Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਲੋਕ-ਸਾਹਿਤ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 2 of 3 << First   << Prev    1  2  3  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਸੁਣ ਨੀ ਕੁੜੀਏ
ਸੁਣ ਨੀ ਕੁੜੀਏ!ਸੁਣ ਨੀ ਚਿੜੀਏ!
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ।
ਵਿੱਚ ਸਖੀਆਂ ਦੇ ਪੈਲਾਂ ਪਾਵੇਂ,
ਤੈਨੂੰ ਨੱਚਣਾ ਕੀਹਨੇ ਸਿਖਾਇਆ।
ਤੂੰ ਹਸਦੀ ਦਿਲ ਰਾਜ਼ੀ ਮੇਰਾ,
ਜਿਉਂ ਬਿਰਛਾਂ ਦੀ ਛਾਇਆ।
ਨੱਚ-ਨੱਚ ਕੇ ਤੂੰ ਹੋ ਗੀ ਦੂਹਰੀ,
ਭਾਗ ਗਿੱਧੇ ਨੂੰ ਲਾਇਆ।
ਪਰੀਏ ਰੂਪ ਦੀਏ,
ਤੈਨੂੰ ਰੱਬ ਨੇ ਆਪ ਬਣਾਇਆ...!

 

ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮੈਂ ਵੀ ਆਖਾਂ ਮਹਿੰਦੀ
ਬਾਗ਼ਾਂ ਦੇ ਵਿੱਚ ਸਸਤੀ ਮਿਲਦੀ,
ਹੱਟੀਆਂ 'ਤੇ ਮਿਲਦੀ ਮਹਿੰਗੀ।
ਹੇਠਾਂ ਕੂੰਡੀ ਉੱਤੇ ਸੋਟਾ,
ਚੋਟ ਦੋਹਾਂ ਦੀ ਸਹਿੰਦੀ।
ਘੋਟ-ਘੋਟ ਮੈਂ ਹੱਥਾਂ 'ਤੇ ਲਾਈ,
ਬੱਤੀਆਂ ਬਣ-ਬਣ ਲਹਿੰਦੀ।
ਮਹਿੰਦੀ ਸ਼ਗਨਾਂ ਦੀ,
ਬਿਨ ਧੋਤਿਆਂ ਨੀ ਲਹਿੰਦੀ...!

 

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਦੇਸ ਮੇਰੇ ਦੇ ਬਾਂਕੇ ਗੱਭਰੂ
ਦੇਸ ਮੇਰੇ ਦੇ ਬਾਂਕੇ ਗੱਭਰੂ,
ਮਸਤ ਅੱਲ੍ਹੜ ਮੁਟਿਆਰਾਂ।
ਨੱਚਦੇ ਟੱਪਦੇ ਗਿੱਧੇ ਪਾਉਂਦੇ,
ਗਾਉਂਦੇ ਰਹਿੰਦੇ ਵਾਰਾਂ।
ਪ੍ਰੇਮ ਲੜੀ ਵਿੱਚ ਇੰਜ ਪਰੋਤੇ,
ਜਿਉਂ ਕੂੰਜਾਂ ਦੀਆਂ ਡਾਰਾਂ।
ਮੌਤ ਨਾਲ ਇਹ ਕਰਨ ਮਖ਼ੌਲਾਂ,
ਮਸਤੇ ਵਿੱਚ ਪਿਆਰਾਂ।
ਕੁਦਰਤ ਦੇ ਮੈਂ ਕਾਦਰ ਅੱਗੇ,
ਇਹੋ ਅਰਜ਼ ਗੁਜ਼ਾਰਾਂ।
ਦੇਸ ਪੰਜਾਬ ਦੀਆਂ,
ਖਿੜੀਆਂ ਰਹਿਣ ਬਹਾਰਾਂ...!

*******
ਕਾਦਰ-ਪਰਮਾਤਮਾ,ਰਚਨਾਹਾਰ।
15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਤਾਰਾਂ-ਤਾਰ਼ਾਂ-ਤਾਰਾਂ
ਬੋਲੀਆਂ ਦਾ ਖੂਹ ਭਰ ਦਿਆਂ
ਜਿਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਚਲਦੀਆਂ ਮੋਟਰਕਾਰਾਂ
ਬੋਲੀਆਂ ਦੀ ਰੇਲ ਭਰਾਂ
ਜਿੱਥੇ ਦੁਨੀਆਂ ਚੜ੍ਹੇਂ ਹਜ਼ਾਰਾਂ
ਬੋਲੀਆਂ ਦੀ ਕਿੱਕਰ ਭਰਾਂ
ਜਿੱਥੇ ਕਾਟੋ ਲਵੇ ਬਹਾਰਾਂ
ਬੋਲੀਆਂ ਦੀ ਨਹਿਰ ਭਰਾਂ
ਜਿੱਥੇ ਲਗਦੇ ਮੋਘੇ ਨਾਲ਼ਾਂ
ਜਿਊਂਦੀ ਮੈਂ ਮਰ ਗਈ
ਕੱਢੀਆਂ ਜੇਠ ਨੇ ਗਾਲ਼ਾਂ।
15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਮਿੱਥ-ਕਥਾਵਾਂ:

 

