|
ਅੰਮ੍ਰਿਤਾ ਦੇ ਨਾਂ |
ਅੰਮ੍ਰਿਤਾ ਦੇ ਨਾਂ
ਅੰਮ੍ਰਿਤਾ ਦੇ ਨਾਂ
ਤੇਰੇ ਵਾਂਗਰ ਜੋ ਕੋਈ ਜਿਉਂਦੇ ,
ਓ ਅਮਰ ਸਦਾ ਲਈ ਹੋ ਜਾਂਦੇ,
ਲੋਕਾਂ ਦੇ ਦਿਲਾਂ ਦੇ ਅੰਦਰ ,
ਵਖਰੀ ਜੇਹੀ ਜਗਾਹ ਬਣਾ ਜਾਂਦੇ ,
ਦੁਜਿਆਂ ਦੀ ਕਹਾਣੀ ਲਿਖਣ ਵਾਲੀਏ ,
ਅੱਜ ਆਪ ਕਹਾਣੀ ਬਣ ਗਈ ਏਂ,
ਕਦੇ ਵੀ ਨਾਂ ਜੋ ਭੁੱਲ ਸ੍ਕੈਗੀ ,
ਯਾਦ ਅਜੇਹੀ ਬਣ ਗਈ ਏਂ ,
ਤੇਨੂੰ ਮਿਲਣ ਦੀ ਬੜੀ ਚਾਹ ਸੀ ਦਿਲ 'ਚ ,
ਹਰ ਇਕ ਵਿਚ ਤੇਰੇ ਨਕਸ਼ ਟੋਲਦੀ ਰਹਿੰਦੀ ਸੀ,
ਨਹੀ ਪਤਾ ਸੀ ਤੂ ਇੰਝ ਤੁਰ ਜਾਣਾ ,
ਮੈਂ ਪੈੜਾਂ ਫੋਲਦੀ ਰਹਿ ਜਾਂਗੀ,
ਕਾਸ਼ ! ਪਤਾ ਹੁੰਦਾ ਤੇਨੂੰ ਮੇਰੇ ਪਿਆਰ ਦੀ ਡੂੰਘਾਈ ਦਾ ,
ਕਦੇ ਨਾਂ ਦਿੰਦੀ ਮੈਨੂ ਸਲ ਏ ਜੁਦਾਈ ਦਾ,
ਲਖਾਂ ਦਿਲਾਂ 'ਚ ਵਸਣ ਵਾਲੀਏ ਅੰਮ੍ਰਿਤਾ ,
ਸ਼ਾਇਦ ਰੱਬ ਨੂੰ ਵੀ ਤੇਰੀ ਲੋੜ ਸੀ ,
ਤੇਰੀਆਂ ਨਜ਼ਮਾਂ ਦੀ ਸ਼ਾਇਦ ਉਸ ਜੱਗ ਵਿੱਚ
ਵੀ ਥੋੜ ਸੀ...,
ਦੁਖ ਨਹੀਂ ਸੀ ਜ਼ਰ ਹੋਇਆ ਤੈਥੋਂ ਜਦ ਧੀਆਂ ਦਾ ,
ਤੂ ਵਾਰਸ ਨੂੰ ਕਬਰਾਂ 'ਚੋਂ ਵਾਜਾਂ ਮਾਰੀਆਂ ,
ਅੱਜ ਲਖਾਂ ਧੀਆਂ ਮਾਂ ਬਾਪ ਨੇ ,
ਜਮੰਨ ਤੋਂ ਪਹਿਲਾਂ ਹੀ ਮਾਰੀਆਂ ,
ਉਹ ਤਾਂ ਵੰਡ ਸੀ,ਫਿਰਕਾਪ੍ਰਸਤੀ ਦਾ ਜ਼ਹਿਰ ਸੀ ,
