ਲੈਂਦੇ ਸੀਗੇ ਸਾਡੇ ਸਾਹਾਂ ਦੇ ਵਿਚ ਸਾਹ ਉਹ,
ਚੱਪੂ ਛੱਡ ਦੌੜ ਗਏ ਬੇੜੀ ਦੇ ਮਲਾਹ ਉਹ,
ਜਿਹੜੇ ਡੋਬ ਗਏ ਮਝਧਾਰ, ਕਿਨਾਰੇ ਕੋਲ ਆਣ ਵੇ ਦਿਲਾ,
ਮਾਣ ਟੁੱਟ ਜੂ'ਗਾ ਤੇਰਾ, ਨਾ ਯਾਰੀਆਂ 'ਤੇ ਕਰ ਇੰਨਾ ਮਾਣ ਵੇ ਦਿਲਾ |
ਲਾਉਣ ਤੇ ਨੁਭਾਉਣ ਦੀਆਂ ਖਾਂਦੇ ਸੀ ਜੋ ਸੌਹਾਂ,
ਪਲਾਂ ਵਿਚ ਭੂਲਾਤੇ ਪੈਂਡੇ ਤੱਕ ਮੀਲਾਂ ਕੋਹਾਂ,
ਮੁੜ ਪਏ ਪਿਛਾਂਹ ਨੂੰ ਆਖ, ਹਾਲੇ ਅਸੀਂ ਆ ਅਣਜਾਣ ਵੇ ਦਿਲਾ,
ਮਾਣ ਟੁੱਟ ਜੂ'ਗਾ ਤੇਰਾ, ਨਾ ਯਾਰੀਆਂ 'ਤੇ ਕਰ ਇੰਨਾ ਮਾਣ ਵੇ ਦਿਲਾ |
ਹੋ ਕੇ ਸਾਥੋਂ ਵੱਖ , ਆ ਕੇ ਬੈਠ ਵਿਚ ਸੱਥ,
ਕਹਿਣ ਮਜਨੂੰ ਸੀ ਮੈਂ, ਤੇ ਮਿਜ਼ਾਜ਼ ਥੋੜਾ ਵੱਖ,
ਸਾਡੀ ਮੌਤ ਨਾਲ ਹੋਊ, ਤੇਰੀ ਇਸ਼ਕ ਰੂਬਾਈ ਪਰਵਾਣ ਵੇ ਦਿਲਾ,
ਵਹਿਮ ਟੁੱਟ ਜੂ'ਗਾ ਤੇਰਾ, ਨਾ ਯਾਰੀਆਂ 'ਤੇ ਕਰ ਇੰਨਾ ਮਾਣ ਵੇ ਦਿਲਾ |
ਅੱਜ ਯਾਰੀ ਘੁੱਕਰ ਤੇ ਡੋਗਰ ਦੀ ਸਾਂਝੀ ਹੈ ਔਲਾਦ ਜਾਪਦੀ,
ਧੋਖਾ, ਦਗਾ, ਬੇ-ਈਮਾਨੀ, ਲਾਲਚ, ਰਹੀ ਏ ਕੁੱਖ ਵਿਚ ਪਾਲਦੀ,
ਇਸ਼ਕ ਹਕੀਕੀ ਵਾਲੀ ਗੱਲ, ਹੋ ਗਈ ਅਖਾਣ ਵੇ ਦਿਲਾ,
ਮਾਣ ਟੁੱਟ ਜੂ'ਗਾ ਤੇਰਾ, ਨਾ ਯਾਰੀਆਂ 'ਤੇ ਕਰ ਇੰਨਾ ਮਾਣ ਵੇ ਦਿਲਾ |
ਇੱਕ ਰਚਨਾ ਆਪ ਸਭ ਦੀ ਕਚਹਿਰੀ 'ਚ ਹਾਜਿਰ ਹੈ .......ਜੋ ਸਹੀ ਹੈ ਉਸਦੀ ਸਲਾਹੁਤ ਤੇ ਖਾਮੀ ਲਈ ਸੁਝਾਹ ਜਰੂਰ ਦਿਓ .......ਸ਼ੁਕਰੀਆ
ਲੈਂਦੇ ਸੀ ਜਿਹੜੇ ਸਾਡੇ, ਸਾਹਾਂ ਵਿੱਚ ਸਾਹ ਜੋ,
ਉਂਗਲਾਂ 'ਤੇ ਗਿਣ ਰਹੇ, ਪੁੰਨ ਤੇ ਗੁਨਾਹ ਓਹ,
