Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 2 of 6 << First   << Prev    1  2  3  4  5  6  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਪੂਰਵ ਪ੍ਰਬੰਧ

 

 ਪਹਿਲੀ ਵਾਰਦਾਤ ਨਾਕੇ ਦੇ ਹੋਟਲ ਦੇ ਨੇਡ਼ੇ ਹੋਈ।

ਫ਼ੌਰਨ ਹੀ ਉੱਥੇ ਇਕ ਸਿਪਾਹੀ ਦਾ ਪਹਿਰਾ ਲਗਾ ਦਿੱਤਾ ਗਿਆ।

ਦੂਜੀ ਵਾਰਦਾਤ, ਦੂਜੇ ਹੀ ਦਿਨ ਸ਼ਾਮ ਨੂੰ ਸਟੋਰ ਸਾਹਮਣੇ ਹੋਈ।

ਸਿਪਾਹੀ ਨੂੰ ਪਹਿਲੀ ਜਗ੍ਹਾ ਤੋਂ ਹਟਾ ਕੇ ਦੂਜੀ ਵਾਰਦਾਤ ਦੇ ਮੁਕਾਮ ਉੱਪਰ ਨਿਯੁਕਤ ਕਰ ਦਿੱਤਾ ਗਿਆ।

ਤੀਸਰਾ ਕੇਸ ਰਾਤ ਦੇ ਬਾਰਾਂ ਵਜੇ ਲਾਂਡਰੀ ਨੇਡ਼ੇ ਹੋਇਆ।

ਜਦੋਂ ਇੰਸਪੈਕਟਰ ਨੇ ਸਿਪਾਹੀ ਨੂੰ ਇਸ ਨਵੀਂ ਜਗ੍ਹਾ ਤੇ ਪਹਿਰਾ ਦੇਣ ਦਾ ਹੁਕਮ ਦਿੱਤਾ ਤਾਂ ਉਸ ਨੇ ਕੁਝ ਦੇਰ ਗ਼ੌਰ ਕਰਨ ਦੇ ਬਾਅਦ ਕਿਹਾ - "ਮੈਨੂੰ ਉਥੇ ਖਡ਼੍ਹ ਕਰੋ ਜਿਥੇ ਨਵੀਂ ਵਾਰਦਾਤ ਹੋਣ ਵਾਲੀ ਹੈ"

03 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਘਾਟੇ ਦਾ ਸੌਦਾ

 

 ਦੋ ਦੋਸਤਾਂ ਨੇ ਮਿਲਕੇ ਦਸ-ਵੀਹ ਲਡ਼ਕੀਆਂ ਵਿਚੋਂ ਇਕ ਲਡ਼ਕੀ ਚੁਣੀ ਅਤੇ ਬਿਆਲੀ ਰੁਪਏ ਦੇ ਕੇ ਉਸਨੰ ਖ਼ਰੀਦ ਲਿਆ।

ਰਾਤ ਗੁਜ਼ਾਰ ਕੇ ਇਕ ਦੋਸਤ ਨੇ ਉਸ ਲਡ਼ਕੀ ਨੂੰ ਪੁੱਛਿਆ, "ਤੇਰਾ ਨਾਂ ਕੀ ਐ ?"

ਲਡ਼ਕੀ ਨੇ ਆਪਣਾ ਨਾਂ ਦੱਸਿਆ ਤਾਂ ਉਹ ਚੌਂਕ ਉੱਠਿਆ, "ਸਾਨੂੰ ਤਾਂ ਕਿਹਾ ਗਿਆ ਸੀ ਕਿ ਤੂੰ ਦੂਜੇ ਧਰਮ ਦੀ ਐਂ.."

ਲਡ਼ਕੀ ਨੇ ਜਵਾਬ ਦਿੱਤਾ - "ਉਸਨੇ ਝੂਠ ਬੋਲਿਆ ਸੀ।"

ਇਹ ਸੁਣ ਕੇ ਉਹ ਦੌਡ਼ਿਆ ਦੌਡ਼ਿਆ ਆਪਣੇ ਦੋਸਤ ਕੋਲ ਗਿਆ ਅਤੇ ਕਹਿਣ ਲੱਗਾ - "ਉਸ ਹਰਾਮਜ਼ਾਦੇ ਨੇ ਸਾਡੇ ਨਾਲ ਧੋਖਾ ਕੀਤਾ ਹੈ, ਸਾਡੇ ਹੀ ਧਰਮ ਦਾ ਲਡ਼ਕੀ ਫਡ਼ਾ ਦਿੱਤੀ.. ਚਲੋ ਵਾਪਿਸ ਕਰ ਆਈਏ...!"

03 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Great Job...!!!

bahut wadhiya keeta eh kahaniya ethe post kar ke.....