ਜਿਸ ਵਿੱਚ ਅੰਨੇ ਹੋ ਲੋਕਾਂ ਨੇ,
ਧੀਆਂ ਦੀਆਂ ਇਜ਼ਤਾਂ ਗਾਲੀਆਂ,
ਉਹਨਾਂ ਦੇ ਦਰਦਾਂ ਨੂੰ ਜਾਣ ਕੇ ,
ਤੂੰ ਵਾਰਸ ਨੂੰ ਵਾਜਾਂ ਮਾਰੀਆਂ ,
ਅੱਜ ਜਾਗ ਤੂੰ ਗਹਿਰੀ ਨੀਂਦ 'ਚੋਂ ,
ਉਠ ਤੱਕ ਆਪਣਾ ਪੰਜਾਬ ,
ਦਰਦਮੰਦਾਂ ਦੀਏ ਦਰਦਨੇ,
ਆ ਦੇਖ ਧੀਆਂ ਦਾ ਹਾਲ ,
ਧੀਆਂ ਦਾ ਇਸ ਜੱਗ ਨੇ ,
ਜਮਨਾ ਹੀ ਕੀਤਾ ਹੈ ਮੁਹਾਲ ,
ਅੱਜ ਜੀਣ ਦਾ ਹੱਕ ਹੀ ਖੋਹ ਲਿਆ ,
ਦਿੱਤਾ ਕੁਖ ਦੇ ਵਿੱਚ ਹੀ ਮਾਰ ,
ਅੱਜ ਸਕੀ ਭੈਣ ਨਾਲ ਹੀ ..,
ਭਰਾ ਨੇ ਕੀਤਾ ਬਲਾਤਕਾਰ ,
ਪਿਓ ਨੇ ਕੁਕਰਮ ਕਰਕੇ ਦਿਤਾ ਧੀ ਨੂੰ ਮਾਰ,
ਅੱਜ ਮਾਂ ਨੇ ਹੀ ਧੀ ਦਾ ਕੀਤਾ ਵਿਓਪਾਰ. ,
ਪੈਸੇ ਦੀ ਅੰਨੀ ਦੋੜ ਵਿੱਚ ,
ਰਿਸ਼ਤਿਆਂ ਦਾ ਪੈ ਗਿਆ ਕਾਲ,
ਅੱਜ ਸਕੇ ਭਰਾ ਨੇ ਹੀ ਭਰਾ ਤੇ ਕੀਤਾ ਵਾਰ ,
ਸਵਿਤਰੀ ਨੇ ਅੱਜ ਆਪ ਹੀ ਪਤੀ ਨੂੰ ਦਿੱਤਾ ਮਾਰ,
ਪਾਪ ਫੈਲਿਆ ਇਸ ਜੱਗ 'ਤੇ,
ਛਾਇਆ ਗਹਿਰਾ ਅੰਧਕਾਰ,
ਅੱਜ ਕਿਸਾਨ ਨੇ ਲੈ ਲਈ ਫਾਂਸੀ ,
ਫ਼ਸਲ ਰੁਲਦੀ ਵਿੱਚ ਬਾਜ਼ਾਰ ,
ਬਾਲਾਂ ਨੂੰ ਖਾਣਾ ਦੇਣ ਲਈ ,
ਬਾਪ ਸੜਦਾ ਸ਼ਰੇ ਬਾਜ਼ਾਰ ,
ਸਿੰਮੀ ਨੂੰ ਇਸ ਹਾਲਾਤ ਨੇ ,
ਕੀਤਾ ਸ਼ਰਮਸਾਰ...,
ਕੀ ਦੱਸਾਂ ਮੈਂ ਜੱਗ ਨੂੰ ,
ਕੀ ਏ ਮੇਰਾ ਪੰਜਾਬ ..?