ਮਿੱਥ-ਕਥਾਵਾਂ ਕਥਾ ਸਾਹਿਤ ਦਾ ਮੁਢਲਾ ਰੂਪ ਤੇ ਇਸ ਦਾ ਮਹੱਤਵਪੂਰਨ ਹਿੱਸਾ ਹਨ। ਮਿੱਥ-ਕਥਾ ਅਸਲ ਵਿੱਚ ਇੱਕ ਕਹਾਣੀ ਹੀ ਹੁੰਦੀ ਹੈ। ਪ੍ਰਾਚੀਨ ਕਾਲ ਤੋਂ ਹੀ ਮਨੁੱਖ ਦੀ ਕੋਸ਼ਸ਼ ਪ੍ਰਕਿਰਤੀ ਦੇ ਰਹੱਸਾਂ ਨੂੰ ਸਮਝਣ ਦੀ ਰਹੀ ਹੈ। ਮੁਢਲੇ ਪੜਾਵਾਂ ਉੱਤੇ ਮਨੁੱਖ ਨੇ ਪ੍ਰਕਿਰਤਿਕ ਵਰਤਾਰਿਆਂ ਬਾਰੇ ਆਪਣੀ ਸਮਝ ਨੂੰ ਕਲਪਨਾਤਮਿਕ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਜਿਨ੍ਹਾਂ ਨੂੰ ਅਸੀਂ ਮਿੱਥ-ਕਥਾਵਾਂ ਦਾ ਰੂਪ ਮੰਨਦੇ ਹਾਂ। ਮੁਢਲੇ ਮਨੁੱਖ ਨੇ ਬੇਜਾਨ ਪ੍ਰਕਿਰਤਕ ਵਸਤਾਂ, ਜੀਵ-ਜੰਤੂਆਂ ਅਤੇ ਫੁੱਲ-ਬੂਟਿਆਂ ਨੂੰ ਜਾਨਦਾਰ ਮਨੁੱਖਾਂ ਵਾਂਗ ਸਮਝਦੇ ਹੋਏ ਇਹਨਾਂ ਨੂੰ ਆਪਣੇ ਕਥਾ ਸੰਸਾਰ ਦਾ ਅੰਗ ਬਣਾਇਆ। ਮਨੁੱਖ ਨੇ ਆਪਣੀ ਕਲਪਣਾ, ਸੁਪਣਿਆਂ, ਇਛਾਵਾਂ ਤੇ ਡਰਾਂ ਨੂੰ ਵੱਖ-ਵੱਖ ਪ੍ਰਕਾਰਾਂ ਦੇ ਮਨੁੱਖੀ ਪਾਤਰਾਂ ਜਿਵੇਂ ਦੇਵੀ-ਦੇਵਤਿਆਂ, ਜਿੰਨ-ਪਰੀਆਂ, ਭੂਤ-ਪਰੇਤਾਂ ਦੇ ਰੂਪ ਵਿੱਚ ਚਿਤਰਿਆ ਹੈ। ਇਸ ਤਰ੍ਹਾਂ ਇਹ ਮਿੱਥ-ਕਥਾਵਾਂ ਘਟਨਾਵਾਂ ਦੀ ਅਸਲ ਵਾਸਤਵਿਕਤਾ ਨੂੰ ਭਾਵੇਂ ਪੇਸ਼ ਨਾ ਕਰਦਿਆਂ ਹੋਣ ਪਰ ਉਸ ਵੇਲੇ ਦੇ ਮਨੂੱਖ ਦੀ ਜੀਵਨ ਬਾਰੇ ਸੂਝ ਅਤੇ ਸਮਝ ਨੂੰ ਪੇਸ਼ ਕਰਦੀਆਂ ਹਨ।

