|
ਬਾਤ ਗਮਾਂ ਦੀ.............. |
ਬਾਤ ਗਮਾਂ ਦੀ ਪਾਉਣੀ,ਇਕ ਹੁੰਗਾਰਾ ਚਾਹੀਦਾ ।
ਪਹਿਲਾ ਦਰਦ ਹੈ ਘਟਿਆ, ਹੋਰ ਉਧਾਰਾ ਚਾਹੀਦਾ ।
ਪਿਆਰ ਜਾਂ ਨਫ਼ਰਤ ਉਹ ਹੈ ਜਿਹੜੀ ਉਮਰਾਂ ਤੀਕ ਨਿਭੇ,
ਦੁਸ਼ਮਣ ਐਸਾ ਜਾਂ ਫ਼ਿਰ ਯਾਰ ਪਿਆਰਾ ਚਾਹੀਦਾ ।
ਇਹਨਾਂ ਕਰੀਂ ਕੁਤਾਹੀ ਹੈ ਕਿ ਇਹ ਚੁੱਪ-ਚਾਪ ਰਹੇ,
ਸੱਚ ਹੀ ਰੁੱਖਾਂ ਦੇ ਸਿਰ ਚੱਲਣਾ ਆਰਾ ਚਾਹੀਦਾ ।
ਭੁੱਖੇ ਢਿੱਡ ਨੂੰ ਰੋਟੀ ਦੇ ਦਿਉ, ਪੀਣ ਲਈ ਪਾਣੀ,
ਹੋਰ ਨਹੀਂ ਕੋਈ ਰਾਮ ਰਾਜ ਦਾ ਲਾਰਾ ਚਾਹੀਦਾ ।
ਗਹਿਣੇ ਧਰਨਾ ਅਪਣੀ ਇੱਜ਼ਤ ਅਣਖ਼ ਤੇ ਗ਼ੈਰਤ ਨੂੰ,
ਇਹ ਜੀਣਾ ਵੀ ਹੋਣਾ ਨਹੀਂ ਗਵਾਰਾ ਚਾਹੀਦਾ ।
ਆਪਣੇ ਆਪ ਦਾ ਦੁੱਖ-ਸੁੱਖ ਆਪੇ ਹੀ ਵੰਡ ਲੈਦਾਂ ਹਾਂ,
ਅਜੇ ਨਹੀਂ ਦੂਜਾ ਕੋਈ ਹੋਰ ਸਹਾਰਾ ਚਾਹੀਦਾ ।
........................................ਨਿੰਦਰ
|
|
15 Jun 2011
|
|
|
|
ਮੈਂ ਕੀ ਲਿਖਾਂ ਇਸ ਰਚਨਾ ਦੀ ਤਾਰੀਫ਼ ਵਿਚ,,,,,,,,,,,,,,,,,,,,,,,,ਨਿੰਦਰ ਵੀਰ ਇਹ ਰਚਨਾ ਤੇਰੀ ਸ਼ਾਇਰੀ ਦੀ ਮਾਲਾ ਦਾ ਇੱਕ ਹੋਰ ਸੁੱਚਾ ਮੋਤੀ ਹੈ,,,,,,,,,,,,,,,,,,,,,,,ਕਮਾਲ ਦਾ ਲਿਖਿਆ ਹੈ ਬਾਈ,,,ਜਿਓੰਦਾ ਵਸਦਾ ਰਹੇਂ ,,,
|
|
15 Jun 2011
|
|
|
|
ਬਹੁਤ ਖੂਬ ਨਿੰਦਰ ਵੀਰ ਬਹੁਤ ਖੂਬ
|
|
15 Jun 2011
|
|
|
|
ਬਾਤ ਗਮਾਂ ਦੀ ਪਾਉਣੀ, ਇਕ ਹੁੰਗਾਰਾ ਚਾਹੀਦਾ ! ਪਹਿਲਾ ਦਰਦ ਹੈ ਘਟਿਆ ,ਹੋਰ ਉਧਾਰਾ ਚਾਹੀਦਾ !
bahut sohna likhiya hai ninder..............kamaal kiti hai .:)!!likhde rehna hamesha!
|
|
15 Jun 2011
|
|
|
|
very nice ninder veer ....
|
|
15 Jun 2011
|
|
|
|
|
|
att kar ti veer ji...........bahut hi vadiya hai.....
rabb tuhanu khush rakhe....
|
|
15 Jun 2011
|
|
|
|
wah ninder veer bahut sohni rachna pesh kiti hai....rab tuhadi kalam nu tarakian bakshe....
|
|
16 Jun 2011
|
|
|
|
buht vadia likhia ji........
likhde raho..
|
|
16 Jun 2011
|
|
|
|
buht vadia likhia ji........
likhde raho..
|
|
16 Jun 2011
|
|
|