨੂੰ ਸਾਹਾਂ 'ਚ ਮਿਲਾ,

ਰੂਹਾਂ ਨੂੰ ਸਮੇਂ ਦੀਆਂ ਹੱਦਾਂ ਤੱਕ ਲਿਜਾ,

ਅਪਣੇ ਹੱਥ ਵਿਚ ਹੱਥ ਲੈ,

ਮੇਰੇ ਬਿਨ ਜੀਣ ਤੋਂ ਇਨਕਾਰੀ ਹੁੰਦਿਆਂ,  

ਇਕ ਪਲ ਖੁਦਗਰਜ਼ ਹੋ ਕੇ

ਉਸ ਕਿਹਾ,

ਤੇਰੇ ਬਿਨ ਜੀਣ ਦੀ

ਕਲਪਨਾ ਦੀ ਅਸਮਰਥਾ,

ਮੈਨੂੰ 'ਵਿਸ਼' ਕਰਨ ਦਾ ਵਿਸ਼

ਪੀਣ ਨੂੰ ਕਹਿੰਦੀ ਏ,

"ਮੈਂ ਤੈਥੋਂ ਪਹਿਲਾਂ ਈ ਫਿਜ਼ਾ 'ਚ ਘੁਲ ਜਾਵਾਂ" |

ਫ਼ਿਰ ਅਸਮਾਨ 'ਚ

ਕੋਈ ਟੁੱਟਦਾ ਤਾਰਾ

ਭਾਲਦਿਆਂ ਉਹ ਬੋਲੀ,

ਉਸਦੀ 'ਵਿਸ਼' ਪੂਰੀ ਹੁੰਦਿਆਂ,

'ਮੈਂ' ਇਕ ਵਾਦਾ ਨਿਭਾਵਾਂ -  

ਉਸਨੂੰ ਸੁਪਨੇ ਵਾਂਗ ਭੁੱਲ ਜਾਵਾਂ |

 

ਮੈਂ ਖ਼ੁਦ ਨੂੰ ਪੁੱਛਿਆ,

“ਉਹ ਬੇਵਫਾ ਹਰਗਿਜ਼ ਨਹੀਂ,

ਮੇਰਾ ਬਹੁਤ ਖ਼ਿਆਲ ਕਰਦੀ ਹੈ,

ਫ਼ਿਰ ਉਨ੍ਹੇ ਮੁਹੱਬਤ ਦੀ ਤਾਕਤ ਨੂੰ

ਘੱਟ ਹਾੜ ਕੇ 'ਵਿਸ਼' ਮੰਗੀ ਏ,

ਕਿ ਕਿਸੇ ਹੋਣੀ ਤੋਂ ਡਰਦੀ ਹੈ” ?

 

ਰਾਤ ਦੇ ਖ਼ਮੋਸ਼ ਆਲਮ 'ਚ

ਤਾਰਿਆਂ ਦੀ ਟਿਮਟਿਮਾਹਟ,

ਉਦ੍ਹੇ ਸਲੀਕੇ ਨਾਲ ਸਿਰ ਤੇ ਲਏ,

ਰੁਮਕਦੀ ਹਵਾ 'ਚ ਲਹਿਰਾਉਂਦੇ,

ਕਾਲੇ ਦੁਪੱਟੇ ਦੇ ਸਿਤਾਰਿਆਂ

ਦੀ ਯਾਦ ਦੁਆਉਂਦੀ |

ਚੰਨ ਦੀਆਂ ਰਿਸ਼ਮਾਂ ਦੀ ਠੰਢਕ,

ਉਦ੍ਹੀ ਨਜਦੀਕੀ ਦਾ ਅਹਿਸਾਸ ਕਰਾਉਂਦੀ |

ਉੱਗਦੇ ਸੂਰਜ ਦੀਆਂ ਕਿਰਨਾਂ ਦੀ ਲਾਲੀ,

ਉਦ੍ਹੇ ਰੂਪ ਦਾ ਭੁਲੇਖਾ ਪਾਉਂਦੀ |

 

ਸਵੇਰ ਦੀ ਸੱਜਰੀ ਤ੍ਰੇਲ ਦੀਆਂ ਬੂੰਦਾਂ

ਦੇ ਮੋਤੀਆਂ ਦੀ ਡਲ੍ਹਕ

ਵਰਗੀ ਏ ਨਿਰਮਲ ਵਫ਼ਾ ਦੀ

ਉਦ੍ਹੇ ਨੈਣਾਂ 'ਚ ਝਲਕ |

ਇਉਂ ਸਾਰੀ ਕਾਇਨਾਤ 'ਚ ਮੇਰਾ

ਤੇ ਉਸਦਾ ਸੁਮੇਲ ਧੜਕਦਾ ਜਾਪਦੈ |

 

