ਅਖੀਆਂ ਦੇ ਵਿਚ ਅਖੀਆਂ ਪਾ ਕੇ ਪਿਆਰ ਜਤਾਉਂਦਾ ਐਂ
ਹੱਸਦੀਆਂ ਬੁੱਲਿਆਂ ਵੇਖ ਕੇ ਖਿੜ ਖਿੜ ਹੱਸਦਾ ਐਂ ਸੱਜਣਾ
ਤੱਕ ਕੇ ਮੁਖੜਾ ਦੀਵੇ ਤੇਰੇ ਦਿਲ ਦੇ ਬਲ ਜਾਵਣ
ਜੁਲਫਾਂ ਨੂ ਤੂ ਘੁੱਪ ਹਨੇਰਾ ਦੱਸਦਾ ਐਂ ਸੱਜਣਾ
ਲੱਖਾਂ ਤੇਰੇ ਸੁਫਨੇ ਅੰਬਰੀਂ ਲਾਉਣ ਉਡਾਰੀਆਂ ਵੇ
ਹੱਥ ਨੂ ਮੇਰੇ ਫੜ ਕੇ ਜਦ ਵੀ ਤੂ ਸਹਿਲਾਉਂਦਾ ਐਂ
ਦਿਲ ਤੇ ਤੇਰੇ ਰੀਝਾਂ ਭਰੀ ਖੁਮਾਰੀ ਚੜ ਜਾਵੇ
ਰੂਪ ਮੇਰੇ ਨੂ ਆਪਣੇ ਹੱਥੀ ਆਪ ਸਜਾਉਂਦਾ ਐਂ
ਦੁਨਿਆ ਮੈਨੂ ਵੇਖੇ ਤੈਨੂ ਰੱਤਾ ਗਵਾਰਾ ਨਈ
ਮੈਨੂ ਨਿਘ੍ਗ੍ਹੀਆਂ ਬੁੱਕਲਾਂ ਵਿਚ ਲੁਕੋ ਤੂ ਲੈਂਦਾ ਐਂ
ਦੂਰ ਜੇ ਹੋਵਾਂ ਦਿਲ ਤੇ ਤੇਰੇ ਉਦਾਸੀ ਛਾ ਜਾਂਦੀ
ਖੋਹ ਲਏ ਕੋਈ ਜੇ ਮੈਨੂ, ਰੱਜ ਕੇ ਰੋ ਤੂ ਲੈਂਦਾ ਐਂ
ਆਪ ਹੀ ਹੱਸੇ ,ਆਪੇ ਰੋਵੇਂ ਆਪ ਮੇਰੇ ਨਾਲ ਰੁੱਸਦਾ
ਅਪਣੇ ਆਪ ਹੀ ਫੇਰ ਸੋਹਣਿਆ ਤੱਕ ਮੇਰੇ ਵਲ ਹੱਸਦਾ
ਸਮਝ ਨਾ ਮੈਨੂ ਆਵਣ ਤੇਰੇ ਖੇਡ ਮੁਹੱਬਤਾਂ ਦੇ
ਪੱਲੇ ਰੱਤਾ ਨਾ ਪੈਣ ਜੋ ਗੱਲਾਂ ਮੇਰੇ ਕੰਨ ਵਿਚ ਦੱਸਦਾ
ਨਾ ਮੈਂ ਕੋਈ ਗੱਲ ਕਰਾਂਨਾ ਕੋਈ ਹੁੰਗਾਰਾ ਭਰਦੀ
ਰੋਲ ਤੂ ਭਾਵੇਂ ਮਿੱਟੀ ਦੇ ਵਿਚ ਫਿਰ ਵੀ ਹਾਆ ਨਾ ਕਰਦੀ
ਨਾ ਮੇਰੀ ਰ਼ਗ ਦੁਖਣੀ ਨਾ ਮੈਂ ਰੋਣਾ ਨਾ ਕੁਰਲਾਉਣਾ
ਆਪਹੁਦਰੀਆਂ ਫਿਤਰਤ ਮੇਰੀ ਮੈਂ ਕੀ ਸਾਥ ਨਿਭਾਉਣਾ
ਦਿਲ ਹੈ ਪੱਥਰ ਸੀਨੇ ਦੇ ਵਿਚ ਮੋਮ ਦਾ ਮੇਰਾ ਚਹਿਰਾ
ਹੱਡ ਬੀਤੀਆਂ ਤੂ ਕੀ ਜਾਣੇ ਰੱਬ ਜਾਣਦਾ ਮੇਰਾ
ਕੋਰੀਆਂ ਅੱਖਾਂ ਵੇਖ ਚੰਦਰਿਆ ਨੀਂਦ ਕਿਉ ਤੇਰੀ ਉੱਡੀ
ਭੁੱਲ ਗਿਆ ਤੂ ਹੀ ਕਹਿੰਦਾ ਸੀ ਮੈਂ ਹੱਸਣ ਵਾਲੀ ਗੁੱਡੀ
ਅਖੀਆਂ ਦੇ ਵਿਚ ਅਖੀਆਂ ਪਾ ਕੇ ਪਿਆਰ ਜਤਾਉਂਦਾ ਐਂ
