Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਤੀਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਅਤੀਤ

 

                ਅਤੀਤ
                                                                     
ਬੈਠਿਆਂ ਮੇਰੀ ਕਿਤੇ ਅੱਖ ਲੱਗ ਗਈ,
ਅਤੀਤ ਦੀ ਕੰਨੀ ਐਵੇਂ ਹੱਥ ਲੱਗ ਗਈ,
ਯਾਦਾਂ ਦਾ ਅੰਨ੍ਹਾ ਜਿਹਾ ਸ਼ੀਸ਼ਾ ਘੁੰਮਿਆ,
ਬੀਤੇ ਕਲ੍ਹ ਦੀ ਤਸਵੀਰ ਦਿੱਸ ਪਈ |
ਬਾਲਪਨ ਤੇ ਕਿਤੇ ਲੱਭਾ ਨੀਂ ਵਿਚਾਰਾ,
ਜ਼ਿੰਦਗੀ ਦੀ ਘੋਲ ਦਾ ਵੇਖਿਆ ਨਜ਼ਾਰਾ,
ਬੇਵਕਤ ਸਿਰੋਂ ਸਾਇਆ ਬਾਪ ਦਾ ਗਿਆ,
ਸਿਲ੍ਹੇ ਨੈਣੀ ਮਾਂ ਦਿਲਗੀਰ ਦਿੱਸ ਪਈ |
ਵਕਤ ਦੀ ਮਾਰ ਖਾ ਕੇ ਰਹਿ ਗੇ ਤੱਕਦੇ,
ਹਾਲ ਐਸਾ ਸਿੱਧੇ ਨਹੀਂ ਸੀ ਖੜ੍ਹ ਸਕਦੇ,   
ਸਿਆਹ ਵਖਤੀ ਦੀ ਉਸ ਮਾਰ ਦੇ ਅੱਗੇ,
ਮੂਧੇ ਮੂੰਹ ਹਰ ਤਦਬੀਰ ਦਿੱਸ ਪਈ |
ਝੂਠਾ ਸਾਰਾ ਮਾਣ ਜਾਣੇ ਸਭਨੂੰ ਜੋ ਥੱਲੇ,  
ਤਕਦੀਰ ਅੱਗੇ ਇਦ੍ਹੀ ਇਕ ਵੀ ਨਾ ਚੱਲੇ
ਬੰਦੇ ਦੀ ਗਰੀਬੀ ਦਾ ਅੰਦਾਜ਼ ਹੋ ਗਿਆ,
ਹੋਣੀ ਕਿੰਨੀ ਹੁੰਦੀ ਐ ਅਮੀਰ ਦਿੱਸ ਪਈ |
ਝੋਲੀ ਵਿਚੋਂ ਖੇੜੇ ਦਾ ਪਰਾਗ ਡੁਲ੍ਹਿਆ,
ਚੇਤੇ ਰਿਹਾ ਜੂਝਨਾ ਤੇ ਰੋਣਾ ਭੁੱਲਿਆ,
ਮਿਹਨਤਾਂ ਦੀ ਲੋਅ ਵਿਚ ਆਸ ਚਮਕੀ,
ਰਾਂਝੇ ਨੂੰ ਜਿਵੇਂ ਉਦ੍ਹੀ ਹੀਰ ਦਿੱਸ ਪਈ |
ਜ਼ਹਿਮਤਾਂ ਦੇ ਘੱਟੇ 'ਚ ਰੁਲ ਰੁਲ ਕੇ,
ਕੁੰਡਲੀ ਛਡਾਈ ਮਸਾਂ ਘੁਲ ਘੁਲ ਕੇ,
ਹੱਸਿਆ ਜਾਂ ਔਕੜਾਂ ਦੇ ਅਜਗਰ ਦੀ,
ਸਮੇਂ ਦੀ ਰੇਤ ਤੇ ਲਕੀਰ ਦਿੱਸ ਪਈ |
                  ਜਗਜੀਤ ਸਿੰਘ ਜੱਗੀ
ਖੇੜੇ - ਖੁਸ਼ੀ; ਪਰਾਗ - ਪਰਾਗਾ; ਅੰਨ੍ਹਾ ਜਿਹਾ - ਧੁੰਦਲਾ ਜਿਹਾ; ਦਿਲਗੀਰ - ਉਦਾਸ, ਰੰਜੀਦਾ, ਗ਼ਮਗੀਨ; ਸਿਆਹ ਵਖਤੀ - Days of adversity, ਔਖਾ ਸਮਾਂ, ਦੁੱਖਾਂ ਨਾਲ ਭਰਿਆ ਸਮਾਂ; ਤਦਬੀਰ - Strategy,  ਕਾਰਜਨੀਤੀ, ਯੁੱਧ ਨੀਤੀ; ਜਾਂ - ਜਦ;

