Home > Communities > Punjabi Poetry > Forum > messages
ਲਿਖਤੁਮ-ਪੜ੍ਹਤੁਮ
ਲਿਖਤੁਮ- ਪੰਜਾਬ ਦੀਆਂ ਸਧਾਰਨ ਕੁੜੀਆਂ ਪੜ੍ਹਤੁਮ- ਕੇਟ ਮਿਡਲਟਨ ਤੇ ਪ੍ਰਿੰਸ ਵਿਲੀਅਮ ਪਿਆਰੀ ਕੇਟ ਅਸੀਂ ਭਾਰਤ ਦੇ ਇੱਕ ਖੂਬਸੂਰਤ ਸੂਬੇ ਪੰਜਾਬ ਤੋਂ ਉਹ ਸਧਾਰਨ ਕੁੜੀਆਂ ਬੋਲ ਰਹੀਆਂ ਹਾਂ ਜਿਨਾਂ ਦੀ ਵਿਆਹ ਦੀ ਉਮਰ ਪਾਰ ਕਰਦੀ ਜਾ ਰਹੀ ਹੈ । ਪਿਛਲੇ ਦਿਨੀ ਅਸੀਂ ਤੇਰੇ ਵਿਆਹ ਦੇ ਜਸ਼ਨ ਤੇ ਤਿਆਰੀਆਂ ਸੰਬੰਧੀ ਹਰ ਰੋਜ ਰੋਟੀ ਖਾਣ ਸਮੇਂ ਟੀ. ਵੀ. 'ਤੇ ਸਾਰੇ ਚੈਨਲਾਂ ਵਾਲਿਆਂ ਦੀ ਰਿਪੋਰਟ ਸੁਣਦੇ ਰਹੇ ਹਾਂ । ਪਿਆਰੀ ਕੇਟ ਜਦੋਂ ਅਸੀਂ ਇਹ ਸੁਣਿਆ ਕਿ ਤੇਰੇ ਵਿਆਹ 'ਤੇ 35 ਸੌ ਕਰੋੜ ਰੁਪਏ ਖਰਚ ਹੋ ਗਏ ਤਾਂ ਸਾਡੇ ਖਾਬਾਂ ਦੀ ਰਹਿੰਦ-ਖੂੰਹਦ ਨੇ ਵੀ ਦਮ ਤੋੜ ਦਿੱਤਾ । ਉਧਾਰੇ ਖਾਬ ਸੀ ਆਖਿਰ ਕਿੰਨਾ ਕੁ ਚਿਰ ਜਿਉਂਦੇ...? ਪਿਆਰੀ ਕੇਟ ਤੂੰ ਨਹੀਂ ਜਾਣਦੀ ਕਿ ਅਸੀਂ ਅੱਧੀ ਉਮਰ ਆਪਣੇ ਖਾਬਾਂ ਦੀਆਂ ਚਾਦਰਾਂ ਕੱਢਦਿਆਂ ਲੰਘਾ ਦਿੰਦੇ ਹਾਂ ਪਰ ਵਿਆਹ ਦੀ ਉਮਰੇ ਚਾਦਰਾਂ 'ਤੇ ਕੱਢੇ ਨਮੂਨਿਆਂ ਦੀ ਥਾਂ ਸੂਲ਼ਾਂ-ਭੱਖੜੇ ਵਾਹੇ ਜਾਂਦੇ ਹਨ । ਜਿਹੜੇ ਰਹਿੰਦੀ ਉਮਰ ਸਾਡੇ ਪੋਟਿਆਂ 'ਚ ਵੱਜਦੇ ਰਹਿੰਦੇ ਨੇ । ਸਾਡੀਆਂ ਮਾਂਵਾਂ ਦੇ ਹੈਰਾਨੀ ਨਾਲ ਮੂੰਹ ਅੱਡੇ ਰਹਿ ਗਏ ਜਦ ਉਹਨਾਂ ਨੂੰ ਅਸੀਂ ਤੇਰੇ ਵਿਆਹ ਦੀਆਂ ਗੱਲਾਂ ਦੱਸੀਆਂ । ਇੰਨੇ ਮਹਿੰਗੇ ਤੋਹਫੇ ਤੇ ਹੀਰਿਆਂ ਜੜੀ ਅੰਗੂਠੀ ਅਸੀਂ ਕਦ ਮੰਗਦੇ ਹਾਂ । ਸਾਨੂੰ ਤਾਂ ਦਾਜ 'ਚ ਕੁਝ ਬਿਸਤਰੇ ਵੀ ਨਹੀਂ ਨਸੀਬ ਹੁੰਦੇ । ਮਾਫ ਕਰੀਂ ਸਾਨੂੰ ਤੇਰੇ ਨਾਲ ਕੋਈ ਗਿਲਾ ਨਹੀਂ । ਗਿਲਾ ਤਾਂ ਅਸੀਂ ਕਦੇ ਆਪਣੇ ਬਾਪੂਆਂ ਨਾਲ ਨੀਂ ਕੀਤਾ ਜਿਹੜੇ ਸਾਨੂੰ ਬਹੁਤੀ ਵਾਰ ਸਾਡੀ ਮਰਜ਼ੀ ਦੇ ਖਿਲਾਫ ਵੀ ਵਿਆਹ ਦਿੰਦੇ ਨੇ ।