    ਮਿੱਥ ਵਿੱਚ ਦੱਸੀ ਕਹਾਣੀ ਦੀ ਘਟਨਾ ਬੀਜ ਰੂਪ ਵਿੱਚ ਪੂਰਵ ਇਤਿਹਾਸਕ ਕਾਲ ਵਿੱਚ ਕਦੇ ਨਾ ਕਦੇ ਵਾਪਰੀ ਵੀ ਹੋ ਸਕਦੀ ਹੈ ਅਤੇ ਨਹੀ ਵੀ ਪਰ ਸਮਾਂ ਬੀਤਣ ਨਾਲ ਇਸ ਕਹਾਣੀ ਵਿੱਚ ਬਹੁਤ ਕੁਝ ਮਿਥਿਆ ਜੁੜ ਜਾਂਦਾ ਹੈ। ਆਮ ਤੋਰ ਤੇ ਮਿੱਥ-ਕਥਾ ਕਿਸੇ ਦੇਵ-ਪੁਰਖ ਨਾਲ ਜੁੜੀ ਹੁੰਦੀ ਹੈ। ਮਿੱਥ ਦੇ ਵੇਰਵਿਆਂ ਵਿੱਚ ਉਸ ਜਾਤੀ ਦੀਆਂ ਰਹੁ-ਰੀਤਾਂ,ਸੰਸਕਾਰਾਂ ਅਤੇ ਧਾਰਮਿਕ ਸੰਸਥਾਵਾਂ ਦਾ ਵਖਿਆਨ ਹੁੰਦਾ ਹੈ। ਇਸੇ ਲਈ ਮਿੱਥ-ਕਥਾਵਾਂ ਸ਼ਰਧਾ ਵੀ ਜਗਾਉਂਦੀਆਂ ਹਨ ਅਤੇ ਜਾਤੀ ਵਿਸ਼ੇਸ਼ ਦੇ ਧਾਰਮਿਕ ਵਿਸ਼ਵਾਸਾਂ ਦਾ ਅਨਿਖੜਵਾਂ ਅੰਗ ਵੀ ਬਣ ਜਾਦੀਆਂ ਹਨ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਪੰਜਾਬੀ ਕਥਾ-ਸਾਹਿਤ ਮਿੱਥ-ਕਥਾਵਾਂ ਨਾਲ ਭਰਪੂਰ ਹਨ।ਇਸ ਵੈਬਸਾਈਟ ਲਈ ਇਸ ਭੰਡਾਰ ਵਿਚੋਂ ਵੰਨਗੀ ਹਿੱਤ ਦੋ ਮਿੱਥ-ਕਥਾਵਾਂ ਚੁਣੀਆਂ ਗਈਆਂ ਹਨ :'ਪ੍ਰਹਿਲਾਦ ਭਗਤ'ਅਤੇ 'ਨਲ ਦਮਿਅੰਤੀ'। 'ਪ੍ਰਹਿਲਾਦ ਭਗਤ' ਕਥਾ ਦਾ ਮੁੱਖ ਪਾਤਰ ਪ੍ਰਹਿਲਾਦ ਇੱਕ ਬਾਲਕ ਹੈ ਜੋ ਕਿ ਨੇਕੀ ਦਾ ਪ੍ਰਤੀਕ ਹੈ। ਇਸ ਵਿੱਚ ਵਿਰੋਧੀ ਅਤੇ ਬੁਰਾਈ ਜਾਂ ਬਦੀ ਦਾ ਪ੍ਰਤੀਕ ਪ੍ਰਹਿਲਾਦ ਦਾ ਪਿਤਾ ਹਰਨਾਖਸ਼ ਹੈ। ਅਨੇਕਾਂ ਕਠਨਾਈਆਂ ਅਤੇ ਵਿਰੋਧਾਂ ਦੇ ਬਾਵਜੂਦ ਅੰਤ ਵਿੱਚ ਪ੍ਰਹਿਲਾਦ ਦੀ ਜਿੱਤ ਹੁੰਦੀ ਹੈ।

    ਇਹ ਕਥਾ ਇੰਨੀ ਹਰਮਨ ਪਿਆਰੀ ਹੈ ਕਿ ਇਸ ਦਾ ਹਵਾਲਾ ਗੁਰੂ ਸਾਹਿਬਾਨਾਂ, ਭਗਤਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਇਸ ਬਾਰੇ ਹੇਠ ਲਿਖੀ ਪਉੜੀ ਲਿਖੀ:

ਘਰ ਹਰਣਾਖਸ਼ ਦੈਤ ਦੇ ਕਲਰਿ ਕਵਲੁ ਭਗਤ ਪ੍ਰਹਿਲਾਦੁ ।
ਪੜ੍ਹਨ ਪਠਾਇਆ ਚਾਟਸਾਲ ਪਾਂਧੈ ਚਿਤਿ ਹੋਆ ਅਹਿਲਾਦ।
ਸਿਮਰੈ ਮਨ ਵਿੱਚ ਰਾਮ ਰਾਮ ਗਾਵੈ ਸ਼ਬਦੁ ਅਨਾਹਦ ਨਾਦ।
ਭਗਤਿ ਕਰਨਿ ਸਭ ਚਾਟੜੇ ਪਾਂਧੇ ਹੋਇ ਰਹੇ ਵਿਸਮਾਦ ।
ਰਾਜੇ ਪਾਸਿ ਰੂਆਇਆ ਦੋਖੀ ਦੈਤਿ ਵਧਾਇਆ ਵਾਦੁ ।
ਜਲ ਅਗਨੀ ਵਿਚਿ ਘਤਿਆ ਜਲੈ ਨ ਡੁਬੇ ਗੁਰ ਪਰਸਾਦਿ ।
ਕਢਿ ਖੜਗੁ ਸਦਿ ਪੁਛਿਆ ਕਉਣੁ ਸੁ ਤੇਰਾ ਉਸਤਾਦ ।
ਥੰਮੁ ਪਾੜਿ ਪਰਗਟਿਆ ਨਰਸਿੰਘ ਰੂਪ ਅਨੂਪ ਅਨਾਦਿ ।
ਬੇਮੁਖ ਪਕੜਿ ਪਛਾੜਿਅਨੁ ਸੰਤ ਸਹਾਈ ਆਦਿ ਜੁਗਾਦਿ
ਜੈ ਜੈ ਕਾਰ ਕਰਨਿ ਬ੍ਰਹਮਾਦਿ।।
15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਇਸੇ ਤਰ੍ਹਾਂ ਨਲ ਅਤੇ ਦਮਿਅੰਤੀ ਦੀ ਪ੍ਰਾਚੀਨ ਮਿੱਥ-ਕਥਾ ਹੈ। ਇਸ ਦਾ ਜਿਕਰ ਮਹਾਭਾਰਤ ਵਿੱਚ ਆਉਂਦਾ ਹੈ। ਜਦੋਂ ਯੁਧਿਸ਼ਟਰ ਜੂਏ ਵਿੱਚ ਸਭ ਕੁਝ ਹਾਰ ਕੇ ਬਹੁਤ ਨਿਰਾਸ਼ ਹੁੰਦਾ ਹੈ ਤਾਂ ਬ੍ਰਿਹਦਸ਼ਵ ਨਾਂ ਦਾ ਪਾਤਰ ਉਸ ਨੂੰ ਇਹ ਕਥਾ ਸੁਣਾ ਕੇ ਉਸ ਦਾ ਧਿਰਜ ਬੰਨ੍ਹਾਉਂਦਾ ਹੈ। ਇਸ ਕਥਾ ਵਿੱਚ ਨਲ ਅਤੇ ਦਮਿਅੰਤੀ ਅਨੇਕਾਂ ਦੁੱਖ ਕੱਟਦੇ ਹਨ, ਔਖੀਆਂ ਪਰਿਸਥਿਤੀਆਂ ਵਿੱਚ ਪੈਂਦੇ ਹਨ, ਵਿਛੜਦੇ ਹਨ ਪਰ ਅੰਤ ਨੂੰ ਇਕੱਠੇ ਹੋ ਜਾਂਦੇ ਹਨ। ਉਹਨਾਂ ਦਾ ਪਰਸਪਰ ਪ੍ਰੇਮ ਤੇ ਵਿਸ਼ਵਾਸ ਅਡਿੱਗ ਰਹਿੰਦਾ ਹੈ ਅਤੇ ਸਾਹਸ ਬਣਿਆ ਰਹਿੰਦਾ ਹੈ। ਕਥਾ ਵਿੱਚ ਮਨੁੱਖੀ ਗੁਣਾਂ ਅਤੇ ਚੰਗਿਆਈ ਦੀ ਜਿੱਤ ਦਰਸਾਈ ਗਈ ਹੈ।