                ਅਤੀਤ      ( An Autobigraphical Poem )

                                                                     

ਬੈਠਿਆਂ ਮੇਰੀ ਕਿਤੇ ਅੱਖ ਲੱਗ ਗਈ,

ਅਤੀਤ ਦੀ ਕੰਨੀ ਐਵੇਂ ਹੱਥ ਲੱਗ ਗਈ,

ਯਾਦਾਂ ਦਾ ਅੰਨ੍ਹਾ ਜਿਹਾ ਸ਼ੀਸ਼ਾ ਘੁੰਮਿਆ,

ਬੀਤੇ ਕਲ੍ਹ ਦੀ ਤਸਵੀਰ ਦਿੱਸ ਪਈ |

ਬਾਲਪਨ ਤੇ ਕਿਤੇ ਲੱਭਾ ਨੀਂ ਵਿਚਾਰਾ,

ਜ਼ਿੰਦਗੀ ਦੀ ਘੋਲ ਦਾ ਵੇਖਿਆ ਨਜ਼ਾਰਾ,

ਬੇਵਕਤ ਸਿਰੋਂ ਸਾਇਆ ਬਾਪ ਦਾ ਗਿਆ,

ਸਿਲ੍ਹੇ ਨੈਣੀ ਮਾਂ ਦਿਲਗੀਰ ਦਿੱਸ ਪਈ |


ਵਕਤ ਦੀ ਮਾਰ ਖਾ ਕੇ ਰਹਿ ਗੇ ਤੱਕਦੇ,

ਹਾਲ ਐਸਾ ਸਿੱਧੇ ਨਹੀਂ ਸੀ ਖੜ੍ਹ ਸਕਦੇ,   

ਸਿਆਹ ਵਖਤੀ ਦੀ ਉਸ ਮਾਰ ਦੇ ਅੱਗੇ,

ਮੂਧੇ ਮੂੰਹ ਹਰ ਤਦਬੀਰ ਦਿੱਸ ਪਈ |


ਝੂਠਾ ਸਾਰਾ ਮਾਣ ਜਾਣੇ ਸਭਨੂੰ ਜੋ ਥੱਲੇ,  

ਤਕਦੀਰ ਅੱਗੇ ਇਦ੍ਹੀ ਇਕ ਵੀ ਨਾ ਚੱਲੇ

ਬੰਦੇ ਦੀ ਗ਼ਰੀਬੀ ਦਾ ਅੰਦਾਜ਼ ਹੋ ਗਿਆ,

ਹੋਣੀ ਕਿੰਨੀ ਹੁੰਦੀ ਐ ਅਮੀਰ ਦਿੱਸ ਪਈ |


ਝੋਲੀ ਵਿਚੋਂ ਖੇੜੇ ਦਾ ਪਰਾਗ ਡੁਲ੍ਹਿਆ,

ਚੇਤੇ ਰਿਹਾ ਜੂਝਨਾ ਤੇ ਰੋਣਾ ਭੁੱਲਿਆ,

ਮਿਹਨਤਾਂ ਦੀ ਲੋਅ ਵਿਚ ਆਸ ਚਮਕੀ,

ਰਾਂਝੇ ਨੂੰ ਜਿਵੇਂ ਉਦ੍ਹੀ ਹੀਰ ਦਿੱਸ ਪਈ |


ਜ਼ਹਿਮਤਾਂ ਦੇ ਘੱਟੇ 'ਚ ਰੁਲ ਰੁਲ ਕੇ,

ਕੁੰਡਲੀ ਛਡਾਈ ਮਸਾਂ ਘੁਲ ਘੁਲ ਕੇ,

ਹੱਸਿਆ ਜਾਂ ਔਕੜਾਂ ਦੇ ਅਜਗਰ ਦੀ,

ਸਮੇਂ ਦੀ ਰੇਤ ਤੇ ਲਕੀਰ ਦਿੱਸ ਪਈ |

                  ਜਗਜੀਤ ਸਿੰਘ ਜੱਗੀ