ਅਸੀਂ ਤਾਂ ਮਹਿਜ਼ ਆਪਣੇ ਉੱਚੜੇ ਖ਼ਾਬਾਂ ਨੂੰ ਤੇਰੇ ਖ਼ਾਬਾਂ ਨਾਲ ਤੁਲਨਾਉਣ ਦੀ ਹਿਮਾਕਤ ਹੀ ਕੀਤੀ ਹੈ ।ਚੈਨਲਾਂ ਵਾਲੇ ਖੂਬ ਗੱਲਾਂ ਕਰ ਰਹੇ ਨੇ ਤੇਰੇ ਵੈਡਿੰਗ ਗਾਊਨ ਦੀਆਂ ਪਰ ਸਾਡੀਆਂ ਘਸੀਆਂ ਚੁੰਨੀਆਂ ਦੀ ਗੱਲ ਤਾਂ ਕੋਈ ਨੀ ਕਰਦਾ । ਮਾਫ ਕਰੀਂ ਫਿਲਹਾਲ ਅਸੀਂ ਆਪਣੀ ਉਲਝੀ ਜ਼ਿੰਦਗੀ ਨੂੰ ਸੁਲਝਾਉਣ 'ਚ ਵਿਅਸਤ ਹਾਂ ।
- ਹਰਿੰਦਰ ਬਰਾੜ
03 May 2011
ਬਿਲਕੁੱਲ ਸੱਚ ਆਖਿਆ ਤੁਸੀਂ ਬਾਈ ਜੀ...ਪਰ ਸੱਚਾਈ ਨੂੰ ਪਰਵਾਨ ਕਰਨਾਂ ਹੀ ਪੈਂਦਾ ਹੈ ਅਖੀਰ ਨੂੰ..ਤੁਹਾਡੀ ਇਹ ਲਿਖਤ ਪੜਕੇ ਕੁੱਛ ਲਾਈਨਾਂ ਯਾਦ ਆ ਗਈਆਂ ਜੋ ਮੈਂ ਸ਼ਾਇਦ ਕਿਸੇ ਅਖਬਾਰ ਵਿੱਚ ਪੜੀਆਂ ਸੀ | ਕਿਤੇ ਥੁੜ ਹੈ ਅੰਤਾਂ ਦੀ ,ਕਿਤੇ ਪੈਸਾ ਹੀ ਪੈਸਾ ਹੈ ਕਿਸਮਤ ਤੇ ਕੁਦਰਤ ਦਾ ਇਹ ਵਿਤਕਰਾ ਕੈਸਾ ਹੈ ਐਸੇ ਵੀ ਬਨੇਰੇ ਨੇਂ ਜਿੱਥੇ ਕਾਂ-ਕਾਂ ਨਹੀਂ ਹੁੰਦੀ ਇਸ ਦੁਨੀਆਂ ਚ੍ ਕਿਤੇ ਵੀ ਮੁਕੰਮਲ ਥਾਂ ਨਹੀਂ ਹੁੰਦੀ ਸਾਂਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ ਬਾਈ ਜੀ.....
03 May 2011
hmmm bhaut kujh keh gayi tuhadi ae post harinder 22 g , thanks for sharing
03 May 2011
Harinder ji,
tusin ik sohne tarike nal kise di khushi di tulna kise de dukh nal kiti hai... par eh sachai hai..... "Shri Guru Granth Sahib vich Sukhmani Sahib" vich vi likhat hai..
