|
 |
 |
 |
|
|
Home > Communities > Punjabi Poetry > Forum > messages |
|
|
|
|
|
ਚਿੜੀਆਂ |
ਚਿੜੀਆਂ ਛਤੀਰਾਂ ਵਾਲੀਆ ਛੱਤਾਂ ਚ ਆਲਣੇ ਬਣਾਉਂਦੀਆਂ ਕੱਖਾਂ ਨਾਲ ਸਾਰਾ ਘਰ ਭਰਦੀਆਂ ਚਿੜੀਆਂ, ਹੁਣ ਨਜ਼ਰ ਨਹੀਂ ਆਉਂਦੀਆਂ ਸ਼ੀਸ਼ਿਆਂ ਚ ਆਪਣੇ ਪ੍ਰਛਾਵੇਂ ਨਾਲ ਲੜਦੀਆਂ, ਆਪੇ ਨੂੰ ਲਹੂ ਲੁਹਾਨ ਕਰਦੀਆਂ ਚਿੜੀਆਂ, ਹੁਣ ਨਜ਼ਰ ਨਹੀਂ ਆਉਂਦੀਆਂ ਸਿਮਿੰਟ ਦੀਆਂ ਛੱਤਾਂ, ਜਾਲੀਆਂ ਦੇ ਦਰ ਪੱਥਰ ਜਿਹੇ ਲੋਕ , ਪੱਥਰਾਂ ਦੇ ਘਰ ਕਿੱਥੇ ਬੋਟ ਪਾਲਣ, ਕਿਥੇ ਰਹਿਣ ਚਿੜੀਆਂ ਖੇਤਾਂ ਚ ਉਡਦੀ ਜ਼ਹਿਰ, ਕਿੰਝ ਸਹਿਣ ਚਿੜੀਆਂ ਮਾਨਵ ਦੀ ਤਰੱਕੀ ਤੋਂ, ਨਿਮਾਣੀਆਂ ਹਾਰ ਗਈਆਂ, ਹੋਂਦ ਨੂੰਬਚਾਉਣ ਲਈ, ਕਿਧਰੇ ਦੂਰ ਉਡਾਰੀ ਮਾਰ ਗਈਆਂ......
unkwn...
|
|
18 Dec 2012
|
|
|
|
very nice,,, jionde wssde rho,,
|
|
18 Dec 2012
|
|
|
|
bahut vadhia janab...thnx 4 sharing !!
|
|
18 Dec 2012
|
|
|
|
|
|
|
Thnx.....to all.....
ਬਿੱਟੂ ਜੀ.....ਮੈਨੂ ਬਹੁਤ ਪਿਆਰੀ ਲੱਗੀ ਇਹ ਰਚਨਾ, ਇਸ ਲਈ ਮੈਂ ਆਪਣੀ ਪ੍ਰੋਫਾਇਲ ਚ ਪੋਸਟ ਕੀਤੀ ਹੈ......ਮੈਂ ਆਪਣੇ ਘਰ ਦੀ ਛੱਤ ਤੇ ਦਾਣੇ ਪਾਓਂਦਾ ਹਾਂ ਤੇ ਉਥੇ ਚਿੜੀਆਂ ਨਹੀ ਸਿਰਫ ਕਬੂਤਰ ਹੀ ਆਓਂਦੇ ਨੇ ਜਦ ਕੇ ਮੈਂ ਆਪਣੇ ਭਤੀਜੇ ਨੂ ਕਹਿੰਦਾ ਹਾਂ ਕੀ ਮੈ ਚਿੜੀਆਂ ਨੂ ਦਾਣੇ ਪਾਓਣ ਜਾ ਰਿਹਾ ਹਾਂ ਤੇ ਮੈਨੂ ਉਹ ਪੁਛਦਾ ਹੈ ਕੀ ਚਿੜੀਆਂ ਤੇ ਆਓਦੀਆਂ ਨਹੀ, ਫਿਰ ਮੈਂ ਉਸ ਨੂ ਦਸਦਾ ਹਾਂ ਕੀ ਮੋਬਾਇਲ ਟਾਵਰ ਲੱਗ ਜਾਣ ਕਰਨ ਹੁਣ ਚਿੜੀਆਂ ਘੱਟ ਦਿਸਦੀਆ ਨੇ......
|
|
19 Dec 2012
|
|
|
|
ਕਿਸੇ ਰਚਨਾ ਨਾਲ ਇੰਨੇ ਲਗਾਵ ਲਈ ਸ਼ੁਕਰੀਆ ਵੀਰ ਜੀ .............
|
|
19 Dec 2012
|
|
|
|
ਬਿੱਟੂ ਜੀ ਇਹ ਇਸ ਕਰਕੇ ਖਾਸ ਹੋਈ ਕੀ ਜਦੋਂ ਵੀ ਮੈਂ ਇਸ ਨੂ ਪੜਦਾ ਹਾਂ ਉਦੋਂ ਮੇਰਾ ਭਤੀਜਾ(੬) ਸੁਣਕੇ ਬਹੁਤ ਖੁਸ਼ ਹੁੰਦਾ ਹੈ......
|
|
19 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|