ਕਾਸ਼ ਜੇ ਮੈਂ ਇੱਕ ਬਿਰਖ਼ ਹੁੰਦਾ,ਖੜਾ ਕਿਨਾਰੇ ਨਹਿਰ ਦੇ ,
ਕੋਈ ਮੇਰੀ ਛਾਵੇਂ ਬੈਠਦਾ ਵਿਚ ਤਪਦੀ ਹੋਈ ਦੁਪਹਿਰ ਦੇ |
ਪੌਣ ਲੈਕੇ ਅਵਾਂਦੀ ਕੋਈ ਹੁਕਮ ਜਦੋਂ ਮੇਰੇ ' ਯਾਰ ' ਦਾ ,
ਮੈਂ ਵੀ ਸੁਨੇਹਾ ਘੱਲਦਾ ਸੰਗ ਪਾਣੀਆਂ ਦੀ ਲਹਿਰ ਦੇ |
ਬੁੱਕਲ ਦੇ ਵਿਚ ਲੈਕੇ ਫਿਰ ਸੁਣਦਾ ਮੈਂ ਦੁੱਖੜੇ ਓਹਨਾਂ ਦੇ ,
ਥੱਕੇ ਹਾਰੇ ਪੰਛੀ ਜਦ ਦੋ ਪਲ ਮੇਰੇ ਕੋਲ ਠਹਿਰ ਦੇ |
ਮੇਰਾ ਤਨ ਮਨ ਸ਼ੀਤਲ ਕਰਦੀਆਂ ਸਾਵਣ ਦੀਆਂ ਬਾਰਿਸ਼ਾਂ,
ਮਾਂ ਵਾਂਗੂੰ ਦਿੰਦੇ ਲੋਰੀਆਂ ਮੈਨੂੰ ਤਾਰੇ ਇਹ ਪਿਛਲੇ ਫਿਰ ਦੇ |
ਸੂਰਜ ਦੀ ਤਪਸ਼ ਨੂੰ ਸਹਿ ਕੇ ਕਰਦੇ ਨੇ ਛਾਵਾਂ ਹੋਰਾਂ ਨੂੰ ,
ਆਦੀ ਹੋ ਜਾਂਦੇ ਨੇ ਬਿਰਖ਼ ਆਸਮਾਨੋਂ ਵਰ੍ਹਦੇ ਕਹਿਰ ਦੇ |
ਧੰਨਵਾਦ,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਕਾਸ਼ ! ਮੈਂ ਇੱਕ ਬਿਰਖ਼ ਹੁੰਦਾ,ਖੜਾ ਕਿਨਾਰੇ ਨਹਿਰ ਦੇ ,
ਕੋਈ ਮੇਰੀ ਛਾਵੇਂ ਬੈਠਦਾ ਵਿਚ ਤਪਦੀ ਹੋਈ ਦੁਪਹਿਰ ਦੇ |
ਪੌਣ ਲੈਕੇ ਅਵਾਂਦੀ ਕੋਈ ਹੁਕਮ ਜਦੋਂ ਮੇਰੇ ' ਯਾਰ ' ਦਾ ,
ਮੈਂ ਵੀ ਸੁਨੇਹਾ ਘੱਲਦਾ ਸੰਗ ਪਾਣੀਆਂ ਦੀ ਲਹਿਰ ਦੇ |
ਬੁੱਕਲ ਦੇ ਵਿਚ ਲੈਕੇ ਫਿਰ ਸੁਣਦਾ ਮੈਂ ਦੁੱਖੜੇ ਓਹਨਾਂ ਦੇ ,
ਥੱਕੇ ਹਾਰੇ ਪੰਛੀ ਜਦ ਦੋ ਪਲ ਮੇਰੇ ਕੋਲ ਠਹਿਰ ਦੇ |
ਮੇਰਾ ਤਨ ਮਨ ਸ਼ੀਤਲ ਕਰਦੀਆਂ ਸਾਵਣ ਦੀਆਂ ਜੋ ਬਾਰਿਸ਼ਾਂ,
ਮਾਂ ਵਾਂਗੂੰ ਦਿੰਦੇ ਲੋਰੀਆਂ ਮੈਨੂੰ ਤਾਰੇ ਪਿਛਲੇ ਪਹਿਰ ਦੇ |

|