Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਜੇ ਵਿਵੇਕ - ਚੱਪਾ ਕੁ ਪੂਰਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਵਿਜੇ ਵਿਵੇਕ - ਚੱਪਾ ਕੁ ਪੂਰਬ

 

ਦੋਸਤੋ ਇਹ ਟੌਪਿਕ ਵਿਜੇ ਵਿਵੇਕ ਜੀ ਦੀਆਂ ਰਚਨਾਵਾਂ ਨੂੰ ਸਮਰਪਿਤ ਹੈ... ਤੁਹਾਡੇ ਕੋਲ ਕੁਝ ਸਾਂਝਾ ਕਰਨ ਨੂੰ ਹੋਵੇ ਤਾਂ ਜਰੂਰ ਕਰਨਾ.   
---------------------------------------------------------------------------------------------------
ਉਮਰ ਭਰ ਤਾਂਘਦੇ ਰਹੇ ਦੋਵੇਂ 
ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ |
ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ 
ਤੈਥੋਂ ਖੜ੍ਹ ਕੇ ਉਡੀਕਿਆ ਨਾ ਗਿਆ |
ਲਹਿ ਗਈ ਇੱਕ ਨਦੀ ਦੇ ਸੀਨੇ ਵਿਚ 
ਬਣਕੇ ਖ਼ੰਜਰ ਇਕ ਅਜਨਬੀ ਕਿਸ਼ਤੀ,
ਪੀੜ ਏਨੀ ਕਿ ਰੇਤ ਵੀ ਤੜਪੀ 
ਜ਼ਬਤ ਏਨਾ ਕਿ ਚੀਕਿਆ ਨਾ ਗਿਆ |
ਤੇਰੇ ਇਸ ਬੇਹੁਨਰ ਮੁਸੱਵਰ ਨੇ
ਕੋਰੀ ਕੈਨਵਸ ਵੀ ਦਾਗ਼ ਦਾਗ਼ ਕਰੀ,
ਆਪਣੇ ਰੰਗ ਵੀ ਗਵਾ ਲਏ ਸਾਰੇ
ਤੇਰਾ ਚਿਹਰਾ ਵੀ ਚਿਤਰਿਆ ਨਾ ਗਿਆ |
ਤੂੰ ਘਟਾ ਸੀ ਤੇ ਮੈਂ ਬਰੇਤਾ ਸੀ
ਕਿਸ ਨੂੰ ਇਸ ਹਾਦਸੇ ਦਾ ਚੇਤਾ ਸੀ,
ਮੈਥੋਂ ਇਕ ਪਿਆਸ ਨਾ ਦਬਾਈ ਗਈ 
ਤੈਥੋਂ ਪਾਣੀ ਸੰਭਾਲਿਆ ਨਾ ਗਿਆ |
ਤੁਪਕਾ ਤੁਪਕਾ ਸੀ ਉਮਰ ਦਾ ਦਰਿਆ 
ਕਿਣਕਾ ਕਿਣਕਾ ਸੀ ਜਿਸਮ ਦੀ ਮਿੱਟੀ,
ਰੇਸ਼ ਰੇਸ਼ਾ  ਖਿਆਲ ਦਾ ਅੰਬਰ 
ਹਾਏ ! ਕੁਝ ਵੀ ਸਮੇਟਿਆ ਨਾ ਗਿਆ |
- ਵਿਜੇ ਵਿਵੇਕ 

ਦੋਸਤੋ ਇਹ ਟੌਪਿਕ ਵਿਜੇ ਵਿਵੇਕ ਜੀ ਦੀਆਂ ਰਚਨਾਵਾਂ ਨੂੰ ਸਮਰਪਿਤ ਹੈ... ਤੁਹਾਡੇ ਕੋਲ ਕੁਝ ਸਾਂਝਾ ਕਰਨ ਨੂੰ ਹੋਵੇ ਤਾਂ ਜਰੂਰ ਕਰਨਾ.   