ਮਿੱਥ-ਕਥਾਵਾਂ - ਪ੍ਰਹਿਲਾਦ ਭਗਤ

    ਹਰਨਾਕਸ਼ ਤੇ ਪਰਨਾਕਸ਼ ਨਾਂ ਦੇ ਦੋ ਭਰਾ ਬੈਕੁੰਠ ਵਿੱਚ ਰਹਿੰਦੇ ਸਨ। ਦੇਵਤਿਆ ਦੇ ਸਰਾਪ ਕਾਰਨ ਇਹਨਾ ਨੂੰ ਬੈਕੁੰਠ ਵਿੱਚੋਂ ਨਿੱਕਲਣਾ ਪੈ ਗਿਆ। ਹਰਨਾਕਸ਼ ਬਹੁਤ ਬਲਵਾਨ ਸੀ। ਉਹ ਧਰਤੀ ਤੇ ਆ ਕੇ ਰਾਜ ਕਰਨ ਲੱਗ ਪਿਆ। ਅਚਾਨਕ ਪਰਨਾਕਸ਼ ਦੀ ਮੌਤ ਹੋ ਗਈ। ਹਾਨਾਕਸ਼ ਭਾਵੇਂ ਭਲਵਾਨ ਸੀ ਪਰ ਉਸਨੂੰ ਮੌਂਤ ਤੋਂ ਬਹੁਤ ਡਰ ਲੱਗਦਾ ਸੀ। ਉਹ ਮੌਂਤ ਉੱਤੇ ਕਾਬੂ ਪਾਉਣਾ ਚਾਹੁੰਦਾ ਸੀ। ਉਹ ਆਪਣਾ ਰਾਜ-ਭਾਗ ਛੱਡ ਕੇ ਹਿਮਾਲਿਆ 'ਤੇ ਜਾ ਕੇ ਤਪੱਸਿਆ ਕਰਨ ਲੱਗ ਪਿਆ। ਉਸ ਦੀ ਕਠਿਨ ਸਾਧਨਾ ਤੇ ਤਪੱਸਿਆ ਤੋਂ ਪ੍ਭਾਵਿਤ ਹੋ ਕੇ ਪਰਮਾਤਮਾ ਉਸ ਦੇ ਸਾਹਮਣੇ ਪਰਗਟ ਹੋਇਆ। ਹਰਨਾਕਸ਼ ਨੇ ਪਰਮਾਤਮਾ ਪਾਸੋਂ ਹੇਠ ਲਿਖੇ ਵਰ ਮੰਗੇ

ਮੈਂ ਨਾ ਦਿਨ ਮਰਾਂ ਨਾ ਰਾਤ ਨੂੰ ਮਰਾਂ।
ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ।
ਮੈਂ ਨਾ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ ਮਰਾਂ।
ਮੈਂ ਨਾ ਬਿਮਾਰੀ ਨਾਲ ਮਰਾਂ ਨਾ ਹਥਿਆਰ ਨਾਲ ਮਰਾਂ।
ਮੈਂ ਨਾ ਮਨੁੱਖ ਤੋਂ ਮਰਾਂ ਨਾ ਪਸ਼ੂ ਤੋਂ ਮਰਾਂ।
15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਪਰਮਾਤਮਾ ਨੇ ਇਹ ਵਰ ਹਰਨਾਕਸ਼ ਨੂੰ ਦੇ ਦਿੱਤੇ। ਹਰਨਾਕਸ਼ ਬੜਾ ਖੁਸ਼ ਹੋਇਆ। ਉਹ ਧਰਤੀ 'ਤੇ ਆ ਕੇ ਮੁੜ ਰਾਜ ਕਰਨ ਲੱਗਾ। ਹੁਣ ਉਸ ਨੂੰ ਕਿਸੇ ਦਾ ਡਰ ਨਹੀਂ ਸੀ। ਉਹ ਧਰਤੀ ਦੇ ਲੋਕਾ ਨੂੰ ਆਪਣੀ ਈਨ ਮਨਾਉਣ ਲੱਗਾ। ਉਸ ਨੇ ਹੰਕਾਰ ਵਿੱਚ ਆ ਕੇ ਜ਼ੁਲਮ ਕਰਨੇ ਅਰੰਭ ਕਰ ਦਿੱਤੇ। ਇੱਥੋਂ ਤੱਕ ਕਿ ਉਸ ਨੇ ਲੋਕਾ ਨੂੰ ਪਰਮਾਤਮਾ ਦੀ ਥਾਂ ਆਪਣਾ ਨਾਮ ਜਪਣ ਦਾ ਹੁਕਮ ਦੇ ਦਿੱਤਾ।

