Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਜਿੰਦਗੀ

ਜਿੰਦਗੀ ਕੀ ਹੈ......ਜਿੰਦਗੀ ਦਾ ਮਤਲੱਬ ਕੀ ਹੈ ......plz. share........?

 

 

 

ਕੁਝ ਹਾਸਿਆਂ ਤੇ ਕੁਝ ਰੋਸਿਆਂ ਦਾ ਹੈ ਨਾਮ ਜ਼ਿੰਦਗ਼ੀ ,
ਖ਼ੁਦਾ ਦਾ ਦਿੱਤਾ ਦੁਨੀਆਂ ਨੂੰ ਪੈਗ਼ਾਮ ਹੈ ਜ਼ਿੰਦਗ਼ੀ ।

ਕਦੇ-ਕਦੇ ਜਾਪਦੀ ਹੈ ਬੜੀ ਬੇ-ਰੋਣਕੀ ਜਿਹੀ ,
ਤੇ ਕਦੇ ਲਗਦੀ ਹੈ ਮਹਿਫ਼ਿਲ ਵਿੱਚ ਛਲਕਦਾ ਜਾਮ ਜ਼ਿੰਦਗ਼ੀ ।

ਸ਼ੁਰੂ ਹੁੰਦੀ ਹੈ ਕਿਲਕਾਰੀਆਂ ਤੇ ਲੋਰੀਆਂ ਮਿੱਠੜੀਆਂ ਦੇ ਨਾਲ ,
ਤੇ ਆਖੀਰ ਨੂੰ ਦਿਖਾਉਂਦੀ ਹੈ ਮੌਤ ਦਾ ਅੰਜਾਮ ਜ਼ਿੰਦਗ਼ੀ ।

ਕਈਆਂ ਨੇ ਬਖ਼ਸ਼ਿਆ ਰੁਤਬਾ ਇਹਨੂੰ ਰੱਬ ਦੀ ਰਹਿਮਤ ਦਾ ,
ਤੇ ਕਈ ਭਲੇ-ਮਾਣਸਾਂ ਨੇ ਕਰ ਦਿੱਤੀ ਹੈ ਬਦਨਾਮ ਜ਼ਿੰਦਗ਼ੀ ।

ਕਈਆਂ ਨੂੰ ਕਰਦੀ ਹੈ ਹਰ ਇੱਕ ਸ਼ੈਅ ਦੇ ਨਾਲ ਸਰਸ਼ਾਰ ,
ਪਰ ਬਹੁਤਿਆਂ ਨੂੰ ਰੋਲ਼ਦੀ ਹੈ ਪੈਰਾਂ ਹੇਠਾਂ ਸ਼ੱਰੇ-ਆਮ ਜ਼ਿੰਦਗ਼ੀ ।

ਕੁਝ ਬੇ-ਗਾਨਿਆਂ ਨਾਲ ਵੀ ਪੈ ਜਾਂਦੀ ਹੈ ਸਾਂਝ ਉਮਰਾਂ ਦੀ ,
ਪਰ ਕਈ ਆਪਣਿਆਂ ਹੱਥੋਂ ਹੁੰਦੀ ਹੈ ਨਿਲਾਮ ਜ਼ਿੰਦਗ਼ੀ ।

ਕੁਝ ਤਾਂ ਗਵਾਚ ਕੇ ਰਹਿ ਜਾਦੇ ਨੇ ਹਨੇਰੇ ਰਸਤਿਆਂ ਵਿੱਚ ,
ਤੇ ਕਈਆਂ ਨੂੰ ਬਖ਼ਸ਼ਦੀ ਹੈ ਅੰਬਰੋਂ ਉੱਚੇ ਮੁਕਾਮ ਜ਼ਿੰਦਗ਼ੀ ।

ਮਾਣ ਲੈ ਢਾਈ ਦਿਨ ਜੋ ਬਚੇ ਨੇ ‘ਦੀਪ’ ਤੇਰੇ ਹਿੱਸੇ ਦੇ ,
ਕੀ ਪਤਾ ਕਦ ਬਦਲ ਜਾਣੀ ਵਿੱਚ ਸ਼ਾਮ ਜ਼ਿੰਦਗ਼ੀ .............

19 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

जिंदगी अपने ही क़दमों पे चलती है "फ़राज़" |
औरों के सहारे तो जनाज़े ही उठा करतें हैं ||

19 Mar 2012

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

ajj tarke akha khuldiya khuldiya ik hanju dig peya...

main pusheya rabb to e kyu..

rabb kehnda jinu tu sari raat yaad kitta oh ta tennu kado da bhull geya...

