ਸਾਡੇ ਉਤੋਂ ਦੀ ਕੋਈ ਦੇ ਗਿਆ ਬਿਆਨੇ
ਚੰਨ੍ਹਾ ਤੇਰੇ ਭਾਅ ਚੜ੍ਹ ਗਏ
ਸਾਡੇ ਛੱਲੇ ਨੂੰ ਵੀ ਦੱਸਦਾ ਹੈਂ ਝੱਲਾ
ਹੋਰਾਂ ਵਾਲੇ ਹੱਥੀਂ ਫੜ੍ਹ ਕੇ
ਬਹੁਤੇ ਨਹੀਓਂ ਟਾਹਣੇ ਹੁੰਦੇ ਵੱਧਦੇ
ਪੱਥਰਾਂ ਚੋਂ ਲੱਗੀ ਜੜ੍ਹ ਦੇ
ਪੱਤ ਚੂੰਡ ਦੇਣੇ ਲੋਕਾਂ ਤੇਰੇ ਮੱਛਰੇ
ਛਾਵਾਂ ਹੇਠਾਂ ਖੜ੍ਹ-ਖੜ੍ਹ ਕੇ
ਟਿਕੀਆਂ ਨਿਗਾਹਾਂ ਜਿਹੜੇ ਵੇਖਦੇ
ਸੱਪ ਹੁੰਦੇ ਕੈੜੀ ਅੜ੍ਹ ਦੇ
ਲੋਕੀਂ ਮੰਗਦੇ ਨੇ ਲਹੂ ਦੀਆਂ ਘੁੱਟਾਂ
ਪਹਿਲਾਂ ਸੀਨੇ ਲੜ੍ਹ-ਲੜ੍ਹ ਕੇ
ਕਾਨ੍ਹੂੰ ਦੇਨਾ ਏਂ ਵਿਛੋੜੇ ਦੀਆਂ ਅੱਗਾਂ
ਤੂੰ ਵੀ ਤਾਂ ਜਾਣਾ ਸੜ੍ਹ ਵੇ
ਚਾਰ ਦਿਨਾਂ ਦੀ ਜਵਾਨੀ ਵਾਲੇ ਦੰਦੜੇ
ਪਲ੍ਹਾਂ ਵਿੱਚ ਜਾਣੇ ਝੜ੍ਹ ਵੇ
ਲੱਗ ਜਾਂਦਾ ਕੜਾਹੀ ਦੇਆਂ ਕੰਢਿਆਂ
ਦੁੱਧ ਜਿਹੜਾ ਜਾਂਦਾ ਕੜ੍ਹ ਵੇ
ਪੀ ਜਾਣਗੇ ਨਿਤਾਰ ਤੇਰੀ ਦੇਹ ਦਾ
ਬਜ਼ਾਰਾਂ ਵਿੱਚ ਰੋਵੀਂ ਖੜ੍ਹ ਕੇ
ਵੇਚ ਵੱਟ ਖੋਇਆ ਘਰ ਆਪਣਾ
ਕੰਜ਼ਰੀ ਚੋਂ ਲੱਭੇ ਧੜ੍ਹ ਵੇ
ਇਹ ਹੁੰਦੇ ਨਾ ਵਪਾਰੀ ਕੱਲੀ ਦੇਹ ਦੇ
ਠੀਕਰਾਂ ਵੀ ਜਾਂਦੇ ਘੜ੍ਹ ਵੇ
ਕਿਸੇ ਦਾ ਲਿਹਾਜ ਨਹੀਂ ਰੱਖਦੇ
ਪਾਣੀ ਜਿਹੜੇ ਹੁੰਦੇ ਹੜ੍ਹ ਦੇ
ਸੁੱਟ ਦੇਣਾ ਤੈਨੂੰ ਬੰਨ ਪੱਥਰਾਂ
ਦਲੀਲਾਂ ਵਿੱਚ ਮੜ੍ਹ-ਮੜ੍ਹ ਵੇ
ਸਾਡੇ ਉਤੋਂ ਦੀ ਕੋਈ ਦੇ ਗਿਆ ਬਿਆਨੇ
ਚੰਨ੍ਹਾ ਤੇਰੇ ਭਾਅ ਚੜ੍ਹ ਗਏ
ਸਾਡੇ ਛੱਲੇ ਨੂੰ ਵੀ ਦੱਸਦਾ ਹੈਂ ਝੱਲਾ
ਹੋਰਾਂ ਵਾਲੇ ਹੱਥੀਂ ਫੜ੍ਹ ਕੇ