ਸਵੇਰ ਤੇ ਸ਼ਾਮ ਦੀ

ਸੈਰ ਵਾਲੀ ਸੜਕ,

ਹਵਾ ਦੇ ਅਵਾਰਾ ਬੁੱਲੇ ਤੇ

ਸਵਾਰ ਰੇਤ ਦੀ ਰੜਕ,

ਹਰ ਹਾਲ ਸਾਥ ਨਿਭਾਉਣ ਦੇ ਵਾਦੇ

ਤੇ ਮੁਹੱਬਤ ਦੀ ਸਲਾਮਤੀ ਲਈ

ਮੰਗੀਆਂ ਦੁਆਵਾਂ, 

ਸਿਆਲ ਦੀ ਕੱਕਰੀਲੀ ਠੰਢ 'ਚ ਧੁੱਪਾਂ,

ਤਪਦੀ ਦੁਪਹਿਰ 'ਚ ਠੰਢੀਆਂ ਛਾਵਾਂ,

ਜੋ ਬਿਤਾਈਆਂ ਉਦ੍ਹੇ ਸੰਗ

ਉਹ ਕਿਵੇਂ ਭੁੱਲ ਜਾਵਾਂ ?


                   ਜਗਜੀਤ ਸਿੰਘ ਜੱਗੀ

 

ਨੋਟ:


ਹਾੜ - ਗਿਣ ਕੇ, ਮਿਥ ਕੇ;

09 Jul 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Beautiful Poem Sir Ji 


Thanks for sharing 

 

Smile

 


09 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੁੰਦਰ ਜੀ,ਖਾਸਕਰ

'ਮੈਂ' ਇਕ ਵਾਦਾ ਨਿਭਾਵਾਂ -
ਉਸਨੂੰ ਸੁਪਨੇ ਵਾਂਗ ਭੁੱਲ ਜਾਵਾਂ |

ਤੇ

ਇਉਂ ਸਾਰੀ ਕਾਇਨਾਤ 'ਚ ਮੇਰਾ
ਤੇ ਉਸਦਾ ਸੁਮੇਲ ਧੜਕਦਾ ਜਾਪਦੈ |

ਵਾਹ ਸਰ ਜੀ...ਬਹੁਤ ਖੂਬ..ਬਹੁਤ ਸੁੰਦਰ..TFS
10 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thnx Amandeep madam, for giving your precious time and encouragement.

GodBless!
22 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਬਾਈ ਜੀ, ਬਹੁਤ ਸ਼ੁਕਰੀਆ ਤੁਸੀ ਕਿਰਤ ਦਾ ਮਾਣ ਕੀਤਾ |

 

ਅਸਲ ਵਿਚ Autobiographical ਕਿਰਤਾਂ ਦੀ acceptability ਬਹੁਤ ਘੱਟ ਹੈ ਇਸ ਫੋਰਮ ਤੇ |

 

ਪਰ ਜਤਨ ਜਾਰੀ ਰੱਖਣ ਵਿਚ ਕੀਹ ਹਰਜ਼ ਏ ?

 

Keep Reading and Writing in the service of ਮਾਂ ਬੋਲੀ |

 

God Bless !

24 Jul 2014

KULDEEP SINGH DHALIWAL
KULDEEP SINGH
Posts: 8
Gender: Male
Joined: 03/Jan/2014
Location: LUDHIANA
View All Topics by KULDEEP SINGH
View All Posts by KULDEEP SINGH
 

bahut ਹੀ ਉਮਦਾ ਲਿਖਦੇ ਹੋ ਜੀ ਇਹ ਆਪਜੀ ਦੀ ਨਿਜੀ ਲਿਖਤ ਪੜ੍ਹ  ਕੇ ਰਿਪ੍ਲਾਈ ਕਰਨ ਵਾਸਤੇ ਸ਼ਬਦ ਹੀ ਨਹੀਂ ਲਭਦੇ ਫਿਰ ਵੀ ਕਹਨਾ ਪਵੇਗਾ  "ਕ੍ਯਾ ਬਾਤ ਹੈ ਜੀ"

09 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੁਲਦੀਪ ਬਾਈ ਜੀ, ਬਹੁਤ ਦਿਨਾਂ ਬਾਅਦ ਗੇੜਾ ਲੱਗਿਆ ਤੁਹਾਡਾ | ਕਿਰਤ ਤੇ ਨਜ਼ਰਸਾਨੀ ਕਰਨ ਲਈ ਸ਼ੁਕਰੀਆ ਵੀਰੇ |
ਜਿਉਂਦੇ ਵੱਸਦੇ ਰਹੋ ਜੀ | ਰੱਬ ਰਾਖਾ |

