|
|
|
|
|
|
Home > Communities > Punjabi Culture n History > Forum > messages |
|
|
|
|
|
|
....ਪਰਨਾਮ ਸ਼ਹੀਦਾ ਨੂੰ..... |
ਅੱਜ ਸ਼ਹੀਦ- ਏ-ਆਜ਼ਮ ਸਰਦਾਰ ਭਗਤ ਸਿੰਘ ,ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਵਸ ਹੈ | ਸਿਰ ਝੁਕਾ ਕੇ ਸਜਦਾ ਕਰਦੇ ਹਾਂ ਉਹਨਾਂ ਮਹਾਨ ਸ਼ਹੀਦਾ ਨੂੰ ਜਿੰਨਾਂ ਆਪਣੀਆਂ ਜਾਨਾਂ ਵਾਰ ਕੇ ਅਜ਼ਾਦੀ ਹਾਸਲ ਕੀਤੀ...ਜਿੰਨਾਂ ਦੀ ਬਦੌਲਤ ਅੱਜ ਅਸੀਂ ਅਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ..ਲੱਖ ਵਾਰ ਸਿਰ ਝੁਕਾ ਕੇ ਸਲਾਮ ਹੈ ਉਹਨਾਂ ਸ਼ਹੀਦਾਂ ਨੂੰ....................ਇਨਕਲਾਬ ਜ਼ਿੰਦਾਬਾਦ....
ਅੱਜ ਮਾਰਚ ਦੀ ਤੇਈ ਐ ਉਹਨਾਂ ਮਹਾਨ ਯੋਧਿਆਂ ਦੀ ਸ਼ਹਾਦਤ ਦੀ ਵਰੇਗੰਢ ਜਿਸਦਾ ਇਤਿਹਾਸ ਹੈ ਉੱਕਰਿਆ ਸਾਡੇ ਦਿਲਾਂ ਤੇ ਇਹ ਦਿਨ ਵਿਖਾਉਂਦਾ ਏ ਤਸਵੀਰ ਉਹਨਾਂ ਅਣਖੀ ਯੋਧਿਆਂ ਦੀ ਜਿੰਨਾਂ ਨੇਂ ਕਰ ਦਿੱਤੀ ਸੀ ਨਾਂਹ ਗੋਰਿਆਂ ਦੇ ਗੋਲੇ ਬਣਨ ਤੋਂ ਤੇ ਝੂਟ ਕੇ ਫ਼ਾਂਸੀ ਤੇ ਕਰ ਦਿੱਤੀਆਂ ਸੀ ਅੰਗਰੇਜਾਂ ਦੀਆਂ ਜੜਾਂ ਖੋਖਲੀਆਂ
ਸ਼ਹੀਦ ਭਗਤ ਸਿੰਘ , ਸ਼ਹੀਦ ਰਾਹਗੁਰੂ ਸ਼ਹੀਦ ਸ਼ੁਖਦੇਵ ਸਨ ਉਹ ਸੂਰਮੇਂ ਜਿੰਨਾਂ ਨੇਂ ਵਾਰ ਕੇ ਆਪਣੀਆਂ ਜਾਨਾਂ ਬਰਕਰਾਰ ਰੱਖਿਆ ਸੀ ਕੁਰਬਾਨੀ ਦੀ ਰੀਤ ਨੂੰ ਦਾਗ ਨਹੀਂ ਲੱਗਣ ਦਿੱਤਾ ਸੀ ਦੇਸ਼ ਦੀ ਸ਼ਾਨ ਨੂੰ ਇਹ ਓਹੀ ਸੂਰਮੇਂ ਸਨ ਜੋ ਨਹੀਂ ਡਰੇ ਜ਼ਾਲਮਾਂ ਦੀ ਧਮਕੀਆਂ ਤੋਂ ਤੇ ਕਹਿ ਦਿੱਤਾ ਸੀ ਸ਼ਰੇਆਮ ਕਿ ਸਾਨੂੰ ਓਦੋਂ ਤੱਕ ਲਟਕਾਇਆ ਜਾਵੇ ਫ਼ਾਂਸੀ ਤੇ ਜਦੋਂ ਤੱਕ ਟੁੱਟ ਨਹੀਂ ਜਾਂਦੀ ਸਾਹਾਂ ਦੀ ਲੜੀ
ਭਗਤ ਸਿੰਘ ਨੂੰ ਨਾਸਮਝ ਨੌਜਵਾਨ ਕਹਿਣ ਵਾਲਾ ਵੀ ਸੀ ਜਾਣਦਾ ਕਿ ਚਰਖਿਆਂ ਨੂੰ ਘੁਮਾਉਣ ਨਾਲ ਨਹੀਂ ਆਉਣ ਵਾਲੀ ਅਜਾਂਦੀ ਉਹਦੇ ਵਾਸਤੇ ਤਾਂ ਕਰਨੀ ਪੈਣੀ ਏਂ ਇਹਨਾਂ ਅਜਾਂਦੀ ਦਿਆਂ ਮੋਹਰਿਆਂ ਤੇ ਰਾਜਨੀਤੀ ਜੇ ਐਨਾਂ ਕਰਨ ਨਾਲ ਚਲਦੇ ਰਹਿੰਦੇ ਉਹਦੇ ਅੰਦੋਲਨ ਤਾਂ ਉਹਨੂੰ ਕਿਵੇਂ ਹੁੰਦਾ ਭਗਤ ਸਿੰਘ ਦੀ ਫ਼ਾਂਸੀ ਤੇ ਇਤਰਾਜ਼...