    ਕੁੱਝ ਸਮੇਂ ਬਾਅਦ ਹਰਨਾਕਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਉਸ ਦਾ ਨਾਂ ਪ੍ਰਹਿਲਾਦ ਰੱਖਿਆ ਗਿਆ। ਪ੍ਰਹਿਲਾਦ ਕੁਝ ਵੱਡਾ ਹੋਇਆ ਤਾ ਉਸ ਨੂੰ ਪਾਠਸ਼ਾਲਾ ਪੜ੍ਹਨ ਲਈ ਭੇਜਿਆ ਗਿਆ। ਪਾਠਸ਼ਾਲਾ ਦੇ ਪਾਂਧੇ ਨੇ ਪ੍ਰਹਿਲਾਦ ਨੂੰ ਹਰਨਾਕਸ਼ ਦਾ ਨਾਂ ਜਪਣ ਦੀ ਸਿੱਖਿਆ ਦਿੱਤੀ।ਪਰ ਪ੍ਰਹਿਲਾਦ ਹਰਨਾਕਸ਼ ਦੀ ਥਾਂ ਪਰਮਾਤਮਾ ਦਾ ਨਾਂ ਜਪਦਾ ਸੀ। ਉਹ ਪਰਮਾਤਮਾ ਨੂੰ ਹਰਨਾਕਸ਼ ਨਾਲੋਂ ਵੱਡਾ ਸਮਝਦਾ ਸੀ।

    ਪਾਂਧੇ ਨੇ ਪ੍ਰਹਿਲਾਦ ਦੀ ਹਰਨਾਕਸ਼ ਕੋਲ ਸ਼ਿਕਾਇਤ ਕੀਤੀ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਬੁਲਾ ਕੇ ਪੁੱਛਿਆ ਕਿ ਉਹ ਉਸ ਦਾ ਨਾਂ ਜਪਣ ਦੀ ਥਾਂ ਪਰਮਾਤਮਾ ਦਾ ਨਾਂ ਕਿਉ ਜਪਦਾ ਹੈ ? ਪ੍ਰਹਿਲਾਦ ਨੇ ਕਿਹਾ. "ਈਸ਼ਵਰ ਸਰਵ ਸ਼ਕਤੀਮਾਨ ਹੈ। ਉਸ ਨੇ ਹੀ ਸਾਰੀ ਕੁਦਰਤ ਨੂੰ ਰਚਿਆ ਹੈ।" ਆਪਣੇ ਪੁੱਤਰ ਦਾ ਉੱਤਰ ਸੁਣ ਕੇ ਹਰਨਾਖਸ਼ ਲੋਹਾ ਲਾਖਾ ਹੋ ਗਿਆ। ਉਸ ਨੂੰ ਖਤਰਾ ਪੈਦਾ ਹੋ ਗਿਆ ਕੇ ਕਿਤੇ ਬਾਕੀ ਵੀ ਉਸ ਤੋਂ ਆਕੀ ਨਾ ਹੋ ਜਾਣ। ਉਸ ਨੇ ਗਰਜ ਕੇ ਕਿਹਾ, " ਮੈਂ ਸਭ ਤੋਂ ਵਧ ਸ਼ਕਤੀਸ਼ਾਲੀ ਹਾਂ। ਮੈਨੂੰ ਕੋਈ ਨਹੀ ਮਾਰ ਸਕਦਾ। ਮੈਂ ਤੈਨੂੰ ਹੁਣੇ ਖਤਮ ਕਰ ਸਕਦਾ ਹਾਂ।" ਉਸ ਦੀ ਅਵਾਜ਼ ਸੁਣ ਕੇ ਪ੍ਰਹਿਲਾਦ ਦੀ ਮਾਂ ਵੀ ਉਥੇ ਆ ਗਈ। ਉਸ ਨੇ ਹਰਨਾਖਸ਼ ਦਾ ਤਰਲਾ ਕਰਦੇ ਹੋਏ ਕਿਹਾ, " ਤੁਸੀਂ ਇਸ ਨੂੰ ਨਾ ਮਾਰੋ। ਮੈਂ ਸਮਝਾਉਣ ਦਾ ਜਤਨ ਕਰਦੀ ਹਾਂ।" ਉਹ ਪ੍ਰਹਿਲਾਦ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ , " ਤੇਰੇ ਪਿਤਾ ਜੀ ਇਸ ਧਰਤੀ 'ਤੇ ਸਭ ਤੋਂ ਸ਼ਕਤੀਸ਼ਾਲੀ ਹਨ। ਉਹਨਾਂ ਨੂੰ ਅਮਰ ਰਹਿਣ ਦਾ ਵਰ ਮਿਲਿਆ ਹੋਇਆ ਹੈ। ਇਹਨਾਂ ਦੀ ਗੱਲ ਮੰਨ ਜਾ।"