---------------------------------------------------------------------------------------------------

 

ਉਮਰ ਭਰ ਤਾਂਘਦੇ ਰਹੇ ਦੋਵੇਂ 

ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ |

ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ 

ਤੈਥੋਂ ਖੜ੍ਹ ਕੇ ਉਡੀਕਿਆ ਨਾ ਗਿਆ |

 

ਲਹਿ ਗਈ ਇੱਕ ਨਦੀ ਦੇ ਸੀਨੇ ਵਿਚ 

ਬਣਕੇ ਖ਼ੰਜਰ ਇਕ ਅਜਨਬੀ ਕਿਸ਼ਤੀ,

ਪੀੜ ਏਨੀ ਕਿ ਰੇਤ ਵੀ ਤੜਪੀ 

ਜ਼ਬਤ ਏਨਾ ਕਿ ਚੀਕਿਆ ਨਾ ਗਿਆ |

 

ਤੇਰੇ ਇਸ ਬੇਹੁਨਰ ਮੁਸੱਵਰ ਨੇ

ਕੋਰੀ ਕੈਨਵਸ ਵੀ ਦਾਗ਼ ਦਾਗ਼ ਕਰੀ,

ਆਪਣੇ ਰੰਗ ਵੀ ਗਵਾ ਲਏ ਸਾਰੇ

ਤੇਰਾ ਚਿਹਰਾ ਵੀ ਚਿਤਰਿਆ ਨਾ ਗਿਆ |

 

ਤੂੰ ਘਟਾ ਸੀ ਤੇ ਮੈਂ ਬਰੇਤਾ ਸੀ

ਕਿਸ ਨੂੰ ਇਸ ਹਾਦਸੇ ਦਾ ਚੇਤਾ ਸੀ,

ਮੈਥੋਂ ਇਕ ਪਿਆਸ ਨਾ ਦਬਾਈ ਗਈ 

ਤੈਥੋਂ ਪਾਣੀ ਸੰਭਾਲਿਆ ਨਾ ਗਿਆ |

 

ਤੁਪਕਾ ਤੁਪਕਾ ਸੀ ਉਮਰ ਦਾ ਦਰਿਆ 

ਕਿਣਕਾ ਕਿਣਕਾ ਸੀ ਜਿਸਮ ਦੀ ਮਿੱਟੀ,

ਰੇਸ਼ ਰੇਸ਼ਾ  ਖਿਆਲ ਦਾ ਅੰਬਰ 

ਹਾਏ ! ਕੁਝ ਵੀ ਸਮੇਟਿਆ ਨਾ ਗਿਆ |

 

- ਵਿਜੇ ਵਿਵੇਕ 

 

12 Aug 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਤੇਰੀ ਅਗਨੀ 'ਚ ਅਹੁਤੀਆਂ ਪਾਵਾਂ
ਤੇਰੇ ਪਾਣੀ 'ਚ ਫੁੱਲ ਤਾਰਾਂ ਮੈਂ

ਤੇਰੀਆਂ ਪੌਣਾਂ 'ਚ ਖ਼ੁਸ਼ਬੂ ਘੋਲ ਦਿਆਂ
ਤੇਰੀ ਮਿੱਟੀ 'ਤੋਂ ਜਿੰਦ ਵਾਰਾਂ ਮੈਂ

ਬਾਕੀ ਬਚਦਾ ਅਕਾਸ਼ੀ ਤੱਤ ਪੰਜਵਾਂ
ਆਪਣੇ ਲੂੰ ਲੂੰ ਦੇ ਵਿਚ ਉਤਾਰਾਂ ਮੈਂ
ਭਲਾ ਏਸੇ ਨੂੰ ਪਿਆਰ ਕਹਿੰਦੇ ਨੇ?
✍🏻 ਵਿਜੇ ਵਿਵੇਕ
12 Aug 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਖੂਬ ਲਿਖਿਆ ਵਿਜੈ ਵਿਵੇਕ ਸਾਬ ਜੀ ਨੇ ,..............Thanks for sharing ( TFS )

