bahut sohna likheya hai gurinder ji..
ਬਹੁਤ ਪਿਆਰੀ ਕਵਿਤਾ ਹੈ ਵੀਰ.. ਬਾਂਸ ਤੋਂ ਵੰਝਲੀ ਬਣਨਾ ਜ਼ਿੰਦਗੀ ਦੀ ਰਵਾਨਗੀ, ਪੁਖ਼ਤਗੀ ਦਾ ਪ੍ਰਤੀਕ ਹੈ । ਜਦਕਿ ਅੱਗ ਵਿੱਚ ਬਾਲਣ ਬਣ ਕੇ ਰਾਖ਼ ਹੋਣਾ ਜ਼ਿੰਦਗੀ ਦੀ ਬੁਜ਼ਦਿਲੀ ਦਾ ਪ੍ਰਤੀਕ..। ਬੇਸ਼ੱਕ ਤੁਸੀਂ ਬਾਂਸ ਤੋਂ ਬੰਸਰੀ ਬਣ ਜਾਣ ਦੀ ਇੱਛਾ ਕੀਤੀ ਹੈ ਪਰ ਇਸ ਇੱਛਾ ਵਿੱਚ ਜ਼ਿੰਦਗੀ ਨੂੰ ਜਿਉਣ ਦਾ ਮਾਦਾ ਲੁਕਿਆ ਹੋਇਆ ਹੈ । ਉਹੀ ਦਰੱਖਤ ਬਾਂਸ ਤੋਂ ਬੰਸਰੀ ਬਣਦੇ ਨੇ ਜਿਹੜੇ ਸਖਤ ਸੰਘਰਸ਼ ਨੂੰ ਪਾਰ ਕਰਦੇ ਨੇ, ਜਿਹੜੇ ਦਰੱਖਤ ਇਸ ਸੰਘਰਸ਼ ਤੋਂ ਪਾਸਾ ਵੱਟ ਲੈਂਦੇ ਨੇ ਉਹ ਸਮੇਂ ਦਾ ਬਾਲਣ ਬਣ ਜਾਂਦੇ ਨੇ । ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਜੇਕਰ ਮਨੁੱਖ ਦੀ ਹਾਲਤ ਵੇਖੀਏ ਤਾਂ ਉਹ ਵੀ ਇਹੋ ਜਿਹੀ ਹੈ । ਜਿਹੜੇ ਮਨੁੱਖ ਪੂੰਜੀਵਾਦ ਦੀਆਂ ਕੀਮਤਾਂ ਨਾਲ ਟੱਕਰ ਲੈਂਦੇ ਹਨ ਉਹੀ ਬਾਂਸ ਤੋਂ ਬੰਸਰੀ ਬਣਨ ਵਾਲੇ ਹੁੰਦੇ ਹਨ ਪਰ ਜਿਹੜੇ ਇਸ ਪੂੰਜੀਵਾਦੀ ਸਿਸਟਮ ਦੇ ਵਿੱਚ ਫਿੱਟ ਬੈਠ ਜਾਂਦੇ ਹਨ ਉਹ ਮਾਨਸਿਕ ਤੌਰ 'ਤੇ ਬਲ ਕੇ ਰਾਖ਼ ਹੋ ਜਾਂਦੇ ਹਨ । ਮੈਂ ਇਸ ਕਵਿਤਾ ਨੂੰ ਕੁਝ ਇਸ ਤਰਾਂ ਵੇਖਿਆ ਹੈ ।
ਬਹੁਤ ਖੂਬਸੂਰਤ ਖਿਆਲ ........ਮੈਂ ਅੱਗੇ ਵੀ ਸ਼ੇਅਰ ਕਰਨਾ ਚਾਹੂੰਗਾ |