ਅੰਨ੍ਹਾ ਜਿਹਾ - ਧੁੰਦਲਾ ਜਿਹਾ; ਦਿਲਗੀਰ - ਉਦਾਸ, ਰੰਜੀਦਾ, ਗ਼ਮਗੀਨ; ਸਿਆਹ ਵਖਤੀ - Days of adversity, ਔਖਾ ਸਮਾਂ, ਦੁੱਖਾਂ ਨਾਲ ਭਰਿਆ ਸਮਾਂ; ਤਦਬੀਰ - Strategy,  ਕਾਰਜਨੀਤੀ, ਯੁੱਧ ਨੀਤੀ; ਖੇੜੇ - ਖੁਸ਼ੀ; ਪਰਾਗ - ਪਰਾਗਾ; ਅੰਦਾਜ਼ - idea, ਅੰਦਾਜ਼ਾ; ਜ਼ਹਿਮਤਾਂ ਦੇ ਘੱਟੇ 'ਚ - In the dust of adversities; ਕੁੰਡਲੀ ਛੁਡਾਈ- ਮੁਸੀਬਤਾਂ ਦੇ ਅਜਗਰ ਦੀ ਕੁੰਡਲੀ ਤੋਂ ਆਜ਼ਾਦ ਹੋਏ; ਮਸਾਂ ਘੁਲ ਘੁਲ ਕੇ - ਬੜੀ ਮੁਸ਼ਕਲ ਨਾਲ ਜੱਦੋ-ਜਹਿਦ ਕਰਕੇ, ਟਿੱਲ ਜਾਂ ਵਾਹ ਲਾਕੇਜਾਂ - ਜਦ;

 

25 Jan 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਝੋਲੀ ਵਿਚੋਂ ਖੇੜੇ ਦਾ ਪਰਾਗ ਡੁਲ੍ਹਿਆ,
ਚੇਤੇ ਰਿਹਾ ਜੂਝਨਾ ਤੇ ਰੋਣਾ ਭੁੱਲਿਆ,
ਮਿਹਨਤਾਂ ਦੀ ਲੋਅ ਵਿਚ ਆਸ ਚਮਕੀ,
ਰਾਂਝੇ ਨੂੰ ਜਿਵੇਂ ਉਦ੍ਹੀ ਹੀਰ ਦਿੱਸ ਪਈ |
Bahut umda ne eh satran jagjit jeee

Ateet vich tusi apni jhujharu life dee bahut sohni tasveer banayi hai
Ikk poem de raahin sohna portrait utaria hai jeevan da
Salute to u
Saade varge nimane bandiya nu hallasheri mildi hai jee padd ke

God bless u

25 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਪ੍ਰੀਤ ਬਾਈ ਜੀ, ਆਪ ਜੀ ਨੇ ਆਪਣੇ ਕੀਮਤੀ ਸਮੇਂ ਚੋਂ ਕੁਝ ਖਿਨ ਇਸ ਰਚਨਾ ਨੂੰ ਦਿੱਤੇ ਅਤੇ ਇਸ ਦੇ ਪਿੱਛੇ ਭਾਵਨਾ ਅਤੇ ਤੱਥਾਂ ਨੂੰ ਬਖੂਬੀ ਪਛਾਣਦਿਆਂ ਹੋਇਆਂ, ਉਨ੍ਹਾਂ ਦੀ ਰੋਸ਼ਨੀ ਵਿਚ ਆਪਣੇ ਬੇਸ਼ ਕੀਮਤੀ ਕਮੈੰਟ੍ਸ ਦਿੱਤੇ, ਜੋ ਮੇਰੇ ਮਨ ਨੂੰ ਛੂਹ ਗਏ |

 