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਪ੍ਰਹਿਲਾਦ ਬੋਲਿਆ, " ਮਾਤਾ ਜੀ ਮੈਂ ਮੰਨਦਾ ਹਾਂ ਕੇ ਮੇਰੇ ਪਿਤਾ ਜੀ ਬੜੇ ਤਾਕਤਵਰ ਹਨ। ਪਰ ਸਭ ਤੋਂ ਵੱਧ ਬਲਵਾਨ ਭਗਵਾਨ ਹੈ ਜਿਸ ਨੇ ਸਾਨੂੰ ਸਾਰਿਆ ਨੂੰ ਬਣਾਇਆ ਹੈ। ਪਿਤਾ ਜੀ ਨੂੰ ਵੀ ਉਸ ਨੇ ਹੀ ਬਣਾਇਆ ਹੈ।" ਪ੍ਰਹਿਲਾਦ ਦਾ ਇਹ ਉੱਤਰ ਸੁਣ ਕੇ ਉਸ ਦੀ ਮਾਂ ਬੇਵੱਸ ਹੋ ਗਈ। ਪ੍ਰਹਿਲਾਦ ਆਪਣੇ ਵਿਸ਼ਵਾਸ ਵਿੱਚ ਦ੍ਰਿੜ ਰਿਹਾ। ਇਹ ਵੇਖ ਕੇ ਹਰਨਾਖਸ਼ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸ ਨੇ ਆਪਣੇ ਜਲਾਦਾਂ ਨੂੰ ਹੁਕਮ ਦਿੱਤਾ ਕੇ ਉਹ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਡੁਬ ਕੇ ਮਾਰ ਦੇਣ। ਜਲਾਦ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਣ ਲਈ ਲੈ ਗਏ। ਉਹਨਾਂ ਨੇ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਿਆ ਪਰ ਸਮੁੰਦਰ ਦੀ ਇਕ ਲਹਿਰ ਨੇ ਪ੍ਰਹਿਲਾਦ ਨੂੰ ਕਿਨਾਰੇ 'ਤੇ ਸੁੱਟ ਦਿੱਤਾ। ਜਲਾਦਾਂ ਨੇ ਪ੍ਰਹਿਲਾਦ ਨੂੰ ਫਿਰ ਸਮੁੰਦਰ ਵਿੱਚ ਸੁੱਟਿਆ। ਪ੍ਰਹਿਲਾਦ ਫਿਰ ਬਾਹਰ ਆ ਗਿਆ। ਜਲਾਦਾਂ ਨੇ ਆ ਕੇ ਹਰਨਾਖਸ਼ ਨੂੰ ਦੱਸਿਆ ਤਾਂ ਉਸ ਨੇ ਕਿਹਾ ਕੇ ਇਸ ਨੂੰ ਕਿਸੇ ਉੱਚੇ ਪਰਬਤ ਤੋਂ ਹੇਠਾਂ ਸੁੱਟ ਕੇ ਮਾਰ ਦਿੱਤਾ ਜਾਵੇ। ਜਲਾਦਾਂ ਨੇ ਇਵੇਂ ਹੀ ਕੀਤਾ ਪਰ ਪ੍ਰਹਿਲਾਦ ਇੱਕ ਸੰਘਣੇ ਰੁੱਖ ਉੱਤੇ ਡਿੱਗਿਆ ਜਿਸ ਕਾਰਨ ਉਸ ਨੂੰ ਕੋਈ ਚੋਟ ਨਾ ਲੱਗੀ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਇਕ ਪਾਗਲ ਹਾਥੀ ਅੱਗੇ ਸੁੱਟਿਆ ਤਾਂ ਜੋ ਹਾਥੀ ਉਸ ਨੂੰ ਆਪਣੇ ਪੈਰਾਂ ਹੇਠ ਕੁਚਲ ਦੇਵੇ। ਪਰ ਹਾਥੀ ਨੇ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਲੱਗਦਾ ਸੀ ਜਿਵੇਂ ਸਾਰੀ ਕੁਦਰਤ ਪ੍ਰਹਿਲਾਦ ਦੀ ਮਦਦ ਕਰ ਰਹੀ ਹੋਵੇ।

