ਜੇ ਮੈਂ ਧਨੀ ਤੇ ਤੂੰ ਮਜਦੂਰ ਹੁੰਦਾ,
ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ , ਜੇ ਮੈਂ ਧਨੀ ਤੇ ਤੂੰ ਮਜਦੂਰ ਹੁੰਦਾ,
ਮਾਨ-ਸਨਮਾਨ ਤੇ ਇਜ਼ਤ ਭੁੱਲ ਜਾਂਦੋ, ਕਿਸੇ ਧਨੀ ਦੀ ਝੱਲਦਾ ਘੂਰ ਹੁੰਦਾ ,
ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ , ਜੇ ਮੈਂ ਧਨੀ ਤੇ ਤੂੰ ਮਜਦੂਰ ਹੁੰਦਾ |
ਹਾਲ ਹੋਂਵਦਾ, ਮੰਦੜਾ ਕੰਮੀਆਂ ਦਾ, ਵੇਖੇ ਭੜੋਲੇ ਚੋਂ ਮੁੱਕਦੇ ਜਦ ਹੋਣ ਦਾਣੇ,
ਮੰਦਾ ਬੋਲਣਾ, ਰੱਬ ਨੂੰ ਆਖ ਵੈਰੀ, ਝੱਲ ਹੁੰਦੇ ਨਹੀ ਭੁੱਖੇ ਜਦ ਹੋਣ ਨਿਆਣੇ,
ਮੁਖ ਮੋੜਦੇ, ਕਰਨ ਪਿੱਠ ਪਿਛੇ ਝੇਡਾਂ, ਬਣਦੇ ਗੈਰ ਜੋ ਜਿਗਰੀ ਯਾਰ ਪੁਰਾਣੇ,
ਮੰਗੀਆਂ ਮਿਲਣ ਰੋਟੀ ਦੀ ਥਾਂ ਝਿੜਕਾਂ, ਜਿਹਨਾ ਨਾਲ ਨਾ ਬੱਬਰ ਪੂਰ ਹੁੰਦਾ,

ਧੀ ਤੇਰੀ, ਰੂੜੀਆਂ 'ਤੇ ਫਿਰੇ-ਖੇਡੇ, ਨਾਲੋਂ ਗੁਜਰਦੀ ਰੇਲ ਦੀ ਲੀਹ ਹੋਵੇ,
ਆਫਤ ਆਵੇ, ਕਹਿਰ ਦੀ ਵਗੇ 'ਨੇਰੀ, ਬਿਮਾਰੀ ਚਿੰਬੜੇ ਮੁਖ 'ਤੇ ਸੀ ਹੋਵੇ,
ਧੱਕੇ ਝੱਲੇ, ਡਾਕਟਰ ਦੀ ਫੀਸ ਖਾਤਿਰ, ਦੇਣਾ ਸੌ ਤੋਂ ਵਖਰਾ ਵੀਹ ਹੋਵੇ,
ਤੇਰੀ ਪੁਤਰੀ ਮਰੇ ਇਲਾਜ਼ ਵਾਜੋਂ, ਤੇ ਬਿਨਾ ਪੈਸਿਓਂ ਤੂੰ ਮਜਬੂਰ ਹੁੰਦਾ,

