Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 4 of 6 << First   << Prev    1  2  3  4  5  6  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

nanhu koala nu ptta aa k jatinderpal nu pasand aa eh kahanian prna te wait v krda hou hor kahanian di..

tahi dass dinda..

09 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਸੌਰੀ

 

ਛੁਰੀ

ਪੇਟ ਚੀਰਦੀ ਹੋਈ

ਨੇਫ਼ੇ ਦੇ ਥੱਲੇ ਤੱਕ ਚਲੀ ਗਈ

ਨਾਜ਼ੁਕ ਸ਼ੈਅ ਕਟ ਗਈ।

ਛੁਰੀ ਮਾਰਨ ਵਾਲੇ ਦੇ

ਮੂੰਹ ਤੋਂ

ਅਚਾਨਕ

ਆਇਤ ਨਿੱਕਲੀ,

"ਚ..ਚ..ਚ.. ਮਿਸਟੇਕ ਹੋ ਗਿਆ।"

11 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਸਫ਼ਾਈ ਪਸੰਦ

ਗੱਡੀ ਰੁਕੀ ਹੋਈ ਸੀ।

ਤਿੰਨ ਬੰਦੂਕਚੀ ਇਕ ਡੱਬੇ ਕੋਲ ਆਏ।

ਖਿਡ਼ਕੀਆਂ ਵਿਚੋਂ ਅੰਦਰ ਝਾਕ ਕੇ ਉਨ੍ਹਾਂ ਮੁਸਾਫਰਾਂ ਕੋਲੋਂ ਪੁੱਛਿਆ -

"ਕਿਉਂ ਜਨਾਬ, ਕੋਈ ਮੁਰਗਾ ਹੈ?"

ਇਕ ਮੁਸਾਫਰ ਕੁਝ ਕਹਿੰਦਾ ਕਹਿੰਦਾ ਰੁਕ ਗਿਆ।

ਬਾਕੀਆਂ ਨੇ ਜਵਾਬ ਦਿੱਤਾ, "ਜੀ ਨਹੀਂ।"

ਥੋਡ਼੍ਹੀ ਦੇਰ ਬਾਅਦ ਚਾਰ ਭਾਲਿਆਂ ਨਾਲ ਲੈਸ ਵਿਅਕਤੀ ਆਏ,

ਖਿਡ਼ਕੀਆਂ ਵਿਚੋਂ ਅੰਦਰ ਝਾਕ ਕੇ ਉਨ੍ਹਾਂ ਮੁਸਾਫਰਾਂ ਨੂੰ ਪੁੱਛਿਆ -

"ਕਿਉਂ ਜਨਾਬ ਕੋਈ ਮੁਰਗਾ - ਵੁਰਗਾ ਹੈ?"

ਉਸ ਮੁਸਾਫਰ ਨੇ ਜੋ ਪਹਿਲਾਂ ਕੁਝ ਕਹਿੰਦਾ-ਕਹਿੰਦਾ ਰੁਕ ਗਿਆ ਸੀ,

ਜਵਾਬ ਦਿੱਤਾ, "ਜੀ ਪਤਾ ਨਹੀਂ.. ਤੁਸੀਂ ਅੰਦਰ ਆਕੇ ਪੇਟੀ ਵਿਚ ਵੇਖ ਲਵੋ।"

ਭਾਲਿਆਂ ਵਾਲੇ ਅੰਦਰ ਦਾਖਲ ਹੋਏ, ਪੇਟੀ ਤੋਡ਼ੀ ਗਈ ਤਾਂ ਉਸ ਵਿਚੋਂ ਇਕ ਮੁਰਗਾ ਨਿੱਕਲ ਆਇਆ।

ਇਕ ਭਾਲੇ ਵਾਲੇ ਨੇ ਕਿਹਾ - "ਕਰ ਦਿਓ ਹਲਾਲ।"

