Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰੀਤ ਨਗਰ ਦੀ ਸਿੱਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪ੍ਰੀਤ ਨਗਰ ਦੀ ਸਿੱਕ

 

    ਪ੍ਰੀਤ ਨਗਰ ਦੀ ਸਿੱਕ

 

ਪ੍ਰੀਤ ਨਗਰ ਨੂੰ ਜਾਣ ਵਾਲੀਏ,

ਸੁਣ ਅਲਬੇਲੀਏ ਸੁਰਮਈ ਸੜਕੇ |

 

ਬਹੁਤਾ ਵਕਤ ਗਿਆ ਵਿਚ ਸੋਚਾਂ,

ਮੈਂ ਵੀ ਉੱਥੇ ਈ ਜਾਣਾ ਲੋਚਾਂ,

ਉੱਠ ਉੱਠ ਕੇ ਮਨ ਬਿੜਕਾਂ ਲੈਂਦਾ,

ਰਾਤ ਕਿਤੇ ਜਦ ਬੂਹਾ ਖੜਕੇ |

          ਪ੍ਰੀਤ ਨਗਰ ਨੂੰ ਜਾਣ ਵਾਲੀਏ…

 

ਨਫ਼ਰਤ ਦੇ ਮੂੰਹ ਲਾ ਚੁਆਤੀ

ਲੈ ਚਲ ਮੈਨੂੰ ਰਾਤ-ਬ-ਰਾਤੀ,

ਕਦਮ ਰਖਦਿਆਂ ਬੋਚ ਬੋਚ ਕੇ

ਬੱਚਿਆਂ ਵਾਂਗੂੰ ਉਂਗਲੀ ਫੜਕੇ |

            ਪ੍ਰੀਤ ਨਗਰ ਨੂੰ ਜਾਣ ਵਾਲੀਏ…

 

ਦਰਸ ਪਿਆਸੀ ਖੀਵੀ ਥੀਵਾਂ,

ਨੈਨ ਕਟੋਰੇ ਭਰ ਭਰ ਪੀਵਾਂ,

ਜਿੱਥੇ ਹਰ ਕੋਈ ਆਪਣਾ ਦਿੱਸੇ,

ਦਿਲ ਵਿਚ  ਉਲਫ਼ਤ ਹੀ ਧੜਕੇ |

            ਪ੍ਰੀਤ ਨਗਰ ਨੂੰ ਜਾਣ ਵਾਲੀਏ…

 

ਪ੍ਰੀਤਮ ਪਿਆਰਾ ਸਜ ਸਜ ਵੇਖਾਂ,

ਨੂਰ ਨਜ਼ਾਰਾ ਰੱਜ ਰੱਜ ਵੇਖਾਂ,

ਪਿਆਸ ਬੁਝੇ ਮੇਰੀ ਰੈਣ ਸਬਾਈ,

ਭਲਕੇ ਪਿਆ ਉਨੀਂਦਾ ਰੜਕੇ |

          ਪ੍ਰੀਤ ਨਗਰ ਨੂੰ ਜਾਣ ਵਾਲੀਏ…

 

ਸੱਜਣ ਵਰਗਾ ਹੋਰ ਨਾ ਕੋਈ,

ਪਰ ਉਸ ਅੱਗੇ ਜ਼ੋਰ ਨਾ ਕੋਈ,

ਸ਼ੌਂਕ ਮੇਰੇ ਦਾ ਵੱਸ ਜੇ ਚੱਲੇ,

ਰੱਖਾਂ ਗਲੇ ਤਵੀਤੀਂ ਮੜ੍ਹ ਕੇ |

            ਪ੍ਰੀਤ ਨਗਰ ਨੂੰ ਜਾਣ ਵਾਲੀਏ…

 

ਨਾ ਕੋਈ ਸੁਣਦੈ ਨਾ ਮੈਂ ਕਹਿਣਾ,

ਐਸੀ ਥਾਂ ਹੁਣ ਮੈਂ ਨਹੀਂ ਰਹਿਣਾ,

ਤਾਣ ਸਿਆਣੇ ਅੰਦਰੀਂ ਸੌਂਦੇ,

ਅਹਿਮਕ ਨੱਚਦੇ ਕੋਠੇ ਚੜ੍ਹਕੇ |

          ਪ੍ਰੀਤ ਨਗਰ ਨੂੰ ਜਾਣ ਵਾਲੀਏ…

 

ਜਿਸਦੇ ਪਿੱਛੇ ਭੱਜ ਭੱਜ ਕੇ,

ਸੁਖ ਦੁਖ ਵੰਡੇ ਰੱਜ ਰੱਜ ਕੇ,

ਨਾ ਨਿੱਘ, ਨਾ ਲੋਅ ਈ ਲੱਭੀ

ਰਿਸ਼ਤਿਆਂ ਵਾਲਾ ਜੁਗਨੂੰ ਫੜਕੇ |

         ਪ੍ਰੀਤ ਨਗਰ ਨੂੰ ਜਾਣ ਵਾਲੀਏ,

         ਸੁਣ ਅਲਬੇਲੀਏ ਸੁਰਮਈ ਸੜਕੇ |


 