19 Mar 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਜਦ ਆਦਮੀ ਤੁਰਿਆ ਜਾਂਦਾ ਹੈ
ਯਾਦਾਂ ਵਿਚ ਰੁੜਿਆ ਜਾਂਦਾ ਹੈ,
ਖੁਆਬਾਂ ਵਿਚ ਅੰਬਰੀ ਘੁਮਦਾ ਹੈ,
ਜਦ ਮੁੜ ਥਲੇ ਆ ਡਿੱਗਦਾ ਹੈ,
ਤਦ ਡੋਰ ਵੇਲੇ ਦੀ ਖੁੰਜਦੀ ਹੈ,
"ਨਵਦੀਪ" ਇਸੇ ਦਾ ਨਾਂ ਹੀ ਜ਼ਿੰਦਗੀ ਹੈ...!!!

19 Mar 2012

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Bitu jee mind na karna

 

jo sheyar tusi zindagi vare likhia hai oh s.BHAGAT SINGH DA HAI JEE

19 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਜ਼ਿੰਦਗੀ ਦਾ ਫਲਸਫ਼ਾ ਓਹੀ ਲੋਕ ਸਮਝ ਪਾਉਂਦੇ ਨੇ ਜੋ ਜ਼ਿੰਦਗੀ ਦੀ ਕੀਮਤ ਸਮਝਦੇ ਨੇ ਤੇ ਇਸ ਨਾਲ ਇਨਸਾਫ਼ ਕਰਦੇ ਨੇ | ਜ਼ਿੰਦਗੀ ਦਾ ਮਤਲਬ ਇਹ ਵੀ ਨਹੀ ਕੇ ਤੁਸੀਂ ਕਿੰਨਾ ਲੰਬਾ ਜੀਵਨ ਜੀਏ ਹੋ | ਜ਼ਿੰਦਗੀ ਦਾ ਮਤਲਬ ਇਹ ਹੈ ਕੇ ਤੁਸੀਂ ਕਿਸ ਤਰਾਂ ਜੀਏ ਹੋ | ਜਿਵੇਂ ਕੋਈ ਵਿਆਕਤੀ ਭਾਵੇਂ 100 ਸਾਲ ਜਿਓੰਦਾ ਰਿਹਾ ਹੋਵੇ ਪਰ ਸਾਰੀ ਉਮਰ ਝੂਠ , ਫਰੇਬ ,ਵਿਕਾਰਾਂ ਵਿਚ ਹੀ ਫਸਿਆ ਰਿਹਾ ਹੋਵੇ ਪਰ ਉਸਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ 6 - 7 ਸਾਲ ਦੀ ਜ਼ਿੰਦਗੀ ਕਿਤੇ ਜਿਆਦਾ ਮਹੱਤਵ ਰਖਦੀ ਹੈ | ਬਾਣੀ ਪੜ੍ਹ ਕੇ ਵੀ ਜ਼ਿੰਦਗੀ ਦਾ ਅਰਥ ਸਮਝਿਆ ਜਾ ਸਕਦਾ ਹੈ |
ਅਗਰ ਕੋਈ ਗੱਲ ਗਲਤ ਲਿਖੀ ਗਈ ਹੋਵੇ ਤਾਂ ਮਾਫ਼ੀ ,,,

ਜ਼ਿੰਦਗੀ ਦਾ ਫਲਸਫ਼ਾ ਓਹੀ ਲੋਕ ਸਮਝ ਪਾਉਂਦੇ ਨੇ ਜੋ ਜ਼ਿੰਦਗੀ ਦੀ ਕੀਮਤ ਸਮਝਦੇ ਨੇ ਤੇ ਇਸ ਨਾਲ ਇਨਸਾਫ਼ ਕਰਦੇ ਨੇ | ਜ਼ਿੰਦਗੀ ਦਾ ਮਤਲਬ ਇਹ ਵੀ ਨਹੀ ਕੇ ਤੁਸੀਂ ਕਿੰਨਾ ਲੰਬਾ ਜੀਵਨ ਜੀਏ ਹੋ | ਜ਼ਿੰਦਗੀ ਦਾ ਮਤਲਬ ਇਹ ਹੈ ਕੇ ਤੁਸੀਂ ਕਿਸ ਤਰਾਂ ਜੀਏ ਹੋ | ਜਿਵੇਂ ਕੋਈ ਵਿਆਕਤੀ ਭਾਵੇਂ 100 ਸਾਲ ਜਿਓੰਦਾ ਰਿਹਾ ਹੋਵੇ ਪਰ ਸਾਰੀ ਉਮਰ ਝੂਠ , ਫਰੇਬ ,ਵਿਕਾਰਾਂ ਵਿਚ ਹੀ ਫਸਿਆ ਰਿਹਾ ਹੋਵੇ ਪਰ ਉਸਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ 6 - 7 ਸਾਲ ਦੀ ਜ਼ਿੰਦਗੀ ਕਿਤੇ ਜਿਆਦਾ ਮਹੱਤਵ ਰਖਦੀ ਹੈ | ਬਾਣੀ ਪੜ੍ਹ ਕੇ ਵੀ ਜ਼ਿੰਦਗੀ ਦਾ ਅਰਥ ਸਮਝਿਆ ਜਾ ਸਕਦਾ ਹੈ |

 

