bahut sohna likheya..keep it up..tfs
ਵੀਰ ਜੀ ਬਹੁਤ ਵਧੀਆ ਲਿਖਿਆ ਏ,,ਚੰਡੀਗੜ ਦੀ ਹਵਾ ਜਿਆਦਾ ਤਾਂ ਅਮੀਰਾਂ ਨੂੰ ਲਗਦੀ ਏ ,,,ਜਿਹਨੂੰ ਮੇਰੇ ਵਰਗੇ ਗਰੀਬ ਨੂੰ ਰੋਟੀ ਦਾ ਫਿਕਰ ਹੋਵੇ ਓਹਨੂੰ ਕੀ ਹਵਾ ਲਗਣੀ ,,,,ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,,,,,
ਪਿੰਡ ਰਹਿੰਦਾ ਸੀ ਜਦੋਂ ਓਦੋਂ ਕੁੜਤਾ-ਪਜ਼ਾਮਾਂ ਪਾਉਂਦਾ ਸੀਸਵੇਰੇ-ਸਵੇਰੇ ਖੇਤੋਂ ਪੱਠਾ-ਡੱਕਾ ਵੀ ਲੈ ਆਉਂਦਾ ਸੀਬਾਪੂ ਨਾਲ ਖ਼ੇਤਾਂ ਵਿੱਚ ਪੂਰਾ ਕੰਮ ਕਰਵਾਉਂਦਾ ਸੀਪਰ ਹੁਣ ਤਾਂ ਮਹੀਨੇਂ ਬਾਦ ਹੀ ਪਿੰਡ ਵੜਦਾ ਹੈ ਕਿਉਂਕਿ ਹੁਣ ਮੁੰਡਾ ਚੰਡੀਗੜ ਪੜਦਾ ਹੈ
ਪਿੰਡ ਵਿੱਚ ਉਹ ਬੜਾ ਭੋਲਾ-ਭਾਲਾ ਸੀਫ਼ੈਸ਼ਨ ਤੋਂ ਹਮੇਸ਼ਾ ਕਰਦਾ ਟਾਲਾ ਸੀਸਿਰ ਤੇ ਤੇਲ ਸਰੋਂ ਦਾ ਲਾਉਂਦਾ ਸੀਬਾਹਰਲੇ ਖੇਤ ਮੋਟਰ ਤੇ ਨਹਾਉਂਦਾ ਸੀਹੁਣ ਬਣ ਰੌਕੀ-ਬੌਕੀ ਮੋੜ ਤੇ ਖੜਦਾ ਹੈ ਕਿਉਂਕਿ ਹੁਣ ਮੁੰਡਾ ਚੰਡੀਗੜ ਪੜਦਾ ਹੈ
ਕਹਿੰਦਾ ਕਿੱਥੇ ਰੀਸ ਕਰੂਗਾ ਪਿੰਡ ਚੰਡੀਗੜ ਸ਼ਹਿਰ ਦੀਵੇਖਣ ਵਾਲੀ ਹੁੰਦੀ ਹੈ ਤਰੰਗ ਉਹ ਝੀਲ ਦੀ ਲਹਿਰ ਦੀਸ਼ਾਮ ਨੂੰ ਇੱਕ ਗੇੜਾ ਸਤਾਰਾਂ ਦਾ ਜਰੂਰ ਲਾਈਦਾਬੀਅਰ ਬਾਰ ਵਿੱਚ ਜਾ ਕੇ ਸਰੂਰ ਵਿੱਚ ਡੁੱਬ ਜਾਈਦਾਪਿੰਡ ਦਾ ਘੱਟਾ ਹੁਣ ਉਸਦਾ ਰੰਗ ਕਾਲਾ ਕਰਦਾ ਹੈਕਿਉਂਕਿ ਹੁਣ ਮੁੰਡਾ ਚੰਡੀਗੜ ਪੜਦਾ ਹੈ
ਪਿੰਡ ਵਿੱਚ ਉਹ ਸ਼ਹਿਰੀ ਪਹਿਰਾਵਾ ਪਾਉਂਦਾ ਏਸ਼ੀਸ਼ੇ ਮੂਹਰੇ ਫ਼ੈਸ਼ਨ ਕਰਦਾ ਪੂਰਾ ਘੰਟਾ ਲਾਉਂਦਾ ਹੈਬਾਪੂ ਇੱਕ ਗੱਲ ਕਰਦਾ ਤੇ ਉਹ ਦੋ ਸੁਣਾਉਂਦਾ ਹੈਡਿਊ ਪਰਫਿ਼ਊਮ ਜੋ ਬਾਪੂ ਸਿਰ ਨੂੰ ਚੜਦਾ ਹੈਕਿਉਂਕਿ ਹੁਣ ਮੁੰਡਾ ਚੰਡੀਗੜ ਪੜਦਾ ਹੈ
