|
 |
 |
 |
|
|
Home > Communities > Punjabi Poetry > Forum > messages |
|
|
|
|
|
|
ਚੰਡੀਗੜ ਦਾ ਅਸਰ....!! |
ਪਿੰਡ ਰਹਿੰਦਾ ਸੀ ਜਦੋਂ ਓਦੋਂ ਕੁੜਤਾ-ਪਜ਼ਾਮਾਂ ਪਾਉਂਦਾ ਸੀ ਸਵੇਰੇ-ਸਵੇਰੇ ਖੇਤੋਂ ਪੱਠਾ-ਡੱਕਾ ਵੀ ਲੈ ਆਉਂਦਾ ਸੀ ਬਾਪੂ ਨਾਲ ਖ਼ੇਤਾਂ ਵਿੱਚ ਪੂਰਾ ਕੰਮ ਕਰਵਾਉਂਦਾ ਸੀ ਪਰ ਹੁਣ ਤਾਂ ਮਹੀਨੇਂ ਬਾਦ ਹੀ ਪਿੰਡ ਵੜਦਾ ਹੈ ਕਿਉਂਕਿ ਹੁਣ ਮੁੰਡਾ ਚੰਡੀਗੜ ਪੜਦਾ ਹੈ
ਪਿੰਡ ਵਿੱਚ ਉਹ ਬੜਾ ਭੋਲਾ-ਭਾਲਾ ਸੀ ਫ਼ੈਸ਼ਨ ਤੋਂ ਹਮੇਸ਼ਾ ਕਰਦਾ ਟਾਲਾ ਸੀ ਸਿਰ ਤੇ ਤੇਲ ਸਰੋਂ ਦਾ ਲਾਉਂਦਾ ਸੀ ਬਾਹਰਲੇ ਖੇਤ ਮੋਟਰ ਤੇ ਨਹਾਉਂਦਾ ਸੀ ਹੁਣ ਬਣ ਰੌਕੀ-ਬੌਕੀ ਮੋੜ ਤੇ ਖੜਦਾ ਹੈ ਕਿਉਂਕਿ ਹੁਣ ਮੁੰਡਾ ਚੰਡੀਗੜ ਪੜਦਾ ਹੈ
ਕਹਿੰਦਾ ਕਿੱਥੇ ਰੀਸ ਕਰੂਗਾ ਪਿੰਡ ਚੰਡੀਗੜ ਸ਼ਹਿਰ ਦੀ ਵੇਖਣ ਵਾਲੀ ਹੁੰਦੀ ਹੈ ਤਰੰਗ ਉਹ ਝੀਲ ਦੀ ਲਹਿਰ ਦੀ ਸ਼ਾਮ ਨੂੰ ਇੱਕ ਗੇੜਾ ਸਤਾਰਾਂ ਦਾ ਜਰੂਰ ਲਾਈਦਾ ਬੀਅਰ ਬਾਰ ਵਿੱਚ ਜਾ ਕੇ ਸਰੂਰ ਵਿੱਚ ਡੁੱਬ ਜਾਈਦਾ ਪਿੰਡ ਦਾ ਘੱਟਾ ਹੁਣ ਉਸਦਾ ਰੰਗ ਕਾਲਾ ਕਰਦਾ ਹੈ ਕਿਉਂਕਿ ਹੁਣ ਮੁੰਡਾ ਚੰਡੀਗੜ ਪੜਦਾ ਹੈ
ਪਿੰਡ ਵਿੱਚ ਉਹ ਸ਼ਹਿਰੀ ਪਹਿਰਾਵਾ ਪਾਉਂਦਾ ਏ ਸ਼ੀਸ਼ੇ ਮੂਹਰੇ ਫ਼ੈਸ਼ਨ ਕਰਦਾ ਪੂਰਾ ਘੰਟਾ ਲਾਉਂਦਾ ਹੈ ਬਾਪੂ ਇੱਕ ਗੱਲ ਕਰਦਾ ਤੇ ਉਹ ਦੋ ਸੁਣਾਉਂਦਾ ਹੈ ਡਿਊ ਪਰਫਿ਼ਊਮ ਜੋ ਬਾਪੂ ਸਿਰ ਨੂੰ ਚੜਦਾ ਹੈ ਕਿਉਂਕਿ ਹੁਣ ਮੁੰਡਾ ਚੰਡੀਗੜ ਪੜਦਾ ਹੈ
ਬਾਪੂ ਦੀਆਂ ਆਸਾਂ ਪੁੱਤ ਮਿੱਟੀ ਚ੍ ਨਾਂ ਮਿਲਾਵੇ ਬਾਪੂ ਦੀ ਮੇਹਨਤ ਦੀ ਕਮਾਈ ਨਸ਼ਿਆਂ ਚ੍ ਨਾਂ ਉੜਾਵੇ " ਸੈਣੀ " ਦੀ ਅਰਦਾਸ ਹੈ ਕਿ ਮੁੰਡਾ ਪੜ ਕੇ ਅਫ਼ਸਰ ਲੱਗ ਜਾਵੇ ਰੱਬਾ ਮੇਹਰ ਕਰੀਂ ਮੇਰੇ ਬੱਚੇ ਤੇ ਬਾਪੂ ਰੋਜ਼ ਦੁਆਵਾਂ ਕਰਦਾ ਹੈ ਕਿਉਂਕਿ ਹੁਣ ਬਾਪੂ ਦਾ ਛਿੰਦਾ ਪੁੱਤ ਚੰਡੀਗੜ ਪੜਦਾ ਹੈ
............ਮੁੰਡਾ ਚੰਡੀਗੜ ਪੜਦਾ ਹੈ..........
