Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 5 << Prev     1  2  3  4  5  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਵਕਤ ਕਹਿੰਦੈ ਕੁੱਛ ਕਰ....!!!!


ਸੁੱਤਿਆਂ ਹੀ ਜ਼ਿੰਦਗੀ ਲੰਘ ਜਾਣੀਂ, ਫ਼ਿਰ ਫਿਰੇਂਗਾ ਦਰ-ਬਦਰ
ਵਕਤ ਕਹਿੰਦੈ ਕੁੱਛ  ਕਰ, ਐਂਵੇ  ਹੱਥ  ਤੇ  ਹੱਥ  ਨਾਂ ਧਰ


ਜਿੰਨਾਂ ਦੇ ਸੁਪਨੇ ਸਾਂਭੇ ਸੀ  ਵਰਿਆਂ ਤੋਂ  ਆਪਣੇ  ਨੈਣਾਂ  ਵਿੱਚ
ਵੇਲਾ ਆ ਗਿਆ ਅੱਜ ਉਹ  ਮੰਜ਼ਿਲਾਂ ਤੂੰ ਹੀ  ਕਰਨੀਆਂ ਸਰ


ਸਮਾਂ ਹੁਣ ਹੀ ਏ ਵਹਿੰਦੀ ਗੰਗਾ ਚ, ਹੱਥ ਧੋਣ ਦਾ ਸੱਜਣਾਂ ਓਏ
ਵਕਤ ਬਦਲਿਆ ਤਾਂ ਰੁਲ ਜਾਣੀਂ ਏ ਤੇਰੀ ਮੰਜ਼ਲ ਦੀ ਡਗਰ


ਖੜ ਨਿਧੜਕ ਹੋ  ਕੇ ਆਪਣੇਂ  ਹੱਕਾਂ  ਲਈ  ਜਹਾਨ  ਅੰਦਰ
ਤੇ ਦਿਲੋਂ ਕੱਢ  ਸਿੱਟ ਇਹਨਾਂ  ਚਿੱਟਿਆਂ-ਨੀਲਿਆਂ  ਦਾ ਡਰ


ਕੁੱਝ ਇਸ ਤਰਾਂ ਦਾ ਬਣਾ ਆਪਣੇ ਕਿਰਦਾਰ ਨੂੰ ਲੋਕਾਂ ਸਾਹਮਣੇ
ਕਿ ਤੇਰੇ ਇਸ ਸਫ਼ਰ ਵਿੱਚ ਹਰ ਕੋਈ ਹੋਣਾਂ ਚਾਹਵੇ ਹਮਸਫ਼ਰ


ਬੁਝਣ ਨਾਂ  ਦੇਈਂ  ਕਦੇ  ਵੀ  ਦੀਵੇ  ਆਪਣੀਆਂ  ਆਸਾਂ ਦੇ
ਸਾਰੀ ਜ਼ਿੰਦਗੀ ਫ਼ਨਾਹ ਹੋ ਜਾਂਦੀ ਏ ਜਦੋਂ ਸੁਪਨੇ ਜਾਂਦੇ ਮਰ


ਰੱਖੀਂ ਖਿਆਲ ਇਸ ਗੱਲ ਦਾ ਤੂੰ ਜਹਾਨ ਚ, ਵਿੱਚਰਦਿਆਂ
ਅਨਜਾਣੇਂ ਵਿੱਚ ਵੀ ਨਾਂ ਕੁਚਲੀ ਜਾਵੇ ਕਿਸੇ ਦੀ ਕੋਈ ਸਧਰ


ਬਥੇਰੇ ਵਰਕੇ ਗਾਲੇ ਮਾਰ-ਮਾਰ  ਕੇ  ਲੀਕਾਂ " ਨਿਮਰ " ਨੇਂ
ਕਾਸ਼ ! ਉਹਦੇ ਦਰ ਪਰਵਾਨ ਹੋਵੇ ਮੇਰੀ ਲਿਖੀ ਕੋਈ ਸਤਰ |

 

..................ਨਿਮਰਬੀਰ ਸਿੰਘ...................

30 Aug 2011

Namanpreet Grewal
Namanpreet
Posts: 134
Gender: Male
Joined: 18/Aug/2010
Location: calgary
View All Topics by Namanpreet
View All Posts by Namanpreet
 
jiyo babeyo

Kujh is tra da bna apne kirdaar nu lokaan saahmne K tere is safar vich har koi hona chahve hamsafar wah nimar veer....bahut hi kmaal likheya...bahut hi aashwadi likhat hai...sariyan satran bahut kamaal han..thankx for sharing

30 Aug 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya Naman bai ji..

jionde raho..

30 Aug 2011

jujhar singh
jujhar
Posts: 413
Gender: Male
Joined: 31/Jan/2011
Location: abohar
View All Topics by jujhar
View All Posts by jujhar
 

ਇਕ ਪ੍ਰੇਰਨਾ-ਦਾਇਕ ਰਚਨਾ....ਬਹੁਤ ਹੀ ਓਮ੍ਦਾ ਲਿਖੀ ਬਾਈ ਜੀ

31 Aug 2011

ARSHDEEP Rakhra singh
ARSHDEEP Rakhra
Posts: 2175
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

kise nu honsla den layi likhat bahut wadia ...... tfs

 

31 Aug 2011

ARSHDEEP Rakhra singh
ARSHDEEP Rakhra
Posts: 2175
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

kise nu honsla den layi likhat bahut wadia ...... tfs

 

31 Aug 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

good one veer,,,

31 Aug 2011

Jass Panaichan
Jass
Posts: 2617
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਬਾਈ ਜੀ ........ਜੀਓ

31 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸਵਾਦ ਆ ਗਿਆ ਪੜਕੇ ,,,,,
ਬਹੁਤ ਵਧੀਆ ਲਿਖਿਆ ਏ ਨਿਮਰ
ਇਸ ਵਾਰ ਪਹਿਲਾਂ ਨਾਲੋ ਬਹੁਤ ਬਿਹਤਰ ਆ  
ਚਿੱਟਿਆਂ ਨੀਲਿਆਂ ਵਾਰ ਸ਼ੇਅਰ ਕਮਾਲ ਦਾ ਏ
ਬਹੁਤ ਖੂਬ ਲਿਖਦੇ ਰਹੋ ,,,,,,,,,,,

31 Aug 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
thankx

Aina maan bakhshan lyi bht-bht meharbani aap sabh di..

01 Sep 2011

Showing page 1 of 5 << Prev     1  2  3  4  5  Next >>   Last >> 
Reply