ਮੇਰਾ ਬੰਗਲਾ, ਜਦੋਂ ਤਿਆਰ ਹੋਵੇ , ਤੇ ਤੇਰੇ ਸੀਸ 'ਤੇ ਚੁੱਕੀ ਕੜਾਈ ਹੋਵੇ,
ਚੌਦਾਂ ਇੱਟਾਂ, ਲੈ ਕੇ ਜਦੋਂ ਜਾਏਂ ਉੱਤੇ, ਤੇਰੀ ਜਾਨ ਦੀ ਸਫਲ ਕਮਾਈ ਹੋਵੇ,
ਜਦੋਂ ਬੰਗਲਾ, ਹੋ ਤਿਆਰ ਜਾਵੇ, ਤੇ ਅੰਦਰ ਜਾਣ ਦੀ ਤੈਨੂੰ ਮਨਾਹੀ ਹੋਵੇ ,
ਧੱਕੇ ਖਾਏਂ ਤੂੰ ਫੇਰ ਚਪੜਾਸੀਆਂ ਦੇ, ਜਦ ਕਿ ਤੇਰਾ ਨਾ ਕੋਈ ਕਸੂਰ ਹੁੰਦਾ ,
ਤੈਨੂੰ ਪਤਾ ਗਰੀਬਾ ਦਾ ਲੱਗ ਜਾਂਦਾ , ਜੇ ਮੈਂ ਧਨੀ ਤੇ ਤੂੰ ਮਜਦੂਰ ਹੁੰਦਾ |
ਮੇਰੇ ਵਾਂਗ, ਧਨੀਆ ਜੇ ਸੜਕ ਉੱਤੇ, ਤੇਰੀ ਇੱਕ ਕੱਖਾਂ ਕੁੱਲੀ ਹੀ ਬਣਾਈ ਹੋਵੇ,
ਅੰਦਰ ਪਾਉਣ ਨੂੰ , ਜਗ੍ਹਾ ਜੇ ਹੋਏ ਥੋੜੀ, ਮੰਜੀ ਸੜਕ ਕਿਨਾਰੇ ਤੇਰੀ ਡਾਹੀ ਹੋਵੇ,
ਤੇਰੀ ਧੀ ਨੂੰ, ਛੇੜਕੇ ਕਰਨ ਮਖੌਲ ਗੁੰਡੇ , ਤੇ ਘਰ ਬੈਠਾ ਜੇ ਤੇਰਾ ਜਵਾਈ ਹੋਵੇ,
ਗੈਨ ਗੈਰਤਾਂ ਦੇ ਪੜਦੇ ਪਾਟ ਜਾਂਦੇ , ਤੇਰਾ ਦਿਲ ਵੀ ਚਕਨਾ-ਚੂਰ ਹੁੰਦਾ ,

ਗਰੀਬੀ ਮਾਣਦੋ, ਗਰੀਬਾਂ ਦੇ ਵਿਚ ਰਹਿਕੇ, ਤੈਨੂੰ ਗਰੀਬ ਹੀ ਆਖ ਸਦਾਵਣਾ ਸੀ,
ਪਉਨੈ ਜੱਫੀਆਂ, ਮਿਲਦਾ ਏ ਘੁੱਟ - ਘੁੱਟਕੇ, ਫੇਰ ਕਿਸੇ ਨੇ ਗਲ ਨਾ ਲਾਵਣਾ ਸੀ,
ਤੈਨੂ ਗਰਜ਼, ਰਹਿਣੀ ਸੀ ਉਮਰ ਸਾਰੀ, ਜੱਸ ਓਸੇ ਦਾ ਤੈਨੂੰ ਪੈਣਾ ਗਾਵਣਾ ਸੀ,
ਵਾਂਗ ਸਵਾਲੀਆਂ ਬੈਠਦਾ ਭੋਇੰ ਉੱਤੇ , ਤੇਰਾ ਧਨੀ ਹੀ ਤੇਰਾ ਹਜੂਰ ਹੁੰਦਾ,

ਜੱਸ ਬਰਾੜ .....੨੨੦੩੨੦੧੧

21 Mar 2011
VEER G ... .. SAHI LIKHIA A TUCI G...
IK AAMIR NU IK DIN MAJDOORI KARNI PAI JAVE TAN OHNU PTA LAGE KI GARIBI KI A TE MAJDOORI KI HUNDI A...
BHUT VADIA G...
21 Mar 2011
bahut shukria sunil bai ........jio
21 Mar 2011
ssa ji
bht khub bai ji bht wadia gall kehi hai tuc....asliyet hai jindgi di eh.....bht kamaal di rchna hai bai ...rabb tarakian bakhsh aap nu....ameen
21 Mar 2011
ਜੀਓ!,,,,,,,,, ਜੱਸ ਬਾਈ ਜੀ,,,,,,,,,,,ਤੁਸੀਂ ਗਰੀਬਾਂ ਦੇ ਹੱਕ ਵਿਚ ਬਹੁਤ ਖੂਬਸੂਰਤ ਰਚਨਾ ਲਿਖੀ ਹੈ,,,,,,,,,,,,,,ਬਹੁਤ ਵਧੀਆ ,,,,