 

                                  ਜਗਜੀਤ ਸਿੰਘ ਜੱਗੀ

 

Glossary Notes:

   

ਸਿੱਕ = ਚਾਹ, yearning; ਅਲਬੇਲੀਏ = ਸੁੰਦਰ, beautiful; ਸੁਰਮਈ ਸੜਕੇ = ਸੁਰਮੇ ਰੰਗ ਦੀਏ ਸੜਕੇ; ਲੋਚਾਂ = ਚਾਹਾਂ; ਬਿੜਕਾਂ ਲੈਂਦਾ = ਕਣਸੋਈ ਲੈਣਾ; ਨਫ਼ਰਤ ਦੇ ਮੂੰਹ ਲਾ ਚੁਆਤੀ = ਭਾਵ ਨਫਰਤ ਦੇ ਮੂੰਹ ਨੂੰ ਅੱਗ ਲਾ ਕੇ; ਰਾਤ-ਬ-ਰਾਤੀ = over night, ਰਾਤੋ ਰਾਤ; ਬੋਚ ਬੋਚ ਕੇ = ਹੌਲੀ ਹੌਲੀ ਬੜੇ ਧਿਆਨ ਨਾਲ, Gingerly, Cautiously; ਦਰਸ ਪਿਆਸੀ = ਪ੍ਰੀਤਮ ਦੇ ਦਰਸ਼ਨ ਦੀ ਚਾਹ ਨਾਲ ਭਰੀ ਹੋਈ; ਖੀਵੀ ਥੀਵਾਂ = ਖੁਸ਼ ਹੋ ਜਾਵਾਂ; ਉਲਫ਼ਤ ਵਿਚ = ਪ੍ਰੇਮ ਵਿਚ; ਉਨੀਂਦਾ ਰੜਕੇ = ਅੱਖਾਂ ਨੀਂਦ ਨਾਲ ਰੜਕਣ; ਤਵੀਤੀਂ ਮੜ੍ਹ ਕੇ = embedded in a talisman; ਤਾਣ ਸਿਆਣੇ ਅੰਦਰੀਂ ਸੌਂਦੇ = ਸਮਝਦਾਰ ਲੋਕ ਸ਼ਰਮ ਨਾਲ ਅੰਦਰ ਵੜ ਕੇ ਦਰ ਗੁਜ਼ਰ ਕਰਦੇ ਹਨ; ਅਹਿਮਕ ਨੱਚਦੇ ਕੋਠੇ ਚੜ੍ਹਕੇ = ਮੂਰਖ ਸ਼ੋਖ ਹੁੰਦੇ ਹਨ, ਭਾਵ, ਬੜੀ ਬੇਸ਼ਰਮੀ ਨਾਲ ਆਪਣਾ ਆਪ ਦਿਖਾਉਂਦੇ ਫਿਰਦੇ ਹਨ; ਨਾ ਨਿੱਘ, ਨਾ ਲੋਅ ਈ ਲੱਭੀ ਰਿਸ਼ਤਿਆਂ ਵਾਲਾ ਜੁਗਨੂੰ ਫੜਕੇ = ਦੁਨਿਆਵੀ ਰਿਸ਼ਤੇ ਰੂਪੀ ਜੁਗਨੂੰ 'ਚ ਨਾ ਤੇ ਆਸ ਦੀ ਲੋਅ ਏ, ਤੇ ਨਾ ਈਂ ਅਪਣੇਪਨ ਦਾ ਪ੍ਰੇਮ/ਨਿੱਘ ਰਹਿ ਗਿਆ ਏ, ਤੇ ਨਾ ਈਂ ਪ੍ਰਾਪਤ ਹੋਇਆ ਹੈ;

16 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Impeccable ਤੇ Speckles
ਪ੍ਰੀਤ ਨਗਰ ਦੀ ਸਿੱਕ....ਕਿਆ ਬਾਤ ਹੈ ਜੀ।ਸਭ ਤੋਂ ਪਹਿਲਾਂ ਟਾਈਟਲ ਬਹੁਤ ਹੀ ਉਮਦਾ ਹੈ ਜੀ। ਆਪਣੇ ਦਿਲ ਦੀ ੳੁਸ ਮੁਹੱਬਤ ਦੀ ਨਗ਼ਰੀ ਲੲੀ ਚਾਹ ਤੇ ਦਰਦ ਬਹੁਤ ਹੀ ਮਲੂਕ ਸ਼ਬਦਾਂ ਵਿੱਚ ਬਿਆਨ ਕੀਤਾ ਹੈ...


Although I understood it in three four readings, but again it's a beautifully written.