 

Great ones..... Hats off to u..!!

04 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ur welcome ji... in front of ur efforts its nothing dear..

04 Dec 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 

Bahut hi vadiyaa...jaspreet ji

04 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Aaha aah ta kamaal kiti payi hai jaspreet ji ne. Good keep going.. Jeoooooo

04 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

shukriya sandeep n satwinder.... tusi pdhi chllo apan share kri jawange..

05 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਯੋਗ ਕਾਰਵਾਈ

 

ਜਦੋਂ ਹਮਲਾ ਹੋਇਆ ਤਾਂ ਮੁਹੱਲੇ ਵਿਚ ਘੱਟ ਗਿਣਤੀ ਦੇ ਕੁਝ ਲੋਕ ਤਾਂ ਕਤਲ ਹੋ ਗਏ, ਜੋ ਬਾਕੀ ਬਚੇ ਜਾਨ ਬਚਾਕੇ ਭੱਜ ਗਏ। ਇਕ ਆਦਮੀ ਅਤੇ ਉਸਦੀ ਪਤਨੀ ਕਿਸੇ ਵਸ ਆਪਣੇ ਘਰ ਦੇ ਤਹਿਖਾਨੇ ਵਿਚ ਲੁਕ ਗਏ, ਦੋ ਦਿਨ ਅਤੇ ਦੋ ਰਾਤ ਛੁਪ ਕੇ ਰਹਿਣ ਪਿਛੋਂ ਪਤੀ ਪਤਨੀ ਨੇ ਹਮਲਾਵਰਾਂ ਦੇ ਆਉਣ ਦੀ ਆਸ ਵਿਚ ਗੁਜ਼ਾਰ ਦਿੱਤੇ, ਪਰ ਕੋਈ ਨਾ ਆਇਆ।

ਦੋ ਦਿਨ ਹੋਰ ਕੱਢ ਦਿੱਤੇ, ਮੌਤ ਦਾ ਡਰ ਘਟਣ ਲੱਗਾ, ਭੁੱਖ ਤੇ ਪਿਆਸ ਨੇ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ।

ਚਾਰ ਦਿਨ ਹੋਰ ਬੀਤ ਗਏ, ਪਤੀ ਪਤਨੀ ਨੂੰ ਜ਼ਿੰਦਗੀ ਅਤੇ ਮੌਤ ਨਾਲ ਕੋਈ ਪਿਆਰ ਨਾ ਰਿਹਾ, ਦੋਵੇਂ ਪਨਾਹ ਦੀ ਜਗ੍ਹਾ ਤੋਂ ਬਾਹਰ ਨਿੱਕਲ ਆਏ।

ਪਤੀ ਨੇ ਹਲੀਮੀ ਨਾਲ ਆਵਾਜ਼ ਦਿੰਦਿਆਂ ਲੋਕਾਂ ਵੱਲ ਸੰਬੋਧਿਤ ਹੁੰਦਿਆਂ ਕਿਹਾ - "ਅਸੀਂ ਦੋਵੇਂ ਆਪਣਾ ਆਪ ਤੁਹਾਡੇ ਸਪੁਰਦ ਕਰਦੇ ਹਾਂ.. ਸਾਨੂੰ ਮਾਰ ਦਿਓ।"

ਜਿਨ੍ਹਾਂ ਨੂੰ ਸੰਬੋਧਿਤ ਕੀਤਾ ਸੀ ਉਹ ਸੋਚੀਂ ਪੈ ਗਏ - "ਸਾਡੇ ਧਰਮ ਵਿਚ ਤਾਂ ਜੀਵ-ਹੱਤਿਆ ਪਾਪ ਹੈ।"

ਉਨ੍ਹਾਂ ਆਪਸ ਵਿਚ ਸਲਾਹ ਕੀਤੀ ਅਤੇ ਪਤੀ-ਪਤਨੀ ਨੂੰ ਯੋਗ ਕਾਰਵਾਈ ਲਈ ਦੂਜੇ ਮੁਹੱਲੇ ਦੇ ਆਦਮੀਆਂ ਦੇ ਹਵਾਲੇ ਕਰ ਦਿੱਤਾ।

05 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਕਰਾਮਾਤ

 