    ਹਰਨਾਖਸ਼ ਦੀ ਇੱਕ ਭੈਣ ਸੀ ਜਿਸ ਦਾ ਨਾਂ ਹੋਲਕਾ ਸੀ। ਹੋਲਕਾ ਆਪਣੇ ਭਰਾ ਹਰਨਾਖਸ਼ ਦੀ ਪਰੇਸ਼ਾਨੀ ਦੂਰ ਕਰਨਾ ਚਾਹੁੰਦੀ ਸੀ। ਹੋਲਕਾ ਨੂੰ ਵਰ ਕਾਰਨ ਅੱਗ ਨਹੀ ਸੀ ਸਾੜ ਸਕਦੀ। ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵੇਗੀ। ਵਰ ਕਾਰਨ ਉਹ ਆਪ ਅੱਗ ਵਿੱਚ ਸੜਨ ਤੋਂ ਬੱਚ ਜਾਵੇਗੀ ਪਰ ਪ੍ਰਹਿਲਾਦ ਸੜ ਜਾਵੇਗਾ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਇਸ ਤਰ੍ਹਾਂ ਹੀ ਕੀਤਾ ਗਿਆ। ਬਹੁਤ ਸਾਰਾ ਬਾਲਣ ਇਕੱਠਾ ਕਰ ਲਿਆ ਗਿਆ। ਤਦ ਹੋਲਕਾ ਪ੍ਰਹਿਲਾਦ ਨੂੰ ਕੁੱਛੜ ਵਿੱਚ ਲੈ ਕੇ ਬਾਲਣ ਵਿੱਚ ਬੈਠ ਗਈ। ਬਾਲਣ ਨੂੰ ਅੱਗ ਲਗਾ ਦਿੱਤੀ ਗਈ। ਪਰ ਇਸ ਅੱਗ ਵਿੱਚ ਹੋਲਕਾ ਸੜ ਗਈ ਪਰ ਪ੍ਰਹਿਲਾਦ ਬਚ ਗਿਆ। ਹੋਲਕਾ ਨੇ ਜਦੋਂ ਵਰਦਾਨ ਵਿੱਚ ਮਿਲੀ ਸ਼ਕਤੀ ਦੀ ਮਾੜੀ ਵਰਤੋਂ ਕੀਤੀ ਤਾਂ ਉਹ ਵਰਦਾਨ ਉਸ ਲਈ ਸਰਾਪ ਬਣ ਗਿਆ।

    ਹਰਨਾਕਸ਼ ਗੁੱਸੇ ਵਿੱਚ ਇੱਕ ਤਰ੍ਹਾ ਪਾਗਲ ਹੀ ਹੋ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ । ਉਸ ਨੇ ਇੱਕ ਲੋਹੇ ਦੇ ਥੰਮ੍ਹ ਨੂੰ ਗਰਮ ਕਰਵਾਇਆ ਜਦੋਂ ਥੰਮ੍ਹ ਗਰਮ ਹੋ ਕੇ ਲਾਲ ਹੋ ਗਿਆ ਤਾਂ ਉਸ ਨੇ ਪ੍ਰਹਿਲਾਦ ਨੂੰ ਬੁਲਾ ਕੇ ਪੁੱਛਿਆ, "ਤੇਰਾ ਪਰਮਾਤਮਾ ਕਿੱਥੇ ਹੈ ?" ਪ੍ਰਹਿਲਾਦ ਨੇ ਉੱਤਰ ਦਿੱਤਾ, "ਪਰਮਾਤਮਾ ਤਾਂ ਕਣ-ਕਣ ਵਿੱਚ ਸ਼ਾਮਲ ਹੈ, ਉਹ ਮੇਰੇ ਵਿੱਚ, ਤੁਹਾਡੇ ਵਿੱਚ ਤੇ ਸਭ ਵਿੱਚ ਹੈ।"

    ਹਰਨਾਕਸ਼ ਨੇ ਕਿਹਾ, "ਕੀ ਪਰਮਾਤਮਾ ਇਸ ਥੰਮ੍ਹ ਵਿੱਚ ਵੀ ਹੈ।"

    ਪ੍ਰਹਿਲਾਦ ਨੇ 'ਹਾਂ' ਵਿੱਚ ਉੱਤਰ ਦਿੱਤਾ। ਤਦ ਹਰਨਾਕਸ਼ ਨੇ ਪ੍ਰਹਿਲਾਦ ਨੂੰ ਕਿਹਾ, ਜੇ ਪਰਮਾਤਮਾ ਇਸ ਥੰਮ੍ਹ ਵਿੱਚ ਵੀ ਹੈ ਤਾਂ ਉਹ ਇਸ ਥੰਮ੍ਹ ਨੂੰ ਜੱਫ਼ੀ ਪਾ ਲਵੇ। ਇਸ ਤੋਂ ਪਹਿਲਾ ਕਿ ਪ੍ਰਹਿਲਾਦ ਇਸ ਗਰਮ ਥੰਮ੍ਹ ਨੂੰ ਵੇਖ ਕੇ ਡੋਲ ਜਾਂਦਾ ਉਸ ਨੂੰ ਥੰਮ੍ਹ ਉੱਤੇ ਇੱਕ ਕੀੜੀ ਤੁਰਦੀ ਨਜ਼ਰ ਆਈ। ਤਦ ਪ੍ਰਹਿਲਾਦ ਨੇ ਨਿਡਰ ਹੋ ਕੇ ਥੰਮ੍ਹ ਨੂੰ ਜੱਫ਼ੀ ਪਾ ਲਈ। ਉਸ ਦਾ ਕੁਝ ਵੀ ਨਾ ਵਿਗੜਿਆ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਅਖ਼ੀਰ ਹਰਨਾਕਸ਼ ਨੇ ਗੁੱਸੇ ਵਿੱਚ ਅੰਨ੍ਹੇ ਹੋ ਕੇ ਤਲਵਾਰ ਕੱਢ ਲਈ ਉਸ ਨੇ ਤਲਵਾਰ ਨਾਲ ਪ੍ਰਹਿਲਾਦ ਤੇ ਵਾਰ ਕੀਤਾ। ਤਲਵਾਰ ਥੰਮ੍ਹ ਨੂੰ ਜਾ ਵੱਜੀ ਤੇ ਥੰਮ੍ਹ ਟੁੱਟ ਗਿਆ। ਕਹਿੰਦੇ ਹਨ ਉਸ ਸਮੇਂ ਉਸ ਵਿੱਚੋਂ ਪਰਮਾਤਮਾ ਨਰ ਸਿੰਘ ਦੇ ਰੂਪ ਵਿੱਚ ਆ ਪਰਗਟ ਹੋਇਆ। ਪਰਮਾਤਮਾ ਦੇ ਇਸ ਰੂਪ ਦਾ ਅੱਧਾ ਧੜ ਮਨੁੱਖ ਦਾ ਅਤੇ ਅੱਧਾ ਸ਼ੇਰ ਦਾ ਸੀ। ਉਸ ਨੇ ਹਰਨਾਕਸ਼ ਨੂੰ ਚੁੱਕ ਲਿਆ ਅਤੇ ਦਹਿਲੀਜ਼ 'ਤੇ ਬੈਠ ਕੇ ਉਸ ਨੂੰ ਆਪਣੇ ਪੱਟਾ 'ਤੇ ਰੱਖ ਲਿਆ। ਹਰਨਾਕਸ਼ ਨੂੰ ਅਹਿਸਾਸ ਹੋਇਆ ਕਿ ਉਸ ਦਾ ਅੰਤ ਨੇੜੇ ਹੈ। ਉਸ ਨੇ ਨਰ ਸੀੰਘ ਨੂੰ ਕਿਹਾ ਕਿ ਉਸ ਨੂੰ ਤਾਂ ਵਰਦਾਨ ਪਾ੍ਪਤ ਹੋਇਆ ਹੈ ਕਿ ਉਸ ਨੂੰ ਕੋਈ ਮਾਰ ਨਹੀਂ ਸਕੇਗਾ। ਨਰ ਸਿੰਘ ਨੇ ਕਿਹਾ ਕਿ ਉਸ ਦੇ ਵਰ ਦੀਆ ਸਾਰੀਆ ਸ਼ਰਤਾਂ ਪੂਰੀਆ ਕਰਕੇ ਹੀ ਮਾਰਿਆ ਜਾ ਰਿਹਾ ਹੈ।