ਦੂਜੇ ਨੇ ਕਿਹਾ - "ਨਹੀਂ ਇਥੇ ਨਹੀਂ... ਡੱਬਾ ਖਰਾਬ ਹੋ ਜਾਓ.. ਬਾਹਰ ਲੈ ਚੱਲੋ।

11 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਸਦਕੇ ਉਸਦੇ

ਮੁਜਰਾ ਖ਼ਤਮ ਹੋਇਆ।

ਤਮਾਸ਼ਬੀਨ ਵਿਦਾ ਹੋ ਗਏ।

ਉਸਤਾਦ ਜੀ ਨੇ ਕਿਹਾ-

"ਸਭ ਕੁਝ ਲੁਟਵਾ ਕੇ

ਐਥੇ ਆਏ ਸੀ,

ਲੇਕਿਨ ਅੱਲਾ ਮੀਆਂ ਨੇ

ਕੁਝ ਦਿਨਾਂ ਵਿਚ ਹੀ

ਵਾਰੇ-ਨਿਆਰੇ ਕਰ ਦਿੱਤੇ।"

11 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਸਮਾਜਵਾਦ

ਉਹ ਆਪਣੇ ਘਰ ਦਾ ਤਮਾਮ ਜ਼ਰੂਰੀ ਸਮਾਨ

ਇਕ ਟਰੱਕ ਵਿਚ ਲੱਦ ਕੇ

ਦੂਜੇ ਸ਼ਹਿਰ

ਜਾ ਰਿਹਾ ਸੀ

ਕਿ ਰਸਤੇ ਵਿਚ

ਲੋਕਾਂ ਨੇ ਉਸਨੂੰ ਰੋਕ ਲਿੱਤਾ।

ਇਕ ਟਰੱਕ ਨੇ ਮਾਲ-ਸਮਾਨ ਉੱਪਰ ਲਾਲਚੀਆਂ ਨੇ ਨਜ਼ਰਾਂ ਗੱਡਦਿਆਂ ਕਿਹਾ -

"ਦੇਖੋ ਯਾਰ, ਕਿਸ ਮਜ਼ੇ ਨਾਲ ਐਨਾ ਮਾਲ ਇੱਕਲਾ ਹੀ ਉਡਾ ਕੇ ਲੈ ਜਾ ਰਿਹਾ ਹੈ"

ਸਮਾਨ ਦੇ ਮਾਲਕ ਨੇ ਮੁਸਕੁਰਾ ਕੇ ਕਿਹਾ - "ਜਨਾਬ, ਇਹ ਮੇਰਾ ਆਪਣਾ ਹੈ"

ਦੋ-ਤਿੰਨ ਆਦਮੀ ਹੱਸੇ - "ਅਸੀਂ ਸਭ ਜਾਣਦੇ ਹਾਂ"

ਇੱਕ ਆਦਮੀ ਚੀਕਿਆ- "ਲੁੱਟ ਲਓ.. ਇਹ ਅਮੀਰ ਆਦਮੀ ਹੈ.. ਟਰੱਕ ਲੈ ਕੇ ਚੋਰੀਆਂ ਕਰਦੈ।"

11 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਉਲ੍ਹਾਮਾ

"ਦੇਖ ਯਾਰ,

ਤੂੰ ਬਲੈਕ ਮਾਰਕੀਟ

ਦਾ ਮੁੱਲ ਵੀ ਲਿੱਤਾ

ਅਤੇ ਅਜਿਹਾ ਰੱਦੀ

ਪੈਟ੍ਰੋਲ ਦਿੱਤਾ

ਕਿ

ਇਕ ਦੁਕਾਨ

ਵੀ ਨਾ ਜਲੀ।"

11 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਆਰਾਮ ਦੀ ਜ਼ਰੂਰਤ

"ਮਾਰਿਆ ਨਹੀਂ.. ਦੋਖੋ, ਅਜ੍ਹੇ ਜਾਣ ਬਾਕੀ ਹੈ।"

"ਰਹਿਣ ਦੇ ਯਾਰ.. ਮੈਂ ਥੱਕ ਗਿਆ ਹਾਂ।"

11 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਕਿਸਮਤ

"ਕੁਝ ਨੀਂ ਦੋਸਤ..

ਐਨੀ ਮਿਹਨਤ

ਕਰਨ ਉੱਤੇ ਵੀ ਸਿਰਫ

ਇੱਕ ਡੱਬਾ ਹੱਥ

ਲੱਗਿਆ ਸੀ, ਪਰ ਉਸ

ਵਿਚ ਵੀ ਸਾਲਾ ਸੂਅਰ

ਦਾ ਗੋਸ਼ਤ ਨਿੱਕਲਿਆ.. ।"

11 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਅੱਖਾਂ ਉੱਤੇ ਚਰਬੀ

 "ਸਾਡੀ ਕੌਮ ਦੇ ਲੋਕ ਵੀ ਕੈਸੇ ਨੇ..

