ਜਿੰਦਗੀ
ਕੋਈ ਮੈਨੂੰ ਆ ਕੇ ਪੁਛੇ ਕੀ ਹੈ ਜਿੰਦਗੀ ਮੇਰੇ ਲਈ
ਇੱਕ ਅਣਕਹਿਆ ਸਚ ਇੱਕ ਅਣਸੁਣਿਆ ਦਰਦ
ਜੀਹਦਾ ਹੁਣ ਹੋਇਆ ਏਹਸਾਸ ਮੈਨੂੰ
ਮੰਜਿਲਾਂ ਤੋ ਦੂਰ ਕਿਤੇ ਉੱਜੜੇ ਹੋਏ ਰਾਸਤਿਆ ਦਾ ਮਿਲਿਆ ਹੈ ਸਾਥ ਮੈਨੂੰ
ਜਿੰਦਗੀ ਤਿਖੇ ਤੀਰਾਂ ਦੇ ਵਾਂਗੂੰ
ਜਿਸਦੀਆਂ ਨੋਕਾਂ ਤੇ ਜ਼ਹਰ ਭਰਿਆ ਗਿਆ ਸੀ ਮੇਰੇ ਲਈ
ਕੋਈ ਮੈਨੂੰ ਆ ਕੇ ਪੁਛੇ ਕੀ ਹੈ ਜਿੰਦਗੀ ਮੇਰੇ ਲਈ
..
ਜੀਣਾ ਝੂਠ, ਪਰ ਝੂਠ ਤੋਂ ਗੁਰੇਜ ਨਈ
ਝੂਠ ਤਾਂ ਆਪਾਂ ਸਾਰੇ ਈ ਪਸੰਦ ਕਰਦੇ ਆਂ
ਮਰਨਾ ਸਚ ਪਰ ਮੌਤ ਤੋਂ ਡਰਦੇ
ਮਰਨ ਤੋਂ ਪੇਹਲਾਂ ਹੀ ਅੱਖਾਂ ਬੰਦ ਕਰਦੇ ਆਂ
ਮੇਰੇ ਆਪਣੇ ਈ ਮੌਤ ਮੇਰੀ ਮੰਗਦੇ
ਜਿਨ੍ਹਾਂ ਸੱਪ ਵਾਂਗੂੰ ਫ਼ਨ ਸੀ ਉਠਾਇਆ ਮੇਰੇ ਲਈ
ਕੋਈ ਮੈਨੂੰ ਆ ਕੇ ਪੁਛੇ ਕੀ ਹੈ ਜਿੰਦਗੀ ਮੇਰੇ ਲਈ
....
ਜਿਵੇਂ ਕਿਸੇ ਬੱਚੇ ਨੂੰ ਧੁੱਪ ਵਿਚ ਬੰਨ ਦਿੱਤਾ
ਓਹਦਾ ਬਚਪਨ ਮਰਨ ਦੀ ਕੋਈ ਸਾਜਿਸ ਰਚੀ ਹੋਵੇ
ਦੂਰ ਕਿਤੇ ਦਿਖਦਾ ਹੈ ਪਾਣੀ ਦਾ ਕਿਨਾਰਾ ਵੀ
ਜੋਰਾਂ ਦੀ ਪਿਆਸ ਪਰ ਹਿੰਮਤ ਨਾ ਬਚੀ ਹੋਵੇ
ਓਵੇਂ ਅੰਦਰੋਂ ਹੀ ਅੰਦਰੋਂ ਮੇਰੀ ਰੂਹ ਕੁਰਲਾਵੇ
ਜਿਨਹੇ ਛੱਤ ਬਣ ਧੁੱਪ ਨੂੰ ਹੰਡਾਇਆ ਮੇਰੇ ਲਈ
ਕੋਈ ਮੈਨੂੰ ਆ ਕੇ ਪੁਛੇ ਕੀ ਹੈ ਜਿੰਦਗੀ ਮੇਰੇ ਲਈ
.....
ਜਦੋਂ ਅੱਖਾਂ ਮੇਰੀਆਂ ਇਹ ਹੋ ਜਾਂ ਸਾੰਤ ਚਿੱਤ
ਮੇਰੀ ਰਾਖ ਪਿੰਡ ਬੁਰਜ ਦੇ ਰਾਹਾਂ ਚ ਖਿਲਾਰ ਦੇਣਾ
ਨਫਰਤ ਹੀ ਕਰੋ ਚਾਹੇ ਪਰ ਦਿਲ ਵਿਚ ਰੱਖ ਲੈਣਾ
ਤੀਜੇ ਬੰਦੇ ਵਾਂਗੂੰ ਕਿਤੇ ਦਿਲੋਂ ਨਾ ਵਿਸਾਰ ਦੇਣਾ
ਝਾੜ ਦੇਣ ਜੁੱਤੀ ਓਹ ਵੀ ਗੁਰਦੀਪ ਦੀ ਕਬਰ ਤੇ ਆ
ਦਿਲ ਵਿਚ ਮੰਦੇ ਬੋਲ ਬੋਲਦੇ ਜੋ ਓਹਦੇ ਲਈ
ਕੋਈ ਗੁਰਦੀਪ' ਨੂੰ ਆ ਕੇ ਪੁਛੇ ਕੀ ਹੈ ਜਿੰਦਗੀ ਓਹਦੇ ਲਈ
...............................................
ਤੁਸੀਂ ਜਿੰਦਗੀ ਦਾ ਮਤਲਬ ਪੁਛਿਆ ਸੀ, ਜੋ ਹੋ ਸਕਿਆ ਦੱਸ ਸਕਿਆ, ਗਲਤੀ ਮਲਤੀ ਮਾਫ਼ ਕਰਿਓ ..