ਅਗਰ ਕੋਈ ਗੱਲ ਗਲਤ ਲਿਖੀ ਗਈ ਹੋਵੇ ਤਾਂ ਮਾਫ਼ੀ ,,,

 

19 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਫ਼, ਸਚੀ ਤੇ ਪੱਕੀ ਸੋਚ ਨਾਲ ਵਗਦੇ ਪਾਣੀ ਵਾਂਗ ਅੱਗੇ ਵਧਣਾ ਜਿੰਦਗੀ ਹੈ,
ਵਗਦਾ ਪਾਣੀ ਹਮੇਸ਼ਾ ਸਾਫ਼ ਤੇ ਨਿਰਮਲ ਪਿਆਸ ਬੁਝਾਣ ਵਾਲਾ ਹੁੰਦਾ ਹੈ,
ਠੇਹਰਿਆ ਹੋਇਆ ਪਾਣੀ ਬਦਬੂ ਤੇ ਬੀਮਾਰੀਆ ਹੀ ਫ਼ਲਾਂਓਂਦਾ ਹੈ.............

20 Mar 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਮੇਰੀ ਜਾਚੇ! ਜਿੰਦਗੀ ਓਹ ਹੈ ਜੋ ਸਰਲ 'ਤੇ ਸਪਾਟ ਜੀਵੀ ਜਾਵੇ......ਕੋਈ ਓਚੇਚ ਨਾ ਕਰਨੀ ਪਵੇ...ਜਿਵੇਂ ਪਸ਼ੂ, ਪੰਸ਼ੀ ਜਿੰਦੇ ਹਨ....ਨਾ ਕੋਈ ਝੂਠ, ਨਾ ਫਰੇਬ, ਨਾ ਵਿਸ਼ੇਸ਼ ਖਾਣਾ, ਨਾ ਵਿਸ਼ੇਸ਼ ਸੁਖ ਸਹੂਲਤਾਂ, ਨਾ ਦੂਸਰੇ ਨੂੰ ਧੋਖਾ ਦੇਕੇ ਅੱਗੇ ਲੰਘਣਾ, ਜੋ ਮਿਲ ਗਿਆ ਜਿਥੇ ਮਿਲ ਗਿਆ ਖਾ ਲਿਆ.........ਤੇ ਸਬਰ ਸ਼ੁਕਰ ਕੀਤਾ

ਜਾਂ ਜਿੰਦਗੀ ਜੀਣ ਦੀ ਅਸਲੀ ਮਿਸਾਲ ਪਾਣੀ ਹੈ.......ਪਾਣੀ ਦਾ ਆਪਾ ਵਗਣਾ ਹੁੰਦਾ ਹੈ.....ਅਸੀਂ ਓਸ ਨੂੰ ਗਿਲਾਸ ਜਾਂ ਹੋਰ ਕਿਸੇ ਬਰਤਨ 'ਚ ਪਾ ਕੇ, ਡੈਮ ਬਣਾ ਕੇ ਤਾਂ ਰੋਕ ਸਕਦੇ ਹਾਂ..ਨਹੀਂ ਤਾਂ ਓਸ੍ਨੂੰ ਵਗਦੇ ਰਹਿਣ ਤੋਂ ਕੋਈ ਨਹੀ ਰੋਕ ਸਕਦਾ.....ਪਾਣੀ ਦਾ ਅਧ੍ਹਾ ਗਿਲਾਸ ਕਿਸੇ ਨੂੰ ਅਧ੍ਹਾ ਖਾਲੀ ਲਗਦਾ ਹੈ ਤੇ ਕਿਸੇ ਨੂੰ ਅਧ੍ਹਾ ਭਰਿਆ....ਇਸੇ ਤਰਾਂ ਜਿੰਦਗੀ ਵਿਚ ਵੀ ਕਮੀਆਂ ਪੇਸ਼ਿਆਂ ਹੁੰਦੀਆਂ ਹਨ.....ਜੇਕਰ ਹੱਲ ਕਰਨ ਯੋਗ ਹੋਣ ਤਾਂ ਓਹਨਾ ਨੂੰ ਹੱਲ ਕਰਕੇ..ਨਹੀ ਤਾਂ ਓਹਨਾ ਨੂੰ ਵਿਸਾਰ ਕੇ....  ਚਲਦੇ ਜਾਓ ਚਲਦੇ ਜਾਓ ਚਲਦੇ ਜਾਓ...ਇਹੀ ਜਿੰਦਗੀ ਹੈ.......ਬਾਕੀ ਪਸੰਦ ਅਪਣੀ-ਅਪਣੀ ਖਿਆਲ ਅਪਣਾ-ਅਪਣਾ......ਧੰਨਵਾਦ

20 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

AGREED WITH JUJHAR JI.

20 Mar 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਬਹੁਤ ਵਧੀਆ ਵੀਰ, ਜੀਓ , ਲਿਖਦੇ ਰਹੋ

20 Mar 2012

Showing page 1 of 2 << Prev     1  2  Next >>   Last >> 
Reply