31 Aug 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ
ਲੜਨਾ ਵੀ ਕੀ
ਦਿਲ ਫੋਲਣ ਦਾ ਇਕ ਬਹਾਨਾ ਘੜਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਅੱਜ ਨਹੀਂ ਤੈਨੂੰ ਜੀ,ਜੀ,ਕਹਿਣਾ
ਨਾ ਭਰ ਰਾਤ ਫ਼ਰਸ਼ ਤੇ ਬਹਿਣਾ
ਅੱਜ ਮਿਟ ਜਾਣੈ, ਅੱਜ ਨਹੀਂ ਰਹਿਣਾ
ਅੱਜ ਅਸਾਂ ਨੇ ਧਿੰਗਾਜੋ਼ਰੀ ਆ ਪਲੰਘੇ ਤੇ ਚੜ੍ਹਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਕੋਲ਼ ਆਵਾਂ ਤਾਂ ਉੱਠ ਉੱਠ ਨੱਸਦੈਂ
ਜੇ ਰੋਵਾਂ ਤਾਂ ਖਿੜ ਖਿੜ ਹੱਸਦੈਂ
ਹੱਸ ਪਵਾਂ ਤਾਂ ਝੱਲੀ ਦੱਸਦੈਂ
ਜ਼ਖ਼ਮ ਵਿਖਾਵਾਂ ਤਾਂ ਪਿੰਡੇ 'ਤੇ ਹੋਰ ਵੀ ਛਮਕਾਂ ਜੜਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਸੱਜਣਾ ਅੱਜ ਦੀ ਰਾਤ ਚਾਨਣੀ
ਤੇਰੀ ਬੁੱਕਲ਼ ਵਿਚ ਮਾਨਣੀ
ਹਰ ਇਕ ਗੁੱਝੀ ਰਮਜ਼ ਜਾਨਣੀ
ਅੱਜ ਇਸ਼ਕੇ ਦਾ ਪਹਿਲਾ ਅੱਖਰ ਤੇਰੇ ਕੋਲ਼ੋਂ ਪੜ੍ਹਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ
✍🏻 ਵਿਜੇ ਵਿਵੇਕ
01 Sep 2019

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪਤਝੜ ਵਿਚ ਵੀ ਕੁਹੂ ਕੁਹੂ ਕਾ ਰਾਗ ਅਲਾਪ ਰਹੇ ਨੇ।
ਮੈਨੂੰ ਪੰਛੀ ਵੀ ਸਾਜ਼ਿਸ਼ ਵਿਚ ਸ਼ਾਮਿਲ ਜਾਪ ਰਹੇ ਨੇ।

ਮੈਂ ਜ਼ਿੰਦਾ ਸਾਂ ਮੈਂ ਸਿਵਿਆਂ ‘ਚੋਂ ਉੱਠ ਕੇ ਜਾਣਾ ਹੀ ਸੀ,
ਮੈਨੂੰ ਕੀ ਜੇ ਮੁਰਦੇ ਬਹਿ ਕੇ ਕਰ ਵਿਰਲਾਪ ਰਹੇ ਨੇ।

ਸਾਡੇ ਕੋਲ ਅਕਾਸ਼ ਨਹੀਂ ਸੀ ਜਿਸ ‘ਤੇ ਚੜ੍ਹਦੇ ਲਹਿੰਦੇ,
ਸਾਡੇ ਸੂਰਜ ਵੀ ਸਾਡੇ ਲਈ ਇਕ ਸੰਤਾਪ ਰਹੇ ਨੇ।

ਕੁਝ ਨਸ਼ਤਰ, ਕੁਝ ਅੱਗ ਦੀਆਂ ਲਾਟਾਂ ਤੇ ਕੁਝ ਪਾਗਲ ਮਿਲ ਕੇ,
ਇਕ ਸ਼ਾਇਰ ਦੀ ਹਿੱਕ ‘ਤੇ ਉਸ ਦੀ ਕਵਿਤਾ ਛਾਪ ਰਹੇ ਨੇ।

ਪਰ ਉਤਰਨਾ ਦੂਰ ਉਨ੍ਹਾਂ ਤੋਂ ਡੁੱਬਿਆ ਵੀ ਨਹੀਂ ਜਾਣਾ,
ਮਨ ਹੀ ਮਨ ਜੋ ਸਾਗਰ ਦੀ ਗਹਿਰਾਈ ਨਾਪ ਰਹੇ ਨੇ।
01 Sep 2019

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਧੰਨਵਾਦ ਸਤਵਿੰਦਰ ਤੇ ਗ਼ਾਫ਼ਲ ਵੀਰੇ ਤੁਹਾਡੇ ਯੋਗਦਾਨ ਲਈ...

08 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
My Pleasure ਅਮਰਿੰਦਰ Veere

ਅਕਲਾਂ ਦਿਆ ਵੇ ਕੱਚਿਆ,
ਗਠੜੀ ਦੇ ਪੂਰਿਆ !
ਕਿਉਂ ਦਿਲ ‘ਚ ਖਿੜਦੇ ਮੁਸ਼ਕਣੇ

ਫੁੱਲਾਂ ਨੂੰ ਘੂਰਿਆ !

