|
 |
 |
 |
|
|
Home > Communities > Punjabi Poetry > Forum > messages |
|
|
|
|
|
|
" ਅੱਗ ਦੇ ਸ਼ਹਿਰ " |
ਅੱਗ ਦੇ ਸ਼ਹਿਰ ਮੈਂ, ਕਵਿਤਾ ਨੂੰ ਹਿੱਕ ਨਾਲ ਲਾ ਕਫ਼ੂਰ ਦੀ ਬੁੱਕਲ ਮਾਰ ਜਿੳੁਣ ਦੀ ਸੋਚ ਰਿਹਾ ਸੀ ੲਿਸ ਪਲਾਂ ਵਾਲੀ ਪੀਂਘ ਦੇ ਹੁਲਾਰੇ ਨੂੰ ਮੈਂ ੳੁਡਾਣ ਮੰਨ ਕਬਰਾਂ 'ਚ ਸੁੱਤਾ ਜਿਵੇਂ ਜ਼ਿੰਦਗੀ ਲੋਚ ਰਿਹਾ ਸੀ ੳੁਹਨੂੰ ਥਾਂ ਥਾਂ ੲਿੰਜ ਟੋਲਿਆ, ਧਰਤ ਨੂ ਨਰਜਾ ਪਾ ਤੋਲਿਆ ਮੈਂ ਆਪਣੀ ਪਾਟੀ ਚਾਦਰ ਨਾਲ ਜਿਵੇਂ ਤਾਰੇ ਬੋਚ ਰਿਹਾ ਸੀ ਆਪਣੀ ਕਿਸਮਤ ਕਾਣੀ ਮੈਂ ਪਾਲੀ ਸੀ ਵਾਂਗ ਰਾਣੀ ਮੈਂ ਹੁਣ ਗੰਧਲੇ ਸ਼ੀਸ਼ੇ ਦੀ ਚੁੱਕ 'ਚ ਆ ਜਿਸਦਾ ਚਿਹਰਾ ਨੋਚ ਰਿਹਾ ਸੀ ਮਲ੍ਹਿਆਂ ਸੰਗ ਖਹਿ-੨ ਲੰਘ ਚੁੱਮਣਾਂ ਦੀ ਥਾਂ ਖੱਟ ਕੇ ਡੰਗ ਮੈਂ ਨਾਗਾਂ ਦੀ ਬਸਤੀ ਵਿੱਚ ਕਿੳੁਂ ਵਸੇਵੇਂ ਲੋਚ ਰਿਹਾ ਸੀ ॥ -: ਸੰਦੀਪ 'ਸੋਝੀ'
ਨੋਟ:-
ਕਫ਼ੂਰ- ਕਪੂਰ
ਨਰਜਾ- ਤੱਕੜੀ
|
|
07 Apr 2015
|
|
|
|
|
quite a deep writing... mainu 3-4 times read karni pai... very nice flow and heavy words...
very good work Sandeep ji... kafi time laya lagda and words motiyan wangu piroye ne...
thanks for sharing !!!
|
|
10 Apr 2015
|
|
|
|
ਸੰਦੀਪ ਜੀ ਹਮੇਸ਼ਾ ਵਾਂਗੂੰ ਈ ਖੂਬਸੂਰਤ ਲਿਖਤ ਪੇਸ਼ ਕੀਤੀ ਹੈ ਤੁਸੀਂ | ਡੂੰਘੀ ਸੋਚ, ਰਵਾਂ ਫਲੋ, global turbulence in opening para ਅਤੇ ਜੀਵਨ ਦੇ ਫ਼ਲਸਫ਼ੇ ਦੀ ਝਲਕ ਦਿਖਾਉਂਦੀ ਰਚਨਾ | ਸ਼ੇਅਰ ਕਰਨ ਲਈ ਸ਼ੁਕਰੀਆ |
God Bless U !
|
|
10 Apr 2015
|
|
|
|
|
|
|
superb ,........very well written sandeep veer g,............brilliant,.......jeo
|
|
12 Apr 2015
|
|
|
|
ਬਹੁਤ ਸੋਹਣੀ ਰਚਨਾ ,sandeep.ਗਿਹਰੀ ਸੋਚ ..ਤੁਹਾਡੇ ਵਰਗੇ ਕਵੀ ਮਿਤਰਾਂ ਤੋਂ ਕੁਝ ਚੰਗਾ ਸਿਖਣ ਨੂੰ ਮਿਲੇਗਾ..........god bless!!!!!!!!!!!!!!!!!
|
|
13 Apr 2015
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|