ਕੁਲਦੀਪ ਬਾਈ ਜੀ, ਬਹੁਤ ਦਿਨਾਂ ਬਾਅਦ ਗੇੜਾ ਲੱਗਿਆ ਤੁਹਾਡਾ -  ਧੰਨਭਾਗ ਜੀ | ਕਿਰਤ ਤੇ ਨਜ਼ਰਸਾਨੀ ਕਰਨ ਲਈ ਸ਼ੁਕਰੀਆ ਵੀਰੇ |


ਜਿਉਂਦੇ ਵੱਸਦੇ ਰਹੋ ਜੀ | ਰੱਬ ਰਾਖਾ |

 

10 Nov 2014

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

ਸਵੇਰ ਤੇ ਸ਼ਾਮ ਦੀ

ਸੈਰ ਵਾਲੀ ਸੜਕ,

ਹਵਾ ਦੇ ਅਵਾਰਾ ਬੁੱਲੇ ਤੇ

ਸਵਾਰ ਰੇਤ ਦੀ ਰੜਕ,

ਹਰ ਹਾਲ ਸਾਥ ਨਿਭਾਉਣ ਦੇ ਵਾਦੇ

ਤੇ ਮੁਹੱਬਤ ਦੀ ਸਲਾਮਤੀ ਲਈ

ਮੰਗੀਆਂ ਦੁਆਵਾਂ, 

ਸਿਆਲ ਦੀ ਕੱਕਰੀਲੀ ਠੰਢ 'ਚ ਧੁੱਪਾਂ,

ਤਪਦੀ ਦੁਪਹਿਰ 'ਚ ਠੰਢੀਆਂ ਛਾਵਾਂ,

ਜੋ ਬਿਤਾਈਆਂ ਉਦ੍ਹੇ ਸੰਗ

ਉਹ ਕਿਵੇਂ ਭੁੱਲ ਜਾਵਾਂ ?

Aj baitheyaan baitheyaan jad mein tuhadi eh nazam parri jagjit ji te menu ehsaas hoya zindagi kini khoobsoorat hai jad teek tuhada humsafar tuhade naal kadam naal kadam mila k turda hai te jad kide tuhanu thokar lagge te agah vadd ke sambal v lainda hai
apne humsafar apne pyare layi athah mohabbat izzat maan nu partakh kardi tuhadi eh rachna mere dil nu bagh bagh kar gayi.thanks for picking up such a wonderful topic from your autobiographical diary.
13 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵਪ੍ਰੀਤ ਜੀ, ਆਪ ਇਕ ਜਗਿਆਸੂ ਪ੍ਰਵਿਰਤੀ ਵਾਲੇ ਪਾਠਕ ਹੋ, ਇਸੇ ਲਈ ਨੈਵੀਗੇਟ ਕਰਕੇ ਕੁਝ ਨਾ ਕੁਝ ਪੜ੍ਹਨ ਜੋਗਾ ਕੱਢ ਈ ਲੈਂਦੇ ਹੋ | ਆਪ ਨੇ ਰਚਨਾ ਨੂੰ ਇੰਨਾ ਪਿਆਰ ਅਤੇ ਮਾਣ ਬਖਸ਼ਿਆ ਹੈ, ਆਪਣਾ ਕੀਮਤੀ ਸਮਾਂ ਅਤੇ ਵਿਉਜ਼ ਦੇਕੇ |
ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

ਨਵਪ੍ਰੀਤ ਜੀ, ਆਪ ਇਕ ਜਗਿਆਸੂ ਪ੍ਰਵਿਰਤੀ ਵਾਲੇ ਪਾਠਕ ਹੋ, ਇਸੇ ਲਈ ਨੈਵੀਗੇਟ ਕਰਕੇ ਕੁਝ ਨਾ ਕੁਝ ਪੜ੍ਹਨ ਜੋਗਾ ਕੱਢ ਈ ਲੈਂਦੇ ਹੋ | ਆਪ ਨੇ ਰਚਨਾ ਨੂੰ ਇੰਨਾ ਪਿਆਰ ਅਤੇ ਮਾਣ ਬਖਸ਼ਿਆ ਹੈ, ਆਪਣਾ ਕੀਮਤੀ ਸਮਾਂ ਅਤੇ ਵਿਉਜ਼ ਦੇਕੇ | ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

 

ਰੱਬ ਰਾਖਾ |

 

15 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Wah!! Kya kehne ...
Punjabizm di sair kardeyan eh island mere manh nu bhaa gya te m isde irad girad kayi chakkar laaye ... Oh paidan de jaane pachhane nishaan ..
Sara kuch e mohit karn wala si ..
Stay blessed jagjit ji !!!!!
13 Apr 2015

Showing page 1 of 3 << Prev     1  2  3  Next >>   Last >> 
Reply