ਪੂਰਨ ਹੈ ਤੇਰੇ ਨਾਲ
ਕਾਇਨਾਤ ਦਾ ਜ਼ਹੂਰ,
ਖ਼ੁਦ ਨੂੰ ਕਦੇ ਪਹਿਚਾਣ ਵੇ
ਅੱਧਿਆ-ਅਧੂਰਿਆ !

ਮਿੱਟੀ ਹੀ ਕਾਇਨਾਤ ਹੈ,
ਮਿੱਟੀ ਹੀ ਮੈਂ ਤੇ ਤੂੰ,
ਮਿੱਟੀ ਨੂੰ ਨਾ ਦੁਰਕਾਰ ਵੇ
ਮਿੱਟੀ ਦੇ ਮੂਰਿਆ !
✍🏻ਵਿਜੇ ਵਿਵੇਕ

10 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਰੱਬ ਨੇ ਜੋ ਲਿਖੇ ਤਕਦੀਰਾਂ ਵਿਚ ਮਾਮਲੇ
ਮੁੱਕਣੇ ਇਹ ਤੇਰੀਆਂ ਅਖ਼ੀਰਾਂ ਵਿਚ ਮਾਮਲੇ

ਕਾਹਦੀਆਂ ਮੁਹੱਬਤਾਂ ਤੇ ਕਾਹਦਾ ਜੀਣ ਥੀਣ ਹੈ
ਰੂਹਾਂ ਵਿਚ ਦੂਰੀਆਂ, ਸਰੀਰਾਂ ਵਿਚ ਮਾਮਲੇ

ਬਣ ਗਏ ਮਿਰਾਸੀ ਜੇ, ਫ਼ਕੀਰੀ ਹੀ ਜੇ ਧਾਰ ਲਈ
ਸਾਡੇ ਕਾਹਦੇ ਰਾਜਿਆਂ, ਵਜ਼ੀਰਾਂ ਵਿਚ ਮਾਮਲੇ

ਆਪ ਹੀ ਸਹੇੜੇ ਨੇ ਤੇ ਆਪ ਹੀ ਨਜਿੱਠਣੇ
ਐਵੇਂ ਕਾਹਨੂੰ ਤੋਰਨੇ ਵਹੀਰਾਂ ਵਿਚ ਮਾਮਲੇ

ਏਥੇ ਵੀ ਤੇ ਕੰਡਿਆਂ ਦੇ ਅੰਗ ਸੰਗ ਫੁੱਲ ਨੇ
ਹੋਇਆ ਕੀ ਜੇ ਉਲਝੇ ਕਰੀਰਾਂ ਵਿਚ ਮਾਮਲੇ
✍🏻ਵਿਜੇ ਵਿਵੇਕ
13 Sep 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ
ਵਸਤ ਕਿਧਰੇ ਹੋਰ ਗੁੰਮ ਹੈ ,ਫੋਲਦਾ ਕੁਝ ਹੋਰ ਹਾਂ

ਕੁਫਰ ਦਾ ਹਟਵਾਣੀਆ ਹਾਂ ਦੇ ਰਿਹਾਂ ਖੁਦ ਨੂੰ ਫਰੇਬ
ਵੇਚਦਾ ਕੁਝ ਹੋਰ ਹਾਂ ਮੈਂ ਤੋਲਦਾ ਕੁਝ ਹੋਰ ਹਾਂ

ਹੋਸ਼ ਤੇ ਮਸਤੀ ਮੇਰੀ ਇੱਕਮਿੱਕ ਨਹੀਂ ਹੋਈਆਂ ਅਜੇ
ਯਤਨ ਸੰਭਲਣ ਦਾ ਕਰਾਂ ਤਾਂ ਡੋਲਦਾ ਕੁਝ ਹੋਰ ਹਾਂ

ਕੁਝ ਕੁ ਤੇਰੀ ਅੱਖ ਵਿਚ ਵੀ ਫ਼ਰਕ ਹੈ , ਮੈਂ ਵੀ ਤਾਂ ਪਰ
ਦੂਰ ਦਾ ਕੁਝ ਹੋਰ ਹਾਂ ਤੇ ਕੋਲ ਦਾ ਕੁਝ ਹੋਰ ਹਾਂ