ਲੁੱਟਿਆ ਹੋਇਆ ਬਰਾਮਦ ਕਰਨ ਲਈ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ।

ਲੋਕ ਡਰ ਦੇ ਮਾਰੇ ਲੁੱਟਿਆ ਹੋਇਆ ਮਾਲ ਰਾਤ ਦੇ ਹਨੇਰੇ ਵਿਚ ਬਾਹਰ ਸੁੱਟਣ ਲੱਗੇ, ਕੁਝ ਲੋਕ ਅਜਿਹੇ ਵੀ ਸਨ, ਜਿਨ੍ਹਾਂ ਆਪਣਾ ਮਾਲ ਵੀ ਮੌਕਾ ਪਾ ਕੇ ਆਪਣੇ ਤੋਂ ਅੱਡ ਕਰਨਾ ਸ਼ੁਰੂ ਕਰ ਦਿੱਤਾ, ਤਾਂਕਿ ਕਾਨੂੰਨੀ ਪਕੜ ਤੋਂ ਬਚੇ ਰਹਿ ਸਕਣ।

ਇਕ ਆਦਮੀ ਨੂੰ ਬਹੁਤ ਦਿੱਕਤ ਪੇਸ਼ ਆ ਰਹੀ ਸੀ, ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ, ਜੋ ਉਸ ਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ, ਇੱਕ ਤਾਂ ਜਿਵੇਂ ਕਿਵੇਂ ਰਾਤ ਦੇ ਹਨੇਰੇ ਵਿਚ ਨੇੜੇ ਦੇ ਖੂਹ ਵਿਚ ਸੁੱਟ ਆਇਆ, ਲੇਕਿਨ ਦੂਜੀ ਸੁੱਟਣ ਲੱਗੇ ਖੁਦ ਵੀ ਨਾਲ ਹੀ ਡਿੱਗ ਪਿਆ।

ਸ਼ੋਰ ਸੁਣ ਕੇ ਲੋਕ ਇਕੱਠੇ ਹੋ ਗਏ, ਖੂਹ ਵਿਚ ਰੱਸੀਆਂ ਸੁੱਟੀਆਂ ਗਈਆਂ।

ਕੁਝ ਨੌਜਵਾਨ ਥੱਲੇ ਉੱਤਰੇ, ਅਤੇ ਆਦਮੀ ਨੂੰ ਬਾਹਰ ਕੱਢ ਲਿਆਏ, ਕੁਝ ਚਿਰ ਬਾਅਦ ਆਦਮੀ ਮਰ ਗਿਆ।

ਦੂਜੇ ਦਿਨ ਲੋਕਾਂ ਨੇ ਇਸਤੇਮਾਲ ਲਈ ਖੂਹ ਵਿਚੋਂ ਪਾਣੀ ਕੱਢਿਆ ਤਾਂ ਪਾਣੀ ਮਿੱਠਾ ਸੀ, ਉਸੇ ਰਾਤ ਉਸ ਆਦਮੀ ਦੀ ਕਬਰ ਉੱਤੇ ਦੀਵੇ ਜਗ ਰਹੇ ਸਨ।

05 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਨਿਮਰਤਾ

 

ਚੱਲਦੀ ਗੱਡੀ ਰੋਕ ਲਿੱਤੀ ਗਈ, ਜਿਹੜੇ ਦੂਜੇ ਧਰਮ ਦੇ ਸਨ,

ਉਨ੍ਹਾਂ ਨੂੰ ਕੱਢ ਕੇ ਤਲਵਾਰਾਂ ਅਤੇ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ।

ਇਸਤੋਂ ਵਿਹਲੇ ਹੋ ਕੇ ਗੱਡੀ ਦੇ ਬਾਕੀ ਮੁਸਾਫਿਰਾਂ ਦੀ ਕੜਾਹ, ਦੁੱਧ ਅਤੇ ਫ਼ਲਾਂ ਨਾਲ ਖਾਤਿਰ ਕੀਤੀ ਗਈ।

ਗੱਡੀ ਚੱਲਣ ਤੋਂ ਪਹਿਲਾਂ, ਖਾਤਿਰ ਵਾਲੇ ਪ੍ਰਬੰਧਕਾਂ ਨੇ ਮੁਸਾਫਿਰਾਂ ਨਾਲ ਸੰਬੋਧਤ ਹੁੰਦਿਆਂ ਕਿਹਾ

"ਭਰਾਵੋ, ਅਤੇ ਭੈਣੋ, ਸਾਨੂੰ ਗੱਡੀ ਦੀ ਆਮਦ ਦੀ ਸੂਚਨਾ ਬਹੁਤ ਦੇਰ ਨਾਲ ਮਿਲੀ, ਇਹੀ ਵਜ੍ਹਾ ਹੈ ਕਿ ਅਸੀਂ ਜਿਸ ਤਰ੍ਹਾਂ ਚਾਹੁੰਦੇ ਸਾਂ, ਉਸ ਤਰ੍ਹਾਂ ਤੁਹਾਡੀ ਸੇਵਾ ਨਾ ਕਰ ਸਕੇ...।"

05 Dec 2009

Showing page 2 of 6 << First   << Prev    1  2  3  4  5  6  Next >>   Last >> 
Reply