|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬਚਪਨ (ਮਿੱਟੀ ਵਿਚ ਖੇਡਣਾ ਚਾਹੁੰਦਾ ਹਾਂ,) |
ਮੈਂ ਮਿੱਟੀ ਦੇ ਵਿਚ ਜਾ ਕੇ ਖੇਡਣਾ ਚਾਹੁੰਦਾ ਹਾਂ, ਡਰ ਲਗਦਾ ਕੋਈ ਆ ਝਿੜਕਾਂ ਨਾ ਮਾਰੇ, ਭੈਣ ਸਮਝਾਵੇ ,ਤਰਲੇ ਪਾਵੇ ਵੀਰਾ ਨਾ ਕਰ ਵੇ, ਕਪੜੇ ਤੇਰੇ ਲਿਬੜ ਜਾਣਗੇ ਸਾਰੇ, ਮੈਂ ਮਿੱਟੀ ਦੇ ਵਿਚ........................
ਦਿਲ ਕਰਦਾ ਹੁਣ ਵੀ ਖੇਡਾਂ ਗਲੀ ਚ ਜਾ ਕੇ ਮੈਂ, ਦੇਖਾਂ ਹਥਾਂ ਦੇ ਨਾਲ ਮਿੱਟੀ ਦਾ ਘਰ ਬਣਾ ਕੇ ਮੈਂ, ਫਿਕਰ ਨਾ ਕੋਈ ਹੁੰਦਾ ਦਿਨ ਦੇ ਢ਼ਲਨੇ ਦਾ ਬਸ ਖੇਡ ਖੇਡ ਕੇ ਲੁੱਟਦੇ ਸੀ ਨਜ਼ਾਰੇ, ਮੈਂ ਮਿੱਟੀ ਦੇ ਵਿਚ......................
ਜਦ ਖੇਡਦੇ -ਖੇਡਦੇ ਇੱਕ-ਦੂਜੇ ਨਾਲ ਲੜ੍ਹਦੇ ਸੀ, ਬੁੱਕ ਭਰ ਘੱਟੇ ਦਾ ਪਾ ਕੇ ਘਰ ਨੂੰ ਭਜਦੇ ਸੀ, ਪੁੱਤ ਮਾਂ ਤੇਰੀ ਨੇ ਫੜ੍ਹ ਹੁਣ ਤੈਨੂੰ ਕੁੱਟਣਾ ਏ ਦੂਰੋਂ ਦੇਖ ਕੇ ਬਾਪੂ ਕਰੇ ਇਸ਼ਾਰੇ, ਮੈਂ ਮਿੱਟੀ ਦੇ ਵਿਚ..............................
ਹੁਣ ਨਾ ਜਵਾਕ ਗਲੀ ਵਿਚ ਆ ਕੇ ਖੇਡ ਦੇ ਨਜਰੀਂ ਆਉਂਦੇ ਨੇ, ਸਹਿਮੇ-ਸਹਿਮੇ ਵਕ਼ਤ ਦੇ ਮਾਰੇ ਦੇਖ ਟੀ ਵੀ ਮਨ ਪਰਚਾਉਂਦੇ ਨੇ, ਕੰਨੀ ਪਈ ਆਵਾਜ਼ ਤੇ ਟੁੱਟ ਗਏ ਖਿਆਲ "ਰਾਏ" ਦੇ ਪੁੱਤ ਘਰ ਆਜਾ ਹੁਣ ਚੜ ਆਏ ਨੇ ਤਾਰੇ, ਮੈਂ ਮਿੱਟੀ ਦੇ ਵਿਚ ਜਾ ਕੇ ਖੇਡਣਾ ਚਾਹੁੰਦਾ ਹਾਂ, ਡਰ ਲਗਦਾ ਕੋਈ ਆ ਝਿੜਕਾਂ ਨਾ ਮਾਰੇ.............................

Writer : Saab Rai
|
|
05 May 2012
|
|
|
|
ਬਹੁਤਖੂਬ....ਬਚਪਨ ਯਾਦ ਕਰਾਓਦੀਆਂ ਅਤੇ ਅੱਜ ਦੀ ਸਚਾਈ ਪੇਸ਼ ਕਰਦੀਆਂ ਇਹ ਲਾਇਨਾ.....ਧਨਵਾਦ ਸਾਂਝੀਆ ਕਰਨ ਲਈ......
|
|
05 May 2012
|
|
|
|
bahut bahut sukria veer g...
mainu aap nu eh bahut vdia lggi g.. ese lyi ethe share kiti a g...
|
|
05 May 2012
|
|
|
|
ਮਾਸੂਮ ਰਚਨਾ,,,tsf ! ਜੀਓ ,,,
|
|
05 May 2012
|
|
|
|
ਵਧੀਆ ਲਿਖਿਆ , ਬਚਪਨ ਚੇਤੇ ਆ ਗਿਆ .
|
|
05 May 2012
|
|
|
|
|
veer bhut hi jada sohna likheya hai,te naale ih pic muho payi boldi hai
tuhada sher pr k hune kuj likheya hai.
ki dsa main bachpan waale din,
jdo uchi uchi hasde e,
pagala wang titliya piche nasde c,
lohri,basnt,holi,diwali bre chwan naal manunde si
na hunda si koi fikar na man te koi booj apne hi rang ch gaunde c.
|
|
05 May 2012
|
|
|
|
ਬਹੁਤ ਹੀ ਬਦੀਆ ਰਚਨਾ ਹੈ ਕਮਾਲ ਕਰਤੀ .... ਬੱਚੇ ਦੀ ਫੋਟੋ ਬੜੀ ਸਹੋਣੀ ਹੈ
|
|
05 May 2012
|
|
|
|
tusi bahut vadiya likheya hoeya mainu bahut pasand aaeya
|
|
06 May 2012
|
|
|
|
ਬਹੁਤ ਸੋਹਣੇ ਖਿਆਲ ਲਿਖੇ ਨੇ .....ਫੋਟੋ ਵੀ ਬਹੁਤ ਸੋਹਣੀ ਆ
ਗੁਡ ਵਰਕ
ਬਹੁਤ ਸੋਹਣੇ ਖਿਆਲ ਲਿਖੇ ਨੇ .....ਫੋਟੋ ਵੀ ਬਹੁਤ ਸੋਹਣੀ ਆ
ਗੁਡ ਵਰਕ
|
|
06 May 2012
|
|
|
|
sab veera da dilon dhanwad krda han g.. tuhani eh rachna pasand aayi g... eh pic vi mere dost Saab Rai ne hi post kiti c ...
Shammi veer g... sukria g for nice lines..
|
|
06 May 2012
|
|
|
|
|
|
|
|
|
|
 |
 |
 |
|
|
|