ਮੈਂ ਮੁਨਾਖਾ ਹੀ ਨਹੀਂ ਮੈਂ ਅਕਲ ਦਾ ਅੰਨ੍ਹਾ ਵੀ ਹਾਂ
ਮੈਂ ਗਵਾਇਆ ਹੋਰ ਕੁਝ ਹੈ ,ਟੋਲਦਾ ਕੁਝ ਹੋਰ ਹਾਂ
✍🏻ਵਿਜੇ ਵਿਵੇਕ
07 Nov 2019

Satwinder Singh
Satwinder
Posts: 85
Gender: Male
Joined: 17/Mar/2019
Location: Gurdaspur
View All Topics by Satwinder
View All Posts by Satwinder
 
ਆਹ ਚੁੱਕ ਆਪਣੇ ਤਾਂਘ ਤਸੱਵਰ, ਰੋਣਾ ਕਿਹੜੀ ਗੱਲੇ
ਉਮਰਾਂ ਦੀ ਮੈਲੀ ਚਾਦਰ ਵਿਚ, ਬੰਨ ਇਕਲਾਪਾ ਪੱਲੇ
…………ਤੇ ਜੋਗੀ ਚੱਲੇ
ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ
ਸਾਂਭ ਮਿਲਣ ਲਈ ਮਿਥੀਆਂ ਥਾਵਾਂ
ਆਹ ਚੁੱਕ ਇਸ ਰਿਸ਼ਤੇ ਦਾ ਨਾਵਾਂ
ਆਹ ਚੁੱਕ ਦੁਨੀਆਂ ਦਾ ਸਿਰ ਨਾਵਾਂ
ਆਹ ਚੁੱਕ ਸ਼ੁਹਰਤ, ਆਹ ਚੁੱਕ ਰੁਤਬਾ
ਆਹ ਚੁੱਕ ਬੱਲੇ ਬੱਲੇ
………..ਤੇ ਜੋਗੀ ਚੱਲੇ

ਨਾਮ ਤੇਰੇ ਦਾ ਪਹਿਲਾ ਅੱਖਰ
ਡੁੱਲਦੀ ਅੱਖ ਦਾ ਖਾਰਾ ਅੱਥਰ
ਆਹ ਚੁੱਕ ਦੁਖ ਦਾ ਭਰਾ ਪੱਥਰ
ਆਹ ਚੁੱਕ ਸੋਗ ਤੇ ਆਹ ਚੁੱਕ ਸੱਥਰ
ਆਹ ਚੁੱਕ ਤੜਪਣ, ਆਹ ਚੁੱਕ ਭਟਕਣ
ਆਹ ਚੁੱਕ ਦਰਦ ਅਵੱਲੇ
……….ਤੇ ਜੋਗੀ ਚੱਲੇ

ਆਹ ਚੁੱਕ ਆਪਣਾ ਮਾਲ ਖ਼ਜ਼ਾਨਾ
ਆਹ ਲੈ ਫੜ ਬਣਦਾ ਇਵਜ਼ਾਨਾ
ਆਹ ਚੁੱਕ ਫ਼ਤਵਾ ਤੇ ਜੁਰਮਾਨਾ
ਢੂੰਡਣ ਦਾ ਨਾ ਕਰੀਂ ਬਹਾਨਾ
ਖ਼ਬਰੇ ਕਿਹੜੇ ਕੂਟੀਂ, ਖ਼ਬਰੇ ਕਵਣ ਦਿਸ਼ਾਵਾਂ ਵੱਲੇ
………..ਤੇ ਜੋਗੀ ਚੱਲੇ

ਆਹ ਚੁੱਕ ਦੀਵਾ ਆਹ ਚੁੱਕ ਬਾਤੀ
ਦੇਹ ਇਕ ਸੰਧਿਆ ਚੁੱਪ ਚੁਪਾਤੀ
ਲੈ ਇਕ ਰਿਸ਼ਮ ਸਮੁੰਦਰ ਨ੍ਹਾਤੀ
ਹੋਰ ਕੋਈ ਜੋ ਚੀਜ਼ ਗਵਾਚੀ
ਅੱਜ ਲੈ ਲੈ, ਚੱਲ ਭਲਕੇ ਲੈ ਲਈਂ
ਪਰਸੋਂ ਖੂਹ ਦੇ ਥੱਲੇ
………..ਤੇ ਜੋਗੀ ਚੱਲੇ
✍🏻ਵਿਜੇ ਵਿਵੇਕ
29 Apr 2020

Showing page 1 of 2 << Prev     1  2  Next >>   Last >> 
Reply