Yoy may enter 30000 more characters.
21 Mar 2011
Speachless........
Kush kehna baaki nahi reh giya...SUPERBBBBBBBB...
Ikk Ikk Gall Sahi ae te poore vadhiya dhang naal kahi gayi ae....
I Must Say...KEEP IT UP..!!
Speachless........
Kush kehna baaki nahi reh giya...SUPERBBBBBBBB...
Ikk Ikk Gall Sahi ae te poore vadhiya dhang naal kahi gayi ae....
I Must Say...KEEP IT UP..!!
Yoy may enter 30000 more characters.
21 Mar 2011
ਗਰੀਬੀ ਮਾਣਦੋ, ਗਰੀਬਾਂ ਦੇ ਵਿਚ ਰਹਿਕੇ, ਤੈਨੂੰ ਗਰੀਬ ਹੀ ਆਖ ਸਦਾਵਣਾ ਸੀ,
ਪਉਨੈ ਜੱਫੀਆਂ, ਮਿਲਦਾ ਏ ਘੁੱਟ - ਘੁੱਟਕੇ, ਫੇਰ ਕਿਸੇ ਨੇ ਗਲ ਨਾ ਲਾਵਣਾ ਸੀ,
ਤੈਨੂ ਗਰਜ਼, ਰਹਿਣੀ ਸੀ ਉਮਰ ਸਾਰੀ, ਜੱਸ ਓਸੇ ਦਾ ਤੈਨੂੰ ਪੈਣਾ ਗਾਵਣਾ ਸੀ,
ਵਾਂਗ ਸਵਾਲੀਆਂ ਬੈਠਦਾ ਭੋਇੰ ਉੱਤੇ , ਤੇਰਾ ਧਨੀ ਹੀ ਤੇਰਾ ਹਜੂਰ ਹੁੰਦਾ,
ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ , ਜੇ ਮੈਂ ਧਨੀ ਤੇ ਤੂੰ ਮਜਦੂਰ ਹੁੰਦਾ |
ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ , ਜੇ ਮੈਂ ਧਨੀ ਤੇ ਤੂੰ ਮਜਦੂਰ ਹੁੰਦਾ |
bahut wadia 22 g , tfs

22 Mar 2011
ਗੈਰਤਾਂ ਦੇ ਵਰਕੇ ਵੀ ਪਾੜ ਜਾਂਦੇ, ਦਿਲ ਤੇਰਾ ਵੀ ਚਕਨਾ ਚੂਰ ਹੁੰਦਾ'..
ਮੇਰੇ ਕੋਲ ਅਲਫਾਜ਼ ਨਹੀਂ ਇਸ ਲਿਖਤ ਦੀ ਸਿਫਤ ਜੋਗੇ ! ਮੇਰੇ ਮੁਤਾਬਿਕ ਏਸ ਪੂਰੇ ਫੋਰਮ ਦੀਆਂ ਟੌਪ ਰਚਨਾਵਾਂ ਵਿਚੋਂ ਇੱਕ ! ਇਹ ਸਿਰਫ ਅਮੀਰ-ਗਰੀਬ ਦੀ ਵਾਰਤਾਲਾਪ ਨਹੀਂ ਹੈ , ਬਲਕਿ ਵੰਗਾਰ ਹੈ ਸਰਮਾਏਦਾਰੀ ਨੂੰ ! ਕਮਾਲ ਐ !