ਬੜਾ ਰੋਹ ਚੜਦੈ ਕਿ ਇਹਨਾਂ ਸੂਰਮਿਆਂ ਨੂੰ ਨਹੀਂ ਮਿਲਿਆ ਬਣਦਾ ਸਤਿਕਾਰ ਇਸਦੇ ਉਲਟ ਸ਼ਹੀਦਾ ਦੇ ਕੱਫਣ ਵੇਚ ਖਾਣ ਵਾਲਿਆਂ ਤੇ ਉਹਨਾਂ ਦੀਆਂ ਫ਼ਾਸੀਆਂ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਨਿਵਾਜਿਆ ਗਿਆ ਖਿਤਾਬਾਂ ਨਾਲ ਪਰ ਗਵਾਹ ਹੈ ਉਹ ਇਤਿਹਾਸ ਜੇ ਭਗਤ ,ਰਾਜਗੁਰੂ ਤੇ ਸ਼ੁਖਦੇਵ ਵਰਗੇ ਸੂਰਮੇ ਨਾਂ ਵਾਰਦੇ ਆਪਣੀਆਂ ਜਾਨਾਂ ਤਾਂ ਅਸੀਂ ਅੱਜ ਵੀ ਹੋਣਾ ਸੀ ਕਿਸੇ ਗੋਰੇ ਦੀ ਚਾਕਰੀ ਕਰਦੇ ਫੇਰ ਦੇਖਦੇ ਕਿ ਕਿਵੇਂ ਘੁੰਮਦੇ ਨੇਂ ਚਰਖੇ.....
ਲਿਖਤੁਮ :- ਨਿਮਰਬੀਰ ਸਿੰਘ......
|
|
22 Mar 2012
|
|
|
|
ਮੌਤ ਨੂੰ ਲਾੜੀ ਬਣਾਉਣ ਵਾਲੇ ਮਹਾਂ ਸ਼ਹੀਦਾਂ ਨੂੰ ਲਖ-ਲਖ ਵਾਰੀ ਪ੍ਰਣਾਮ
ਅੱਜ ਇਕ ਹੋਰ ਪੰਜਾਬੀ ਮ ਬੋਲੀ ਦੇ ਮਹਾਂ ਸਪੂਤ ਦੀ ਬਰਸੀ (ਸ਼ਹੀਦੀ ਦਿਵਸ) ਹੈ...ਓਹ ਹੈ ਅਵਤਾਰ ਸਿੰਘ ਸੰਧੂ 'ਪਾਸ਼'....ਓਹਨਾਂ ਨੂੰ ਵੀ ਸਿਰ ਝੁਕਾ ਕੇ ਲਖ-ਲਖ ਵਾਰੀ ਪ੍ਰਣਾਮ.........
|
|
22 Mar 2012
|
|
|
|
ਸਜਦਾ ਜੀ ਸਾਰੇ ਸ਼ਹੀਦਾਂ ਨੂੰ
ਬਹੁਤ ਸੋਹਣੇ ਤਰੀਕੇ ਨਾਲ ਸ਼ਰਧਾਂਜਲੀ ਭੇਟ ਕੀਤੀ ਹੈ ਤੁਸੀਂ ਨਿਮਰ ਵੀਰੇ...
|
|
22 Mar 2012
|
|
|
|
shaheed. . . Ik pavitar shabd . . . Saadi parshansha da muthaaj nhi te shyd asin kabil vi nhi kde vi nhi pya saade aks chon ohna da jhalkaara sivaye ik larh chhadvi pag de hairaan honge oh vi apne vaarisa nu mouse de teer magar chalde vekh. . . chintajanak aa. . . nimar khush rho . .
|
|
23 Mar 2012
|
|
|
|
|
|
ਬਹੁਤ ਹੀ ਲਾਜ਼ਵਾਬ ਲਿਖਿਆ ਨਿਮਰ ਜੀ ਤੇ ਬਿਲਕੁਲ ਸੱਚ ਲਿਖਿਆ ਹੇ ਜੇ ਭਗਤ ਸਿੰਘ ਵਰਗੇ ਸੂਰਮੇ ਆਪਣੀਆਂ ਜਾਨਾਂ ਨਾਂ ਵਾਰਦੇ ਤਾਂ ਅਸੀਂ ਅੱਜ ਵੀ ਗੁਲਾਮ ਹੀ ਹੋਣਾਂ ਸੀ | ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤੱਕ ਪੂਰੀ ਜੋਸ਼ ਨਾਲ ਭਰੀ ਹੋਈ ਰਚਨਾਂ......ਬਿਲਕੁਲ ਲਾਜ਼ਵਾਬ...
ਲਿਖਦੇ ਰਹੋ ਜੀ..ਪਰਮਾਤਮਾ ਤੁਹਾਨੂੰ ਖੁਸ਼ ਰੱਖੇ |
|
|
23 Mar 2012
|
|
|
|
jeaunda reha nimar bai..shaeedan baare likhke swaad leaata...dil khush ho gya eh padhke....
|
|
24 Mar 2012
|
|
|
|
ਸ਼ੁਕਰੀਆ ਸੀਰਤ ਜੀ-ਸ਼ੁਕਰੀਆ ਹਰਮਨ ਬਾਈ.....ਜਿਉਂਦੇ ਰਹੋ |
|
|
24 Mar 2012
|
|
|
|
ਸਲਾਮ ਦੇਸ਼ ਦੇ ਮਹਾਨ ਸ਼ਹੀਦਾਂ ਨੂੰ
ਜੀਓ ਨਿਮਰ ਵੀਰੇ ਬਹੁਤ ਹੀ ਲਾਜ਼ਵਾਬ ਲਿਖਿਆ ਤੇ ਸੱਚ ਨੂੰ ਬੜੀ ਨਿਡਰਤਾ ਨਾਲ ਪੇਸ਼ ਕੀਤਾ ਹੈ |
ਜਿਉਂਦੇ ਰਹੋ |
|
|
25 Mar 2012
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|