ਹੱਸਦੀਆਂ ਬੁੱਲੀਆਂ ਵੇਖ ਕੇ ਖਿੜ ਖਿੜ ਹੱਸਦਾ ਐਂ ਸੱਜਣਾ
ਤੱਕ ਕੇ ਮੁਖੜਾ ਦੀਵੇ ਤੇਰੇ ਦਿਲ ਦੇ ਬਲ ਜਾਵਣ
ਜੁਲਫਾਂ ਨੂੰ ਤੂ ਘੁੱਪ ਹਨੇਰਾ ਦੱਸਦਾ ਐਂ ਸੱਜਣਾ
ਲੱਖਾਂ ਤੇਰੇ ਸੁਫਨੇ ਅੰਬਰੀਂ ਲਾਉਣ ਉਡਾਰੀਆਂ ਵੇ
ਹੱਥ ਨੂੰ ਮੇਰੇ ਫੜ ਕੇ ਜਦ ਵੀ ਤੂ ਸਹਿਲਾਉਂਦਾ ਐਂ
ਦਿਲ ਤੇ ਤੇਰੇ ਰੀਝਾਂ ਭਰੀ ਖੁਮਾਰੀ ਚੜ ਜਾਵੇ
ਰੂਪ ਮੇਰੇ ਨੂੰ ਆਪਣੇ ਹੱਥੀ ਆਪ ਸਜਾਉਂਦਾ ਐਂ
ਦੁਨਿਆ ਮੈਨੂੰ ਵੇਖੇ ਤੈਨੂ ਰੱਤਾ ਗਵਾਰਾ ਨਈ
ਮੈਨੂੰ ਨਿਘ੍ਗ੍ਹੀਆਂ ਬੁੱਕਲਾਂ ਵਿਚ ਲੁਕੋ ਤੂ ਲੈਂਦਾ ਐਂ
ਦੂਰ ਜੇ ਹੋਵਾਂ ਦਿਲ ਤੇ ਤੇਰੇ ਉਦਾਸੀ ਛਾ ਜਾਂਦੀ
ਖੋਹ ਲਏ ਕੋਈ ਜੇ ਮੈਨੂੰ ,ਰੱਜ ਕੇ ਰੋ ਤੂ ਲੈਂਦਾ ਐਂ
ਆਪ ਹੀ ਹੱਸੇ ,ਆਪੇ ਰੋਵੇਂ ਆਪ ਮੇਰੇ ਨਾਲ ਰੁੱਸਦਾ
ਅਪਣੇ ਆਪ ਹੀ ਫੇਰ ਸੋਹਣਿਆ ਤੱਕ ਮੇਰੇ ਵਲ ਹੱਸਦਾ
ਸਮਝ ਨਾ ਮੈਨੂੰ ਆਵਣ ਤੇਰੇ ਖੇਡ ਮੁਹੱਬਤਾਂ ਵਾਲੇ
ਪੱਲੇ ਰੱਤਾ ਨਾ ਪੈਣ ਜੋ ਗੱਲਾਂ ਮੇਰੇ ਕੰਨ ਵਿਚ ਦੱਸਦਾ
ਨਾ ਮੈਂ ਕੋਈ ਗੱਲ ਕਰਾਂ ਨਾ ਕੋਈ ਹੁੰਗਾਰਾ ਭਰਦੀ
ਰੋਲ ਤੂ ਭਾਵੇਂ ਮਿੱਟੀ ਦੇ ਵਿਚ ਫਿਰ ਵੀ ਹਾਅ ਨਾ ਕਰਦੀ
ਨਾ ਮੇਰੀ ਰ਼ਗ ਦੁਖਣੀ ਨਾ ਮੈਂ ਰੋਣਾ ਨਾ ਕੁਰਲਾਉਣਾ
ਆਪਹੁਦਰੀਆਂ ਫਿਤਰਤ ਮੇਰੀ ਮੈਂ ਕੀ ਸਾਥ ਨਿਭਾਉਣਾ
ਦਿਲ ਹੈ ਪੱਥਰ ਸੀਨੇ ਦੇ ਵਿਚ ਮੋਮ ਦਾ ਮੇਰਾ ਚਹਿਰਾ
ਹੱਡ ਬੀਤੀਆਂ ਤੂ ਕੀ ਜਾਣੇ ਰੱਬ ਜਾਣਦਾ ਮੇਰਾ
ਕੋਰੀਆਂ ਅੱਖਾਂ ਵੇਖ ਚੰਦਰਿਆ ਨੀਂਦ ਕਿਉ ਤੇਰੀ ਉੱਡੀ
ਬਹੁਤਾ ਮੋਹ ਨਾ ਪਾ ਬੈਠੀਂ ਮੈਂ ਹੱਸਣ ਵਾਲੀ ਗੁੱਡੀ
........ ਮੈਂ ਹੱਸਣ ਵਾਲੀ ਗੁੱਡੀ
Sharanpreet Randhawa :)