ਇਸੇ ਲਈ ਮੈਂ ਅਮ੍ਰਿਤਾ.,
ਅੱਜ ਤੈਨੂੰ ਕੀਤਾ ਯਾਦ,
ਇਕ ਵਾਰ ਫਿਰ ਧਰਤੀ ਤੇ ਆਜਾ ,
ਤੇ ਬਦਲ ਦੇ ਏ ਪੰਜਾਬ ,
ਤੇਰੇ ਵਾਂਗਰ ਜੋ ਕੋਈ ਜਿਉਂਦੇ ,
ਓ ਅਮਰ ਸਦਾ ਲਈ ਹੋ ਜਾਂਦੇ,
ਲੋਕਾਂ ਦੇ ਦਿਲਾਂ ਦੇ ਅੰਦਰ ,
ਵਖਰੀ ਜੇਹੀ ਜਗਾਹ ਬਣਾ ਜਾਂਦੇ ,
ਦੁਜਿਆਂ ਦੀ ਕਹਾਣੀ ਲਿਖਣ ਵਾਲੀਏ ,
ਅੱਜ ਆਪ ਕਹਾਣੀ ਬਣ ਗਈ ਏਂ,
ਕਦੇ ਵੀ ਨਾਂ ਜੋ ਭੁੱਲ ਸ੍ਕੈਗੀ ,
ਯਾਦ ਅਜੇਹੀ ਬਣ ਗਈ ਏਂ ,
ਤੇਨੂੰ ਮਿਲਣ ਦੀ ਬੜੀ ਚਾਹ ਸੀ ਦਿਲ 'ਚ ,
ਹਰ ਇਕ ਵਿਚ ਤੇਰੇ ਨਕਸ਼ ਟੋਲਦੀ ਰਹਿੰਦੀ ਸੀ,
ਨਹੀ ਪਤਾ ਸੀ ਤੂ ਇੰਝ ਤੁਰ ਜਾਣਾ ,
ਮੈਂ ਪੈੜਾਂ ਫੋਲਦੀ ਰਹਿ ਜਾਂਗੀ,
ਕਾਸ਼ ! ਪਤਾ ਹੁੰਦਾ ਤੇਨੂੰ ਮੇਰੇ ਪਿਆਰ ਦੀ ਡੂੰਘਾਈ ਦਾ ,
ਕਦੇ ਨਾਂ ਦਿੰਦੀ ਮੈਨੂ ਸਲ ਏ ਜੁਦਾਈ ਦਾ,
ਲਖਾਂ ਦਿਲਾਂ 'ਚ ਵਸਣ ਵਾਲੀਏ ਅੰਮ੍ਰਿਤਾ ,
ਸ਼ਾਇਦ ਰੱਬ ਨੂੰ ਵੀ ਤੇਰੀ ਲੋੜ ਸੀ ,
ਤੇਰੀਆਂ ਨਜ਼ਮਾਂ ਦੀ ਸ਼ਾਇਦ ਉਸ ਜੱਗ ਵਿੱਚ
ਵੀ ਥੋੜ ਸੀ...,
ਦੁਖ ਨਹੀਂ ਸੀ ਜ਼ਰ ਹੋਇਆ ਤੈਥੋਂ ਜਦ ਧੀਆਂ ਦਾ ,
ਤੂ ਵਾਰਸ ਨੂੰ ਕਬਰਾਂ 'ਚੋਂ ਵਾਜਾਂ ਮਾਰੀਆਂ ,
ਅੱਜ ਲਖਾਂ ਧੀਆਂ ਮਾਂ ਬਾਪ ਨੇ ,
ਜਮੰਨ ਤੋਂ ਪਹਿਲਾਂ ਹੀ ਮਾਰੀਆਂ ,
ਉਹ ਤਾਂ ਵੰਡ ਸੀ,ਫਿਰਕਾਪ੍ਰਸਤੀ ਦਾ ਜ਼ਹਿਰ ਸੀ ,
ਜਿਸ ਵਿੱਚ ਅੰਨੇ ਹੋ ਲੋਕਾਂ ਨੇ,
ਧੀਆਂ ਦੀਆਂ ਇਜ਼ਤਾਂ ਗਾਲੀਆਂ,
