|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗ਼ਜ਼ਲ (ਮਿੰਦਰ ) |
ਸਤਿ ਸ਼੍ਰੀ ਅਕਾਲ ਦੋਸਤੋ ... ਅੱਜਕਲ ਮੈਂ ਉਸ੍ਤਾਦ ਜਨਾਬ ਜਸਵਿੰਦਰ ਮਹਿਰਮ ਜੀ ਤੋਂ ਗ਼ਜ਼ਲ ਸਿਖ ਰਿਹਾ ਹਾਂ ... ਓਹਨਾ ਦੀ ਮੇਹਨਤ ਦੇ ਬਾਅਦ ਇਹ ਮੇਰੀ ਪਹਿਲੀ ਕੋਸ਼ਿਸ਼ ਹੈ ਜੇ ਕੋਈ ਗਲਤੀ ਹੋਵੇ ਤਾਂ ਬੇ ਝਿਜਕ ਦੱਸਣਾ ..... ਧੰਨਵਾਦ. ਜਿਸ ਦਿਨ ਸੀਸ਼ੇ ਦੇ ਵਿਚ ਝਾਤੀ ਮਾਰ ਲਵਾਂ ਖੁਦ ਨੂੰ ਲੱਗੀ ਖੁਦ ਦੀ ਨਜ਼ਰ ਉਤਾਰ ਲਵਾਂ ਗਿਣਤੀ ਨਾਂ ਇਹ ਟੋਏ ਲੁੱਟਣ ਦਿਲ ਕਿੰਨੇ ਚਿਹਰੇ ਤੇ ਜਦ ਹਾਸੇ ਚਾਰ ਖਿਲਾਰ ਲਵਾਂ ਸੁਪਨਾ ਸੀ ਜੋ ਸੱਚੀਂ ਸੁਪਨਾ ਹੋਇਆ ਏ ਜੀ ਕਰਦੈ ਹੁਣ ਸੌੰਕੇ ਉਮਰ ਗੁਜਾਰ ਲਵਾਂ ਰੋਜ਼ ਹਵਾ ਦਾ ਬੁੱਲਾ ਆਕੇ ਕਹਿੰਦਾ ਏ ਤੇਰੇ ਪਿਛੋਂ ਮੈਂ ਹੁਣ ਉਸਦੀ ਸਾਰ ਲਵਾਂ
ਇਸ਼ਕ਼ ਨਹੀਂ ਸੀ ਜਦ ਤਕ ,ਜਿਦ ਸੀ ਜਿੱਤਣ ਦੀ ਹੁਣ ਦਿਲ ਕਰਦੈ ਸਭ ਕੁਝ ਹੀ ਮੈਂ ਹਾਰ ਲਵਾਂ ਬੇੜੀ ਦੀ ਕਦ ਨਿਭਦੀ ਨਾਲ ਤੁਫਾਨਾਂ ਦੇ ਦਿਲ ਨੂੰ ਦੇ ਧਰਵਾਸੇ ਸਜਣਾ ਸਾਰ ਲਵਾਂ ............ਗੁਰਮਿੰਦਰ ਸਿੰਘ
|
|
05 Oct 2012
|
|
|
|
supna c jo sachi supna hoya a
g krda soke umar gujaar lwan...
supna c jo sachi supna hoya a
g krda soke umar gujaar lwan...bahut khoob..puri gazal bhut khoobsurat hai...!
|
|
05 Oct 2012
|
|
|
|
ਵਾਹ ਜਨਾਬ ਵਾਹ ......ਬਹੁਤ ਵਧੀਆ ਤੇ ਸਾਰਥਿਕ ਕੋਸ਼ਿਸ਼ .....
ਬਸ ਇੱਕ ਤਾਂ ਨਾਂ ਦੀ ਜਗ੍ਹਾ "ਨਾ" ਕਰ ਦਿਓ....ਦੂਜਾ ਤੀਜੇ ਸ਼ੇਅਰ ਵਿਚ ਸਾਰ ਲਵਾਂ ਆਉਣਾ ਏ (ਲਵਾਂ ਲਿਖਣਾ ਰਹਿ ਗਿਆ ਵੀਰ )
ਬਾਕੀ ਬਹੁਤ ਵਧੀਆ ....ਹੋਰ ਸੋਹਣੀਆਂ ਗਜ਼ਲਾਂ ਦੀ ਉਮੀਦ ਹੈ ਤੁਹਾਡੇ ਵੱਲੋਂ ....ਛੇਤੀ ਲਿਖਕੇ ਸਾਂਝਿਆ ਕਰ ਦਿਓ .....ਧੰਨਬਾਦ
ਵਾਹ ਜਨਾਬ ਵਾਹ ......ਬਹੁਤ ਵਧੀਆ ਤੇ ਸਾਰਥਿਕ ਕੋਸ਼ਿਸ਼ .....
