ਅਸੀਂ ਸਿਖਿਆ ਹੈ ਤਾਂ ਬਸ ਉਡੀਕਣਾ...
ਵਕ਼ਤ ਨੂੰ ,ਕਿਸਮਤ ਨੂੰ ਤੇ ਚੰਗੇ ਹਾਲਾਤਾਂ ਨੂੰ..
ਅਸੀਂ ਭੀੜ ਦਾ ਹਿੱਸਾ ਬਣ ਕੇ ਖੁਸ਼ ਹਾਂ ...
ਸਾਡੀ ਵਖਰੀ ਕੋਈ ਪਹਿਚਾਣ ਨਹੀਂ..
ਕਿਓਂਕਿ ਅਸੀਂ ਹਾਂ ਤਾਂ ਸਿਰਫ ਆਮ ਲੋਕ.......
ਅਸੀਂ ਦੇਖਦੇ ਰਹਿੰਦੇ ਹਾਂ....
ਸੜਕ ਤੇ ਬੇ-ਆਬਰੂ ਹੁੰਦੇ ..
ਮਿਹਨਤ -ਕਸ਼ ਜਿਸਮਾਂ ਨੂੰ ...
ਤੇ ਅਖਾਂ ਮੀਚ ਛਡਦੇ ਹਾਂ...
ਲਾਚਾਰ ਨਜ਼ਰਾਂ ਵਾਲੀਆਂ ਉਮੀਦਾਂ ਤੋਂ....
ਸਾਨੂੰ ਕੋਈ ਫਰਕ ਨਹੀਂ ਪੈਂਡਾ...
ਕਿ ਫਾਟਕ ਤੇ ਸਾਨੂੰ ਖੜਿਆਂ..
੫੦ ਮਿੰਟ ਹੋ ਚੁੱਕੇ ਨੇ...
ਸਾਡਾ ਧਿਆਨ ਤਾਂ ਹੁੰਦਾ ਹੈ...
ਗਲਤ ਪਾਸੇ ਤੋਂ ਆ ਕੇ ..
ਸਭ ਤੋਂ ਅੱਗੇ ਲੰਘਣ ਵਾਲੀ...
ਉਸ ਲਾਲ ਬੱਤੀ ਤੇ.......
ਅਸੀਂ ਕਰਦੇ ਕੁਝ ਨਹੀਂ..
ਬਸ ਸੋਚਦੇ ਹੀ ਹਾਂ....
ਸਾਡੀ ਸੋਚ ਨੂੰ ਅਜੇ ਸ਼ਾਇਦ...
ਚੇਤਨਾ ਦੇ ਖੰਬ ਨਹੀਂ ਲੱਗੇ....
ਅਸੀਂ ਕੁਝ ਕਰਨ ਜੋਗੇ ਹਾਂ ਤਾਂ ਬਸ...
ਗਲੀ-ਮੁਹੱਲੇ ਦੀਆਂ ਲੜਾਈਆਂ ..
ਤੇ ਆਪਸ ਦੀ ਬਹਿਸ ਵਿਚ ਦੂਜੇ ਦੀ ....
ਮਾਂ-ਭੈਣ ਨੂੰ ਜ਼ਲੀਲ ਕਰਨਾ...
ਤੇ ਮੋੜਾਂ ਤੇ ਖੜ....
ਨਜ਼ਰਾਂ ਨਾਲ ਜਿਸਮਾਂ ਨੂੰ ਛਲਣੀ ਕਰਨਾ....
ਕਿਓਂਕਿ ਅਸੀਂ ਹਾਂ ਤਾਂ ਸਿਰਫ ਆਮ ਲੋਕ....
ਕਿਓਂਕਿ ਅਸੀਂ ਹਾਂ ਤਾਂ ਸਿਰਫ ਆਮ ਲੋਕ.