ਉਹਨਾਂ ਦੇ ਦਰਦਾਂ ਨੂੰ ਜਾਣ ਕੇ ,
ਤੂੰ ਵਾਰਸ ਨੂੰ ਵਾਜਾਂ ਮਾਰੀਆਂ ,
ਅੱਜ ਜਾਗ ਤੂੰ ਗਹਿਰੀ ਨੀਂਦ 'ਚੋਂ ,
ਉਠ ਤੱਕ ਆਪਣਾ ਪੰਜਾਬ ,
ਦਰਦਮੰਦਾਂ ਦੀਏ ਦਰਦਨੇ,
ਆ ਦੇਖ ਧੀਆਂ ਦਾ ਹਾਲ ,
ਧੀਆਂ ਦਾ ਇਸ ਜੱਗ ਨੇ ,
ਜਮਨਾ ਹੀ ਕੀਤਾ ਹੈ ਮੁਹਾਲ ,
ਅੱਜ ਜੀਣ ਦਾ ਹੱਕ ਹੀ ਖੋਹ ਲਿਆ ,
ਦਿੱਤਾ ਕੁਖ ਦੇ ਵਿੱਚ ਹੀ ਮਾਰ ,
ਅੱਜ ਸਕੀ ਭੈਣ ਨਾਲ ਹੀ ..,
ਭਰਾ ਨੇ ਕੀਤਾ ਬਲਾਤਕਾਰ ,
ਪਿਓ ਨੇ ਕੁਕਰਮ ਕਰਕੇ ਦਿਤਾ ਧੀ ਨੂੰ ਮਾਰ,
ਅੱਜ ਮਾਂ ਨੇ ਹੀ ਧੀ ਦਾ ਕੀਤਾ ਵਿਓਪਾਰ. ,
ਪੈਸੇ ਦੀ ਅੰਨੀ ਦੋੜ ਵਿੱਚ ,
ਰਿਸ਼ਤਿਆਂ ਦਾ ਪੈ ਗਿਆ ਕਾਲ,
ਅੱਜ ਸਕੇ ਭਰਾ ਨੇ ਹੀ ਭਰਾ ਤੇ ਕੀਤਾ ਵਾਰ ,
ਸਵਿਤਰੀ ਨੇ ਅੱਜ ਆਪ ਹੀ ਪਤੀ ਨੂੰ ਦਿੱਤਾ ਮਾਰ,
ਪਾਪ ਫੈਲਿਆ ਇਸ ਜੱਗ 'ਤੇ,
ਛਾਇਆ ਗਹਿਰਾ ਅੰਧਕਾਰ,
ਅੱਜ ਕਿਸਾਨ ਨੇ ਲੈ ਲਈ ਫਾਂਸੀ ,
ਫ਼ਸਲ ਰੁਲਦੀ ਵਿੱਚ ਬਾਜ਼ਾਰ ,
ਬਾਲਾਂ ਨੂੰ ਖਾਣਾ ਦੇਣ ਲਈ ,
ਬਾਪ ਸੜਦਾ ਸ਼ਰੇ ਬਾਜ਼ਾਰ ,
ਸਿੰਮੀ ਨੂੰ ਇਸ ਹਾਲਾਤ ਨੇ ,
ਕੀਤਾ ਸ਼ਰਮਸਾਰ...,
ਕੀ ਦੱਸਾਂ ਮੈਂ ਜੱਗ ਨੂੰ ,
ਕੀ ਏ ਮੇਰਾ ਪੰਜਾਬ ..?
ਇਸੇ ਲਈ ਮੈਂ ਅਮ੍ਰਿਤਾ.,
ਅੱਜ ਤੈਨੂੰ ਕੀਤਾ ਯਾਦ,
ਇਕ ਵਾਰ ਫਿਰ ਧਰਤੀ ਤੇ ਆਜਾ ,
ਤੇ ਬਦਲ ਦੇ ਏ ਪੰਜਾਬ ,
ਤੇ ਬਦਲ ਦੇ ਏ ਪੰਜਾਬ ..,
ਸਿੰਮੀ ਬਰਾੜ
|
|
15 Jan 2011
|