ਮੈਂ ਕਾਫੀ ਵਾਰ ਇਹ ਰਚਨਾ ਪੜੀ ਪਰ ਸਮਝ ਨਹੀ ਆ ਰਹੀ ਸੀ ......ਮੈਂ ਆਪਣੀ ਸੋਝੀ ਮੁਤਾਬਿਕ ਕੁਝ ਸੋਧਾਂ ਤੇ ਕੁਝ ਜੋੜਾਂ ਨਾਲ ਇਸ ਰਚਨਾ ਦੀ, ਧੁੰਦਲੀ ਤਸਵੀਰ ਨੂੰ ਸਾਫ਼ ਕਰਨ ਦਾ ਯਤਨ ਕੀਤਾ ਏ , ਸ਼ਾਇਦ ਠੀਕ ਹੋ ਜਾਵੇ .......ਆਪਣੇ ਵਿਚਾਰ ਜਰੂਰ ਦਿਓ ......ਮੈਂ ਕਈ ਥਾਈਂ correction ਤੇ edtition ਬਾਰੇ ਲਿਖਿਆ ਪੜਿਆ ਪਰ ਰਚਨਾ repost ਹੋਣ ਦੇ ਬਾਵਜੂਦ ਖਿਲਰੀ ਤੇ ਅਨਸੁਲਝੀ ਜਿਹੀ ਲੱਗ ਰਹੀ ਸੀ ..... ਮੈਂ ਜਿਆਦਾ ਛੇੜ-ਛਾੜ ਕਰਨੀ ਵਾਜਿਬ ਨਹੀਂ ਸਮਝੀ ਪਰ ਕੁਝ ਕੁ ਤਬਦੀਲੀਆਂ ਜਰੂਰ ਕੀਤੀਆਂ ਨੇ .......ਜਰੂਰ ਵਿਚਾਰਿਓ.......
ਬੇ-ਨਾਮ ਕਵਿਤਾ
ਹੈ ਅਰਜੋਈ ਮੇਰੇ ਮਹਿਰਮ ਨੂੰ, ਮੇਰੀ ਇਸ ਬੇ-ਨਾਮ ਕਵਿਤਾ ਨੂੰ ਨਾਮ ਦੇ ਦੇ ,
ਬੜੀ ਬੇਰੰਗ ਹੈ ਬੜੀ ਸੁਨਸਾਨ ਹੈ ਜਿੰਦਗੀ ਉਸਦੇ ਬਿਨਾ,
ਜੇ ਨਹੀ ਦੇ ਸਕਦਾ ਇਸ ਨੂੰ ਜਿੰਦਗੀ ਦੀ ਸਵੇਰ ਤਾਂ ਸਾਮ ਦੇ ਦੇ,
ਮੇਰੀ ਇਸ ਬੇ-ਨਾਮ ਕਵਿਤਾ ਨੂੰ ਨਾਮ ਦੇ ਦੇ |
ਪਿਆਸ ਬੁਝਾਉਣੀ ਔਖੀ ਹੈ ਤਪਦੇ ਹਾੜ ਵਿਚ ਤੇਹਾ ਦੀ,
ਉਸ ਨੂੰ ਵੀ ਆਦਤ ਪੈ ਗਈ ਹਰ ਵਸਲ ਚ ਨਵੀਆਂ ਦੇਹਾ ਦੀ,
ਜੇ ਓਹ ਨਹੀ ਕਰ ਸਕਦਾ ਜਿਸਮਾ ਨੂੰ ਇਕੱਠਿਆਂ,
ਤਾਂ ਰੂਹਾਂ ਨੂੰ ਸੱਦਾ ਸਰੇਆਮ ਦੇ ਦੇ,
ਮੇਰੀ ਇਸ ਬੇ-ਨਾਮ ਕਵਿਤਾ ਨੂੰ ਨਾਮ ਦੇ ਦੇ |
ਮੁੱਲ ਬੜੇ ਔਖੇ ਨੇ 'ਤਾਰਨੇ, ਇਹਨਾ ਸਬਦਾਂ ਖਰਿਆਂ-ਖੋਟਿਆਂ ਦੇ,
ਲਿਖਦਿਆਂ ਭਾਰੀ ਸ਼ਬਦਾਂ ਨੂੰ, ਵਿੱਚ ਕਲਮਾ ਖੂਬ ਜਾਵਣ ਪੋਟਿਆਂ ਦੇ,
ਆਪ ਮੁਹਾਰੇ ਤੁਰੇ ਸਬਦਾਂ ਦੇ ਬੈਲ ਨੂੰ ,
ਕੋਈ ਪੰਜਾਲੀ,ਕੋਈ ਲਗਾਮ ਦੇ ਦੇ,
ਮੇਰੀ ਇਸ ਬੇ-ਨਾਮ ਕਵਿਤਾ ਨੂੰ ਨਾਮ ਦੇ ਦੇ |
ਕਿਉਂ ਕਰਦੇ ਹੋ ਮਾਣ, ਸਾਹਾਂ ਦੀਆਂ ਕੱਚੀਆਂ ਤੰਦਾਂ ਦਾ,
ਸੱਚ ਸਾਰੀ ਉਮਰੇ 'ਤਾਰਦਾ ਕਰਜਾ, ਬੋਲੇ ਝੂਠ-ਪਖੰਡਾ ਦਾ,
ਬੇਸ਼ਕ ਓਹ ਥੋੜਾ ਤੇ ਆਖਰੀ ਹੀ ਸਹੀ,
ਮੈਨੂੰ ਸਚਾਈ ਦਾ ਜਾਮ ਦੇ ਦੇ,
ਮੇਰੀ ਇਸ ਬੇ-ਨਾਮ ਕਵਿਤਾ ਨੂੰ ਨਾਮ ਦੇ ਦੇ |
'ਕਰਮ' ਦੀ ਇਹ ਪੀੜਾਂ ਤੋਂ ਲੰਬੀ ਜਿੰਦਗੀ, ਸਫਿਆਂ ਤੋਂ ਲੰਬੀ ਕਵਿਤਾ ਨੂੰ ਵਿਰਾਮ ਦੇ ਦੇ, ਚਾਹੇ ਦੋ ਪਲ ਦਾ ਹੀ ਸਹੀ ਮੈਨੂੰ, ਹੁਣ ਆਰਾਮ ਦੇ ਦੇ,

'ਕਰਮ' ਦੀ ਇਹ ਪੀੜਾਂ ਤੋਂ ਲੰਬੀ ਜਿੰਦਗੀ, ਸਫਿਆਂ ਤੋਂ ਲੰਬੀ ਕਵਿਤਾ ਨੂੰ ਵਿਰਾਮ ਦੇ ਦੇ,
ਚਾਹੇ ਦੋ ਪਲ ਦਾ ਹੀ ਸਹੀ ਮੈਨੂੰ, ਹੁਣ ਆਰਾਮ ਦੇ ਦੇ,
ਮੇਰੀ ਇਸ ਬੇ-ਨਾਮ ਕਵਿਤਾ ਨੂੰ ਨਾਮ ਦੇ ਦੇ |