..........ਮਨਜੋਧਨ ਸਿੰਘ ਸੈਣੀ..........
|
|
12 Dec 2010
|
|
|
|
gud writing veer g...
vakai chd da bhut assar hunda a specially student life te bhut jyada
thnks 4 sharing ....
|
|
12 Dec 2010
|
|
|
|
|
wah bai ji nazara aa gya padh ke..tuhadi eh likhat padh ke mainu baba Gurdaas Mann ji da ik song yaad aa reha hai....
ਦੇਸੀ ਪਿੰਡ ਦੇ ਸ਼ੌਕੀਨਾਂ ਵਾਹੀਆਂ ਬੀਜੀਆਂ ਜਮੀਨਾਂ ਪਹਿਲੀ ਵਾਰ ਵੇਖੀ ਕੁੜੀ ਚੰਡੀਗੜ ਦੀ ਦੇਸੀ ਬੰਦੇ ਨੂੰ ਭਰਿੰਡ ਵਾਗੂੰ ਲੜਗੀ
ਪਹਿਲੀ ਵਾਰ ਖੋਆ ਕਢਵਾ ਕੇ ਮੇਰਾ ਤਾਇਆ ਪੁੱਛ ਦੱਸ ਖੇਡ ਦੇ ਮੈਦਾਨ ਵਿੱਚ ਆਇਆ ਕੱਛੇ ਤੇ ਬਨੈਨ ਵਿੱਚ ਭੱਜਦੀ ਨੂੰ ਵੇਖ ਅੱਖ ਤਾਏ ਦੀ ਅਖੀਰ ਵਾਗੂੰ ਖੜਗੀ ਦੇਸੀ ਬੰਦੇ ਨੂੰ ਭਰਿੰਡ ਵਾਗੂੰ ਲੜਗੀ
|
|
13 Dec 2010
|
|
|
|
bahut vadiya..!!
jinna nu chandigarh di hva lagg jaandi hai ohna bare bahut khoob likheya...very nice writing..thankx for sharing here,,,
|
|
13 Dec 2010
|
|
|
|
|
nice oneeee..!! |
ਸੀਰਤ ਜੀ ਨੇ ਸਹੀ ਕਿਹਾ ਕਿ ਜਿੰਨਾ ਨੂੰ ਚੰਡੀਗੜ ਦੀ ਹਵਾ ਲੱਗ ਜਾਂਦੀ ਆ ਓਹਨਾਂ ਨੂ੬ ਫ਼ਿਰ ਪਿੰਡ ਕਿੱਥੇ ਚੰਗਾ ਲੱਗਦਾ ??...
ਬਾਕੀ ਬਾਈ ਜੀ ਤੁਸੀ ਬਹੁਤ ਹੀ ਸੋਹਣਾ ਬਿਆਨ ਕੀਤਾ ਹੈ..ਏਸੇ ਤਰਾਂ ਲਿਖਦੇ ਰਹੋ ਤੇ ਸਾਝਿਆਂ ਕਰਦੇ ਰਹੋ...ਜਿਓਂਦੇ ਵੱਸਦੇ ਰਹੋ
|
|
13 Dec 2010
|
|
|
|
bahut sohna likheya.....keep up the good work..tfs
|
|
13 Dec 2010
|
|
|
Manjodhan Singh Saini |
@ ਸੁਨੀਲ :: ਬਿਲਕੁੱਲ ਸਹੀ ਕਿਹਾ ਬਾਈ ਜੀ
@ ਸਿਮਰਨ :: ਸ਼ੁਕਰੀਆ ਜੀ
@ ਨਿਮਰ :: ਬਾਈ ਮਾਨ ਸਾਹਿਬ ਗਾਣਾ ਬਹੁਤ ਸੋਹਣਾ ਲਿਖਿਆ
@ ਸੀਰਤ :: ਕਿਹਾ ਤਾਂ ਤੁਸੀ ਬਿਲਕੁੱਲ ਸਹੀ ਹੈ ਸੀਰਤ ਜੀ ਪਰ ਚੰਡੀਗੜ ਦੀ ਹਵਾ ਸਾਰਿਆਂ ਨੂੰ ਨਹੀਂ ਲੱਗਦੀ
@ ਜੱਸ :: ਧੰਨਵਾਦ ਬਾਈ ਜੀ
@ ਸਿੰਮੀ :: ਬਾਈ ਜੀ ਹੌਂਸਲਾ ਵਧਾਉਣ ਲਈ ਧੰਨਵਾਦ
@ ਅਸ਼ਵੀਨ :: ਸ਼ੁਕਰੀਆ ਜੀ
|
|
13 Dec 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|