|
|
|
|
|
|
Home > Communities > Punjabi Poetry > Forum > messages |
|
|
|
|
|
|
|
|
|
|
ਮੇਰੀ ਕਵਿਤਾ |
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦਿਆਂ ਆਇਆ ਕਿੱਥੋਂ
ਨੀਝ ਲਗਾਕੇ ਦੇਖੀ ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ ਦੇਖੋ ਲੋਕੋ! ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁਖ ਕਾਗਤਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਾਅ ਖ਼ਬਰੇ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ
|
|
19 Feb 2010
|
|
|
|
ਪਿਤਾ ਦੀ ਅਰਦਾਸ |
ਪ੍ਰਭੂ ਜੀ, ਉਹ ਕਦ ਖੁਲ੍ਹਣਾ ਏ ਦੁਆਰਾ ਆਪੇ ਸਾਜ਼ ਜਿੱਥੇ ਹਰ ਬੂਟਾ ਆਪੇ ਵਾਵਨਹਾਰਾ
ਰਾਤ ਪਿਤਾ ਉਸ ਦੁਆਰੇ ਲਾਗੇ ਥੱਕ ਹਾਰ ਕੇ ਬਹਿ ਗਏ ਬੋਲ ਬੁਲ੍ਹਾਂ 'ਚੋਂ ਮੁਕ ਗਏ ਸਾਰੇ ਬੁੱਲ੍ਹ ਫਰਕਦੇ ਰਹਿ ਗਏ
ਸਾਗਰ ਦੇ ਵਿਚ ਕਦ ਰਲਣਾ ਏਂ ਹੋਂਦ ਦਾ ਹੰਝੂ ਖਾਰਾ
ਖੋਲ੍ਹ ਸਮੁੰਦਰ ਪੌਣ ਦੇ ਮੇਰੇ ਸਾਹਾਂ ਦੇ ਲਈ ਬੂਹੇ ਬੇਹੀ ਦੇਹੀ ਖ਼ਾਕ 'ਚ ਰਲ ਕੇ ਫੁੱਲ ਖਿੜੇ ਬਣ ਸੂਹੇ
ਮੈਲਾ ਪਾਣੀ ਬਲ ਕੇ ਹੋਵੇ ਕਣੀਆਂ ਵਾਂਗ ਕੁਆਰਾ
ਹੁਣ ਨਾ ਹੱਥਾਂ ਪਲੰਘ ਬਣਾਉਣੇ ਨਾ ਰੰਗਲੇ ਪੰਘੂੜੇ ਨਾ ਉਹ ਫੱਟੀਆਂ ਜਿਨ੍ਹਾਂ 'ਤੇ ਲਿਖਣੇ ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ ਤੇ ਸਾਹਾਂ ਦਾ ਆਰਾ
ਇਕ ਜੰਗਲ ਹੈ ਜਿਸ ਦੇ ਹਰ ਇਕ ਰੁੱਖ ਦਾ ਅਰਥ ਹੈ ਅਰਥੀ ਹਰ ਬੂਟੇ 'ਤੇ ਨਾਮ ਕਿਸੇ ਦਾ ਇਕ ਬੂਟਾ ਜੀ ਪਰਤੀ
ਉਸ ਜੰਗਲ ਵਿਚ ਚਲਦਾ ਰਹਿੰਦਾ ਸਾਰੀ ਰਾਤ ਕੁਹਾੜਾ
ਪ੍ਰਭੂ ਜੀ, ਉਹ ਕਦ ਖੁੱਲ੍ਹਣਾ ਏ ਦੁਆਰਾ ਜਿੱਥੇ ਸਾਜ਼ ਆਪੇ ਹਰ ਬੂਟਾ ਆਪੇ ਵਾਵਨਹਾਰਾ
|
|
19 Feb 2010
|
|
|
|
Wah great ones i love that. Thanks for sharing
|
|
19 Feb 2010
|
|
|
|
|
thanx amrinder ji jo tusi surjit paatar huna da kaav sangreh add kita. mainu hamesha lagda c k main boh kuch pishey chad aayi ,par aaj jado jassi ne dasya k ohdian hor poems v hun,tan ohna nu labhdi eh sab v labh gaya. really i m so happy. sahitak bhukh poori ho rahi hai. greatful to you.
meri all time favourite surjit paatar d kavita "meri kavita" v add hai. mainu yaad hai,jado eh college class (pata nae kehda year c) vich padi c tan main ron lag payi c.
shayad ehdan he mainu dr.jagtaar v labh jaye.
thanx.
|
|
20 Feb 2010
|
|
|
|
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦਿਆਂ ਆਇਆ ਕਿੱਥੋਂ
ਨੀਝ ਲਗਾਕੇ ਦੇਖੀ ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ ਦੇਖੋ ਲੋਕੋ! ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁਖ ਕਾਗਤਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਆ ਖ਼ਬਰੇ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ
ਵਾਹ ਜੀ ਵਾਹ ਨਹੀਂ ਕੋਈ ਹੋਣਾ ਪਾਤਰ ਸਾਹਿਬ ਦੀ ਸੋਚ ਤੇ ਲੇਖਣੀ ਦਾ ਸਾਨੀ ..........i love that
|
|
21 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|