ਪੰਜਾਹ ਸੂਅਰ ਐਨੀਆਂ ਮੁਸ਼ਕਲਾਂ ਦੇ ਬਾਅਦ

ਤਲਾਸ਼ ਕਰਕੇ ਇਸ ਮਸਜਿਦ ਵਿਚ ਕੱਟੇ ਸਨ...

ਉਧਰ ਮੰਦਰਾਂ ਵਿਚ ਧਡ਼ਾ-ਧਡ਼

ਗਊ ਦਾ ਗੋਸ਼ਤ ਵਿਕ ਰਿਹਾ ਹੈ...

ਲੇਕਿਨ ਐਥੇ ਸੂਅਰ ਦਾ ਮਾਸ ਖਰੀਦਣ

ਦੇ ਲਈ ਕੋਈ ਆਉਂਦਾ ਹੀ ਨਹੀਂ...।"

11 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਸਲਾਹ

"ਕੌਣ ਹੋ ਤੁਸੀਂ?"

"ਤੁਸੀਂ ਕੌਣ ਹੋ?"

"ਹਰ-ਹਰ ਮਹਾਂਦੇਵ.. ਹਰ-ਹਰ ਮਹਾਂਦੇਵ।"

"ਹਰ-ਹਰ ਮਹਾਂਦੇਵ।"

"ਸਬੂਤ ਕੀ ਹੈ?"

"ਸਬੂਤ... ਮੇਰਾ ਨਾਂ ਧਰਮ ਚੰਦ ਹੈ?"

"ਇਹ ਕੋਈ ਸਬੂਤ ਨਹੀਂ।"

"ਚਾਰ ਵੇਦਾਂ ਵਿਚੋਂ ਕੋਈ ਗੱਲ ਮੈਨੂੰ ਪੁੱਛ ਲਵੋ।"

"ਅਸੀਂ ਵੇਦਾਂ ਨੂੰ ਨਹੀਂ ਜਾਣਦੇ.. ਸਬੂਤ ਦਿਓ"
"ਕੀ?"

"ਪਜਾਮਾ ਢਿੱਲਾ ਕਰੋ?"

ਪਜਾਮਾ ਢਿੱਲਾ ਹੋਇਆ.. ਤਾਂ ਸ਼ੋਰ ਮਚ ਗਿਆ, "ਮਾਰ ਦਿਓ.. ਮਾਰ ਦਿਓ"
"ਠਹਿਰੋ, ਠਹਿਰੋ.. ਮੈਂ ਤੁਹਾਡਾ ਭਰਾ ਹਾਂ.. ਰੱਬ ਦੀ ਸਹੁੰ, ਤੁਹਾਡਾ ਭਰਾ ਹਾਂ।"

"ਤਾਂ ਇਹ ਕੀ ਸਿਲਸਿਲਾ ਹੈ?"

"ਜਿਸ ਇਲਾਕੇ ਤੋਂ ਆ ਰਿਹਾ ਹਾਂ, ਉਹ ਸਾਡੇ ਦੁਸ਼ਮਣਾਂ ਦਾ ਹੈ, ਇਸ ਲਈ ਮਜਬੂਰਨ ਮੈਨੂੰ ਅਜਿਹਾ ਕਰਨਾ ਪਿਆ, ਸਿਰਫ ਆਪਣੀ ਜਾਨ ਬਚਾਉਣ ਲਈ.. ਇਕ ਇਹੋ ਗ਼ਲਤੀ ਹੋ ਗਈ, ਬਾਕੀ ਮੈਂ ਬਿਲਕੁਲ ਠੀਕ ਹਾਂ..।"

"ਉਡਾ ਦਿਓ ਗ਼ਲਤੀ ਨੂੰ"

ਗ਼ਲਤੀ ਉਡਾ ਦਿੱਤੀ ਗਈ, ਧਰਮਚੰਦ ਵੀ ਨਾਲ ਹੀ ਉੱਡ ਗਿਆ।

11 Dec 2009

Showing page 4 of 6 << First   << Prev    1  2  3  4  5  6  Next >>   Last >> 
Reply