Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
...ਸਾਡਾ ਵੈਲੇਨਟਾਈਨ.... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 6 << Prev     1  2  3  4  5  6  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
...ਸਾਡਾ ਵੈਲੇਨਟਾਈਨ....


...ਸਾਡਾ ਵੈਲੇਨਟਾਈਨ....

ਅੱਜ
ਕੁੱਛ ਵੀ ਤਾਂ ਨਵਾਂ ਨਹੀਂ ਸੀ 
ਦਿਨ ਓਵੇਂ ਹੀ ਸ਼ੁਰੂ ਹੋਇਆ
ਗੁਰੂਦੁਆਰੇ ਦਾ ਸਪੀਕਰ ਬੋਲਿਆ
ਸੁਪਨਿਆਂ ਦੀ ਤੰਦ ਟੁੱਟੀ
ਉੱਠ ਖਲੋਤਾ ਸਾਂਝਰੇ ਹੀ
ਆਖ ਕੇ ਵਾਹੇਗੁਰੂ

ਮੂੰਹ-ਹਨੇਰੇ ਹੀ ਧਰ

ਮੋਢੇ ਤੇ ਕਹੀ ਤੁਰ ਪਿਆ
ਆਪਣੀ ਸਲਤਨਤ ਵੱਲ ਨੂੰ
ਵੇਖ ਕੇ ਤਰੇਲ ਨਾਲ ਲੱਦੇ
ਕਣਕ ਦੇ ਸਿੱਟਿਆਂ ਨੂੰ
ਯਾਦ ਆਇਆ....ਓਏ
ਅੱਜ ਵੈਲੇਨਟਾਈਨ ਡੇ ਆ
ਫ਼ੇਰ ਓਦੋਂ ਈ ਮੋਟਰ ਚੱਲੀ
ਤੇ ਖਿਆਲ ਆਇਆ
ਪਾਣੀ ਮੰਗਦੀਆਂ ਕਣਕਾਂ ਦਾ
ਤੇ ਮੈਂ ਫ਼ੇਰ ਜੁਟ ਗਿਆ
ਕਿਸਮਤਾਂ ਦੇ ਬੰਨ ਮੋੜਨ ਚ'

ਵੇਖ ਕੇ ਰੰਗ ਬਦਲਦੀ ਕਣਕ ਨੂੰ

ਮੈਨੁੰ ਸਭ ਕੁੱਝ ਭੁੱਲ ਗਿਆ
ਤੇ ਬੁਣਨ ਲੱਗਾ ਤਾਣੇਂ ਖਿਆਲਾਂ ਦੇ
ਕਿ ਐਸ ਵਾਰੀ ਤਾਂ ਸ਼ੈਦ
ਚੰਗਾ ਮੁੱਲ ਮਿਲਜੇ...

ਤਿਰਕਾਲਾਂ ਵੇਲੇ ਘਰ ਪਰਤਿਆ

ਤਾਂ ਸੰਗੀਆਂ-ਸਾਥੀਆਂ ਦੇ ਫ਼ੋਨ ਖੜਕਣ ਲੱਗੇ
ਕੋਈ ਆਖੇ ਮੈਂ ਐਨੀਆਂ ਨੂੰ
ਗੁਲਾਬ ਦਿੱਤੇ ,ਪਰਪੋਜ਼ ਕੀਤਾ
ਬਹੁਤ ਇਨਜੋਏ ਕੀਤਾ
ਮਖਿਆ ਅੱਜ ਖੇਤ ਨੀ ਗਿਆ ?
ਅਖੇ ਬਾਪੂ ਓਥੇ ਈ ਆ ਸਵੇਰ ਦਾ
ਮਖਿਆ ਧੰਨ ਆਂ ਤੂੰ ਤਾਂ ਫ਼ੇਰ
ਚਰਨ ਕਿੱਥੇ ਆ ਤੇਰੇ...?

ਅਖੇ ਤੂੰ ਕੀ ਕੀਤਾ

ਮਖਿਆ ਕੁਛ ਖਾਸ ਨੀਂ
ਖੇਤ,ਕਣਕਾਂ,ਪਾਣੀ
ਪਸ਼ੂ,ਪੱਠੇ ਤੇ ਬੱਸ ਰੋਟੀ
ਅਖੇ ਤੁਸੀਂ ਪੇਂਡੂ ਦੇ ਪੇਡੂ
ਈ ਬਣੇ ਰਹਿਣਾ
ਮਖਿਆ ਤੂੰ ਕੀ ਜਾਣੇਂ ਸੱਜਣਾਂ
ਤੇਰੀ ਵੈਲੇਨਟਾਈਨ ਦੇ ਗੁਲਾਬ ਨਾਲੋਂ
ਕਿਤੇ ਚੰਗੀ ਐ ਸਾਡੇ ਖੇਤਾਂ ਦੀ ਖੁਸ਼ਬੋ
ਜਿੱਥੇ ਬਚਪਨ ਬੀਤਿਆ
ਸਾਡਾ ਤੇ ਸਾਡੇ ਪਿਓ-ਦਾਦਿਆਂ ਦਾ
ਤੇ ਜਿੱਥੇ ਵੱਡੇ ਹੋਏ ਆ
ਵੱਟਾਂ ਤੇ ਵਾਰਸ ਦੀ ਹੀਰ ਗਾਉਂਦਿਆਂ...