ਬਹੁਤ ਬਹੁਤ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ |

26 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਇਸ ਰਚਨਾ ਦੀ ਨੀਂਹ ਬਹੁਤ ਮਜ਼ਬੂਤ ਤੇ ਜੜ੍ਹ ਬਹੁਤ ਹੀ ਡੂੰਘੀ ਏ, ਜਿਸ ਨੂੰ ਲਿਖਣ ਵਾਲੇ ਤੋਂ ਇਲਾਵਾ ਹੋਰ ਕੋਈ ਨਹੀਂ ਮਾਪ ਸਕਦਾ, ਜਿਵੇਂ ਸਿਆਣੇ ਕਹਿੰਦੇ ਨੇ ' ਜਿਸ ਤਨ ਲਾਗੇ ,ਸੋ ਜਾਣੇ ' ।

ਬਹੁਤ ਹੀ ਖੂਬਸੂਰਤ ਰਚਨਾ, ਮੇਰੇ ਕੋਲ ਸ਼ਬਦ ਘੱਟ ਪੈ ਰਹੇ ਨੇ ਬਿਆਂ ਕਰਨ ਲ,

ਸਾਰੀ ਦੀ ਸਾਰੀ ਰਚਨਾ ਹੀ ਬਾ ਕਮਾਲ , ਕੁਝ ਕੁ ਸਤਰਾਂ ਨੂੰ ਵਧੀਆ ਕਹਿਣਾ ਮੇਰਾ ਖਿਆਲ ਕਵਿਤਾ 'ਤੇ ਕਵੀ ਨਾਲ ਨਾ-ਇਨਸਾਫ਼ੀ ਹੋਵੇਗੀ ।

ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ ।

26 Jan 2015

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਮਾਲ.....
ਸ਼ਾਲਾ ਕਲਮ ਹੋਰ ਤਰੱਕੀਆਂ ਕਰੇ

26 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਬਿੱਟੂ ਬਾਈ ਜੀ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ ਅਤੇ ਫੋਰਮ ਦੀ ਰੌਣਕ ਬਣ ਕੇ ਚਮਕਦੇ ਰਹੋ | 

ਬਿੱਟੂ ਬਾਈ ਜੀ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ ਅਤੇ ਫੋਰਮ ਦੀ ਰੌਣਕ ਬਣ ਕੇ ਚਮਕਦੇ ਰਹੋ | 

 

29 Jan 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਜਗਜੀਤ ਸਰ ਮੇਰੇ ਤੋ ਸ਼ਬਦ ਹੈ ਨਹੀ ਇਸ ਰਚਨਾ ਦੀ ਤਰੀਫ ਜੋਗੇ ......ਮੈਂ ਕਈ ਦਿਨਾ ਤੋ ਇਹ ਕਵਿਤਾ ਖੋਲਦੀ ਆ ਕਈ ਕੁਛ ਲਿਖਾਂ ਪਰ ਰਚਨਾ ਏਨੀ ਸੋਹਨੀ ਤੇ ਦਿਲ ਨੂੰ ਛੂ ਜਾਣ ਵਾਲੀ ਹੈ ਕਈ ਮੈਨੂ ਸਭੇ ਤਾਰੀਫਾ ਛੋਟੀਆਂ ਲਗੀਆਂ ......
ਏਹੋ ਜਿਹੀ ਰਚਨਾ ਤੁਸੀਂ ਹੀ ਲਿਖ ਸਕਦੇ ਹੋ.....
"ਝੋਲੀ ਵਿਚੋਂ ਖੇੜੇ ਦਾ ਪਰਾਗ ਡੁਲ੍ਹਿਆ,
ਚੇਤੇ ਰਿਹਾ ਜੂਝਨਾ ਤੇ ਰੋਣਾ ਭੁੱਲਿਆ,
ਮਿਹਨਤਾਂ ਦੀ ਲੋਅ ਵਿਚ ਆਸ ਚਮਕੀ,
ਰਾਂਝੇ ਨੂੰ ਜਿਵੇਂ ਉਦ੍ਹੀ ਹੀਰ ਦਿੱਸ ਪਈ |"  

ਜਗਜੀਤ ਸਰ ਮੇਰੇ ਤੋ ਸ਼ਬਦ ਹੈ ਨਹੀ ਇਸ ਰਚਨਾ ਦੀ ਤਰੀਫ ਜੋਗੇ ......ਮੈਂ ਕਈ ਦਿਨਾ ਤੋ ਇਹ ਕਵਿਤਾ ਖੋਲਦੀ ਆ ਕਈ ਕੁਛ ਲਿਖਾਂ ਪਰ ਰਚਨਾ ਏਨੀ ਸੋਹਨੀ ਤੇ ਦਿਲ ਨੂੰ ਛੂ ਜਾਣ ਵਾਲੀ ਹੈ ਕਈ ਮੈਨੂ ਸਭੇ ਤਾਰੀਫਾ ਛੋਟੀਆਂ ਲਗੀਆਂ ......