ਕਈ ਕੋਟਿ ਘਾਲਿਹ ਥਕ ਪਾਹਿ..
ਕਈ ਕੋਟਿ ਬੈਠਤ ਹੀ ਖਾਹਿ
ਕਈ ਕੋਟਿ ਘਾਲਿਹ ਥਕ ਪਾਹਿ..
ਕਈ ਕੋਟਿ ਬੈਠਤ ਹੀ ਖਾਹਿ |
Kahnde ne.... kise nu tan rajjan jogi nai mildi te kise de paltu kuttey vi 36-parkar da khande ne...
All lucks and fates ...!!!
Harinder ji,
tusin ik sohne tarike nal kise di khushi di tulna kise de dukh nal kiti hai... par eh sachai hai..... "Shri Guru Granth Sahib vich Sukhmani Sahib" vich vi likhat hai..
ਕਈ ਕੋਟਿ ਘਾਲਿਹ ਥਕ ਪਾਹਿ..
ਕਈ ਕੋਟਿ ਬੈਠਤ ਹੀ ਖਾਹਿ
ਕਈ ਕੋਟਿ ਘਾਲਿਹ ਥਕ ਪਾਹਿ..
ਕਈ ਕੋਟਿ ਬੈਠਤ ਹੀ ਖਾਹਿ |
Kahnde ne.... kise nu tan rajjan jogi nai mildi te kise de paltu kuttey vi 36-parkar da khande ne...
All lucks and fates ...!!!
Yoy may enter 30000 more characters.
03 May 2011
agree with kuljit ji,,,,,,,,,,,,,,,,,,,,,,,,,,,,,," LUCK & FATE ",,,
agree with kuljit ji,,,,,,,,,,,,,,,,,,,,,,,,,,,,,," LUCK & FATE ",,,
Yoy may enter 30000 more characters.
03 May 2011
bilkul sach keha Harinder ji...Im also agree with kuljit ji n Nimar ji....
thankx for sharing here
03 May 2011
ਪੰਜਾਬ ਦੀਆਂ ਸਧਾਰਨ ਕੁੜੀਆਂ ਦੀ ਅਵਾਜ ਨੁੰ ਬਹੁਤ ਹੀ ਸੋਹਣੇ ਅੰਦਾਜ ਵਿੱਚ ਉੱਚਾ ਚੁੱਕਣ ਦਾ ਤੁਹਾਡਾ ਇਹ ਯਤਨ ਸ਼ਲਾਘਾਯੋਗ ਹੈ ਹਰਿੰਦਰ ਵੀਰ ਜੀ..
03 May 2011
badi khoobsurat peshkari hai tuhadi.....har shabd schai byan karda hai.
03 May 2011
SSA G
ਵੀਰ ਜੀ ਬਹੁਤ ਹੀ ਵਧਿਆ ਲਿਖਿਯਾ ਹੈ ਜੀ ..... ਧਨਵਾਦ
04 May 2011
ਬਾਈ ਜੀ ਵਿਚਾਰ ਤਾਂ ਬਹੁਤ ਵਧੀਆ ਹੈ ! ਪਰ ਇੱਕ ਗੱਲ ਕਰਨੀ ਵਾਜਿਬ ਹੋਵੇਗੀ ਕਿ ਏਸ ਤੋਂ ਕਿਤੇ ਉੱਪਰ ਦਾ ਵਿਆਹ ਲਕਸ਼ਮੀ ਮਿੱਤਲ ਦੀ ਕੁੜੀ ਦਾ ਸੀ ! ਬਕਿੰਘਮ ਪੈਲਸ ਦੀ ਵੀ ਏਨੀ ਔਕਾਤ ਨਹੀਂ ਕਿ ਉਸ ਵਿਆਹ ਮੂਹਰੇ ਖੜ ਸਕੇ ! ਜਦੋਂ ਆਪਣਿਆਂ ਨੇਂ ਇਹ ਗੱਲ ਨਹੀਂ ਸੋਚੀ ਤਾਂ ਬਿਗਾਨੇ ਕਿਵੇਂ ਸੋਚ ਲੈਣ ਗੇ ? ਭਾਰਤ ਦੇਸ਼ ਦੇ ਅਮੀਰਾਂ ਮੁਕਾਬਲੇ ਤਾਂ ਇਹ ਵਿਆਹ ਬਹੁਤ ਹੀ ਸਾਦਾ ਸੀ ਪਿਆਰਿਓ :)
04 May 2011