ਇਹ ਦਿਨ ਵੀ ਆਮ ਦਿਨਾਂ ਵਾਕਣ ਈ

ਸ਼ੁਰੂ ਹੁੰਦਾ ਤੇ ਬੀਤ ਜਾਂਦੈ
ਏਥੇ ਤਾਂ ਸਿਰ ਖੁਰਕਣ ਦੀ ਵੇਹਲ ਨੀ
ਹੁੰਦੀ ਕਿਰਸਾਨ ਨੂੰ.......ਸੱਜਣਾਂ
ਸਾਡਾ ਤਾਂ ਹਰ ਸਾਲ
ਏਦਾ ਈ ਹੁੰਦੈ
ਵੈਲੇਨਟਾਈਨ.....


ਲਿਖਤੁਮ :- ਨਿਮਰਬੀਰ ਸਿੰਘ

 

14 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵੀਰੇ ........ਵਾਕੀਏ ਸਚਾ ਸੁਚਾ ਵੈਲੇਨਟਾਈਨ ਡੇ ਹੁੰਦਾ ਇਕ ਮੇਹਨਤੀ ਇਨਸਾਨ ਤੇ ਕਿਸਾਨ ਦਾ .......ਬਹੁਤ ਹੀ ਸੋਹਣੇ ਅੰਦਾਜ ਚ ਪੇਸ਼ ਕੀਤਾ ਤੁਸੀਂ ਆਪਣਾ ਇਹ ਡੇ ਸੇਲੀਬਿਰੇਸਨ .......realy nice.....no words..........

14 Feb 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

 bahut vdia  likhia hai nimar apne vichara nu .... per har kise de v ichaar ihi nhi honge .but very well written.!likhde rvo...

14 Feb 2012

Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
thanks

thanks a lot for sharing such an awesome write. I really appreciate your creative ideas.

14 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

bahut khoob nimarbir bai ji..

14 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

awesome Nimar,


Punjabi de bahut dhukve shabad use kite ne, and ba-kamaal rachna...


keep going !!!

14 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਫਿਰ ਤੋਂ ਵੀਰੇ ਜਾਨ ਕੱਡ ਲਈ............ਵਾਹ ............

14 Feb 2012

Lakhvir Singh
Lakhvir
Posts: 52
Gender: Male
Joined: 20/Jul/2011
Location: Malerkotla
View All Topics by Lakhvir
View All Posts by Lakhvir
 

ਲਖ-੨ ਵਾਰੀ ਤੈਨੂੰ ਪ੍ਰਨਾਮ ਵੀਰੇ...ਪ੍ਰਨਾਮ ਤੇਰੀ ਸੋਹਨੀ ਸੋਚ ਨੂੰ..ਮੈ ਤਾਂ ਇਸ ਨੂੰ ਪੜ੍ਹਦਾ-੨ ਆਪਣੇ ਖੇਤਾਂ ਵਿਚ ਪਹੁੰਚ ਗਇਆ ਸੀ...ਜਿਥੀ ਛੋਟੀ ਹੁੰਦੇ ਖੇਡੇ ਹੁੰਦੇ ਸੀ...ਵਾਹ !!! ਰੂਹ ਖੁਸ਼ ਕਰ ਦਿੱਤੀ ਤੁਸੀਂ..!!!

14 Feb 2012

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 

 

ਫ਼ੇਰ ਓਦੋਂ ਈ ਮੋਟਰ ਚੱਲੀ
ਤੇ ਖਿਆਲ ਆਇਆ
ਪਾਣੀ ਮੰਗਦੀਆਂ ਕਣਕਾਂ ਦਾ
ਤੇ ਮੈਂ ਫ਼ੇਰ ਜੁਟ ਗਿਆ
ਕਿਸਮਤਾਂ ਦੇ ਬੰਨ ਮੋੜਨ ਚ..

 

ਵਾਹ ਨਿਮਰ ਵੀਰ ਕਮਾਲ ਕਰਤੀ..ਬਹੁਤ ਹੀ ਲਾਜ਼ਵਾਬ ਲਿਖਿਆ..ਬੰਦੇ ਦਾ ਪਹਿਲਾ ਧਰਮ ਕਿਰਤ ਹੀ ਹੈ ਤੇ ਇਹ ਵੈਲੇਨਟਾਈਨ ਡੇ ਸਭ ਬਾਅਦ ਦੀਆਂ ਗੱਲਾਂ ਨੇਂ ਦੋਨਾਂ ਦਾ ਅੰਤਰ ਬਹੁਤ ਬਾਖੂਬੀ ਸਮਝਾਇਆ....ਜਿਉਂਦੇ ਵੱਸਦੇ ਰਹੋ ਵੀਰ ਤੇ ਲਿਖਦੇ ਰਹੋ ਹਮੇਸ਼ਾ |

14 Feb 2012

Kanwal Dhillon
Kanwal
Posts: 55
Gender: Female
Joined: 17/Sep/2009
Location: Tarn Taran
View All Topics by Kanwal
View All Posts by Kanwal
 

kash punjab de har munde di soch tuhade wargi ho jawe per eh v sach hai k har kise kolo nimar nahi baniya jana

14 Feb 2012

Showing page 1 of 6 << Prev     1  2  3  4  5  6  Next >>   Last >> 
Reply