ਏਹੋ ਜਿਹੀ ਰਚਨਾ ਤੁਸੀਂ ਹੀ ਲਿਖ ਸਕਦੇ ਹੋ.....

 

"ਝੋਲੀ ਵਿਚੋਂ ਖੇੜੇ ਦਾ ਪਰਾਗ ਡੁਲ੍ਹਿਆ,

ਚੇਤੇ ਰਿਹਾ ਜੂਝਨਾ ਤੇ ਰੋਣਾ ਭੁੱਲਿਆ,

ਮਿਹਨਤਾਂ ਦੀ ਲੋਅ ਵਿਚ ਆਸ ਚਮਕੀ,

ਰਾਂਝੇ ਨੂੰ ਜਿਵੇਂ ਉਦ੍ਹੀ ਹੀਰ ਦਿੱਸ ਪਈ |"  

 

ਇਹ ਜ਼ਿੰਦਗੀ ਦਾ ਘੋਲ ਪੜ ਕੇ ਤਾਂ ਅਖਾਂ ਹੀ ਭਰ ਆਈਆਂ 

ਲਾਜਵਾਬ ਸਰ ਜੀ ਕੋਈ ਰੀਸ ਨਹੀ ਤੁਹਾਡੀ .....

 

ਸਾਂਝੀ ਕਰਨ ਲੀ ਸ਼ੁਕਰੀਆ

 

30 Jan 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਤਖਤਾਂ ਦੀ ਭਾਲ ਤਖਤੇ ਤੇ ਲੈ ਗਈ।
ਜਿੰਦਗੀ ਦੀ ਤਾਂਘ ਬੇਗਾਹ ਲੈ ਗਈ।
ਆਸ ਰੱਖੀ ਕਾਇਮ ਵਾਪਸ ਮੁੜ ਪਏ,
ਦਸਤਕ ਬਾਗ਼ਰਜ਼ ਦੁਆ ਲੈ ਗਈ।  


ਜਗਜੀਤ ਵੀਰ ਜੀ ਸ਼ਬਦਾਂ ਦੀ ਯਾਦੂਗਰੀ ਅਤੇ ਅਹਿਸਾਸਾਂ ਦੀ ਰਵਾਨਗੀ ਸੱਤਰੰਗੀ ਬਣਾ ਦੇਂਦੀ ਹੈ।
ਧੰਨਵਾਦ ਮੁਬਾਰਕਾਂ ਜੀ

30 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ, ਕਿਰਤ ਤੇ ਨਜ਼ਰਸਾਨੀ ਕਰਨ ਲਈ, ਅਤੇ ਆਪਣੇ ਬੇਸ਼ ਕੀਮਤੀ ਕਮੇਂਟ੍ਸ ਨਾਲ ਹੌਂਸਲਾ ਅਫਜ਼ਾਈ ਲਈ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਨਵੀ ਜੀ, ਕਿਰਤ ਤੇ ਨਜ਼ਰਸਾਨੀ ਕਰਨ ਲਈ, ਅਤੇ ਆਪਣੇ ਬੇਸ਼ ਕੀਮਤੀ ਕਮੇਂਟ੍ਸ ਨਾਲ ਹੌਂਸਲਾ ਅਫਜ਼ਾਈ ਲਈ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

 

30 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਹੀ ਕਮਾਲ ਲਿਖਤ ਪੇਸ਼ ਕੀਤੀ ਸਰ ਅਤੀਤ ਦੇ ਝਰੋਖੇ ਚੋ ਹਰ ਰੂਹ ਨੂੰ ਟੁੰਬਦੀ ਿ ਰਚਨਾ ਹੈ। ਧੰਨਵਦ ਜੀ
30 Jan 2015

Showing page 1 of 2 << Prev     1  2  Next >>   Last >> 
Reply