ਹੈ ਅਰਜੋਈ ਮੇਰੇ ਮੇਹ੍ਰਮ ਨੂ
ਮੇਰੀ ਏਸ ਬੇਨਾਮ ਕਵਿਤਾ ਨੂ ਨਾਮ ਦੇ ਦੇਵੇ...,.
ਬੜਈ ਬੇਰੰਗ ਹੈ ਬੜਈ ਸੁਨਸਾਨ ਹੈ
ਜਿੰਦਗੀ ਉਸਦੇ ਬਿਨਾ ਜੇ ਨਹੀ ਦੇ ਸਕਦਾ
ਇਸ ਨੂ ਜਿੰਦਗੀ ਦੀ ਸਵੇਰ ਤਾਂ ਸਾਮ ਦੇ ਦੇਵੇ .
ਮੇਰੀ ਏਸ ਬੇਨਾਮ ਕਵਿਤਾ ਨੂ ਨਾਮ ਦੇ ਦੇਵੇ.......
ਪਿਆਸ ਬੁਜੋਉਣੀ ਔਖੀ ਹੈ ਤਪਦੇ ਹਾੜ ਵਿਚ ਤੇਹਾ ਦੀ .
ਉਸ ਨੂ ਵੀ ਆਦਤ ਪੈ ਗਈ ਹੈ ਹਰ ਵਸਲ ਚ ਨਵੀਆਂ ਦੇਹਾ ਦੀ.
ਜੇ ਓਹ ਨਹੀ ਕਰ ਸਕਦਾ ਜਿਸਮਾ ਨੂ ਇਕ੍ਥੇਆਂ
ਤਾਂ ਰੁਹਾ ਨੂ ਤਾਂ ਸਦਾ ਸਰੇਆਮ ਦੇ ਦੇਵੇ .
ਮੇਰੀ ਏਸ ਬੇਨਾਮ ਕਵਿਤਾ ਨੂ ਨਾਮ ਦੇ ਦੇਵੇ .....,..
ਮੁਲ ਬੜੇ ਔਖੇ ਨੇ ਤਾਰਨੇ ਇਹਨਾ ਸਬਦਾ ਖੋਟਈਆਂ ਦੇ .
ਲਿਖਣ ਲਗੇ ਇਹਨਾ ਭਾਰੀ ਭਰਕਮ ਸਬਦਾ ਨੂ
ਕਲਮਾ ਖੂਬ ਜਾਵਣ ਵਿਚ ਪੋਟਿਆਂ ਦੇ .
ਆਪ ਮੁਹਾਰੇ ਤੁਰੇ ਜਾਂਦੇ ਇਹਨਾ ਸਬਦਾ
ਦੇ ਬੇਲ ਨੂ ਲਗਾਮ ਦੇ ਦੇਵੇ.
ਮੇਰੀ ਏਸ ਬੇਨਾਮ ਕਵਿਤਾ ਨੂ ਨਾਮ ਦੇ ਦੇਵੇ ....
ਕਯੋਂ ਕਰਦੇ ਓਹ ਮਾਨ ਸਾਹਾਂ ਦੀਆਂ ਤੰਦਾਂ ਦਾ .
ਕਚੇ ਸੁਤ ਦੀਆਂ ਗਣਡਾ ਦਾ
ਜੇ ਨਹੀ ਤਾਰ ਸਕਦਾ ਕਰਜਾ ਓਹ ਬੋਲੇ ਝੂਥ ਦੀਆਂ ਪੰਡਾਂ ਦਾ...
ਬੇਸ਼ਕ ਆਖਰੀ ਹੀ ਸਹੀ ਓਹ ਮੇਨੂ ਸਚ ਦਾ ਜਾਮ ਦੇ ਦੇਵੇ...
ਮੇਰੀ ਏਸ ਬੇਨਾਮ ਕਵਿਤਾ ਨੂ ਨਾਮ ਦੇ ਦੇਵੇ....
(ਕਰਮ) ਦੀ ਇਹ ਪੀਰਾ ਤੋਂ ਲੰਬੀ ਜਿੰਦਗੀ ਨੂ .
ਤੇ ਸਫਿਆਂ ਤੋਂ ਲੰਬੀ ਕਵਿਤਾ ਨੂ ਵਿਰਾਮ ਦੇ ਦੇਵੇ.
ਚਾਹੇ ਦੋ ਪਲ ਦਾ ਹੀ ਸਹੀ ਮੇਨੂ ਓਹ ਆਰਾਮ ਦੇ ਦੇਵੇ ....
ਮੇਰੀ ਏਸ ਬੇਨਾਮ ਕਵਿਤਾ ਨੂ ਨਾਮ ਦੇ ਦੇਵੇ . ...
karmjit kaur madahar