ਨਿਲੱਜਿਆਂ ਨੂੰ ਲੱਜ ਕੇਹੀ, ਸ਼ਰਮਾਂ ਕੀ ਆਣ ਵੇ,
ਧੋਖੇਬਾਜ਼ ਮਾੜਿਆਂ ਦੀ, ਮੰਡੀ ਵਿੱਕ ਜਾਣ ਵੇ |
ਜਿਹਨਾਂ ਹੱਥ ਚੱਪੂ, ਮੋੜਦੇ ਵਹਾਅ ਓਹ,
ਬੇਈਮਾਨ ਨਿਕਲੇ, ਬੇੜੀ ਦੇ ਮਲਾਹ ਓਹ,
ਡੋਬ ਗਏ ਸਹਾਰੇ ਸਾਨੂੰ, ਕਿਨਾਰੇ ਕੋਲ ਆਣ ਵੇ,
ਧੋਖੇਬਾਜ਼ ਮਾੜਿਆਂ ਦੀ ਮੰਡੀ ਵਿੱਕ ਜਾਣ ਵੇ |
ਲਾਉਣ ਤੇ ਨੁਭਾਉਣ ਦੀਆਂ ਖਾਂਦੇ ਸੀ ਸੌਹਾਂ ਜੋ ,
ਪਲਾਂ ਵਿਚ ਭੂਲਾਗੇ ਪੈਂਡੇ ਤੁਰੇ ਮੀਲਾਂ ਕੋਹਾਂ ਜੋ ,
ਮੁੜਗੇ ਪਿਛਾਂਹ ਨੂੰ ਆਖ, ਅਸੀਂ ਰਾਹੋੰ ਅਣਜਾਣ ਵੇ ,
ਧੋਖੇਬਾਜ਼ ਮਾੜਿਆਂ ਦੀ, ਮੰਡੀ ਵਿੱਕ ਜਾਣ ਵੇ |
ਹੋ ਕੇ ਸਾਥੋਂ ਵੱਖ , ਆ ਕੇ ਬੈਠ ਵਿਚ ਸੱਥ,
ਕਹਿਣ ਮਜਨੂੰ ਸੀ ਮੈਂ, ਤੇ ਮਿਜ਼ਾਜ਼ ਥੋੜਾ ਵੱਖ,
ਸਾਡੀ ਮੌਤ ਨਾਲ ਹੋਊ, ਰੂਬਾਈ ਪਰਵਾਣ ਵੇ ,
ਧੋਖੇਬਾਜ਼ ਮਾੜਿਆਂ ਦੀ, ਮੰਡੀ ਵਿੱਕ ਜਾਣ ਵੇ |
ਘੁੱਕਰ ਤੇ ਡੋਗਰਾਂ ਦੀ, ਸਾਂਝੀ ਫੌਲਾਦ ਹੈ ,
ਧੋਖਾ, ਦਗੇ, ਲਾਲਚਾਂ ਦੀ, ਸਾਂਝੀ ਔਲਾਦ ਹੈ ,
ਇਸ਼ਕ ਹਕੀਕੀ ਹੁਣ, ਹੋ ਗਈ ਅਖਾਣ ਵੇ ,
ਧੋਖੇਬਾਜ਼ ਮਾੜਿਆਂ ਦੀ, ਮੰਡੀ ਵਿੱਕ ਜਾਣ ਵੇ |
'ਬਰਾੜ' ਨਫਰਤ - ਮੁਹੱਬਤ ਨਾ ਰਹੇ ਇੱਕੋ ਥਾਂ ,
ਆਸ਼ਿਕ-ਇਸ਼ਕ-ਮੁਰਸ਼ਦ, ਆਪੋ ਵਿਚ ਇੱਕੋ ਨਾਂ ,
ਹਸ਼ਰ ਮੁਕਾਮੀ ਹੋਇਆ, ਨਜ਼ਰੀਂ ਸਿਆਣ ਵੇ,
ਧੋਖੇਬਾਜ਼ ਮਾੜਿਆਂ ਦੀ, ਮੰਡੀ ਵਿੱਕ ਜਾਣ ਵੇ |
note....ਸਾਂਝੀ ਸ਼ਬਦ ਦੋ ਵਾਰ ਵਰਤਿਆ ਗਿਆ .....
੧ ......ਸਾਂਝੀ .......ਯਾਰੀ / ਦੋਸਤੀ/ ਸਾਂਝ
੨ ..ਸਾਂਝੀ ....... ਮਿਲੀ-ਜੁਲੀ(ਨਾ-ਜਾਇਜ਼)