ਬਾਪੂ ਦੀਆਂ ਆਸਾਂ ਪੁੱਤ ਮਿੱਟੀ ਚ੍ ਨਾਂ ਮਿਲਾਵੇਬਾਪੂ ਦੀ ਮੇਹਨਤ ਦੀ ਕਮਾਈ ਨਸ਼ਿਆਂ ਚ੍ ਨਾਂ ਉੜਾਵੇ" ਸੈਣੀ " ਦੀ ਅਰਦਾਸ ਹੈ ਕਿ ਮੁੰਡਾ ਪੜ ਕੇ ਅਫ਼ਸਰ ਲੱਗ ਜਾਵੇਰੱਬਾ ਮੇਹਰ ਕਰੀਂ ਮੇਰੇ ਬੱਚੇ ਤੇ ਬਾਪੂ ਰੋਜ਼ ਦੁਆਵਾਂ ਕਰਦਾ ਹੈਕਿਉਂਕਿ ਹੁਣ ਬਾਪੂ ਦਾ ਛਿੰਦਾ ਪੁੱਤ ਚੰਡੀਗੜ ਪੜਦਾ ਹੈ
.....
Baut Sohna
waah bai ji..!!
bahut hi sohna likheya..tuhadi rachna padh ke chandigarh ch bitaaye teeyan varge din chete aa gye..jionde vassde raho..
thankx for sharing here..
ਬਹੁਤ ਸੋਹਣਾ ਲਿਖਿਆ ੨੨ ਜੀ..... ਹੋ ਸਕਦਾ ਜੀਹਨੂ ਚੰਡੀਗੜ ਦੀ ਹਵਾ ਲੱਗੀ ਐ ਉਹ ਥੋਡੀ ਰਚਨਾ ਪੜ ਕੇ ਬਾਪੂ ਦੀਆਂ ਅਰਦਾਸਾਂ ਦਾ ਮੁੱਲ ਪਾ ਦਵੇ.....
bahut khoob likheya..!!
wah bai bda sohna likheya..chandigarh chete kra taa.....jionde raho
ਸ਼ੁਕਰੀਆ ਸਤਿਕਾਰਯੋਗ ਮਿੱਤਰੋ
bahut hi sohna likheya bai ji...sachmuch chandigarh di hva cheti lagg jaandi aa..baki tusi likheya bde vadiya andaaz ch hai...
thankx for sharing here..god bless you...
good one...
nice sharing
@ ਦਵਿੰਦਰ :: ਸ਼ੁਕਰੀਆ ਬਾਈ ਜੀ
@ ਅਵਰੂਜ਼ :: ਸ਼ੁਕਰੀਆ ਜੀ
@ ਗੁਰਮਿੰਦਰ :: ਸਹੀ ਆਖਿਆ ਬਾਈ ਜੀ..ਮੇਹਰਬਾਨੀ
@ SandhuBoyz.in :: ਸ਼ੁਕਰੀਆ ਬਾਈ ਜੀ
@ ਹਰਮਨ :: ਬਹੁਤ-ਬਹੁਤ ਮੇਹਰਬਾਨੀ ਬਾਈ ਜੀ ਹੌਂਸਲਾ ਵਧਾਉਣ ਲਈ
@ ਮਨਪੀ੍ਤ :: ਸ਼ੁਕਰੀਆ ਬਾਈ ਜੀ..ਰੱਬ ਕਰਕੇ ਤੁਹਾਡੀ ਜ਼ੁਬਾਨ ਸੁਲੱਖਣੀ ਹੋਵੇ........ਆਮੀਨ..!!
@ ਨਿਰਵੈਰ :: ਬਹੁਤ-ਬਹੁਤ ਮੇਹਰਬਾਨੀ ਤੇ ਤੁਸੀ ਵੀ ਸਦਾ ਜਿਉਂਦੇ ਵੱਸਦੇ ਰਹੋ
@ ਨਮਨ :: ਮੇਹਰਬਾਨੀ ਬਾਈ ਜੀ ਹੁੰਗਾਰਾ ਦੇਣ ਲਈ
@ ਮਾਹੀ :: ਸ਼ੁਕਰੀਆ ਜੀ