ਕੀ ਕੀ ਖਾਬ ਬੁਣੇ ਸੀ ਦਿਲ ਨੇ
ਜਦ ਤੂੰ ਮਿਲਿਆ ਸੀ ਪਹਿਲੀ ਵਾਰ
ਤੇਰੇ ਨਰਮ ਹੱਥਾਂ ਦੀ ਛੋਹ ਨੇ
ਸਰੀਰ ਵਿੱਚ ਕੰਬਣੀ ਜਹੀ ਛੇੜੀ ਸੀ ਇਕ ਵਾਰ
ਉਹ ਤੇਰੀਆਂ ਨਜ਼ਰਾਂ ਦਾ ਸਰੂੂਰ ਸਾਹਾਂ ਦੀ ਗਰਮੀ
ਆਉ ਂਦੀ ਹੈ ਅੱਜ ਵੀ ਬਹੁਤ ਯਾਦ
ਕਹਿਣ ਨੂੰ ਤਾਂ ਦੋ ਬੁੱਲਾਂ ਦੀ ਛੋਹ ਹੈ ਪਿਆਰ
ਕਿਉਂ ਇਸ ਛੋਹ ਵਿੱਚੋਂ ਝਲਕਦਾ ਨਹੀਂ ਤੇਰੇ ਜਿਹਾ ਇਤਬਾਰ
ਤੂੰ ਦੂਰ ਬੈਠਾ ਘੁਲਦਾ ਹੋਵੇਂਗਾ ਆਪਣੀ ਜ਼ਿੰਦਗੀ ਨਾਲ ਸ਼ਾਇਦ
ਏਥੇ ਹਰ ਦਿਨ ਹਰ ਰਾਤ ਹੁੰਦਾ ਰਿਹਾ ਮੇਰੀਆਂ ਸੱਧਰਾਂ ਦਾ ਬਲਤਕਾਰ
ਬਾਗੀ ਹੋ ਜਾਂਦੀ ਮੈਂ ਤੇਰੀ ਖਾਤਿਰ ਪਰ ਲੰਘ ਆਉਂਦੀ ਬੂੂਹਾ ਕਿੰਝ
ਬਾਪੂੂ ਦੀ ਪੱਗ ਨੂੰ ਠੋਕਰ ਮਾਰ
ਤੈਨੂੰ ਭੁਲਾਉਣ ਦੀ ਨਾਕਾਮ ਕੋਸ਼ਿਸ਼ ਵਿੱਚ
ਤੇਰੇ ਸ਼ਹਿਰ ਤੋਂ ਦੂਰ ਆਣ ਬੈਠੀ ਹਾਂ ਸੱਤ ਸਮੁੰਦਰ ਪਾਰ
ਤੇਰੇ ਤੋਂ ਵਿਛੜ ਕੇ ਮੈਂ ਆਪਣੇ ਆਪ ਨੂੰ ਸਜ਼ਾ ਇਉਂ ਦਿੱਤੀ
ਨਾ ਚਾਹੁੰਦਿਆਂ ਵੀ ਕਿਸੇ ਹੋਰ ਨੂੰ ਚਾਹੁਣ ਦਾ ਮੈਂ ਕਰ ਲਿਆ ਇਕਰਾਰ
...........ਨਵਪੀ੍ਤ