ਕਾਸ਼ ! ਉਸਨੂੰ ਵੀ ਐਨਾਂ ਖਿਆਲ ਹੁੰਦਾ ,
ਪਿਆਰ ਸੂਰਤਾਂ ਨਹੀਂ ਸੀਰਤਾਂ ਦੇ ਨਾਲ ਹੁੰਦਾ |
.........................
ਕੀਮਤ ਮਹਿਕ ਦੀ ਪੈਂਦੀ ਹੈ ਗੁਲਸ਼ਨਾਂ ਵਿੱਚ ,
ਹੁਸਨ .ਕਮਲ ਤੇ ਵੀ ਉਂਝ ਬਾ-ਕਮਾਲ ਹੁੰਦਾ |
...........................
ਉਮਰ ਲੰਘ ਜਾਂਦੀ ਕਈ ਵਾਰ ਜਵਾਬ ਲਭਦਿਆਂ,
ਪੇਚੀਦਾ ਇਸ ਇਸ਼ਕ਼ ਦਾ ਐਨਾਂ ਸਵਾਲ ਹੁੰਦਾ |
..........................
ਓਹ ਸਖਸ਼ ਇਥੇ ਸਭਤੋਂ ਵਫ਼ਾ ਦੀ ਉਮੀਦ ਕਰਦਾ ,
ਜਿਹੜਾ ਖੇਡਿਆ ਕਈਆਂ ਦੀ ਵਫ਼ਾ ਨਾਲ ਹੁੰਦਾ |
..........................
ਸਾਂਝਾਂ ਪੈਂਦੀਆਂ ਟੁੱਟਦੀਆਂ ਆਈਆਂ ਨੇਂ ਬਹੁਤ ,
ਪਰ ਘਾਟਾ ਸੱਚੇ ਨੂੰ ਹੀ ਕਿਓ ਹੈ ਹਰ ਹਾਲ ਹੁੰਦਾ |
..........................
ਕੌਣ ਕਦਰ ਕਰਦਾ "ਮਿੰਦਰ" ਦੇ ਜਜਬਾਤਾਂ ਦੀ ,
ਜੇ ਨਾਤਾ ਇਸ਼ਕ਼ ਦਾ ਮਿੱਤਰੋ ਦਿਮਾਗ ਨਾਲ ਹੁੰਦਾ |
#### ਗੁਰਮਿੰਦਰ ਸੈਣੀਆਂ ####