    ਇਹ ਕਹਿ ਕੇ ਨਰ ਸਿੰਘ ਨੇ ਹਰਨਾਕਸ਼ ਨੂੰ ਆਪਣੀਆ ਨਹੁੰਦਰਾਂ ਨਾਲ ਮਾਰ ਦਿੱਤਾ। ਇਸ ਸਮੇਂ ਨਾ ਦਿਨ ਸੀ ਨਾ ਰਾਤ। ਦੋਵੇਂ ਵਕਤ ਮਿਲਦੇ ਸਨ ਭਾਵ ਸ਼ਾਮ ਦਾ ਸਮਾਂ ਸੀ। ਮਰਨ ਸਮੇ ਹਰਨਾਕਸ਼ ਨਾ ਅੰਦਰ ਸੀ ਨਾ ਬਾਹਰ, ਉਹ ਦਹਿਲੀਜ਼ ਉੱਤੇ ਸੀ। ਉਸ ਸਮੇਂ ਉਹ ਧਰਤੀ'ਤੇ ਨਹੀਂ ਸੀ ਅਤੇ ਨਾ ਹੀ ਆਕਾਸ਼ ਵਿੱਚ, ਉਹ ਨਰ ਸਿੰਘ ਦੇ ਪੱਟਾ ਉੱਤੇ ਸੀ। ਹਰਨਾਕਸ਼ ਦੀ ਮੌਤ ਨਾ ਕਿਸੇ ਬਿਮਾਰੀ ਨਾਲ ਹੋਈ, ਨਾ ਹਥਿਆਰ ਨਾਲ। ਨਰ ਸਿੰਘ ਦੀਆ ਨਹੁੰਦਰਾਂ ਨੇ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਸੀ। ਉਸ ਨੂੰ ਮਾਰਨ ਵਾਲਾ ਨਾ ਪੂਰਾ ਮਨੁੱਖੀ ਰੂਪ ਵਿੱਚ ਸੀ ਅਤੇ ਨਾ ਪਸ਼ੂ ਰੂਪ ਵਿੱਚ। ਇਸ ਤਰ੍ਹਾ ਹਰਨਾਕਸ਼ ਨੂੰ ਵਰ ਵਿੱਚ ਮਿਲਿਆ ਸ਼ਰਤਾਂ ਵੀ ਬਚਾ ਨਾ ਸਕੀਆ।

    ਪਰਮਾਤਮਾ ਨੇ ਸਾਰੀਆ ਗੱਲਾਂ ਪੂਰੀਆ ਕਰਦਿਆ ਹੋਇਆ ਜ਼ੁਲਮ ਦਾ ਨਾਸ਼ ਕਰਨ ਲਈ ਹਰਨਾਕਸ਼ ਦਾ ਅੰਤ ਕਰ ਦਿੱਤਾ। ਪ੍ਰਹਿਲਾਦ ਧਰਤੀ ਤੇ ਰਾਜ ਕਰਨ ਲੱਗਾ ਤੇ ਉਸ ਦੇ ਰਾਜ ਵਿੱਚ ਸਾਰੇ ਸੁਖੀ ਸਨ।

15 Jan 2010

Showing page 2 of 3 << First   << Prev    1  2  3  Next >>   Last >> 
Reply