ਬਸ ਇੱਕ ਤਾਂ ਨਾਂ ਦੀ ਜਗ੍ਹਾ "ਨਾ" ਕਰ ਦਿਓ....ਦੂਜਾ ਤੀਜੇ ਸ਼ੇਅਰ ਵਿਚ ਸਾਰ ਲਵਾਂ ਆਉਣਾ ਏ (ਲਵਾਂ ਲਿਖਣਾ ਰਹਿ ਗਿਆ ਵੀਰ )
ਬਾਕੀ ਬਹੁਤ ਵਧੀਆ ....ਹੋਰ ਸੋਹਣੀਆਂ ਗਜ਼ਲਾਂ ਦੀ ਆਸ ਹੈ ਤੁਹਾਡੇ ਵੱਲੋਂ ....ਛੇਤੀ ਲਿਖਕੇ ਸਾਂਝਿਆ ਕਰ ਦਿਓ .....ਧੰਨਬਾਦ
|
|
05 Oct 2012
|
|
|
|
|
ਸਭ ਤੋਂ ਪਹਿਲਾਂ ਸਾਹਿਤਕ ਸਲਾਮ ਮਹਿਰਮ ਜੀ ਨੂੰ ਜੋ ਪੰਜਾਬਿਜ਼ਮ ਦੇ ਇੱਕ ਚਮਕਦੇ ਹੀਰੇ ਨੂੰ ਹੋਰ ਤਰਾਸ਼ ਰਹੇ ਨੇ।
ਮਿੰਦਰ ਜੀ , ਤੁਸੀਂ ਪਹਿਲੇ ਸ਼ੇਅਰ ਵਿੱਚ ਸ਼ਾਇਦ ਇਸ ਤਰ੍ਹਾਂ ਕਿਹਾ ਕਿ ਸ਼ੀਸ਼ੇ ਵਿੱਚ ਝਾਤੀ ਮਾਰਨ ਨਾਲ ਨਜ਼ਰ ਉਤਰ ਜਾਂਦੀ ਹੈ , ਕੀ ਵਾਕਈ ਇਸ ਤਰ੍ਹਾਂ ਹੁੰਦਾ ਹੈ ਕਿ ਸ਼ੀਸ਼ੇ ਵਿੱਚ ਜਿਸਨੇ ਨਜ਼ਰ ਲਗਾਈ ਹੈ, ਉਸ ਨੂੰ ਵੇਖਣ ਨਾਲ ਉਸ ਦਵਾਰਾ ਲਾਈ ਬੁਰੀ ਨਜ਼ਰ ਉਤਰ ਜਾਂਦੀ ਹੈ ? ਮੈਂ ਜਗਿਆਸਾ ਪੂਰਵਕ ਪੁੱਛ ਰਿਹਾ ਹਾਂ :)
ਦੂਜਾ , ਦਿਲਾਂ ਨੂੰ ਲੁੱਟਣ ਵਾਲੇ ਟੋਏ ਹੱਸਣ ਨਾਲ ਜ਼ਿਆਦਾ ਪੈਂਦੇ ਹਨ ਕਿ ਮੁਸਕਰਾਉਣ ਤੇ :)
ਤੁਹਾਡੀ ਇਹ ਪਹਿਲੀ ਗ਼ਜ਼ਲ ਇੱਕ ਬਹੁਤ ਅੱਛੀ ਕੋਸ਼ਿਸ਼ ਕਹੀ ਜਾ ਸਕਦੀ ਹੈ ਜੋ ਅਹਿਸਾਸ ਭਰਪੂਰ ਹੈ , ਉਮੀਦ ਹੈ ਕਿ ਸ਼ਬਦਾਂ ਦੀ ਗਿਣਤੀ ਮਿਣਤੀ ਵਿੱਚ ਅਹਿਸਾਸਾਂ ਨੂੰ ਇਸੇ ਤਰ੍ਹਾਂ ਬੋਲਦੇ ਰੱਖੋਗੇ ।
|
|
05 Oct 2012
|
|
|
|
|
ਬਹੁਤ ਹੀ ਖੂਬਸੂਰਤ ਗ਼ਜ਼ਲ ਹੈ ਵੀਰ ! ਮਨ ਬਹੁਤ ਪ੍ਰਸੰਨ ਹੋ ਗਿਆ ਪੜ੍ਹਕੇ ,,, ਹੋਰ ਵੀ ਵਧੀਆ ਵਧੀਆ ਲਿਖਦੇ ਰਹੋ | ਜਿਓੰਦੇ ਵੱਸਦੇ ਰਹੋ ,,,
|
|
05 Oct 2012
|
|
|
|
gud try veer g.. arabb tarkian bakhshe g... !!!
|
|
05 Oct 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|