TFS
16 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ,
ਸਮਾਂ ਕੱਢਣ ਲਈ ਅਤੇ ਕਮੇਂਟ੍ਸ ਨਾਲ ਆਰਟੀਕਲ ਦਾ ਆਦਰ ਕਰਨ ਲਈ ਬਹੁਤ ਸ਼ੁਕਰੀਆ ਜੀ |
ਇਸਤਰਾਂ ਈ ਲਿਖਦੇ ਪੜ੍ਹਦੇ ਰਹੋ ਅਤੇ ਘੁੱਗ ਵਸਦੇ ਰਹੋ |
ਰੱਬ ਰਾਖਾ !!!

ਸੰਦੀਪ ਬਾਈ ਜੀ,


ਸਮਾਂ ਕੱਢਣ ਲਈ ਅਤੇ ਕਮੇਂਟ੍ਸ ਨਾਲ ਆਰਟੀਕਲ ਦਾ ਆਦਰ ਕਰਨ ਲਈ ਬਹੁਤ ਸ਼ੁਕਰੀਆ ਜੀ |


ਇਸਤਰਾਂ ਈ ਲਿਖਦੇ ਪੜ੍ਹਦੇ ਰਹੋ ਅਤੇ ਘੁੱਗ ਵਸਦੇ ਰਹੋ |


ਰੱਬ ਰਾਖਾ !!!

 

18 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Preet Nagar de pende bhare okhe ne
ishqe de jholi vich thore cha bhote dhoke ne

kamal de rachana Sir
19 Jul 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਜਿੱਥੇ ਹਰ ਕੋਈ ਆਪਣਾ ਦਿੱਸੇ,

ਦਿਲ ਵਿਚ ਬਸ ਉਲਫ਼ਤ ਹੀ ਧੜਕੇ |

            ਪ੍ਰੀਤ ਨਗਰ ਨੂੰ ਜਾਣ ਵਾਲੀਏ.............

 

 

ਬਹੁਤ ਹੀ ਸੁੰਦਰ ਜ਼ਜਬਾਤ ...... ਜੀਓ

21 Jul 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Vry nce g
23 Jul 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

ਸੱਜਣ ਵਰਗਾ ਹੋਰ ਨਾ ਕੋਈ, ਪਰ ਉਸ ਅੱਗੇ ਜ਼ੋਰ ਨਾ ਕੋਈ . . . wow


amazing Sir ਜੀ . . . Adorable and Beautiful Poem


TFC Smile

23 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਕਿਰਤ ਤੇ ਨਜ਼ਰਸਾਨੀ ਕਰਨ ਲਈ |
ਰੱਬ ਰਾਖਾ ਜੀ |

ਬਿੱਟੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਕਿਰਤ ਤੇ ਨਜ਼ਰਸਾਨੀ ਕਰਨ ਲਈ |


ਰੱਬ ਰਾਖਾ ਜੀ |

 

23 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਹੌਂਸਲਾ ਅਫਜਾਈ ਅਤੇ ਢੇਰ ਸਾਰਾ ਪਿਆਰ ਬਖਸ਼ਣ ਲਈ ਸ਼ੁਕਰੀਆ |
ਜਿਉਂਦੇ ਵਸਦੇ ਰਹੋ |
ਰੱਬ ਰਾਖਾ !

ਸੰਜੀਵ ਬਾਈ ਜੀ, ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਹੌਂਸਲਾ ਅਫਜਾਈ ਅਤੇ ਬਹੁਤ ਸਾਰਾ ਪਿਆਰ ਬਖਸ਼ਣ ਲਈ ਸ਼ੁਕਰੀਆ |


ਜਿਉਂਦੇ ਵਸਦੇ ਰਹੋ |


ਰੱਬ ਰਾਖਾ !

 

25 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨਦੀਪ ਜੀ, ਉੱਤਰ ਦੇਣੋਂ ਖੁੰਝ ਗਿਆ ਛਿਮਾ ਦਾ ਜਾਚਕ ਹਾਂ |
ਆਪਦੇ ਹੌਂਸਲਾ ਅਫਜ਼ਾਈ ਭਰੇ ਕਮੇਂਟ੍ਸ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ |

ਅਮਨਦੀਪ ਜੀ, ਉੱਤਰ ਦੇਣੋਂ ਖੁੰਝ ਗਿਆ | ਛਿਮਾ ਦਾ ਜਾਚਕ ਹਾਂ |


ਆਪਨੇ ਰਚਨਾ ਦਾ ਮਾਣ ਕੀਤਾ ਹੈ ਅਤੇ ਹੌਂਸਲਾ ਅਫਜ਼ਾਈ ਭਰੇ ਕਮੇਂਟ੍ਸ ਦਿੱਤੇ ਹਨ, ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ |

 

10 Feb 2015

Showing page 1 of 3 << Prev     1  2  3  Next >>   Last >> 
Reply